ਨਵੀਂ ਦਿੱਲੀ— ਸਰੀਰ ਨੂੰ ਤੰਦਰੁਸਤ ਰੱਖਣ ਲਈ ਕੈਲਸ਼ੀਅਮ ਅਤੇ ਪ੍ਰੋਟੀਨ ਦੀ ਤਰ੍ਹਾਂ ਵਿਟਾਮਿਨ ਡੀ ਵੀ ਅਹਿਮ ਭੂਮਿਕਾ ਨਿਭਾਉਂਦਾ ਹੈ। ਇਹ ਵਸਾ 'ਚ ਘੁਲਣਸ਼ੀਲ ਹੁੰਦਾ ਹੈ ਅਤੇ ਸਾਡੇ ਸਰੀਰ 'ਚ ਕੈਲਸ਼ੀਅਮ ਨੂੰ ਸੋਖ ਕੇ ਹੱਡੀਆਂ ਤਕ ਪਹੁੰਚਾਉਣ ਦਾ ਕੰਮ ਕਰਦਾ ਹੈ। ਸਰੀਰ 'ਚ ਇਸ ਦੀ ਘਾਟ ਨਾਲ ਕਈ ਤਰ੍ਹਾਂ ਦੀਆਂ ਬੀਮਾਰੀਆਂ ਹੋਣ ਦਾ ਖਤਰਾ ਬਣਿਆ ਰਹਿੰਦਾ ਹੈ। ਵਿਟਾਮਿਨ ਡੀ ਦੀ ਪੂਰਤੀ ਹਾਈਡ੍ਰਾਕਸੀ ਕੋਲੈਸਟਰੋਲ ਅਤੇ ਅਲਟ੍ਰਾਵਾਈਲਿਟ ਕਿਰਨਾਂ ਨਾਲ ਹੁੰਦੀ ਹੈ। ਇਸ ਦੇ ਇਲਾਵਾ ਕੁਝ ਖਾਦ ਪਦਾਰਥਾਂ 'ਚ ਵੀ ਵਿਟਾਮਿਨ ਡੀ ਦੀ ਭਰਪੂਰ ਮਾਤਰਾ ਮੌਜੂਦ ਹੁੰਦੀ ਹੈ। ਕਈ ਵਾਰ ਤਾਂ ਬਹੁਤ ਲੋਕ ਇਹ ਸਮਝ ਨਹੀਂ ਪਾਉਂਦੇ ਕਿ ਸਰੀਰ 'ਚ ਵਿਟਾਮਿਨ ਡੀ ਦੀ ਘਾਟ ਹੋ ਰਹੀ ਹੈ। ਧੁੱਪ 'ਚ ਕੁਝ ਦੇਰ ਬੈਠਣ ਨਾਲ ਵੀ ਇਸ ਵਿਟਾਮਿਨ ਦੀ ਘਾਟ ਨੂੰ ਪੂਰਾ ਕੀਤਾ ਜਾ ਸਕਦਾ ਹੈ। ਆਓ ਜਾਣਦੇ ਹਾਂ ਵਿਟਾਮਿਨ ਡੀ ਦੀ ਘਾਟ ਹੋਣ ਦੇ ਸਰੀਰ ਕਿਹੜੇ-ਕਿਹੜੇ ਸੰਕੇਤ ਦਿੰਦਾ ਹੈ। ਆਓ ਜਾਣਦੇ ਹਾਂ ਉਨ੍ਹਾਂ ਬਾਰੇ...
ਵਿਟਾਮਿਨ ਡੀ ਦੀ ਘਾਟ ਦੇ ਲੱਛਣ

