ਨਵੀਂ ਦਿੱਲੀ (ਬਿਊਰੋ) ਹਾਈਪਰਟੈਨਸ਼ਨ ਮਤਲਬ ਹਾਈ ਬੀ.ਪੀ. ਦੀ ਸਮੱਸਿਆ ਆਮ ਹੋ ਗਈ ਹੈ। ਇਸ ਕਾਰਨ ਧਮਨੀਆਂ ਵਿਚ ਖੂਨ ਦਾ ਦੌਰਾ ਵੱਧ ਜਾਂਦਾ ਹੈ, ਜਿਸ ਨਾਲ ਨਾ ਸਿਰਫ ਦਿਲ ਸਗੋਂ ਸਰੀਰ ਦੇ ਕਈ ਹਿੱਸਿਆਂ 'ਤੇ ਅਸਰ ਪੈਂਦਾ ਹੈ।ਇਸ ਲਈ ਹਾਈ ਬੀ.ਪੀ. ਨੂੰ ਸਾਈਲੈਂਟ ਕਿੱਲਰ ਵੀ ਕਿਹਾ ਜਾਂਦਾ ਹੈ। ਖੋਜ ਮੁਤਾਬਕ ਅੱਜ ਹਰੇਕ 3 ਵਿਚੋਂ 1 ਵਿਅਕਤੀ ਇਸ ਸਮੱਸਿਆ ਨਾਲ ਪਰੇਸ਼ਾਨ ਹੈ ਜਿਸ ਵਿਚ 90 ਫੀਸਦੀ ਲੋਕਾਂ ਵਿਚ ਇਸ ਬੀਮਾਰੀ ਦਾ ਕਾਰਨ ਜਾਗਰੂਕਤਾ ਦੀ ਕਮੀ ਹੈ। ਜੇਕਰ ਇਹ ਸਮੱਸਿਆ ਲੰਬੇਂ ਸਮੇਂ ਤੱਕ ਬਣੀ ਰਹੇ ਤਾਂ ਵਿਅਕਤੀ ਦੀ ਮੌਤ ਵੀ ਹੋ ਸਕਦੀ ਹੈ।
ਹੱਡੀਆਂ 'ਤੇ ਵੀ ਅਸਰ
ਸ਼ੋਧ ਮੁਤਾਬਕ, ਹਾਈ ਬੀ.ਪੀ. ਹੱਡੀਆਂ ਨੂੰ ਵੀ ਨੁਕਸਾਨ ਪਹੁੰਚਾਉਂਦਾ ਹੈ ਜਿਸ ਨਾਲ ਆਸਟਿਓਪੋਰੋਸਿਸ ਦਾ ਖਤਰਾ ਰਹਿੰਦਾ ਹੈ। ਅਸਲ ਵਿਚ ਇਸ ਨਾਲ ਯੂਰਿਨ ਵਿਚ ਕੈਲਸ਼ੀਅਮ ਦੀ ਮਾਤਰਾ ਵੱਧ ਜਾਂਦੀ ਹੈ ਜਿਸ ਨਾਲ ਬੋਨ ਡੇਂਸਿਟੀ 'ਤੇ ਅਸਰ ਪੈਂਦਾ ਹੈ। ਇਸ ਨਾਲ ਹੱਡੀਆਂ ਦੇ ਕਮਜ਼ੋਰ ਅਤੇ ਟੁੱਟਣ ਦੀ ਸੰਭਾਵਨਾ ਵੱਧ ਹੋ ਜਾਂਦੀ ਹੈ। ਮੇਨੋਪਾਜ ਦੇ ਬਾਅਦ ਬੀਬੀਆਂ ਵਿਚ ਇਸ ਦਾ ਖਤਰਾ ਸਭ ਤੋਂ ਜ਼ਿਆਦਾ ਹੁੰਦਾ ਹੈ।
