ਨਵੀਂ ਦਿੱਲੀ (ਬਿਊਰੋ)- ਵਿਟਾਮਿਨ ਸੀ ਸਾਡੇ ਸਰੀਰ ਲਈ ਜ਼ਰੂਰੀ ਪੌਸ਼ਟਿਕ ਤੱਤਾਂ ਵਿੱਚੋਂ ਇੱਕ ਹੈ। ਪਾਣੀ ਵਿੱਚ ਘੁਲਣਸ਼ੀਲ ਇਹ ਵਿਟਾਮਿਨ ਜ਼ਰੂਰੀ ਭੋਜਨਾਂ ਅਤੇ ਸਪਲੀਮੈਂਟਸ ਤੋਂ ਪ੍ਰਾਪਤ ਕੀਤਾ ਜਾਂਦਾ ਹੈ ਕਿਉਂਕਿ ਸਰੀਰ ਇਸ ਨੂੰ ਕਾਫ਼ੀ ਮਾਤਰਾ ਵਿੱਚ ਸਟੋਰ ਕਰਨ ਵਿੱਚ ਅਸਫਲ ਰਹਿੰਦਾ ਹੈ। ਵਿਟਾਮਿਨ ਸੀ ਸਾਡੇ ਸਰੀਰ ਨੂੰ ਇਨਫੈਕਸ਼ਨ ਨਾਲ ਲੜਨ ਅਤੇ ਜ਼ਖ਼ਮਾਂ ਨੂੰ ਠੀਕ ਕਰਨ ਵਿੱਚ ਮਦਦ ਕਰਦਾ ਹੈ।
ਇੰਨਾ ਹੀ ਨਹੀਂ ਇਹ ਸਰੀਰ 'ਚ ਕਈ ਹਾਰਮੋਨਸ ਬਣਾਉਣ 'ਚ ਵੀ ਅਹਿਮ ਭੂਮਿਕਾ ਨਿਭਾਉਂਦਾ ਹੈ। ਇੱਕ ਆਦਮੀ ਨੂੰ ਰੋਜ਼ਾਨਾ 90 ਐੱਮ. ਜੀ. ਵਿਟਾਮਿਨ ਸੀ ਦੀ ਲੋੜ ਹੁੰਦੀ ਹੈ ਜਦੋਂ ਕਿ ਇੱਕ ਔਰਤ ਨੂੰ ਪ੍ਰਤੀ ਦਿਨ 75 ਐੱਮ. ਜੀ. ਤੱਕ ਵਿਟਾਮਿਨ ਸੀ ਦੀ ਲੋੜ ਹੁੰਦੀ ਹੈ। ਲੋਕਾਂ 'ਚ ਵਿਟਾਮਿਨ ਸੀ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਧਾਰਨਾਵਾਂ ਮਸ਼ਹੂਰ ਹਨ, ਜਿਸ ਕਾਰਨ ਲੋਕ ਆਮ ਤੌਰ 'ਤੇ ਇਸ ਵਿਟਾਮਿਨ ਦਾ ਸੇਵਨ ਕਰਨ ਤੋਂ ਪਰਹੇਜ਼ ਕਰਦੇ ਹਨ।
ਆਓ ਜਾਣਦੇ ਹਾਂ ਕਿ ਇਨ੍ਹਾਂ ਧਾਰਨਾਵਾਂ ਦੀ ਸੱਚਾਈ ਬਾਰੇ-
ਕੋਰੋਨਾ ਅਤੇ ਵਿਟਾਮਿਨ-ਸੀ
ਵਿਟਾਮਿਨ ਸੀ ਪ੍ਰਤੀਰੋਧਕ ਸ਼ਕਤੀ ਨੂੰ ਵਧਾ ਕੇ ਕੋਵਿਡ ਤੋਂ ਬਚਾਉਣ ਜਾਂ ਉਸ ਤੋਂ ਤੇਜ਼ੀ ਨਾਲ ਠੀਕ ਹੋਣ ਵਿੱਚ ਮਦਦਗਾਰ ਹੈ, ਪਰ ਇਹ ਲਾਗ ਦਾ ਇਲਾਜ ਨਹੀਂ ਹੈ।
ਇਹ ਵੀ ਪੜ੍ਹੋ : ਸ਼ੂਗਰ ਦੇ ਮਰੀਜ਼ਾਂ ਲਈ ਵਰਦਾਨ ਨੇ ਤੁਲਸੀ ਦੇ ਪੱਤੇ, ਖਾਣ ਨਾਲ ਕੰਟਰੋਲ ਰਹੇਗਾ Sugar Level
ਇਮਿਊਨਿਟੀ ਬਾਰੇ ਮਿੱਥ
ਇਮਿਊਨਿਟੀ ਵਧਾਉਣ ਲਈ ਵਿਟਾਮਿਨ-ਸੀ ਜ਼ਰੂਰੀ ਹੈ, ਪਰ ਇਸ ਤੋਂ ਇਲਾਵਾ ਤੁਹਾਡੇ ਲਈ ਵਿਟਾਮਿਨ-ਡੀ, ਆਇਰਨ, ਕੈਲਸ਼ੀਅਮ ਦਾ ਸੇਵਨ ਵੀ ਕਰਨਾ ਜ਼ਰੂਰੀ ਹੈ।
ਵਿਟਾਮਿਨ ਸੀ ਦਾ ਸਰੋਤ
ਖੱਟੇ ਫਲਾਂ ਨੂੰ ਵਿਟਾਮਿਨ-ਸੀ ਦਾ ਚੰਗਾ ਸਰੋਤ ਮੰਨਿਆ ਜਾਂਦਾ ਹੈ, ਪਰ ਬਰੋਕਲੀ, ਆਲੂ, ਸਟ੍ਰਾਬੇਰੀ ਆਦਿ 'ਚ ਵੀ ਇਸ ਦੀ ਚੰਗੀ ਮਾਤਰਾ ਪਾਈ ਜਾਂਦੀ ਹੈ।
ਵਿਟਾਮਿਨ ਸੀ ਦਾ ਸੇਵਨ
ਵਿਟਾਮਿਨ-ਸੀ ਦਾ ਰੋਜ਼ਾਨਾ ਬਹੁਤ ਜ਼ਿਆਦਾ ਸੇਵਨ ਕਰਨ ਨਾਲ ਲੀਵਰ-ਕਿਡਨੀ ਰੋਗ ਜਾਂ ਗਠੀਆ ਹੋ ਸਕਦਾ ਹੈ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਸਾਵਧਾਨ! ਜ਼ਿਆਦਾ 'ਅਦਰਕ' ਦੀ ਵਰਤੋਂ ਨਾਲ ਹੋ ਸਕਦੀਆਂ ਨੇ ਛਾਤੀ 'ਚ ਜਲਨ ਸਣੇ ਇਹ ਸਮੱਸਿਆਵਾਂ
NEXT STORY