ਨਵੀਂ ਦਿੱਲੀ— ਸਾਰੇ ਮਾਂ-ਬਾਪ ਨੂੰ ਆਪਣੇ ਬੱਚਿਆਂ ਦੀ ਖਾਸ ਚਿੰਤਾ ਲਗੀ ਰਹਿੰਦੀ ਹੈ ਉਨ੍ਹਾਂ ਦੀ ਸਿਹਤ ਨੂੰ ਲੈ ਕੇ ਵਿਕਾਸ ਤੱਕ ਹਰ ਗੱਲ ਦੇ ਲਈ ਸਤਰਕ ਰਹਿੰਦੇ ਹਨ ਪਰ ਬੱਚਿਆਂ 'ਚ ਜ਼ਿਆਦਾ ਸਮੱਸਿਆ ਉਨ੍ਹਾਂ ਦੇ ਦੰਦਾਂ ਨੂੰ ਲੈ ਕੇ ਹੁੰਦੀ ਹੈ। ਜਿਵੇਂ ਦੰਦਾਂ 'ਚ ਕੀੜਾ ਲਗਣਾ, ਦਰਦ ਅਤੇ ਦੰਦਾਂ 'ਚ ਪੀਲਾਪਨ। ਇਹ ਸਾਰੀਆਂ ਸਮੱਸਿਆਵਾਂ ਉਨ੍ਹਾਂ ਨੂੰ ਸਹੀ ਤਰੀਕੇ ਨਾਲ ਬੁਰਸ਼ ਨਾ ਕਰਨ ਨਾਲ ਹੁੰਦੀਆਂ ਹਨ। ਜ਼ਿਆਦਾ ਬੱਚਿਆਂ ਦੇ ਦੰਦ ਪੀਲੇ ਪੈ ਜਾਂਦੇ ਹਨ ਜੋ ਚੰਗੀ ਤਰ੍ਹਾਂ ਨਾਲ ਸਾਫ ਨਹੀਂ ਹੋ ਪਾਉਂਦੇ। ਅਜਿਹੇ 'ਚ ਪੇਰੇਂਟਸ ਬੱਚਿਆਂ ਨੂੰ ਲੈ ਕੇ ਪਰੇਸ਼ਾਨ ਰਹਿੰਦੇ ਹਨ। ਜੇ ਤੁਹਾਡੇ ਬੱਚਿਆਂ ਦੇ ਦੰਦ ਵੀ ਪੀਲੇ ਪੈ ਗਏ ਹਨ ਤਾਂ ਉਨ੍ਹਾਂ ਨੂੰ ਕੁਝ ਅਜਿਹੀਆਂ ਚੀਜ਼ਾਂ ਦੀ ਵਰਤੋ ਕਰਵਾਓ ਜਿਸ ਨਾਲ ਉਨ੍ਹਾਂ ਦੇ ਦੰਦ ਦੁੱਧ ਦੀ ਤਰ੍ਹਾਂ ਚਮਕ ਜਾਣਗੇ। ਅਸੀਂ ਤੁਹਾਨੂੰ ਕੁਝ ਫਲਾਂ ਦੇ ਬਾਰੇ ਦੱਸਣ ਜਾ ਰਹੇ ਹਾਂ ਜਿਨ੍ਹਾਂ ਨਾਲ ਦੰਦਾਂ 'ਚ ਚਮਕ ਆ ਜਾਵੇਗੀ।
1. ਸੇਬ
ਸੇਬ ਦੰਦਾਂ 'ਤੇ ਸਕਰਬ ਦਾ ਕੰਮ ਕਰਦਾ ਹੈ ਇਸ ਤੋਂ ਇਲਾਵਾ ਸੇਬ ਮੈਲਿਕ ਐਸਿਡ ਹੁੰਦਾ ਹੈ ਜੋ ਦੰਦਾਂ ਨੂੰ ਚਮਕਦਾਰ ਬਣਾਈ ਰੱਖਦਾ ਹੈ। ਸੇਬ ਦੀ ਵਰਤੋ ਕਰਨ ਨਾਲ ਬੈਕਟੀਰੀਆ ਦਾ ਕੋਈ ਅਸਰ ਨਹੀਂ ਹੁੰਦਾ ਹੈ ਅਤੇ ਸਾਹ ਦੀ ਬਦਬੂ ਵੀ ਗਾਅਬ ਹੋ ਜਾਂਦੀ ਹੈ। ਇਸ ਲਈ ਬਹਿਤਰ ਹੋਵੇਗਾ ਕਿ ਆਪਣੇ ਬੱਚਿਆਂ ਨੂੰ ਰੋਜ ਇਕ ਸੇਬ ਖਾਣ ਨੂੰ ਦਿਓ ਕਿਉਂਕਿ ਇਸ ਨਾਲ ਪੇਟ ਸੰਬੰਧੀ ਸਮੱਸਿਆਵਾਂ ਵੀ ਦੂਰ ਰਹਿੰਦੀਆਂ ਹਨ।
