ਹੈਲਥ ਡੈਸਕ - ਸਰਦੀਆਂ ਦਾ ਮੌਸਮ ਆਉਣ ਤੇ ਸਿਹਤਮੰਦ ਅਤੇ ਗਰਮਾਹਟ ਭਰਪੂਰ ਭੋਜਨ ਦੀ ਲੋੜ ਹੋਦੀ ਹੈ। ਇਸ ਮੌਸਮ ’ਚ ਸ਼ਕਰਕੰਦ (ਸਵੀਟ ਪੋਟਾਟੋ) ਇਕ ਬਿਹਤਰੀਨ ਚੋਣ ਹੈ, ਜੋ ਨਾ ਸਿਰਫ਼ ਸੁਆਦ ’ਚ ਵਧੀਆ ਹੈ ਸਗੋਂ ਸਿਹਤ ਲਈ ਵੀ ਬੇਹੱਦ ਫਾਇਦਮੰਦ ਹੈ। ਪੋਸ਼ਕ ਤੱਤਾਂ ਨਾਲ ਭਰਪੂਰ ਇਹ ਕੁਦਰਤੀ ਤੋਹਫ਼ਾ ਸਰਦੀਆਂ ’ਚ ਊਰਜਾ ਦੇਣ, ਰੋਗ-ਪਰਤੀਰੋਧਕ ਤਾਕਤ ਵਧਾਉਣ ਅਤੇ ਸਰੀਰ ਨੂੰ ਗਰਮ ਰੱਖਣ ’ਚ ਮਦਦ ਕਰਦਾ ਹੈ। ਚਲੋ, ਸ਼ਕਰਕੰਦ ਦੇ ਲਾਜਵਾਬ ਫਾਇਦਿਆਂ ਬਾਰੇ ਜਾਣਦੇ ਹਾਂ।
ਪੜ੍ਹੋ ਇਹ ਵੀ ਖਬਰ :- ਕੀ ਹੁੰਦੈ Sinus? ਜਾਣੋ ਇਸ ਦੇ ਲੱਛਣ ਤੇ ਬਚਾਅ ਲਈ ਘਰੇਲੂ ਨੁਸਖੇ
ਪੜ੍ਹੋ ਇਹ ਵੀ ਖਬਰ :- Peanut butter ਖਾਣ ਦੇ ਸ਼ੌਕੀਨ ਪਹਿਲਾਂ ਪੜ੍ਹ ਲੈਣ ਪੂਰੀ ਖਬਰ! ਹੋ ਸਕਦੀਆਂ ਨੇ ਗੰਭੀਰ ਸਮੱਸਿਆਵਾਂ
ਸ਼ਕਰਕੰਦ ਖਾਣ ਦੇ ਫਾਇਦੇ :-
ਤਾਪਸ਼ਕਤੀ ਅਤੇ ਸਰੀਰ ਨੂੰ ਗਰਮੀ ਦਿੰਦੀ ਹੈ
- ਸ਼ਕਰਕੰਦ ਸਰੀਰ ਨੂੰ ਗਰਮ ਰੱਖਣ ’ਚ ਮਦਦ ਕਰਦੀ ਹੈ। ਇਸ ’ਚ ਕਾਰਬੋਹਾਈਡਰੇਟ ਹੁੰਦੇ ਹਨ, ਜੋ ਸਰੀਰ ਨੂੰ ਤਤਕਾਲ ਊਰਜਾ ਦੇਣ ਲਈ ਲਾਭਦਾਇਕ ਹਨ।
ਪਚਾਉਣ ’ਚ ਮਦਦਗਾਰ
- ਸ਼ਕਰਕੰਦ ’ਚ ਫਾਈਬਰ ਦੀ ਚੰਗੀ ਮਾਤਰਾ ਹੁੰਦੀ ਹੈ, ਜੋ ਹਾਜ਼ਮੇ ਨੂੰ ਸੁਧਾਰਦਾ ਹੈ ਅਤੇ ਕਬਜ਼ ਤੋਂ ਰਾਹਤ ਦਿੰਦੀ ਹੈ। ਸਰਦੀਆਂ ’ਚ ਹਾਜ਼ਮਾ ਸਾਫ਼ ਰੱਖਣ ਲਈ ਇਹ ਲਾਭਦਾਇਕ ਹੈ।
ਵਿਟਾਮਿਨ ਅਤੇ ਖਣਿਜ ਪਦਾਰਥਾਂ ਦਾ ਸਰੋਤ
- ਇਸ ’ਚ ਵਿਟਾਮਿਨ A, C ਤੇ E, ਕੈਲਸ਼ੀਅਮ, ਆਇਰਨ ਅਤੇ ਮੈਗਨੀਸ਼ੀਅਮ ਵਧੀਆ ਮਾਤਰਾ ’ਚ ਪਾਈ ਜਾਂਦੀ ਹੈ। ਵਿਟਾਮਿਨ A ਖ਼ਾਸ ਕਰਕੇ ਦ੍ਰਿਸ਼ਟੀ ਅਤੇ ਸਕਿਨ ਲਈ ਫਾਇਦੇਮੰਦ ਹੈ।
ਇਮਿਊਨ ਸਿਸਟਮ ਮਜ਼ਬੂਤ ਕਰਦੀ ਹੈ
- ਸ਼ਕਰਕੰਦ ’ਚ ਮੌਜੂਦ ਐਂਟੀਆਕਸੀਡੈਂਟ ਸਰੀਰ ਦੇ ਰੋਗ-ਪਰਤੀਰੋਧਕ ਤੰਤਰ ਨੂੰ ਮਜ਼ਬੂਤ ਕਰਦੇ ਹਨ, ਜੋ ਸਰਦੀਆਂ ’ਚ ਵੱਡੀਆਂ ਬਿਮਾਰੀਆਂ ਤੋਂ ਬਚਾਅ ਕਰਦੇ ਹਨ।
