ਜਲੰਧਰ - ਸਰਦੀਆਂ ਦੇ ਮੌਸਮ ਵਿੱਚ ਮਾਤਾ-ਪਿਤਾ ਨੂੰ ਬੱਚਿਆਂ ਦੀ ਸਿਹਤ ਦਾ ਖ਼ਾਸ ਧਿਆਨ ਰੱਖਣਾ ਪੈਂਦਾ ਹੈ ਤਾਂਕਿ ਉਹ ਬੀਮਾਰ ਨਾ ਹੋ ਜਾਣ। ਠੰਢ ਤੋਂ ਬੱਚਣ ਲਈ ਮਾਪੇ ਬੱਚਿਆਂ ਦੇ ਗਰਮ ਕੱਪੜੇ ਪਾਉਂਦੇ ਹਨ ਤਾਂਕਿ ਉਹਨਾਂ ਦਾ ਸਰੀਰ ਗਰਮ ਰਹਿ ਸਕੇ। ਵਧਦੀ ਠੰਢ ਵਿੱਚ ਬੱਚਿਆਂ ਦੇ ਸਿਰਫ਼ ਗਰਮ ਕੱਪੜੇ ਪਾਉਣਾ ਹੀ ਕਾਫ਼ੀ ਨਹੀਂ, ਸਗੋਂ ਉਹਨਾਂ ਦੇ ਖਾਣ-ਪੀਣ ਵੱਲ ਖ਼ਾਸ ਧਿਆਨ ਦੇਣ ਵੀ ਜ਼ਰੂਰਤ ਹੈ। ਠੰਡ 'ਚ ਬੱਚਿਆਂ ਨੂੰ ਅਜਿਹੀਆਂ ਚੀਜ਼ਾਂ ਖਿਲਾਓ, ਜੋ ਫ਼ਾਇਦੇਮੰਦ ਹੋਣ ਦੇ ਨਾਲ-ਨਾਲ ਸਰੀਰ ਨੂੰ ਅੰਦਰੋਂ ਗਰਮ ਰੱਖਦੀਆਂ ਹੋਣ। ਇਸ ਨਾਲ ਸਰੀਰ ਬੀਮਾਰੀਆਂ ਤੋਂ ਦੂਰ ਰਹਿੰਦਾ ਹੈ ਅਤੇ ਬੱਚਿਆਂ ਦੀ ਮਾਨਸਿਕ ਸਿਹਤ ਠੀਕ ਰਹਿੰਦੀ ਹੈ। ਠੰਡ ਤੋਂ ਬੱਚਣ ਲਈ ਹੋਰ ਕਿਹੜੀਆਂ ਗੱਲਾਂ ਦਾ ਖ਼ਾਸ ਧਿਆਨ ਰੱਖਣਾ ਚਾਹੀਦਾ ਹੈ, ਦੇ ਬਾਰੇ ਆਓ ਜਾਣਦੇ ਹਾਂ....
