ਜਲੰਧਰ— ਦਾਲਚੀਨੀ ਇਕ ਅਜਿਹਾ ਮਸਾਲਾ ਹੈ ਜੋ ਹਰ ਘਰ ਵਿਚ ਪਾਇਆ ਜਾਂਦਾ ਹੈ। ਇਸ ਵਿਚ ਕਈ ਤਰ੍ਹਾਂ ਦੇ ਗੁਣ ਪਾਏ ਜਾਂਦੇ ਹਨ, ਜੋ ਸਿਹਤ ਦੇ ਲਈ ਕਾਫੀ ਫਾਇਦੇਮੰਦ ਹੁੰਦੇ ਹਨ। ਇਸ ਤੋਂ ਇਲਾਵਾ ਜੇਕਰ ਤੁਸੀਂ ਇਸ ਨੂੰ ਸ਼ਹਿਦ ਵਿਚ ਮਿਲਾ ਕੇ ਖਾਓਗੇ ਤਾਂ ਇਸ ਦਾ ਅਸਰ ਦੋਗੁਣਾ ਹੋ ਜਾਂਦਾ ਹੈ। ਆਓ ਜਾਣਦੇ ਹਾਂ ਇਸ ਦੇ ਫਾਇਦਿਆਂ ਬਾਰੇ।
1. ਕੈਂਸਰ
ਪੇਟ ਦੇ ਕੈਂਸਰ ਅਤੇ ਹੱਡੀ ਦੇ ਵਧ ਜਾਣ ਉੱਤੇ ਦਾਲਚੀਨੀ ਅਤੇ ਸ਼ਹਿਦ ਬਹੁਤ ਹੀ ਫਾਇਦੇਮੰਦ ਹੈ। ਰੋਜ਼ਾਨਾ 1 ਗਿਲਾਸ ਗਰਮ ਪਾਣੀ ਵਿਚ 1 ਚਮਚ ਦਾਲਚੀਨੀ ਦਾ ਪਾਊਡਰ ਪਾ ਕੇ 1 ਚਮਚ ਸ਼ਹਿਦ ਮਿਲਾ ਕੇ ਪੀਣ ਨਾਲ ਲਾਭ ਮਿਲੇਗਾ।
2. ਮੋਟਾਪਾ
1 ਗਿਲਾਸ ਪਾਣੀ ਵਿਚ 1 ਚਮਚ ਦਾਲਚੀਨੀ ਦਾ ਪਾਊਡਰ ਪਾ ਕੇ ਉੱਬਾਲੋ। ਫਿਰ ਇਸ ਵਿਚ 2 ਚਮਚ ਸ਼ਹਿਦ ਮਿਲਾਓ। ਰਾਤ ਨੂੰ ਸੌਂਣ ਤੋਂ ਪਹਿਲਾਂ ਇਸ ਨੂੰ ਪੀਓ।
3. ਦਿਲ ਦਾ ਰੋਗ
ਚਾਹ ਵਿਚ ਦਾਲਚੀਨੀ ਮਿਲਾ ਕੇ ਪੀਓ। ਇਸ ਨੂੰ ਪੀਣ ਨਾਲ ਦਿਲ ਦੀ ਬੀਮਾਰੀ ਦੀ ਸੰਭਾਵਨਾ ਘੱਟ ਹੋ ਜਾਂਦੀ ਹੈ।
4. ਸਰਦੀ-ਖਾਂਸੀ
ਸਰਦੀ, ਖਾਂਸੀ ਅਤੇ ਗਲੇ ਦੀ ਤਕਲੀਫ ਹੋਣ ਉੱਤੇ 1 ਚਮਚ ਸ਼ਹਿਦ ਦੇ ਨਾਲ ਇਕ ਚੁੱਟਕੀ ਦਾਲਚੀਨੀ ਮਿਲਾ ਕੇ ਖਾਓ। ਇਸ ਨਾਲ ਜੁਕਾਮ ਤੋਂ ਛੁਟਕਾਰਾ ਮਿਲੇਗਾ।
5. ਖੂਬਸੂਰਤੀ
ਚਮੜੀ ਅਤੇ ਵਾਲਾਂ ਦੀ ਖੂਬਸੂਰਤੀ ਨੂੰ ਵੀ ਦਾਲਚੀਨੀ ਵਧਾਉਂਦੀ ਹੈ। ਇਸ ਨਾਲ ਚਮੜੀ ਵਿਚ ਨਿਖਾਰ ਆਉਂਦਾ ਹੈ ਅਤੇ ਝੁਰੜੀਆਂ ਵੀ ਘੱਟ ਹੁੰਦੀਆਂ ਹਨ। ਇਸ ਵਿਚ ਨਿੰਬੂ ਦਾ ਰਸ ਮਿਲਾ ਕੇ ਚਿਹਰੇ ਉੱਤੇ ਲਗਾਓ। ਇਸ ਨਾਲ ਮੁਹਾਸੇ ਅਤੇ ਬਲੈਕਹੈੱਡਸ ਦੂਰ ਹੁੰਦੇ ਹਨ।
6. ਜੋੜਾਂ ਦਾ ਦਰਦ
ਜੋੜਾਂ ਵਿਚ ਦਰਦ ਹੋਣ ਉੱਤੇ ਰੋਜ਼ 1 ਗਿਲਾਸ ਗਰਮ ਪਾਣੀ ਵਿਚ ਦਾਲਚੀਨੀ ਮਿਲਾ ਕੇ ਪੀਣ ਨਾਲ ਫਾਇਦਾ ਮਿਲਦਾ ਹੈ। ਇਸ ਤੋਂ ਇਲਾਵਾ ਇਸ ਹਲਕੇ ਗਰਮ ਪਾਣੀ ਨਾਲ ਮਾਲਿਸ਼ ਕਰਨ ਨਾਲ ਵੀ ਜੋੜਾਂ ਦੇ ਦਰਦ ਤੋਂ ਵੀ ਰਾਹਤ ਮਿਲਦੀ ਹੈ।
ਥਾਇਰਾਈਡ ਦੇ ਇਨ੍ਹਾਂ ਲੱਛਣਾਂ ਅਤੇ ਕਾਰਨਾਂ ਨੂੰ ਨਾ ਕਰੋ ਨਜ਼ਰਅੰਦਾਜ਼
NEXT STORY