1. ਥਕਾਵਟ ਮਹਿਸੂਸ ਹੋਣਾ
ਸਰੀਰ 'ਚ ਜੇ ਵਿਟਾਮਿਨ ਡੀ ਦੀ ਘਾਟ ਹੈ ਤਾਂ ਥਕਾਵਟ ਵਾਲੇ ਕੰਮ ਨਾ ਕਰਨ ਨਾਲ ਵੀ ਸਰੀਰ ਥੱਕਿਆ-ਥੱਕਿਆ ਮਹਿਸੂਸ ਹੁੰਦਾ ਹੈ। ਕਈ ਵਾਰ ਤਾਂ ਇਸ ਨਾਲ ਤਣਾਅ ਵੀ ਬਣਿਆ ਰਹਿੰਦਾ ਹੈ। ਇਸ ਤਰ੍ਹਾਂ ਦੇ ਲੱਛਣ ਦੇਖੋ ਤਾਂ ਦਿਨ 'ਚ ਘੱਟ ਤੋਂ ਘੱਟ 10 ਮਿੰਟ ਧੁੱਪ 'ਚ ਬੈਠੋ।

2. ਜੋੜਾਂ 'ਚ ਦਰਦ
ਜਦੋਂ ਤੁਹਾਡੀਆਂ ਮਾਸਪੇਸ਼ੀਆਂ 'ਚ ਖਿਚਾਅ, ਜੋੜਾਂ 'ਚ ਦਰਦ, ਹੱਡੀਆਂ ਦਾ ਦਰਦ, ਪਿੱਠ ਦਰਦ ਵਰਗੀਆਂ ਸਮੱਸਿਆਵਾਂ ਦੇਖਣ ਨੂੰ ਮਿਲਦੀਆਂ ਹਨ ਤਾਂ ਬਿਨਾਂ ਕਿਸੇ ਵਜ੍ਹਾ ਤੋਂ ਵਾਲ ਝੜ ਰਹੇ ਹਨ ਤਾਂ ਇਹ ਵੀ ਵਿਟਾਮਿਨ ਦੀ ਘਾਟ ਦਾ ਸੰਕੇਤ ਹੋ ਸਕਦੇ ਹਨ।
3. ਸਰੀਰ ਦਾ ਤਾਪਮਾਨ ਵਧਣਾ
ਵਿਟਾਮਿਨ ਡੀ ਦੀ ਘਾਟ ਹੋਣ 'ਤੇ ਸਰੀਰ ਦਾ ਤਾਪਮਾਨ ਵੀ 98.6 ਡਿਗਰੀ ਰਹਿੰਦਾ ਹੈ ਅਤੇ ਸਰੀਰ 'ਚ ਪਸੀਨਾ ਵੀ ਬਹੁਤ ਆਉਂਦਾ ਹੈ। ਇਸ ਤੋਂ ਇਲਾਵਾ ਨਿਮੋਨੀਆ, ਠੰਡ ਲੱਗਣਾ ਆਦਿ ਵਰਗੀਆਂ ਪ੍ਰੇਸ਼ਾਨੀਆਂ ਹੋ ਜਾਣ ਤਾਂ ਜਲਦੀ ਠੀਕ ਨਹੀਂ ਹੁੰਦੀਆਂ।
4. ਸੱਟ ਦਾ ਜਲਦੀ ਠੀਕ ਨਾ ਹੋਣਾ
ਜੇ ਕਿਸੇ ਨੂੰ ਵਿਟਾਮਿਨ ਡੀ ਦੀ ਘਾਟ ਹੁੰਦੀ ਹੈ ਅਤੇ ਅਚਾਨਕ ਕਿਸੇ ਹਾਦਸੇ 'ਚ ਸੱਟ ਲੱਗ ਜਾਂਦੀ ਹੈ ਜਾਂ ਫ੍ਰੈਕਚਰ ਹੋ ਜਾਂਦਾ ਹੈ ਤਾਂ ਇਸ ਨੂੰ ਠੀਕ ਹੋਣ 'ਚ ਕਾਫੀ ਟਾਈਮ ਲੱਗ ਜਾਂਦਾ ਹੈ।

