ਜਲੰਧਰ (ਬਿਊਰੋ)– ਸਰਦੀਆਂ ’ਚ ਧੁੱਪ ਹਰ ਕਿਸੇ ਨੂੰ ਚੰਗੀ ਲੱਗਦੀ ਹੈ, ਜਿਸ ਕਾਰਨ ਲੋਕ ਵਿਹਲੇ ਹੋ ਕੇ ਧੁੱਪ ’ਚ ਬੈਠਣਾ ਪਸੰਦ ਕਰਦੇ ਹਨ। ਗਰਮ ਕੱਪੜੇ, ਅੱਗ ਤੇ ਧੁੱਪ ਲੋਕਾਂ ਨੂੰ ਠੰਡ ਤੋਂ ਬਚਾਉਂਦੀ ਹੈ। ਅੱਜਕੱਲ ਲੋਕ ਟੈਨਿੰਗ ਜਾਂ ਆਪਣੇ ਕੰਮ ਕਰਕੇ ਧੁੱਪ ’ਚ ਨਹੀਂ ਬੈਠ ਪਾਉਂਦੇ। ਸੂਰਜ ਦੀ ਰੌਸ਼ਨੀ ਸਾਡੇ ਲਈ ਇਕ ਵਰਦਾਨ ਹੈ। ਰੋਜ਼ਾਨਾ ਕੁਝ ਦੇਰ ਸੇਕੀ ਗਈ ਧੁੱਪ ਰੋਗ ਪ੍ਰਤੀਰੋਧੀ ਸਮਰੱਥਾ ਵਧਾਉਣ, ਦਿਮਾਗ ਨੂੰ ਸਿਹਤਮੰਦ ਰੱਖਣ ਤੇ ਦਮਾ ਰੋਗੀਆਂ ਲਈ ਲਾਭਦਾਇਕ ਹੈ। ਸਰਦੀਆਂ ’ਚ ਧੁੱਪ ਸੇਕਣ ਨਾਲ ਬਹੁਤ ਸਾਰੀਆਂ ਬੀਮਾਰੀਆਂ ਤੋਂ ਰਾਹਤ ਮਿਲਦੀ ਹੈ। ਧੁੱਪ ਤੋਂ ਵਿਟਾਮਿਨ-ਡੀ ਮਿਲਣ ਨਾਲ ਸਰੀਰ ਨੂੰ ਤਾਕਤ ਮਿਲਦੀ ਹੈ। ਧੁੱਪ ਸੇਕਣ ਨਾਲ ਹੋਰ ਕਿਹੜੇ ਫ਼ਾਇਦੇ ਹੁੰਦੇ ਹਨ, ਆਓ ਜਾਣਦੇ ਹਾਂ–
ਬੱਚਿਆਂ ਲਈ ਫ਼ਾਇਦੇਮੰਦ
ਸਰਦੀ ਹੋਵੇ ਜਾਂ ਗਰਮੀ ਬੱਚਿਆਂ ਨੂੰ ਧੁੱਪ ’ਚ ਇਕ ਘੰਟਾ ਜ਼ਰੂਰ ਖੇਡਣਾ ਚਾਹੀਦਾ ਹੈ। ਜੇਕਰ ਬੱਚਿਆਂ ’ਚ ਵਿਟਾਮਨ-ਡੀ ਦੀ ਘਾਟ ਹੈ ਤਾਂ ਦੁੱਧ ਤੇ ਪਨੀਰ ਦੇ ਜ਼ਰੀਏ ਮਿਲਣ ਵਾਲਾ ਕੈਲਸ਼ੀਅਮ ਹੱਡੀਆਂ ਤੱਕ ਨਹੀਂ ਪਹੁੰਚ ਪਾਉਂਦਾ। ਇਸੇ ਲਈ ਉਨ੍ਹਾਂ ਨੂੰ ਧੁੱਪ ਸੇਕਣ ਲਈ ਕਹੋ।
ਉਮਰ ਵਧਾਓ
ਧੁੱਪ ’ਚ ਹਰ ਰੋਜ਼ ਕੁਝ ਦੇਰ ਬੈਠਣ ਨਾਲ ਪ੍ਰਤੀਰੋਧੀ ਸਮਰੱਥਾ ਵੱਧ ਜਾਂਦੀ ਹੈ, ਜਿਸ ਨਾਲ ਸਰੀਰ ਨੂੰ ਬੀਮਾਰੀਆਂ ਨਾਲ ਲੜਨ ਦੀ ਸ਼ਕਤੀ ਮਿਲਦੀ ਹੈ। ਇਸ ਨਾਲ ਸਰੀਰ ਸ਼ੂਗਰ, ਕਿਡਨੀ, ਹਾਈ ਬਲੱਡ ਪ੍ਰੈਸ਼ਰ ਤੇ ਦਿਲ ਦੀਆਂ ਬੀਮਾਰੀਆਂ ਤੋਂ ਬੱਚ ਸਕਦਾ ਹੈ ਤੇ ਉਮਰ ਵਧਦੀ ਹੈ।
ਦਿਲ ਦੀਆਂ ਬੀਮਾਰੀਆਂ ਤੋਂ ਬਚਾਅ
