ਕਈ ਵਾਰ ਅਸੀਂ ਸਿਰਫ ਇਸ ਲਈ ਖਾਂਦੇ ਹਾਂ ਕਿਉਂਕਿ ਸਾਡੇ ਕੋਲ ਕਰਨ ਲਈ ਕੁਝ ਖਾਸ ਕੰਮ ਨਹੀਂ ਹੁੰਦਾ। ਇਹ ਖਾਣ-ਪੀਣ ਦੀ ਬੁਰੀ ਆਦਤ ਮੰਨੀ ਜਾਂਦੀ ਹੈ। ਅਸੀਂ ਆਪਣੀ ਇਸ ਬੁਰੀ ਆਦਤ ਤੋਂ ਬਿਲਕੁੱਲ ਅਣਜਾਨ ਹੁੰਦੇ ਹਾਂ ਸ਼ਾਇਦ ਇਸ ਗੱਲ ਵੱਲ ਕਦੀ ਧਿਆਨ ਵੀ ਨਹੀਂ ਗਿਆ ਹੋਵੇਗਾ। ਬਿਨ੍ਹਾਂ ਭੁੱਖ ਲੱਗੇ ਖਾਣ ਦੀ ਆਦਤ ਨਾਲ ਮੋਟਾਪਾ ਤਾਂ ਹੁੰਦਾ ਹੀ ਹੈ ਸਗੋਂ ਹੋਰ ਸਮੱਸਿਆਵਾਂ ਵੀ ਪੈਦਾ ਹੋ ਸਕਦੀਆਂ ਹਨ।
1. ਵਹਿਲੇ ਬੈਠੇ ਖਾਣਾ—ਵਹਿਲੇ ਬੈਠੇ ਹੋ ਤਾਂ ਖਾ ਰਹੇ ਹੋ ਸਿਰਫ ਇਸ ਲਈ ਖਾਣਾ ਕਿ ਕੋਈ ਕੰਮ ਨਹੀਂ ਅਤੇ ਬਿਨ੍ਹਾਂ ਸੋਚੇ-ਸਮਝੇ ਤਲੇ ਹੋਏ ਭੋਜਨ ਦੀ ਵਰਤੋਂ ਕਰਨੀ। ਇਹ ਇਕ ਗਲਤ ਆਦਤ ਮੰਨੀ ਜਾਂਦੀ ਹੈ ਅਤੇ ਕਈ ਬੀਮਾਰੀਆਂ ਨੂੰ ਜਨਮ ਦਿੰਦੀ ਹੈ। ਇਸ ਤੋਂ ਬਚਣ ਦੇ ਕੁਝ ਤਰੀਕੇ ਅੱਗੇ ਦਿੱਤੇ ਗਏ ਹਨ ਜਿਨ੍ਹਾਂ ਨੂੰ ਅਪਣਾ ਕੇ ਤੁਸੀਂ ਇਨ੍ਹਾਂ ਅਦਤਾਂ ਤੋਂ ਕਾਫੀ ਹੱਦ ਤੱਕ ਛੁੱਟਕਾਰਾ ਪਾ ਸਕਦੇ ਹੋ।
2. ਆਲੇ-ਦੁਆਲੇ ਖਾਣ-ਪੀਣ ਦੀਆਂ ਚੀਜਾਂ ਨਾ ਰੱਖੋ—ਆਪਣੇ ਆਪ 'ਤੇ ਕਾਬੂ ਰੱਖਣ ਲਈ ਆਪਣੇ ਆਲੇ-ਦੁਆਲੇ ਉਹ ਚੀਜ਼ਾਂ ਨਾ ਰੱਖੋ ਜੋ ਕਿ ਤੁਹਾਨੂੰ ਖਾਣ ਨੂੰ ਚੰਗੀਆਂ ਲੱਗਦੀਆਂ ਹਨ। ਇਸ ਤਰ੍ਹਾਂ ਨਾਲ ਤੁਹਾਡਾ ਧਿਆਨ ਖਾਣ ਵਾਲੀਆਂ ਚੀਜ਼ਾਂ ਤੇ ਘੱਟ ਜਾਵੇਗਾ। ਆਪਣੇ ਆਪ ਨੂੰ ਕਿਸੇ ਨਾ ਕਿਸੇ ਕੰਮ 'ਚ ਲਗਾ ਕੇ ਰੱਖੋ ਤਾਂ ਜੋ ਵਾਰ-ਵਾਰ ਨਾ ਖਾ ਸਕੋ।
3. ਪੋਸ਼ਟਿਕ ਅਹਾਰ ਲਓ—ਜਦੋਂ ਵੀ ਭੁੱਖ ਲੱਗੇ ਕੋਸ਼ਿਸ਼ ਕਰੋ ਪੌਸ਼ਟਿਕ ਅਹਾਰ ਲਓ। ਆਪਣੇ ਖਾਣੇ 'ਚ 'ਹੋਲ ਫੂਡ' ਨੂੰ ਸ਼ਾਮਲ ਕਰੋ। ਵੱਧ ਤੋਂ ਵੱਧ ਸਬਜ਼ੀਆਂ, ਸਲਾਦ, ਫਲ ਆਦਿ ਖਾਓ। ਤਲਿਆਂ ਭੋਜਨ ਨਾ ਖਾਓ।