ਕੁਝ ਲੋਕ ਬਲੱਡ ਪ੍ਰੈਸ਼ਰ ਕੰਟਰੋਲ ਕਰਨ ਲਈ ਦਵਾਈਆਂ ਖਾਂਦੇ ਹਨ ਪਰ ਤੁਸੀਂ ਘਰੇਲੂ ਨੁਸਖਿਆਂ ਨਾਲ ਵੀ ਹਾਈ ਬੀ.ਪੀ. ਅਤੇ ਜੋੜਾਂ ਦੇ ਦਰਦ ਤੋਂ ਛੁਟਕਾਰਾ ਪਾ ਸਕਦੇ ਹੋ। ਅੱਜ ਅਸੀਂ ਤੁਹਾਨੂੰ ਇਸ ਸੰਬੰਧੀ ਕੁਝ ਦੇਸੀ ਨੁਸਖੇ ਦੱਸ ਰਹੇ ਹਾਂ।
ਨਿੰਮ ਅਤੇ ਤੁਲਸੀ
ਹਾਈ ਬਲੱਡ ਪ੍ਰੈਸ਼ਰ ਦੀ ਸਮੱਸਿਆ ਹੈ ਤਾਂ ਦਿਨ ਵਿਚ 3 ਵਾਰ ਨਿੰਮ ਅਤੇ ਤੁਲਸੀ ਦੇ ਪੱਤੇ ਮਿਲਾ ਕੇ ਮਿਲਾ ਕੇ ਚਬਾ ਕੇ ਖਾਓ। ਇਸ ਨਾਲ ਬਲੱਡ ਪ੍ਰੈਸ਼ਰ ਵੀ ਹਮੇਸ਼ਾ ਕੰਟਰੋਲ ਰਹੇਗਾ ਅਤੇ ਜੋੜਾਂ ਵਿਚ ਦਰਦ ਦੀ ਸਮੱਸਿਆ ਵੀ ਨਹੀਂ ਹੋਵੇਗੀ।
ਲਸਣ
ਰੋਜ਼ਾਨਾ ਸਵੇਰੇ ਖਾਲੀ ਪੇਟ ਸ਼ਹਿਦ ਵਿਚ ਭਿੱਜਾ ਹੋਇਆ ਲਸਣ ਖਾਣ ਨਾਲ ਵੀ ਹਾਈ ਬਲੱਡ ਪ੍ਰੈਸ਼ਰ ਕੰਟਰੋਲ ਰਹਿੰਦਾ ਹੈ ਅਤੇ ਜੋੜਾਂ ਵਿਚ ਦਰਦ ਦੀ ਸਮੱਸਿਆ ਵੀ ਨਹੀਂ ਹੁੰਦੀ।
ਪੀਓ ਲੌਕੀ ਦਾ ਜੂਸ
ਸਵੇਰੇ 1 ਗਿਲਾਸ ਲੌਕੀ ਦਾ ਜੂਸ ਪੀਣ ਦੀ ਆਦਤ ਪਾਓ। ਹਾਈ ਬਲੱਡ ਪ੍ਰੈਸ਼ਰ ਮਰੀਜ਼ਾਂ ਲਈ ਇਸ ਦਾ ਸੇਵਨ ਫਾਇਦੇਮੰਦ ਹੁੰਦਾ ਹੈ।
ਤਾਂਬੇ ਦੇ ਭਾਂਡੇ ਵਿਚ ਪਿਓ ਪਾਣੀ
ਪੂਰੀ ਰਾਤ ਤਾਂਬੇ ਦੇ ਭਾਂਡੇ ਵਿਚ ਪਾਣੀ ਭਰ ਕੇ ਰੱਖੋ ਅਤੇ ਸਵੇਰੇ ਖਾਲੀ ਪੇਟ ਪੀਓ। ਨਾਲ ਹੀ ਪੂਰਾ ਦਿਨ ਇਸ ਨੂੰ ਲੈਂਦੇ ਰਹੋ। ਇਸ ਨਾਲ ਨਾ ਸਿਰਫ ਬਲੱਡ ਪ੍ਰੈਸ਼ਰ ਕੰਟਰੋਲ ਹੋਵੇਗਾ ਸਗੋਂ ਜੋੜਾਂ ਵਿਚ ਦਰਦ ਦੀ ਸਮੱਸਿਆ ਵੀ ਨਹੀਂ ਹੋਵੇਗੀ।
