ਜਲੰਧਰ (ਬਿਊਰੋ) - ਅੱਜ ਦੇ ਸਮੇਂ ’ਚ 70 ਫੀਸਦੀ ਤੋਂ ਜ਼ਿਆਦਾ ਲੋਕ ਮੋਟਾਪੇ ਦਾ ਸ਼ਿਕਾਰ ਹੋ ਚੁੱਕੇ ਹਨ । ਮੋਟਾਪਾ ਹੋਣ ਦਾ ਮੁੱਖ ਕਾਰਨ ਗਲਤ ਖਾਣ ਪੀਣ, ਜ਼ਿਆਦਾ ਖਾਣਾ ਕਈ ਵਾਰ ਥਾਇਰਾਇਡ ਜਾਂ ਕੋਈ ਬੀਮਾਰੀ ਦਾ ਹੋਣਾ ਹੈ। ਮੋਟਾਪੇ ਦੀ ਸਮੱਸਿਆ ਨੂੰ ਦੂਰ ਕਰਨਾ ਬਹੁਤ ਔਖਾ ਹੋ ਜਾਂਦਾ ਹੈ। ਕਈ ਲੋਕ ਇਸ ਨੂੰ ਘਟਾਉਣ ਅਤੇ ਆਪਣੇ ਆਪ ਨੂੰ ਫਿੱਟ ਰੱਖਣ ਲਈ ਦਵਾਈਆਂ ਦਾ ਸਹਾਰਾ ਲੈਂਦੇ ਹਨ, ਜਿਨ੍ਹਾਂ ਦੇ ਬਹੁਤ ਸਾਰੇ ਸਾਈਡ ਇਫੈਕਟ ਵੀ ਹੁੰਦੇ ਹਨ। ਇਨ੍ਹਾਂ ਨੂੰ ਖਾਣ ਨਾਲ ਸਰੀਰ ਤਾਂ ਫਿੱਟ ਹੋ ਜਾਂਦਾ ਹੈ ਪਰ ਜਦੋਂ ਦਵਾਈਆਂ ਛੱਡ ਦਿਓ ਫਿਰ ਮੋਟਾਪਾ ਆ ਜਾਂਦਾ ਹੈ। ਇਸੇ ਲਈ ਅੱਜ ਅਸੀਂ ਤੁਹਾਨੂੰ ਦੱਸਾਂਗੇ ਕੁਝ ਅਜਿਹੇ ਨੁਸਖ਼ੇ ਦੱਸਾਂਗੇ, ਜਿਨ੍ਹਾਂ ਨਾਲ ਤੁਸੀਂ ਮੋਟਾਪੇ ਦੀ ਸਮੱਸਿਆ ਨੂੰ ਸੌਖੇ ਤਰੀਕੇ ਨਾਲ ਦੂਰ ਕਰ ਸਕਦੇ ਹੋ। ਇਨ੍ਹਾਂ ਨੁਸਖ਼ਿਆਂ ਦੀ ਰੋਜ਼ਾਨਾਂ ਵਰਤੋਂ ਕਰਨ ਨਾਲ ਤੁਹਾਨੂੰ ਫਰਕ ਆਪਣੇ ਆਪ ਨਜ਼ਰ ਆਵੇਗਾ....
