ਹੈਲਥ ਡੈਸਕ - ਯੂਰਿਕ ਐਸਿਡ ਸਰੀਰ ’ਚ ਪਿਊਰੀਨ ਨਾਮਕ ਤੱਤ ਦੇ ਟੁੱਟਣ ਨਾਲ ਬਣਦਾ ਹੈ, ਜੋ ਕਿ ਕੁਝ ਭੋਜਨ ਸਮੱਗਰੀਆਂ ’ਚ ਕੁਦਰਤੀ ਤੌਰ ’ਤੇ ਪਾਇਆ ਜਾਂਦਾ ਹੈ। ਜਦੋਂ ਯੂਰਿਕ ਐਸਿਡ ਦੀ ਮਾਤਰਾ ਸਰੀਰ ’ਚ ਜ਼ਿਆਦਾ ਹੋ ਜਾਂਦੀ ਹੈ, ਤਾਂ ਇਹ ਜੋੜਾਂ ’ਚ ਜੰਮਣ ਲੱਗਦਾ ਹੈ ਜਿਸ ਕਾਰਨ ਗਠੀਆ, ਸੋਜ ਤੇ ਤੇਜ਼ ਦਰਦ ਵਰਗੀਆਂ ਸਮੱਸਿਆਵਾਂ ਪੈਦਾ ਹੋ ਜਾਂਦੀਆਂ ਹਨ। ਬਹੁਤ ਵਾਰੀ ਇਹ ਸਮੱਸਿਆ ਅਣਹੇਅਤ ਖੁਰਾਕ, ਧੀਮੇ ਪਾਚਨ ਤੰਤਰ ਜਾਂ ਪਾਣੀ ਘੱਟ ਪੀਣ ਕਰਕੇ ਹੋ ਸਕਦੀ ਹੈ ਪਰ ਚਿੰਤਾ ਦੀ ਗੱਲ ਨਹੀਂ ਕੁਝ ਘਰੇਲੂ ਨੁਸਖੇ ਅਤੇ ਸਵੇਰ ਖਾਲੀ ਪੇਟ ਕੁਦਰਤੀ ਚੀਜ਼ਾਂ ਸੇਵਨ ਕਰਕੇ ਤੁਸੀਂ ਇਸ ਨੂੰ ਕਾਬੂ ਕਰ ਸਕਦੇ ਹੋ। ਇਸ ਲੇਖ ’ਚ ਅਸੀਂ ਤੁਹਾਨੂੰ ਦੱਸਾਂਗੇ ਕਿ ਯੂਰਿਕ ਐਸਿਡ ਘਟਾਉਣ ਲਈ ਰੋਜ਼ਾਨਾ ਸਵੇਰੇ ਖਾਲੀ ਪੇਟ ਕੀ ਖਾਧਾ ਜਾਵੇ, ਜੋ ਸਧਾਰਣ, ਸੁਰੱਖਿਅਤ ਅਤੇ ਪ੍ਰਭਾਵਸ਼ਾਲੀ ਹੈ।
ਲੌਕੀ ਦਾ ਜੂਸ
- ਦਿਨ ਦੀ ਸ਼ੁਰੂਆਤ ਲੌਕੀ ਦੇ ਤਾਜ਼ੇ ਜੂਸ ਨਾਲ ਕਰੋ। ਇਹ ਤਣਾਅ ਨੂੰ ਘਟਾਵੇ ਤੇ ਖੂਨ ਨੂੰ ਸਾਫ ਕਰਨ ਦੇ ਨਾਲ-ਨਾਲ ਯੂਰਿਕ ਐਸਿਡ ਦੀ ਮਾਤਰਾ ਨੂੰ ਵੀ ਘਟਾਉਂਦਾ ਹੈ।
ਨਿੰਬੂ ਪਾਣੀ
- ਕੋਸੇ ਪਾਣੀ ’ਚ ਅੱਧਾ ਨਿੰਬੂ ਨਿਚੋੜ ਕੇ ਰੋਜ਼ ਪੀਓ। ਇਸ ’ਚ ਵੀਟਾਮਿਨ C ਭਰਪੂਰ ਮਾਤਰਾ ’ਚ ਹੁੰਦਾ ਹੈ ਜੋ ਯੂਰਿਕ ਐਸਿਡ ਨੂੰ ਤੋੜਣ ’ਚ ਮਦਦ ਕਰਦਾ ਹੈ।
ਲੱਸਣ ਦੀ ਇਕ ਜਾਂ ਦੋ ਕਲੀ
- ਸਵੇਰੇ ਖਾਲੀ ਪੇਟ ਚੱਬ ਕੇ ਖਾਓ, ਪਾਣੀ ਨਾਲ ਨਿਗਲੋ। ਇਹ ਸਰੀਰ ਨੂੰ ਡਿਟੌਕਸੀਫਾਈ ਕਰਦਾ ਹੈ।
ਸੇਬ ਦਾ ਸਿਰਕਾ
- 1 ਗਲਾਸ ਕੋਸੇ ਪਾਣੀ ’ਚ 1 ਚਮਚਾ ACV ਮਿਲਾ ਕੇ ਪੀਓ। ਇਹ ਸਰੀਰ ਦੀ ਐਲਕਲਾਈਨ ਬੈਲੰਸ ਬਨਾਈ ਰੱਖਦਾ ਹੈ।
ਅਜਵਾਇਨ ਦਾ ਪਾਣੀ
- ਰਾਤ ਨੂੰ 1 ਚਮਚ ਅਜਵਾਇਨ ਪਾਣੀ ’ਚ ਭਿਓਂ ਕੇ ਰੱਖੇ ਤੇ ਸਵੇਰੇ ਉਬਾਲ ਕੇ ਛਾਣ ਲਓ ਤੇ ਇਸ ਫਿਰ ਇਸ ਨੂੰ ਪੀਓ। ਇਹ ਪਚਨ ਤੰਤਰ ਠੀਕ ਕਰਦਾ ਅਤੇ ਯੂਰਿਕ ਐਸਿਡ ਘਟਾਉਂਦਾ ਹੈ।
ਜੀਰਾ ਪਾਣੀ
- 1 ਚਮਚ ਜੀਰਾ ਰਾਤ ਨੂੰ ਭਿਓਂ ਦਿਓ ਤੇ ਸਵੇਰੇ ਖਾਲੀ ਪੇਟ ਪੀਓ। ਇਹ ਯੂਰਿਕ ਐਸਿਡ ਅਤੇ ਪੇਟ ਦੀ ਗਰਮੀ ਘਟਾਉਂਦਾ ਹੈ।
Fatty liver ਦੀ ਸਮੱਸਿਆ ਤੋਂ ਹੋ ਪ੍ਰੇਸ਼ਾਨ ਤਾਂ Diet 'ਚ ਸ਼ਾਮਲ ਕਰਨ ਇਹ ਚੀਜ਼ਾਂ
NEXT STORY