ਨਵੀਂ ਦਿੱਲੀ— ਸੇਬ ਦੇ ਸਿਰਕੇ ਦੀ ਵਰਤੋਂ ਖਾਣੇ ਅਤੇ ਸਲਾਦ ਦਾ ਸੁਆਦ ਵਧਾਉਣ ਲਈ ਕੀਤੀ ਜਾਂਦੀ ਹੈ। ਕੁਝ ਲੋਕ ਭਾਰ ਘੱਟ ਕਰਨ ਲਈ ਵੀ ਸੇਬ ਦਾ ਸਿਰਕਾ ਪੀਂਦੇ ਹਨ ਪਰ ਇਸ ਤੋਂ ਇਲਾਵਾ ਇਹ ਕਈ ਬੀਮਾਰੀਆਂ ਨੂੰ ਵੀ ਦੂਰ ਕਰਨ 'ਚ ਮਦਦ ਕਰਦਾ ਹੈ। ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਕਿਸ ਤਰ੍ਹਾਂ ਸੇਬ ਦੇ ਸਿਰਕੇ ਦੀ ਵਰਤੋਂ ਨਾਲ ਤੁਸੀਂ ਗਠੀਆ, ਮੋਟਾਪੇ ਤੋਂ ਲੈ ਕੇ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰ ਸਕਦੇ ਹੋ। ਇਸ ਤੋਂ ਇਲਾਵਾ ਸੇਬ ਦੇ ਸਿਰਕੇ ਦਾ ਕਾੜ੍ਹਾ ਲੀਵਰ ਨੂੰ ਡਿਟਾਕਟਸ ਕਰਕੇ ਵੀ ਤੁਹਾਨੂੰ ਕਈ ਬੀਮਾਰੀਆਂ ਤੋਂ ਬਚਾਉਂਦਾ ਹੈ। ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਕਿਸ ਤਰ੍ਹਾਂ ਸੇਬ ਦੇ ਸਿਰਕੇ ਦੀ ਵਰਤੋਂ ਕਰਨ ਨਾਲ ਤੁਸੀਂ ਗਠੀਆ, ਮੋਟਾਪੇ ਤੋਂ ਲੈ ਕੇ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰ ਸਕਦੇ ਹੋ। ਇਸ ਤੋਂ ਇਲਾਵਾ ਸੇਬ ਦੇ ਸਿਰਕੇ ਦਾ ਕਾੜ੍ਹਾ ਲੀਵਰ ਨੂੰ ਡਿਟਾਕਸ ਕਰਕੇ ਵੀ ਤੁਹਾਨੂੰ ਕਈ ਬੀਮਾਰੀਆਂ ਤੋਂ ਬਚਾਉਂਦਾ ਹੈ। ਤਾਂ ਆਓ ਜਾਣਦੇ ਹਾਂ ਬੀਮਾਰੀਆਂ ਨੂੰ ਦੂਰ ਕਰਨ ਲਈ ਕਿਸ ਤਰ੍ਹਾਂ ਕਰੀਏ ਸੇਬ ਦੇ ਸਿਰਕੇ ਦੀ ਵਰਤੋ।
ਇਸ ਤਰ੍ਹਾਂ ਬਣਾਓ ਸੇਬ ਦਾ ਕਾੜ੍ਹਾ
ਇਕ ਪੈਨ 'ਚ 1 ਕੱਪ ਪਾਣੀ ਗਰਮ ਕਰਕੇ ਉਸ 'ਚ 1 ਛੋਟੇ ਅਦਰਕ ਦਾ ਟੁੱਕੜਾ ਮਿਲਾ ਕੇ ਉਬਾਲ ਲਓ। ਇਸ ਤੋਂ ਬਾਅਦ ਇਸ 'ਚ 1 ਚੱਮਚ ਐੱਪਲ ਸਾਈਡਰ ਵਿਨੇਗਰ, 1 ਚੱਮਚ ਸ਼ਹਿਦ ਅਤੇ 1 ਚੱਮਚ ਹਲਦੀ ਪਾ ਕੇ ਕੁਝ ਦੇਰ ਤਕ ਪਕਾਓ। ਪੱਕਣ ਤੋਂ ਬਾਅਦ ਇਸ ਨੂੰ ਠੰਡਾ ਕਰਕੇ ਬਰਫ ਪਾ ਕੇ ਪੀਓ।
ਇਸ ਨਾਲ ਦੂਰ ਹੁੰਦੀਆਂ ਹਨ ਇਹ ਸਮੱਸਿਆਵਾਂ
1. ਮੋਟਾਪਾ