ਮੋਟਾਪਾ ਘੱਟ ਕਰਨ ਲਈ ਅਪਣਾਓ ਇਹ ਨੁਸਖ਼ੇ
ਚਾਹ ਕੌਫੀ ਘੱਟ ਪੀਓ
ਚਾਹ ਅਤੇ ਕੌਫੀ ਦਾ ਸੇਵਨ ਘੱਟ ਕਰ ਦਿਓ। ਚਾਹ ਅਤੇ ਕੌਫੀ ਦਾ ਜ਼ਿਆਦਾ ਸੇਵਨ ਕਰਨ ਨਾਲ ਮੋਟਾਪੇ ਦੀ ਸਮੱਸਿਆ ਹੁੰਦੀ ਹੈ। ਕਦੇ ਵੀ ਸਵੇਰੇ ਉੱਠਦੇ ਚਾਹ ਜਾਂ ਕੌਫੀ ਨਾ ਪੀਓ ਸਭ ਤੋਂ ਪਹਿਲਾਂ ਕੋਸਾ ਪਾਣੀ ਪੀਓ।
ਪੜ੍ਹੋ ਇਹ ਵੀ ਖ਼ਬਰ- Health Tips: ਭਾਰ ਘੱਟ ਕਰਨ ਦੇ ਚਾਹਵਾਨ ਲੋਕ ਜਾਣਨ 'ਪਾਣੀ' ਪੀਣ ਦਾ ਸਹੀ ਤਰੀਕਾ, ਭੁੱਖ ਵੀ ਲੱਗੇਗੀ ਘੱਟ
ਨਿੰਬੂ
ਰੋਜ਼ਾਨਾ ਕੋਸੇ ਪਾਣੀ ਵਿੱਚ ਇੱਕ ਨਿੰਬੂ ਅਤੇ ਇਕ ਚਮਚ ਸ਼ਹਿਦ ਮਿਲਾ ਕੇ ਪੀਓ। ਕੁਝ ਦਿਨਾਂ ਵਿੱਚ ਚਰਬੀ ਘਟਣ ਲੱਗ ਜਾਵੇਗੀ ਅਤੇ ਮੋਟਾਪੇ ਦੀ ਸਮੱਸਿਆ ਦੂਰ ਹੋ ਜਾਵੇਗੀ ।
ਫਾਈਬਰ ਵਾਲੀਆਂ ਚੀਜ਼ਾਂ
ਖਾਣੇ ਵਿੱਚ ਹਮੇਸ਼ਾ ਫਾਈਬਰ ਵਾਲੀਆਂ ਚੀਜ਼ਾਂ ਦਾ ਜ਼ਿਆਦਾ ਸੇਵਨ ਕਰੋ। ਇਸ ਤਰ੍ਹਾਂ ਵੀ ਮੋਟਾਪੇ ਨੂੰ ਘੱਟ ਕੀਤਾ ਜਾ ਸਕਦਾ ਹੈ ।
ਪੜ੍ਹੋ ਇਹ ਵੀ ਖ਼ਬਰ- Child Care : ਜ਼ਿੱਦੀ ਬੱਚੇ ਜੇਕਰ ਨਹੀਂ ਸੁਣਦੇ ਕੋਈ ਗੱਲ ਤਾਂ ਮਾਤਾ-ਪਿਤਾ ਜ਼ਰੂਰ ਅਪਣਾਓ ਇਹ ਤਰੀਕੇ
ਪਪੀਤਾ
ਰੋਜ਼ਾਨਾ ਪਪੀਤੇ ਦਾ ਸੇਵਨ ਜ਼ਰੂਰ ਕਰੋ। ਰੋਜ਼ਾਨਾ ਥੋੜ੍ਹੀ ਮਾਤਰਾ ਵਿੱਚ ਅਨਾਨਾਸ ਦਾ ਸੇਵਨ ਜ਼ਰੂਰ ਕਰੋ। ਇਸ ਨਾਲ ਸਰੀਰ ਦੀ ਚਰਬੀ ਘੱਟ ਹੋ ਜਾਂਦੀ ਹੈ ਅਤੇ ਕੁਝ ਦਿਨਾਂ ਵਿੱਚ ਮੋਟਾਪਾ ਘੱਟ ਹੋ ਜਾਂਦਾ ਹੈ ।
ਵਿਟਾਮਿਨ-ਸੀ ਵਾਲੇ ਆਹਾਰ