ਪੜ੍ਹੋ ਇਹ ਵੀ ਖਬਰ :- ਜ਼ਹਿਰ ਦੇ ਸਮਾਨ ਹੈ ਇਹ over cook ਕੀਤਾ ਹੋਇਆ food , ਜਾਣੋ ਇਸ ਦੇ ਗੰਭੀਰ ਨੁਕਸਾਨ
ਹੱਡੀਆਂ ਲਈ ਲਾਭਦਾਇਕ
- ਸ਼ਕਰਕੰਦ ’ਚ ਕੈਲਸ਼ੀਅਮ ਅਤੇ ਮੈਗਨੀਸ਼ੀਅਮ ਹੱਡੀਆਂ ਦੀ ਮਜ਼ਬੂਤੀ ਲਈ ਬਹੁਤ ਜ਼ਰੂਰੀ ਹਨ।
ਸਕਿਨ ਲਈ ਫਾਇਦੇਮੰਦ
- ਇਸ ’ਚ ਬੀਟਾ-ਕੈਰੋਟੀਨ ਹੁੰਦਾ ਹੈ, ਜੋ ਸਕਿਨ ਨੂੰ ਨਵੀਂ ਜਿਵਣਸ਼ਕਤੀ ਦੇਣ ’ਚ ਮਦਦ ਕਰਦਾ ਹੈ। ਇਹ ਸਕਿਨ ਨੂੰ ਸੁੱਕੀ ਹੋਣ ਤੋਂ ਬਚਾਉਂਦੀ ਹੈ ਅਤੇ ਚਮਕ ਬਰਕਰਾਰ ਰੱਖਦੀ ਹੈ।
ਮਿੱਠੇ ਦੀ ਚਾਹਤ ਪੂਰੀ ਕਰਦੀ ਹੈ
- ਸ਼ਕਰਕੰਦ ਕੁਦਰਤੀ ਮਿਠਾਸ ਨਾਲ ਭਰਪੂਰ ਹੁੰਦੀ ਹੈ, ਜੋ ਮਿਠਾ ਖਾਣ ਦੀ ਚਾਹਤ ਨੂੰ ਪੂਰਾ ਕਰਦੀ ਹੈ ਬਿਨਾ ਜ਼ਰੂਰਤ ਤੋਂ ਵੱਧ ਕੈਲਰੀ ਲੈਣ ਦੇ।
ਹਾਰਟ ਹੈਲਥ ਲਈ ਵਧੀਆ
- ਸ਼ਕਰਕੰਦ ’ਚ ਮੌਜੂਦ ਪੋਟਾਸੀਅਮ ਰਕਤ ਚਾਪ ਨੂੰ ਕਾਬੂ ’ਚ ਰੱਖਦਾ ਹੈ, ਜੋ ਦਿਲ ਦੀ ਸਿਹਤ ਲਈ ਲਾਭਦਾਇਕ ਹੈ।
ਪੜ੍ਹੋ ਇਹ ਵੀ ਖਬਰ :- chewing gum ਖਾਣ ਨਾਲ ਹੋ ਸਕਦਾ ਹੈ ਕੈਂਸਰ, ਹੋ ਜਾਓ ਸਾਵਧਾਨ!
ਸ਼ੂਗਰ ਵਾਲਿਆਂ ਲਈ ਵੀ ਸੁਰੱਖਿਅਤ
- ਇਸ ’ਚ ਗਲਾਈਸੈਮਿਕ ਇੰਡੈਕਸ ਘੱਟ ਹੁੰਦਾ ਹੈ, ਜਿਸ ਕਰਕੇ ਇਹ ਸ਼ੂਗਰ ਦੇ ਪੱਧਰ ਨੂੰ ਬਹੁਤ ਤੇਜ਼ੀ ਨਾਲ ਨਹੀਂ ਵਧਾਉਂਦੀ।
ਭੁੱਖ ਵਧਾਉਂਦੀ ਹੈ
- ਸਰਦੀਆਂ ’ਚ ਅਕਸਰ ਭੁੱਖ ਘੱਟ ਲਗਦੀ ਹੈ। ਸ਼ਕਰਕੰਦ ਖਾਣ ਨਾਲ ਭੁੱਖ ਵੀ ਖੁਲ ਕੇ ਲੱਗਦੀ ਹੈ ਅਤੇ ਇਹ ਸਿਹਤਮੰਦ ਹੈ।
ਪੜ੍ਹੋ ਇਹ ਵੀ ਖਬਰ :- ਕੀ ਸਰਦੀਆਂ ’ਚ ਕੇਲੇ ਖਾਣਾ ਸਿਹਤ ਲਈ ਹੈ ਲਾਹੇਵੰਦ?
ਕਿਵੇਂ ਖਾਣਾ ਚਾਹੀਦਾ ਹੈ?
- ਸ਼ਕਰਕੰਦ ਨੂੰ ਉਬਾਲ ਕੇ, ਭੁੰਨ ਕੇ ਜਾਂ ਰੋਟੀ ਨਾਲ ਖਾਧਾ ਜਾ ਸਕਦਾ ਹੈ।
- ਇਸ ਨੂੰ ਚਾਟ ਮਸਾਲਾ ਲਗਾ ਕੇ ਸਨੈਕਸ ਵਜੋਂ ਲੀ ਖਾ ਸਕਦੇ ਹੋ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ
ਕੀ ਹੁੰਦੈ Sinus? ਜਾਣੋ ਇਸ ਦੇ ਲੱਛਣ ਤੇ ਬਚਾਅ ਲਈ ਘਰੇਲੂ ਨੁਸਖੇ
NEXT STORY