ਚੰਡੀਗੜ੍ਹ : ਅੱਜਕਲ ਲੋਕਾਂ 'ਚ ਮਾਈਗਰੇਨ ਦੀ ਸਮੱਸਿਆ ਆਮ ਹੋ ਗਈ ਹੈ ਪਰ ਵੱਡੇ ਸ਼ਹਿਰਾਂ ਵਿੱਚ ਇਹ ਸਮੱਸਿਆ ਵਧੇਰੇ ਦੇਖਣ ਨੂੰ ਮਿਲਦੀ ਹੈ। ਮਾਈਗਰੇਨ ਦੇ ਕਈ ਕਾਰਨ ਹੋ ਸਕਦੇ ਹਨ ਪਰ ਦੌੜ ਭੱਜ ਵਾਲੀ ਜ਼ਿੰਦਗੀ ਅਤੇ ਚਿੰਤਾ ਵੀ ਇਸ ਦੇ ਮੁਖ ਕਾਰਨ ਮੰਨੇ ਜਾਂਦੇ ਹਨ। ਇਹ ਸਮੱਸਿਆ ਕਦੇ ਵੀ ਅਤੇ ਕਿਤੇ ਵੀ ਹੋ ਸਕਦੀ ਹੈ। ਇਹ ਸਮੱਸਿਆ ਹੋਣ 'ਤੇ ਸਿਰ 'ਚ ਤੇਜ਼ ਦਰਦ, ਉਲਟੀ ਆਉਣਾ, ਚੱਕਰ ਆਉਣਾ ਅਤੇ ਥਕਾਵਟ ਮਹਿਸੂਸ ਹੋਣਾ ਆਮ ਲੱਛਣ ਹਨ। ਇਸ ਦਰਦ ਨੂੰ ਸਹਿਣ ਕਰਨਾ ਬਹੁਤ ਹੀ ਮੁਸ਼ਕਿਲ ਹੁੰਦਾ ਹੈ। ਮਾਈਗਰੇਨ ਦਾ ਦਰਦ ਸਿਰ ਦੇ ਜਿਸ ਹਿੱਸੇ ਵਿੱਚ ਹੁੰਦਾ ਹੈ ਉਸਨੂੰ ਆਮ ਬੋਲਚਾਲ ਵਿੱਚ 'ਅਧਕਪਾਰੀ' ਕਹਿੰਦੇ ਹਨ। ਇਹ ਸਮੱਸਿਆ ਖ਼ਾਨਦਾਨੀ ਮੰਨੀ ਜਾਂਦੀ ਹੈ ਮਤਲਬ ਜੇਕਰ ਪਰਿਵਾਰ ਵਿੱਚ ਕਿਸੇ ਨੂੰ ਇਕ ਨੂੰ ਇਹ ਸਮੱਸਿਆ ਰਹਿ ਚੁੱਕੀ ਹੋਵੇ ਤਾਂ ਇਹ ਸਮੱਸਿਆ ਅਗਲੀ ਪੀੜ੍ਹੀ 'ਚ ਵੀ ਜਾ ਸਕਦੀ ਹੈ। ਮਾਈਗਰੇਨ ਦੇ ਦਰਦ ਨੂੰ ਘੱਟ ਕਰਨ ਲਈ ਬਜ਼ਾਰ ਵਿੱਚ ਕਈ ਦਵਾਈਆਂ ਉਪਲੱਬਧ ਹਨ। ਤੁਸੀਂ ਚਾਹੋ ਤਾਂ ਕੁਝ ਘਰੇਲੂ ਇਲਾਜ ਨਾਲ ਵੀ ਇਸ ਸਮੱਸਿਆ ਨੂੰ ਘੱਟ ਕੀਤਾ ਜਾ ਸਕਦਾ ਹੈ। ਇਸਨੂੰ ਕੁਝ ਘਰੇਲੂ ਜਾਂ ਸਹੀ ਖਾਣ-ਪੀਣ ਦੇ ਤਰੀਕੇ ਨਾਲ ਕਿਸੇ ਹੱਦ ਤੱਕ ਘੱਟ ਕੀਤਾ ਜਾ ਸਕਦਾ ਹੈ। ਇਹ ਸਮੱਸਿਆ ਹੁੰਦੇ ਹੀ ਸਭ ਤੋਂ ਪਹਿਲਾਂ ਨੀਂਦ ਪੂਰੀ ਲੈਣ ਦੀ ਕੋਸ਼ਿਸ਼ ਜਰੂਰ ਕਰੋ। ਅੱਗੇ ਦਿੱਤੇ ਗਏ ਕੁਝ ਨੁਸਖ਼ੇ ਤੁਹਾਡੀ ਇਸ ਸਮੱਸਿਆ ਨੂੰ ਜ਼ਰੂਰ ਘੱਟ ਕਰ ਦੇਣਗੇ।
► ਹਰੀਆਂ ਪੱਤੇਦਾਰ ਸਬਜ਼ੀਆਂ