ਇਕ ਅਧਿਐਨ ਅਨੁਸਾਰ ਧੁੱਪ ’ਚ ਕੁਝ ਦੇਰ ਬੈਠਣ ਨਾਲ ਖ਼ੂਨ ਦਾ ਦੌਰਾ ਕੰਟਰੋਲ ਹੋਣ ਲੱਗਦਾ ਹੈ। ਇਸ ਨਾਲ ਦਿਲ ਸਬੰਧੀ ਬੀਮਾਰੀਆਂ ਨਹੀਂ ਹੁੰਦੀਆਂ।
ਵਿਟਾਮਿਨ-ਡੀ ਦਾ ਪ੍ਰਮੁੱਖ ਸਰੋਤ
ਸਾਡੀਆਂ ਹੱਡੀਆਂ ਲਈ ਵਿਟਾਮਿਨ-ਡੀ ਬਹੁਤ ਮਹੱਤਵਪੂਰਨ ਹੁੰਦਾ ਹੈ। ਸਰਦੀਆਂ ਦੀ ਧੁੱਪ ਵਿਟਾਮਿਨ-ਡੀ ਦਾ ਮੁੱਖ ਸਰੋਤ ਹੈ। ਜਿਨ੍ਹਾਂ ਲੋਕਾਂ ਨੂੰ ਹੱਡੀਆਂ ਦੀ ਦਰਦ ਦੀ ਸਮੱਸਿਆ ਹੈ, ਉਨ੍ਹਾਂ ਨੂੰ ਧੁੱਪ ’ਚ ਬੈਠਣਾ ਚਾਹੀਦਾ ਹੈ। ਇਸ ਨਾਲ ਕੁਦਰਤੀ ਤੌਰ ’ਤੇ ਕੈਲਸ਼ੀਅਮ ਦੀ ਘਾਟ ਪੂਰੀ ਹੁੰਦੀ ਹੈ।
ਰੋਗਾਂ ਤੋਂ ਛੁਟਕਾਰਾ ਪਾਓ
ਸਰਦੀਆਂ ’ਚ ਇਨਫੈਕਸ਼ਨ ਤੇ ਕੀਟਾਣੂ ਜ਼ਿਆਦਾਤਰ ਰੋਗਾਂ ਦੇ ਕਾਰਨ ਹੁੰਦੇ ਹਨ। ਕੁਝ ਸਮੇਂ ਲਈ ਧੁੱਪ ’ਚ ਬੈਠਣ ਨਾਲ ਅਸੀਂ ਉਨ੍ਹਾਂ ਦੇ ਪ੍ਰਭਾਵਾਂ ਤੋਂ ਛੁਟਕਾਰਾ ਪਾ ਸਕਦੇ ਹਾਂ। ਸਾਡੇ ਸਰੀਰ ਦੀ ਇਮਿਊਨਿਟੀ ਸਮਰੱਥਾ ਧੁੱਪ ਨਾਲ ਮਜ਼ਬੂਤ ਹੁੰਦੀ ਹੈ, ਜੋ ਬੀਮਾਰੀਆਂ ਨਾਲ ਲੜਨ ’ਚ ਮਹੱਤਵਪੂਰਨ ਭੂਮਿਕਾ ਅਦਾ ਕਰਦੀ ਹੈ।
ਕੈਂਸਰ ਤੋਂ ਸੁਰੱਖਿਆ
ਸੂਰਜ ਦੀਆਂ ਕਿਰਨਾਂ ਕੈਂਸਰ ਨਾਲ ਲੜਨ ’ਚ ਮਦਦਗਾਰ ਹੁੰਦੀਆਂ ਹਨ। ਇਹ ਅਸਰਦਾਰ ਢੰਗ ਨਾਲ ਕੈਂਸਰ ਪੈਦਾ ਕਰਨ ਵਾਲੇ ਤੱਤਾਂ ਨੂੰ ਖ਼ਤਮ ਕਰਦਾ ਹੈ।
ਸੀਜ਼ਨਲ ਡਿਪ੍ਰੈਸ਼ਨ
ਕੁਝ ਲੋਕ ਸਰਦੀਆਂ ’ਚ ਘੱਟ ਰੌਸ਼ਨੀ ਤੇ ਧੁੱਧ ਕਾਰਨ ਸੀਜ਼ਨਲ ਡਿਪ੍ਰੈਸ਼ਨ ਦਾ ਸ਼ਿਕਾਰ ਹੋ ਜਾਂਦੇ ਹਨ। ਅਜਿਹੇ ’ਚ ਧੁੱਪ ’ਚ ਕੁਝ ਦੇਰ ਬੈਠਣ ਨਾਲ ਸੀਜ਼ਨਲ ਡਿਪ੍ਰੈਸ਼ਨ ਦੀ ਸਮੱਸਿਆ ਨੂੰ ਦੂਰ ਕੀਤਾ ਜਾ ਸਕਦਾ ਹੈ।
ਨੋਟ– ਸਰਦੀਆਂ ’ਚ ਤੁਸੀਂ ਧੁੱਪ ਦਾ ਲਾਭ ਉਠਾਉਂਦੇ ਹੋ ਜਾਂ ਨਹੀਂ? ਕੁਮੈਂਟ ਕਰਕੇ ਜ਼ਰੂਰ ਦੱਸੋ।
ਪਾਚਨ ਕਿਰਿਆ ਨੂੰ ਮਜ਼ਬੂਤ ਕਰਨ 'ਚ ਕਾਰਗਰ ਨੇ ਇਹ 5 ਸੁਪਰ ਫੂਡ, ਪੇਟ ਦੀਆਂ ਸਮੱਸਿਆਵਾਂ ਤੋਂ ਮਿਲੇਗਾ ਛੁਟਕਾਰਾ
NEXT STORY