4. ਸੈਰ ਤੇ ਨਿਕਲ ਜਾਓ—ਜਦੋਂ ਵੀ ਤੁਹਾਡੇ ਕੋਲ ਕਰਨ ਲਈ ਕੁਝ ਨਾ ਹੋਵੇ ਅਤੇ ਖਾਣ ਨੂੰ ਜੀਅ ਲਲਚਾਏ ਤਾਂÎ ਬਹੁਤ ਹੀ ਸੌਖਾ ਤਰੀਕਾ ਹੈ ਸੈਰ ਤੇ ਨਿਕਲ ਜਾਓ। ਧਿਆਨ ਬਦਲ ਜਾਵੇਗਾ, ਤਾਜ਼ੀ ਹਵਾ ਮਿਲੇਗੀ, ਕਸਰਤ ਵੀ ਹੋ ਜਾਵੇਗੀ।
5. ਪਾਣੀ ਪੀਓ—ਬਹੁਤ ਸਾਰੇ ਲੋਕ ਭੁੱਖ ਅਤੇ ਪਿਆਸ 'ਚ ਸਹੀ ਤਰ੍ਹਾਂ ਫਰਕ ਨਹੀਂ ਕਰਦੇ। ਪਿਆਸ ਲੱਗਣ ਤੇ ਵੀ ਕੁਝ ਨਾ ਕੁਝ ਖਾਣ ਲੱਗ ਜਾਂਦੇ ਹਨ। ਜੇਕਰ ਭੋਜਨ ਕਰਨ ਤੋਂ ਬਾਅਦ ਭੁੱਖ ਲੱਗ ਰਹੀ ਹੈ ਤਾਂ ਦੋ ਗਲਾਸ ਪਾਣੀ ਪੀ ਕੇ ਦੇਖੋ। ਥੋੜ੍ਹੀ ਦੇਰ ਤੱਕ ਮਹਿਸੂਸ ਕਰੋ ਕਿ ਸੱਚ-ਮੁੱਚ ਇਹ ਭੁੱਖ ਸੀ ਜਾਂ ਪਿਆਸ।
6. ਭੁੱਖ ਦੀ ਸਹੀ ਪਛਾਣ—ਭੁੱਖ ਦੀ ਸਹੀ ਪਛਾਣ ਕਰਨੀ ਵੀ ਬਹੁਤ ਔਖੀ ਹੋ ਸਕਦੀ ਹੈ। ਪਹਿਲੇ ਆਪਣੇ ਆਪ ਨੂੰ ਪੁੱਛੋਂ ਕਿ ਕਿੰਨੀ ਭੁੱਖ ਲੱਗੀ ਹੈ। ਇਹ ਪਤਾ ਲਗਾਉਣ ਲਈ ਇਕ ਤੋਂ ਦੱਸ ਤੱਕ ਦੇ ਪੈਮਾਨੇ ਤੱਕ ਆਪਣੇ ਆਪ ਨੂੰ ਪੁੱਛੋ ਕਿ ਕਿੰਨੀ ਭੁੱਖ ਲੱਗੀ ਹੈ, ਜੇਕਰ ਜਵਾਬ 7 ਜਾਂ 7 ਤੋਂ ਵੱਧ ਹੈ ਤਾਂ ਹੀ ਕੁਝ ਖਾਓ ਨਹੀਂ ਤੇ ਇਸ ਨੂੰ ਰੋਕ ਲਓ।
7. ਘੱਟ ਗਿਣਤੀ ਜਾਂ ਪੈਮਾਨੇ 'ਚ ਖਾਓ—ਜੇਕਰ ਭੁੱਖ ਲੱਗੀ ਹੀ ਹੈ ਤਾਂ ਘੱਟ ਗਿਣਤੀ (ਪੈਮਾਨੇ) 'ਚ ਖਾਓ। ਥੋੜ੍ਹਾ-ਥੋੜ੍ਹਾ ਕਰਕੇ 6-7 ਵਾਰੀਆਂ 'ਚ ਖਾਓ।
8. ਬਬਲਗਮ ਚਬਾਓ—ਹਮੇਸ਼ਾ ਲੋਕ ਟੀ.ਵੀ. ਦੇਖਦੇ ਕੁਝ ਨਾ ਕੁਝ ਖਾਣ ਦੇ ਸ਼ੌਕੀਣ ਹੁੰਦੇ ਹਨ। ਭੁੱਖ ਨਹੀਂ ਲੱਗਦੀ ਸਿਰਫ ਆਦਤ ਹੀ ਹੁੰਦੀ ਹੈ। ਇਸ ਦਾ
ਸੌਖਾ ਤਰੀਕਾ ਬਬਲਗਮ ਚਬਾ ਲਓ। ਇਸ ਨਾਲ ਮੂੰਹ ਦੀ ਕਸਰਤ ਵੀ ਹੋ ਜਾਂਦੀ ਹੈ।
ਜੇਕਰ ਹੋ ਮਾਈਗਰੇਨ ਦੀ ਸਮੱਸਿਆ ਤੋਂ ਪੀੜਤ ਤਾਂ ਅਪਣਾਓ ਇਹ ਘਰੇਲੂ ਉਪਾਅ
NEXT STORY