ਨਵੀਂ ਦਿੱਲੀ- ਕਾਜੂ ਇਕ ਅਜਿਹਾ ਮੇਵਾ ਹੈ, ਜੋ ਲੋਕ ਸੁਆਦੀ ਤੌਰ ’ਤੇ ਖਾਣਾ ਕਾਫੀ ਪਸੰਦ ਕਰਦੇ ਹਨ। ਕਾਜੂ ਬਹੁਤ ਸਾਰੇ ਗੁਣਾਂ ਨਾਲ ਭਰਪੂਰ ਹੁੰਦਾ ਹੈ। ਇਸ ਨੂੰ ਸੁੱਕੇ ਮੇਵਿਆ ਦਾ ਰਾਜਾ ਮੰਨਿਆ ਜਾਂਦਾ ਹੈ। ਇਸ ‘ਚ ਮੈਗਨੀਸ਼ੀਅਮ, ਕਾਪਰ, ਆਇਰਨ, ਪੋਟਾਸ਼ੀਅਮ, ਜਿੰਕ ਵਰਗੇ ਬਹੁਤ ਜਰੂਰੀ ਤੱਤ ਹੁੰਦੇ ਹਨ। ਕਾਜੂ ਦੀ ਵਰਤੋਂ ਮਠਿਆਈਆਂ, ਨਮਕੀਨ ਅਤੇ ਸਨੈਕਸ ਵੱਧ ਮਾਤਰਾ ’ਚ ਕੀਤੀ ਜਾਂਦੀ ਹੈ। ਇਸ ਦਾ ਸੇਵਨ ਕਰਨ ਨਾਲ ਸਰੀਰ ਕਈ ਪ੍ਰਕਾਰ ਦੀਆਂ ਪ੍ਰੇਸ਼ਾਨੀਆਂ ਤੋਂ ਦੂਰ ਰਹਿੰਦਾ ਹੈ। ਕਾਜੂ ’ਚ ਸੋਡੀਅਮ ਅਤੇ ਪੋਟਾਸ਼ੀਅਮ ਦੀ ਮਾਤਰਾ ਘੱਟ ਹੁੰਦੀ ਹੈ, ਜਿਸ ਨਾਲ ਬਲੱਡ ਪ੍ਰੈਸ਼ਰ ਕੰਟਰੋਲ ’ਚ ਰਹਿੰਦਾ ਹੈ। ਕਾਜੂ ਦੀ ਵਰਤੋਂ ਸਬਜ਼ੀਆਂ ’ਚ ਵੀ ਕੀਤੀ ਜਾਂਦੀ ਹੈ। ਆਓ ਜਾਣਦੇ ਹਾਂ ਇਸ ਦੇ ਗੁਣਾਂ ਬਾਰੇ…
1. ਕੋਲੈਸਟਰੋਲ
ਕਾਜੂ 'ਚ ਪ੍ਰੋਟੀਨ ਅਤੇ ਆਇਰਨ ਦੀ ਭਰਪੂਰ ਮਾਤਰਾ ਪਾਈ ਜਾਂਦੀ ਹੈ। ਇਹ ਖੂਨ ਦੀ ਕਮੀ ਨੂੰ ਪੂਰਾ ਕਰਨ ਅਤੇ ਕੋਲੈਸਟਰੋਲ ਨੂੰ ਕੰਟਰੋਲ ਕਰਨ 'ਚ ਮਦਦ ਕਰਦਾ ਹੈ। ਇਸ ਤੋਂ ਇਲਾਵਾ ਰੋਜ਼ਾਨਾ ਇਸ ਦੀ ਵਰਤੋਂ ਕਰਨ ਨਾਲ ਵਾਲ ਅਤੇ ਚਮੜੀ ਨੂੰ ਫਾਇਦਾ ਮਿਲਦਾ ਹੈ।
2. ਸਰੀਰ 'ਚ ਐਨਰਜੀ
ਸਵੇਰੇ ਕਾਜੂ ਦੀ ਵਰਤੋਂ ਕਰਨ ਨਾਲ ਪੂਰਾ ਦਿਨ ਸਰੀਰ 'ਚ ਐਨਰਜੀ ਬਣੀ ਰਹਿੰਦੀ ਹੈ। ਜੇ ਤੁਹਾਡਾ ਮੂਡ ਬੇਮਤਲੱਬ ਖਰਾਬ ਰਹਿੰਦਾ ਹੈ ਤਾਂ ਦੋ ਤਿੰਨ ਕਾਜੂ ਖਾਣ ਨਾਲ ਇਸ ਸਮੱਸਿਆ ਤੋਂ ਛੁਟਕਾਰਾ ਮਿਲ ਸਕਦਾ ਹੈ।
3. ਤੇਜ਼ ਯਾਦਦਾਸ਼ਤ
ਖਾਲੀ ਢਿੱਡ ਕਾਜੂ ਖਾਣ ਨਾਲ ਯਾਦਦਾਸ਼ਤ ਤੇਜ਼ ਹੁੰਦੀ ਹੈ। ਇਸ 'ਚ ਮੌਜੂਦ ਵਿਟਾਮਿਨ ਬੀ ਨਾਲ ਸਰੀਰ 'ਚ ਐਸਿਡ ਬਣਨਾ ਬੰਦ ਹੋ ਜਾਂਦਾ ਹੈ। ਇਸ ਨੂੰ ਫਿੱਕੇ ਦੁੱਧ ਨਾਲ ਖਾਣ ਨਾਲ ਬਲੱਡ ਪ੍ਰੈਸ਼ਰ ਵੀ ਕੰਟਰੋਲ 'ਚ ਰਹਿੰਦਾ ਹੈ।
4. ਪਾਚਨ ਸ਼ਕਤੀ ਮਜ਼ਬੂਤ
ਕਾਜੂ 'ਚ ਐਂਟੀਆਕਸੀਡੈਂਟ ਗੁਣਾਂ ਕਾਰਨ ਇਹ ਪਾਚਨ ਤੰਤਰ ਨੂੰ ਮਜ਼ਬੂਤ ਬਣਾਉਂਦਾ ਹੈ। ਇਸ ਤੋਂ ਇਲਾਵਾ ਗਰਭ ਅਵਸਥਾ 'ਚ ਇਸ ਦੀ ਵਰਤੋਂ ਔਰਤਾਂ ਲਈ ਬਹੁਤ ਚੰਗੀ ਹੁੰਦੀ ਹੈ।
5. ਮਜ਼ਬੂਤ ਹੱਡੀਆਂ
ਕਾਜੂ ਹੱਡੀਆਂ ਨੂੰ ਮਜ਼ਬੂਤ ਬਣਾਉਣ ਦਾ ਕੰਮ ਕਰਦਾ ਹੈ। ਇਸ ਤੋਂ ਇਲਾਵਾ ਮੋਨੋ ਸੈਚੂਰੇਟਡ ਫੈਟ ਨਾਂ ਦਾ ਤੱਤ ਸਰੀਰ ਨੂੰ ਦਿਲ ਦੀਆਂ ਬੀਮਾਰੀਆਂ 'ਤੋਂ ਬਚਾਉਣ ਦਾ ਕੰਮ ਕਰਦਾ ਹੈ।
6. ਚਿਹਰੇ ਨੂੰ ਬਣਾਵੇ ਚਮਕਦਾਰ
ਜੇਕਰ ਤੁਸੀਂ ਰੋਜਾਨਾ ਰਾਤ ਨੂੰ ਕਾਜੂ ਖਾਓਗੇ ਤਾਂ ਇਹ ਤੁਹਾਡੇ ਚਿਹਰੇ ਨੂੰ ਚਮਕਦਾਰ ਬਣਾ ਦੇਵੇਗਾ। ਰੋਜਾਨਾਂ 2 ਕਾਜੂ ਖਾਣ ਨਾਲ ਚਿਹਰੇ ਦਾ ਰੰਗ ਸਾਫ ਹੋ ਜਾਵੇਗਾ ਹੈ।
7. ਅਨੀਮੀਆ
ਕਾਜੂ ‘ਚ ਆਇਰਨ ਦੀ ਮਾਤਰਾ ਭਰਪੂਰ ਪਾਈ ਜਾਂਦੀ ਹੈ । ਕਾਜੂ ਖਾਣ ਨਾਲ ਸਰੀਰ ‘ਚ ਆਇਰਨ ਦੀ ਕਮੀ ਦੂਰ ਹੋ ਜਾਂਦੀ ਹੈ ਅਤੇ ਇਹ ਖੂਨ ਵਧਾਉਣ ‘ਚ ਵੀ ਕਾਫੀ ਮਦਦਗਾਰ ਸਿੱਧ ਹੁੰਦਾ ਹੈ।
8. ਦਿਲ ਦੀਆਂ ਬੀਮਾਰੀਆਂ ਨੂੰ ਕਰੇ ਦੂਰ
ਕਾਜੂ ‘ਚ ਮੋਨੋ ਸੈਚੂਰੇਟਡ ਫੈਟ ਪਾਈ ਜਾਂਦੀ ਹੈ। ਇਹ ਦਿਲ ਨਾਲ ਸਬੰਧਤ ਬੀਮਾਰੀਆਂ ਦੀ ਰੋਕਥਾਮ ਕਰਨ ‘ਚ ਕਾਫੀ ਫਾਇਦੇਮੰਦ ਹੁੰਦਾ ਹੈ।
9. ਢਿੱਡ ‘ਚ ਗੈਸ ਜਾਂ ਆਫਾਰੇ ਦੀ ਪਰੇਸ਼ਾਨੀ
ਢਿੱਡ ‘ਚ ਗੈਸ ਜਾਂ ਆਫਾਰੇ ਦੀ ਪ੍ਰੇਸ਼ਾਨੀ ਹੈ ਤਾਂ ਕਾਜੂ ਨੂੰ ਪਾਣੀ ਦੇ ਨਾਲ ਪੀਸ ਕੇ ਚਟਨੀ ਬਣਾ ਲਓ । ਇਸ ‘ਚ ਥੋੜਾ ਜਿਹਾ ਨਮਕ ਮਿਲਾਕੇ ਖਾਣ ਨਾਲ ਫਾਇਦਾ ਮਿਲਦਾ ਹੈ।
Health Tips: ਜਲਦੀ ਮੋਟਾਪਾ ਘਟਾਉਣ ਦੇ ਚਾਹਵਾਨ ਲੋਕ ਪਪੀਤਾ ਸਣੇ ਖਾਣ ਇਹ ਚੀਜ਼ਾਂ, ਹੋਵੇਗਾ ਫ਼ਾਇਦਾ
NEXT STORY