ਸੇਬ ਦਾ ਸਿਰਕਾ ਐਸਡਿਕ ਹੁੰਦਾ ਹੈ ਜੋ ਕਿ ਭਾਰ ਨੂੰ ਤੇਜ਼ੀ ਨਾਲ ਘੱਟ ਕਰਨ 'ਚ ਮਦਦ ਕਰਦਾ ਹੈ। ਭਾਰ ਘੱਟ ਕਰਨ ਲਈ 1 ਗਲਾਸ ਗਰਮ ਪਾਣੀ 'ਚ 2 ਚੱਮਚ ਸਿਰਕਾ ਮਿਲਾ ਕੇ ਖਾਲੀ ਪੇਟ ਪੀਓ।
2. ਉਲਟੀ ਆਉਣਾ
ਐੱਪਲ ਸਾਈਡਰ ਵਿਨੇਗਰ, ਅਦਰਕ, ਹਲਦੀ ਅਤੇ ਸ਼ਹਿਦ ਦਾ ਕਾੜ੍ਹਾ ਬਣਾ ਕੇ ਪੀਣ ਨਾਲ ਉਲਟੀ ਆਉਣਾ ਜਾਂ ਮਿਤਲੀ ਵਰਗੀਆਂ ਸਮੱਸਿਆਵਾਂ ਦੂਰ ਹੋ ਜਾਂਦੀਆਂ ਹਨ।
3. ਲੀਵਰ ਨੂੰ ਡਿਟਾਕਸ ਕਰਨਾ
ਇਸ ਕਾੜ੍ਹੇ ਦੀ ਰੋਜ਼ਾਨਾ ਵਰਤੋਂ ਕਰਨ ਨਾਲ ਤੁਹਾਡੇ ਲੀਵਰ 'ਚੋਂ ਜ਼ਹਿਰੀਲੇ ਪਦਾਰਥ ਬਾਹਰ ਨਿਕਲ ਜਾਂਦੇ ਹਨ। ਇਸ ਨਾਲ ਤੁਸੀਂ ਲੀਵਰ ਸਬੰਧੀ ਹੋਰ ਕਈ ਬੀਮਾਰੀਆਂ ਤੋਂ ਬਚੇ ਰਹਿੰਦੇ ਹੋ।
4. ਬਲੱਡ ਸ਼ੂਗਰ ਕੰਟਰੋਲ ਕਰੇ
ਬਲੱਡ ਸ਼ੂਗਰ ਕੰਟਰੋਲ ਕਰਨ ਲਈ ਸੇਬ ਦਾ ਸਿਰਕਾ ਸਭ ਤੋਂ ਚੰਗਾ ਤਰੀਕਾ ਹੈ। ਰੋਜ਼ਾਨਾ ਇਸ ਨੂੰ ਐੱਪਲ ਵਿਨੇਗਰ, ਹਲਦੀ, ਅਦਰਕ ਅਤੇ ਸ਼ਹਿਦ ਦਾ ਬਣਿਆ ਕਾੜ੍ਹਾ ਪੀਣ ਨਾਲ ਬਲੱਡ ਸ਼ੂਗਰ ਕੰਟਰੋਲ 'ਚ ਰਹਿੰਦੀ ਹੈ।
5. ਗਠੀਆ
ਐਂਟੀਆਕਸੀਡੈਂਟ, ਕੈਟੇਚਿਨ ਅਤੇ ਗੈਲਿਕ ਐਸਿਡ ਦੇ ਗੁਣਾਂ ਨਾਲ ਭਰਪੂਰ ਸਿਰਕਾ ਅਤੇ ਹਲਦੀ ਗਠੀਆ ਰੋਗ ਨੂੰ ਦੂਰ ਕਰਨ 'ਚ ਮਦਦ ਕਰਦਾ ਹੈ। ਇਸ ਲਈ ਜੋੜ੍ਹਾਂ, ਕਮਰ, ਗੋਡਿਆਂ ਦੇ ਦਰਦ ਤੋਂ ਬਚਣ ਲਈ ਰੋਜ਼ ਇਸ ਕਾੜ੍ਹੇ ਦੀ ਵਰਤੋਂ ਕਰੋ।
6. ਬੈਕਟੀਰੀਆ ਤੋਂ ਬਚਾਅ
ਐਸਟਿਕ ਐਸਿਡ ਨਾਲ ਭਰਪੂਰ ਸੇਬ ਦੇ ਸਿਰਕੇ ਨਾਲ ਬਣੇ ਇਸ ਕਾੜ੍ਹੇ ਦੀ ਵਰਤੋਂ ਹਾਨੀਕਾਰਕ ਬੈਕਟੀਰੀਆ ਨੂੰ ਮਾਰ ਕੇ ਸਰੀਰ ਦੀਆਂ ਬੀਮਾਰੀਆਂ ਤੋਂ ਰੱਖਿਆ ਕਰਦਾ ਹੈ। ਇਸ ਤੋਂ ਇਲਾਵਾ ਇਸ ਨਾਲ ਪੇਟ ਦੇ ਕੀੜੇ ਵੀ ਮਰ ਜਾਂਦੇ ਹਨ, ਜਿਸ ਨਾਲ ਪਾਚਨ ਕਿਰਿਆ ਦਰੁਸਤ ਰਹਿੰਦੀ ਹੈ।
ਇਨ੍ਹਾਂ ਬੀਮਾਰੀਆਂ ਨੂੰ ਦੂਰ ਕਰਨ ਲਈ ਮਹਿੰਦੀ ਦੇ ਪੱਤਿਆਂ ਦੀ ਕਰੋ ਵਰਤੋ
NEXT STORY