ਆਪਣੇ ਖਾਣੇ ਵਿੱਚ ਵਿਟਾਮਿਨ-ਸੀ ਵਾਲੇ ਆਹਾਰ ਨੂੰ ਸ਼ਾਮਲ ਕਰੋ। ਜਿਵੇਂ ਮੌਸਮੀ, ਸੰਤਰਾ।
ਰਾਤ ਦਾ ਖਾਣਾ
ਜੇਕਰ ਤੁਸੀਂ ਮੋਟਾਪਾ ਘੱਟ ਕਰਨਾ ਚਾਹੁੰਦੇ ਹੋ ਤਾਂ ਰਾਤ ਦਾ ਖਾਣਾ ਹਮੇਸ਼ਾ 7 ਵਜੇ ਤੋਂ ਪਹਿਲਾਂ ਖਾਓ। ਰਾਤ ਦਾ ਖਾਣਾ ਹਲਕਾ ਖਾਓ, ਕਿਉਂਕਿ ਰਾਤ ਨੂੰ ਸਾਡੇ ਸਰੀਰ ਦਾ ਮੈਟਾਬਾਲੀਜ਼ਮ ਰੇਟ ਹੌਲੀ ਹੌਲੀ ਘਟਣ ਲੱਗਦਾ ਹੈ। ਇਸ ਨਾਲ ਭਾਰੀਆਂ ਚੀਜ਼ਾਂ ਨੂੰ ਪਚਾਉਣ ਵਿੱਚ ਦਿੱਕਤ ਆਉਂਦੀ ਹੈ ।
ਪੜ੍ਹੋ ਇਹ ਵੀ ਖ਼ਬਰ- Health Tips:ਥਾਈਰਾਈਡ ਕਾਰਨ ਤੇਜ਼ੀ ਨਾਲ ਵੱਧ ਰਿਹਾ ਤੁਹਾਡਾ ਭਾਰ ਤਾਂ ਕਸਰਤ ਸਣੇ ਇਨ੍ਹਾਂ ਗੱਲਾਂ ਦਾ ਰੱਖੋ ਖ਼ਾਸ ਧਿਆਨ
ਸੈਰ ਕਰੋ
ਲਗਾਤਾਰ ਵੱਧ ਰਹੇ ਮੋਟਾਪੇ ਨੂੰ ਘੱਟ ਕਰਨ ਲਈ ਰੋਜ਼ਾਨਾ ਸਵੇਰੇ ਉੱਠਕੇ ਸੈਰ ਕਰੋ। ਸੈਰ ਕਰਨ ਨਾਲ ਸਰੀਰ ਫਿੱਟ ਰਹਿੰਦਾ ਹੈ ਅਤੇ ਮੋਟਾਪਾ ਜਲਦੀ ਘੱਟਦਾ ਹੈ।
ਜੀਰੇ ਦਾ ਪਾਣੀ
1 ਚਮਚ ਜੀਰੇ ਨੂੰ 1 ਗਿਲਾਸ ਵਿੱਚ ਭਿਉਂ ਕੇ ਰੱਖੋ। ਸਵੇਰ ਸਮੇਂ ਇਸ ਪਾਣੀ ਨੂੰ ਉਬਾਲ ਲਓ ਅਤੇ ਇਸ ਪਾਣੀ ਵਿੱਚ ਇੱਕ ਨਿੰਬੂ ਅਤੇ ਸ਼ਹਿਦ ਮਿਲਾ ਕੇ ਸੇਵਨ ਕਰੋ। ਇਹ ਨੁਸਖ਼ਾ ਭਾਰ ਘੱਟ ਕਰਨ ਲਈ ਬਹੁਤ ਅਸਰਦਾਰ ਨੁਸਖ਼ਾ ਮੰਨਿਆ ਜਾਂਦਾ ਹੈ ।
ਅਜਵਾਈਣ ਦਾ ਪਾਣੀ
ਰੋਜ਼ਾਨਾ ਰਾਤ ਦਾ ਖਾਣਾ ਖਾਣ ਤੋਂ ਬਾਅਦ ਇੱਕ ਚਮਚ ਅਜਵਾਈਨ ਨੂੰ ਇੱਕ ਗਿਲਾਸ ਪਾਣੀ ਵਿੱਚ ਉਬਾਲ ਕੇ ਸੇਵਨ ਕਰੋ । ਇਸ ਨਾਲ ਖਾਣਾ ਜਲਦੀ ਹਜ਼ਮ ਹੋ ਜਾਵੇਗਾ ਅਤੇ ਵਜ਼ਨ ਘੱਟ ਹੋਣਾ ਸ਼ੁਰੂ ਹੋ ਜਾਵੇਗਾ ।