ਹਰੀਆਂ ਪੱਤੇਦਾਰ ਸਬਜ਼ੀਆਂ ਵਿੱਚ ਕਾਫੀ ਮਾਤਰਾ ਵਿੱਚ ਮੈਗਨੀਸ਼ੀਅਮ ਹੁੰਦਾ ਹੈ, ਅਤੇ ਇਹ ਮਾਈਗਰੇਨ ਲਈ ਕਾਫੀ ਅਸਰਦਾਰ ਤਰੀਕੇ ਨਾਲ ਕੰਮ ਕਰਦਾ ਹੈ। ਅਨਾਜ, ਸੀ ਫੂਡ ਅਤੇ ਕਣਕ ਵਿੱਚ ਵੀ ਕਾਫੀ ਮਾਤਰਾ ਵਿੱਚ ਮੈਗਨੀਸ਼ੀਅਮ ਹੁੰਦਾ ਹੈ।
► ਮੱਛੀ ਖਾਣਾ ਵੀ ਬਹੁਤ ਵਧੀਆ
ਮੱਛੀ ਵਿੱਚ 'ਅੋਮੇਗਾ 3 ਫੈਟੀ ਐਸਿਡ' ਅਤੇ 'ਵਿਟਾਮਿਨ ਈ' ਹੁੰਦਾ ਹੈ। ਇਹ ਦੋਨੋਂ ਚੀਜ਼ਾ ਮਾਈਗਰੇਨ ਦੇ ਦਰਦ ਨੂੰ ਘੱਟ ਕਰਨ 'ਚ ਮਦਦ ਕਰਦੀਆਂ ਹਨ।
► ਦੁੱਧ ਬਹੁਤ ਜ਼ਰੂਰੀ
ਮਾਈਗਰੇਨ 'ਚ ਫੈਟ ਮੁਕਤ ਦੁੱਧ ਪੀਣਾ ਬਹੁਤ ਲਾਹੇਵੰਦ ਹੈ। ਦੁੱਧ ਵਿੱਚ ਵਿਟਾਮਿਨ ਡੀ ਪਾਇਆ ਜਾਂਦਾ ਹੈ, ਜਿਹੜਾ 'ਸੈਲਸ' ਨੂੰ ਤਾਕਤ ਦਿੰਦਾ ਹੈ। ਕਈ ਵਾਰ ਇਸ ਤਰ੍ਹਾਂ ਹੁੰਦਾ ਹੈ ਕਿ ਦਿਮਾਗ ਦੀਆਂ ਨਸਾਂ ਸੁਸਤ ਹੋ ਜਾਂਦੀਆਂ ਹਨ ਅਤੇ ਮਾਈਗਰੇਨ ਦਾ ਦਰਦ ਸ਼ੁਰੂ ਹੋ ਜਾਂਦਾ ਹੈ। ਇਸ ਲਈ 'ਵਿਟਾਮਿਨ ਬੀ' ਤਾਕਤ ਦੇਣ ਦਾ ਕੰਮ ਕਰਦਾ ਹੈ।
► ਕਾਫੀ ਪੀਣਾ ਵੀ ਲਾਭਦਾਇਕ
ਜਿਸ ਤਰ੍ਹਾਂ ਇੱਕ ਆਮ ਸਿਰ ਦਰਦ ਵਿੱਚ ਚਾਹ ਜਾਂ ਕਾਫੀ ਪੀਣਾ ਲਾਭਦਾਇਕ ਹੁੰਦਾ ਹੈ ਉਸੇ ਤਰ੍ਹਾਂ ਮਾਈਗਰੇਨ ਵਿੱਚ ਵੀ ਇਹ ਕਾਫੀ ਲਾਭਦਾਇਕ ਹੈ। ਮਾਈਗਰੇਨ ਦੇ ਅਟੈਕ ਸਮੇਂ ਵੀ ਕਾਫੀ ਪੀਣਾ ਬਹੁਤ ਰਾਹਤ ਪਹੁੰਚਾਉਂਦਾ ਹੈ।
► ਰੈੱਡ ਵਾਈਨ
ਵਾਇਨ ਅਤੇ ਬੀਅਰ ਵਿੱਚ 'ਟਾਯਰਾਮਾਇਨ' ਹੁੰਦਾ ਹੈ ਜੋ ਮਾਇਗਰੇਨ ਦੇ ਦਰਦ ਨੂੰ ਦੂਰ ਕਰਨ ਵਿੱਚ ਸਹਾਇਤਾ ਕਰਦਾ ਹੈ।
► ਬਰੋਕਲੀ
ਬਰੋਕਲੀ ਵਿੱਚ ਭਰਪੂਰ ਮਾਤਰਾ ਵਿੱਚ ਮੈਗਨੀਸ਼ੀਅਮ ਪਾਇਆ ਜਾਂਦਾ ਹੈ, ਜਿਸ ਨਾਲਂ ਮਾਈਗਰੇਨ ਦੇ ਦਰਦ ਤੋਂ ਅਰਾਮ ਮਿਲਦਾ ਹੈ।
ਕੀ ਤੁਸੀਂ ਜਾਣਦੇ ਹੋ ਜ਼ਿਆਦਾ ਨਮਕ ਖਾਣ ਦੇ ਨੁਕਸਾਨ
NEXT STORY