5. ਹਾਈ ਬਲੱਡ ਪ੍ਰੈਸ਼ਰ
ਕਈ ਵਾਰ ਬਲੱਡ ਪ੍ਰੈਸ਼ਰ ਅਤੇ ਸ਼ੂਗਰ ਲੇਵਲ ਹਾਈ ਬਣਿਆ ਰਹਿਣਾ ਵੀ ਵਿਟਾਮਿਨ ਡੀ ਦੀ ਘਾਟ ਦਾ ਕਾਰਨ ਹੋ ਸਕਦਾ ਹੈ। ਹਾਈ ਬਲੱਡ ਪ੍ਰੈਸ਼ਰ ਨਾਲ ਹਾਰਟ ਦੀ ਬੀਮਾਰੀ ਅਤੇ ਸ਼ੂਗਰ ਵੀ ਹੋ ਸਕਦੀ ਹੈ।

ਵਿਟਾਮਿਨ ਡੀ ਦੀ ਘਾਟ ਦੇ ਕਾਰਨ
ਸਰੀਰ 'ਚ ਵਿਟਾਮਿਨ ਡੀ ਦੀ ਘਾਟ ਹੋਣ ਦੇ ਬਹੁਤ ਸਾਰੇ ਕਾਰਨ ਹੋ ਸਕਦੇ ਹਨ। ਜਿਨ੍ਹਾਂ 'ਚ ਸੁਧਾਰ ਕਰਕੇ ਇਸ ਪ੍ਰੇਸ਼ਾਨੀ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ।
- ਜ਼ਰੂਰਤ ਤੋਂ ਜ਼ਿਆਦਾ ਭਾਰ
- ਧੁੱਪ 'ਚ ਨਾ ਬੈਠਣਾ
- ਘਰ 'ਚ ਹੀ ਜ਼ਿਆਦਾ ਸਮਾਂ ਬਿਤਾਉਣਾ
- ਵਧਦੀ ਉਮਰ
- ਵਿਟਾਮਿਨ ਡੀ ਵਾਲੇ ਖਾਦ ਪਦਾਰਥਾਂ ਦੀ ਘਾਟ
- ਚਮੜੀ ਦਾ ਗਹਿਰਾ ਰੰਗ

ਵਿਟਾਮਿਨ ਡੀ ਦੀ ਘਾਟ ਹੋਣ 'ਤੇ ਇਨ੍ਹਾਂ ਚੀਜ਼ਾਂ ਦੀ ਕਰੋ ਵਰਤੋਂ
ਕੁਝ ਲੋਕਾਂ ਨੂੰ ਧੁੱਪ 'ਚ ਬੈਠਣ ਨਾਲ ਸਕਿਨ ਐਲਰਜ਼ੀ ਦੀ ਪ੍ਰੇਸ਼ਾਨੀ ਹੋ ਜਾਂਦੀ ਹੈ। ਤੁਸੀਂ ਇਸ ਦੇ ਲਈ ਵਿਟਾਮਿਨ ਡੀ ਵਾਲੇ ਆਹਾਰ ਨੂੰ ਆਪਣੀ ਖੁਰਾਕ 'ਚ ਸ਼ਾਮਲ ਕਰਕੇ ਇਸ ਦੀ ਘਾਟ ਨੂੰ ਦੂਰ ਕਰ ਸਕਦੇ ਹੋ।
- ਦੁੱਧ
- ਮੱਖਣ
- ਮੱਛੀ
- ਸੰਤਰਾ
- ਆਂਡੇ
- ਮਸ਼ਰੂਮ
- ਗਾਜਰ ਆਦਿ।
ਰੋਜ਼ਾਨਾ ਪੀਓ ‘ਅਨਾਨਾਸ ਦਾ ਜੂਸ’, ਭਾਰ ਘੱਟ ਹੋਣ ਦੇ ਨਾਲ-ਨਾਲ ਹੱਡੀਆਂ ਹੋਣਗੀਆਂ ਮਜ਼ਬੂਤ
NEXT STORY