ਪੜ੍ਹੋ ਇਹ ਵੀ ਖ਼ਬਰ- ਵਾਸਤੂ ਸ਼ਾਸਤਰ : ਘਰ ਦੇ ਇਸ ਕੋਨੇ ’ਚ ਰੱਖੋ ‘ਲੂਣ’, ਕਲੇਸ਼ ਖ਼ਤਮ ਹੋਣ ਦੇ ਨਾਲ-ਨਾਲ ਹੋਣਗੇ ਇਹ ਫ਼ਾਇਦੇ
ਹਲਦੀ
ਰੋਜ਼ਾਨਾ ਰਾਤ ਨੂੰ ਸੋਣ ਤੋਂ ਪਹਿਲਾਂ ਇਕ ਗਿਲਾਸ ਪਾਣੀ ਵਿਚ ਅੱਧਾ ਚਮਚ ਹਲਦੀ ਮਿਲਾ ਕੇ ਪੀਓ । ਇਸ ਦੇ ਸੇਵਨ ਨਾਲ ਫੈਟ ਘਟਣਾ ਸ਼ੁਰੂ ਹੋ ਜਾਂਦਾ ਹੈ ।
ਖੀਰਾ
ਖੀਰਾ, ਪੁਦੀਨਾ, ਧਨੀਆਂ ਮਿਲਾ ਕੇ ਡਰਿੰਕ ਬਣਾਓ। ਇਸ ਡ੍ਰਿੰਕ ਦਾ ਸੇਵਨ ਸਵੇਰੇ ਨਾਸ਼ਤੇ ਸਮੇਂ ਕਰੋ । ਇਸ ਡ੍ਰਿੰਕ ਨਾਲ ਵੀ ਭਾਰ ਜਲਦੀ ਘੱਟਦਾ ਹੈ ।
ਤੇਲ ਦੀ ਮਸਾਜ
ਰੋਜ਼ਾਨਾ ਆਪਣੇ ਸਰੀਰ ਦੀ ਕਿਸੇ ਵੀ ਤੇਲ ਨਾਲ ਮਸਾਜ ਜ਼ਰੂਰ ਕਰੋ । ਇਸ ਤਰ੍ਹਾਂ ਕਰਨ ਨਾਲ ਸਰੀਰ ਦਾ ਮੈਟਾਬਾਲੀਜ਼ਮ ਰੇਟ ਵਧਦਾ ਹੈ ਅਤੇ ਭਾਰ ਘੱਟ ਹੋਣ ਲੱਗਦਾ ਹੈ ।
ਪੜ੍ਹੋ ਇਹ ਵੀ ਖ਼ਬਰ- Health Tips: ਦੁੱਧ ਤੇ ਕੇਲਾ ਇਕੱਠੇ ਖਾਣ ਵਾਲੇ ਲੋਕ ਹੋ ਜਾਣ ਸਾਵਧਾਨ! ਐਲਰਜੀ ਸਣੇ ਹੋ ਸਕਦੀਆਂ ਨੇ ਇਹ ਸਮੱਸਿਆਵਾਂ
ਪਾਣੀ
ਖਾਣਾ ਖਾਂਦੇ ਸਮੇਂ ਪਾਣੀ ਦਾ ਸੇਵਨ ਨਾ ਕਰੋ। ਖਾਣਾ ਖਾਣ ਤੋਂ ਅੱਧਾ ਘੰਟਾ ਬਾਅਦ ਕੋਸਾ ਪਾਣੀ ਪੀਓ। ਭਾਰ ਬਹੁਤ ਜਲਦੀ ਘੱਟ ਹੋਵੇਗਾ ।
ਦਹੀਂ
ਖਾਣੇ ਵਿੱਚ ਦਹੀਂ ਦਾ ਸੇਵਨ ਜ਼ਰੂਰ ਕਰੋ । ਇਹ ਭਾਰ ਘਟਾਉਣ ਵਿੱਚ ਮਦਦ ਕਰਦੀ ਹੈ ।
ਲੂ ਲੱਗਣ ਤੋਂ ਬਚਾਉਂਦੈ ਪਿਆਜ਼, ਵਰਤੋਂ ਕਰਨ ’ਤੇ ਬਲੱਡ ਪ੍ਰੈਸ਼ਰ ਸਣੇ ਹੋਣਗੀਆਂ ਕਈ ਸਮੱਸਿਆਵਾਂ ਦੂਰ
NEXT STORY