ਪੜ੍ਹੋ ਇਹ ਅਹਿਮ ਖਬਰ - ਖੰਘ-ਜ਼ੁਕਾਮ ਤੋਂ ਨਿਜ਼ਾਤ ਦਿਵਾਉਣਗੇ ਤੁਲਸੀ ਅਤੇ ਅਦਰਕ ਸਣੇ ਇਹ ਘਰੇਲੂ ਨੁਸਖ਼ੇ
ਓਮੇਗਾ-3 ਫੈਟੀ ਐਸਿਡ
ਓਮੇਗਾ-3 ਫੈਟੀ ਐਸਿਡ ਨਾਲ ਭਰੂਪਰ ਖੁਰਾਕ ਜਿਵੇਂ ਅਖਰੋਟ, ਸੁਕੇ ਮੇਵੇ, ਅਲਸੀ ਦੇ ਬੀਜ, ਸੂਰਜਮੁਖੀ ਦੇ ਬੀਜ, ਸਰੋਂ ਦਾ ਤੇਲ, ਸੋਇਆਬੀਨ, ਬ੍ਰੋਕਲੀ, ਸਪ੍ਰਾਉਟਸ, ਟੋਫੂ, ਹਰੀਆਂ ਫਲੀਆਂ, ਹਰੀਆਂ ਪੱਤੇਦਾਰ ਸਬਜ਼ੀਆਂ ਅਤੇ ਸਟ੍ਰਾਬੇਰੀ ਖਾਓ। ਇਹ ਨਾ ਸਿਰਫ ਬਲੱਡ ਪ੍ਰੈਸ਼ਰ ਕੰਟਰੋਲ ਕਰਦਾ ਹੈ ਸਗੋਂ ਖੂਨ ਦੇ ਸੈੱਲਾਂ 'ਤੇ ਵੀ ਚੰਗਾ ਅਸਰ ਪਾਉਂਦਾ ਹੈ।
ਇਹਨਾਂ ਚੀਜ਼ਾਂ ਤੋਂ ਰੱਖੋ ਪਰਹੇਜ
- ਹਾਈ ਬਲੱਡ ਪ੍ਰੈਸ਼ਰ ਮਰੀਜ਼ਾ ਨੂੰ ਰੈੱਡ ਮੀਟ, ਜਿ਼ਆਦਾ ਲੂਣ, ਪੈਕਡ ਫੂਡ, ਖੰਡ, ਰਿਫਾਈਂਡ ਖਾਧ ਪਦਾਰਥ, ਓਇਲੀ ਫੂਡ, ਪ੍ਰੋਸੇਸਡ ਫੂਡ, ਪਿੱਜ਼ਾ, ਅਚਾਰ, ਡੱਬਾਬੰਦ ਸੂਪ, ਡੱਬਾਬੰਦ ਟਮਾਟਰ ਤੋਂ ਬਣੀਆਂ ਚੀਜ਼ਾਂ ਤੋਂ ਪਰਹੇਜ ਕਰਨਾ ਚਾਹੀਦਾ ਹੈ।
- ਚਾਹ ਅਤੇ ਕੌਫੀ ਦੀ ਵਰਤੋਂ ਵੀ ਘੱਟੋ ਤੋਂ ਘੱਟ ਕਰੋ ਕਿਉਂਕਿ ਕੈਫੀਨ ਤੁਹਾਡੇ ਲਈ ਹਾਨੀਕਾਰਕ ਸਾਬਤ ਹੋ ਸਕਦੀ ਹੈ।
Health Tips : ਮੀਂਹ ਦੇ ਮੌਸਮ 'ਚ ਬੀਮਾਰੀਆਂ ਤੋਂ ਬਚਣਾ ਚਾਹੁੰਦੇ ਹੋ ਤਾਂ ਜ਼ਰੂਰ ਖਾਓ ਇਹ 5 ਚੀਜ਼ਾਂ
NEXT STORY