2. ਕੇਲਾ
ਕੇਲੇ 'ਚ ਪੋਟਾਸ਼ੀਅਮ, ਮੈਗਨੀਸ਼ੀਅਮ ਅਤੇ ਮੈਗਨੀਜ ਹੁੰਦਾ ਹੈ ਜੋ ਦੰਦਾਂ 'ਤੇ ਜੰਮੀ ਗੰਦਗੀ ਨੂੰ ਸਾਫ ਕਰ ਦਿੰਦਾ ਹੈ ਇਸ ਤੋਂ ਇਲਾਵਾ ਦੰਦਾਂ 'ਚ ਫਸਿਆ ਖਾਣਾ ਕੱਢਣ 'ਚ ਵੀ ਮਦਦ ਕਰਦਾ ਹੈ। ਜਿਸ ਨਾਲ ਦੰਦ ਚਮਕ ਜਾਂਦੇ ਹਨ।
3. ਸੰਤਰੇ
ਸੰਤਰੇ ਨੂੰ ਤਾਂ ਬੱਚੇ ਬੜੇ ਚਾਅ ਨਾਲ ਖਾਂਦੇ ਹਨ ਅਤੇ ਖਾਣਾ ਵੀ ਚਾਹੀਦਾ ਹੈ। ਕਿਉਂਕਿ ਇਸ 'ਚ ਵਿਟਾਮਿਨ ਸੀ ਭਰਪੂਰ ਮਾਤਰਾ 'ਚ ਹੁੰਦਾ ਹੈ। ਜੋ ਦੰਦਾਂ ਦੇ ਨਾਲ-ਨਾਲ ਸਿਹਤ ਨੂੰ ਵੀ ਠੀਕ ਰੱਖਦਾ ਹੈ।
4. ਤਰਬੂਜ
ਆਇਰਨ,ਮੈਗਨੀਸ਼ੀਅਮ, ਕੈਲਸ਼ੀਅਮ, ਮੈਗਜੀਨ, ਜਿੰਕ, ਪੋਟਾਸ਼ੀਅਮ ਅਤੇ ਆਇਓਡੀਨ ਵਰਗੇ ਪੋਸ਼ਕ ਤੱਤ ਭਰਪੂਰ ਮਾਤਾਰ 'ਚ ਹੁੰਦੇ ਹਨ। ਜੇ ਬੱਚਿਆਂ ਦੇ ਦੰਦਾਂ ਨੂੰ ਚਮਕਦਾਰ ਬਣਾਉਣਾ ਚਾਹੁੰਦੀ ਹੋ ਤਾਂ ਇਸ ਦਾ ਸੇਵਨ ਬੱਚਿਆਂ ਨੂੰ ਜ਼ਰੂਰ ਕਰਵਾਓ।
5. ਅਖਰੋਟ ਅਤੇ ਬਾਦਾਮ
ਡਰਾਈ ਫਰੂਟ ਤਾਂ ਬੱਚਿਆਂ ਦੇ ਲਈ ਬਹੁਤ ਜ਼ਰੂਰੀ ਹੁੰਦੇ ਹਨ ਇਸ ਤੋਂ ਇਲਾਵਾ ਇਨ੍ਹਾਂ ਦੀ ਵਰਤੋ ਕਰਨ ਨਾਲ ਦੰਦਾਂ 'ਤੇ ਜਮਾਂ ਹੋਈ ਪਲਾਕ ਵੀ ਸਾਫ ਹੋ ਜਾਂਦੀ ਹੈ ਅਤੇ ਉਨ੍ਹਾਂ ਦਾ ਪੀਲਾਪਨ ਵੀ ਦੂਰ ਹੋ ਜਾਂਦਾ ਹੈ।
ਬਿਨਾਂ ਮਿਹਨਤ ਕੀਤੇ ਇਨ੍ਹਾਂ 5 ਤਰੀਕਿਆਂ ਨਾਲ ਘਟਾਓ ਭਾਰ
NEXT STORY