ਗਰਮ ਕੱਪੜੇ ਪਾਓ
ਸਰਦੀਆਂ 'ਚ ਬੱਚਿਆਂ ਨੂੰ ਠੰਡ ਤੋਂ ਬਚਾਉਣ ਲਈ ਉਹਨਾਂ ਦੇ ਗਰਮ ਕੱਪੜੇ ਪਾਓ। ਇਸ ਨਾਲ ਉਨ੍ਹਾਂ ਦੇ ਸਰੀਰ ਦਾ ਤਾਪਮਾਨ ਬਰਕਰਾਰ ਰਹਿੰਦਾ ਅਤੇ ਠੰਡ ਲੱਗਣ ਦਾ ਖ਼ਤਰਾ ਘੱਟ ਜਾਂਦਾ ਹੈ। ਬੱਚਿਆਂ ਨੂੰ ਗਰਮ ਸਵੈਟਰ, ਜੈਕਟ, ਟੋਪੀਆਂ, ਦਸਤਾਨੇ ਅਤੇ ਜੁਰਾਬਾਂ ਜ਼ਰੂਰ ਪਾਉਣ ਲਈ ਦਿਓ। ਸਰਦੀਆਂ 'ਚ ਬੱਚਿਆਂ ਦੇ ਸਰੀਰ ਦੀ ਕਿਸੇ ਵੀ ਕੁਦਰਤੀ ਤੇਲ ਨਾਲ ਮਾਲਿਸ਼ ਜ਼ਰੂਰ ਕਰੋ। ਇਸ ਨਾਲ ਬਲੱਡ ਸਰਕੁਲੇਸ਼ਨ 'ਚ ਸੁਧਾਰ ਹੁੰਦਾ ਹੈ।
ਰੋਜ਼ਾਨਾ ਪੀਓ ਪਾਣੀ
ਸਰਦੀਆਂ ਦਾ ਮੌਸਮ ਆਉਂਦੇ ਸਾਰ ਬੱਚੇ ਅਕਸਰ ਪਾਣੀ ਪੀਣਾ ਘੱਟ ਕਰ ਦਿੰਦੇ ਹਨ, ਜਿਸ ਨਾਲ ਡੀਹਾਈਡ੍ਰੇਸ਼ਨ ਹੋ ਸਕਦਾ ਹੈ। ਡੀਹਾਈਡ੍ਰੇਸ਼ਨ ਨਾਲ ਬੱਚਿਆਂ ਨੂੰ ਸਰਦੀ, ਖੰਘ, ਫਲੂ ਅਤੇ ਹੋਰ ਬੀਮਾਰੀਆਂ ਹੋਣ ਦਾ ਖ਼ਤਰਾ ਰਹਿੰਦਾ ਹੈ। ਇਸ ਲਈ ਬੱਚਿਆਂ ਨੂੰ ਰੋਜ਼ਾਨਾ ਪਾਣੀ ਪੀਣ ਦੀ ਆਦਤ ਜ਼ਰੂਰ ਪਾਓ। ਸਰਦੀਆਂ ਵਿੱਚ ਬੱਚਿਆਂ ਨੂੰ ਕੋਸੇ ਪਾਣੀ ਨਾਲ ਨਹਾਉਣਾ ਚਾਹੀਦਾ ਹੈ, ਜਿਸ ਨਾਲ ਬੱਚੇ ਆਪਣੇ ਆਪ ਨੂੰ ਤੰਦਰੁਸ ਮਹਿਸੂਸ ਕਰਦੇ ਹਨ।
ਸਿਹਤਮੰਦ ਖੁਰਾਕ
ਸਰਦੀਆਂ ਵਿੱਚ ਬੱਚਿਆਂ ਨੂੰ ਠੰਡ ਤੋਂ ਬਚਾਉਣ ਲਈ ਸਿਹਤਮੰਦ ਖੁਰਾਕ ਜ਼ਰੂਰ ਦਿਓ। ਕਿਉਂਕਿ ਸਰਦੀਆਂ ਵਿੱਚ ਬੱਚਿਆਂ ਦੀ ਰੋਗ ਪ੍ਰਤੀਰੋਧਕ ਸ਼ਕਤੀ ਘੱਟ ਜਾਂਦੀ ਹੈ, ਜਿਸ ਲਈ ਬੱਚਿਆਂ ਨੂੰ ਵਿਟਾਮਿਨ, ਖਣਿਜ ਅਤੇ ਐਂਟੀਆਕਸੀਡੈਂਟਸ ਨਾਲ ਭਰਪੂਰ ਖੁਰਾਕ ਦਿਓ। ਬੱਚਿਆਂ ਨੂੰ ਤਾਜ਼ੇ ਫਲ, ਸਬਜ਼ੀਆਂ, ਦਾਲਾਂ ਦਾ ਸੇਵਨ ਕਰਵਾਓ। ਇਸ ਤੋਂ ਇਲਾਵਾ ਦੁੱਧ, ਦਹੀਂ, ਉਬਲੇ ਆਂਡੇ, ਹਰੀਆਂ ਸਬਜ਼ੀਆਂ, ਕਾਜੂ, ਕਿਸ਼ਮਿਸ਼ ਅਤੇ ਬਦਾਮ ਆਦਿ ਵੀ ਬੱਚਿਆਂ ਦੇ ਭੋਜਨ ਵਿੱਚ ਸ਼ਾਮਲ ਕਰੋ।
ਬੱਚਿਆਂ ਨੂੰ ਰੋਜ਼ਾਨਾ ਕਸਰਤ ਕਰਵਾਓ
ਬਹੁਤ ਸਾਰੇ ਬੱਚੇ ਅਜਿਹੇ ਹਨ, ਜੋ ਸਰਦੀਆਂ 'ਚ ਘਰ ਤੋਂ ਬਾਹਰ ਨਹੀਂ ਨਿਕਲਦੇ ਅਤੇ ਮੋਬਾਇਲ ਚਲਾਉਂਦੇ ਰਹਿੰਦੇ ਹਨ, ਜੋ ਗ਼ਲਤ ਹੈ। ਇਸੇ ਲਈ ਮਾਪੇ ਸਰਦੀਆਂ 'ਚ ਬੱਚਿਆਂ ਨੂੰ ਨਿਯਮਿਤ ਤੌਰ 'ਤੇ ਕਸਰਤ ਜ਼ਰੂਰ ਕਰਵਾਉਣ। ਇਸ ਨਾਲ ਰੋਗ ਪ੍ਰਤੀਰੋਧਕ ਸ਼ਕਤੀ ਵਧਦੀ ਹੈ। ਬੱਚਿਆਂ ਫਿੱਟ ਅਤੇ ਮਾਨਸਿਕ ਤੌਰ 'ਤੇ ਤੰਦਰੁਸਤ ਰੱਖਣ ਲਈ ਰੋਜ਼ਾਨਾ ਘੱਟੋ-ਘੱਟ 30 ਮਿੰਟ ਕਸਰਤ ਕਰਨ ਲਈ ਕਰੋ। ਉਸ ਨੂੰ ਬਾਹਰ ਖੇਡਣ, ਸੈਰ ਕਰਨ ਜਾਂ ਯੋਗਾ ਕਰਨ ਦੀ ਆਦਤ ਵੀ ਪਾਓ।
ਧੁੱਪ 'ਚ ਬੈਠਣਾ
ਸਰਦੀਆਂ ਵਿਚ ਕਈ ਵਾਰ ਬੱਚਿਆਂ ਵਿਚ ਵਿਟਾਮਿਨ ਡੀ ਦੀ ਕਮੀ ਹੋ ਜਾਂਦੀ ਹੈ, ਜਿਸ ਕਾਰਨ ਉਹ ਬੀਮਾਰ ਹੋ ਜਾਂਦੇ ਹਨ। ਇਸ ਨਾਲ ਸਰੀਰ ਕਮਜ਼ੋਰੀ ਹੋ ਜਾਂਦਾ ਹੈ। ਇਸ ਲਈ ਬੱਚਿਆਂ ਨੂੰ ਧੁੱਪ ਵਿਚ ਬੈਠਣ ਲਈ ਕਹੋ।
ਜੇਕਰ ਤੁਸੀਂ ਵੀ ਦੇਰ ਰਾਤ ਕੌਫੀ ਪੀਣ ਦੇ ਸ਼ੌਕੀਨ ਹੋ ਤਾਂ ਪੜ੍ਹੋ ਇਹ ਖ਼ਬਰ, ਸਰੀਰ ਨੂੰ ਹੁੰਦੇ ਨੇ ਕਈ ਨੁਕਸਾਨ
NEXT STORY