ਨਵੀਂ ਦਿੱਲੀ : ਬਦਲਦੇ ਲਾਈਫਸਟਾਈਲ ਕਾਰਨ ਲੋਕਾਂ ਦੀ ਜ਼ਿੰਦਗੀ ਪੂਰੀ ਤਰ੍ਹਾਂ ਨਾਲ ਬਦਲ ਗਈ ਹੈ। ਅਜੋਕੇ ਸਮੇਂ 'ਚ ਨੀਂਦ ਨਾ ਆਉਣਾ ਇਕ ਆਮ ਸਮੱਸਿਆ ਬਣ ਗਈ ਹੈ। ਰਾਤ ਨੂੰ ਲੋਕ ਸਮੇਂ 'ਤੇ ਸੌਣ ਤਾਂ ਜਾਂਦੇ ਹਨ ਪਰ ਨੀਂਦ ਨਾ ਆਉਣ ਕਾਰਨ ਕਰਵਟ ਬਦਲਦੇ ਰਹਿੰਦੇ ਹਨ। ਇਸ ਦਾ ਸਭ ਤੋਂ ਵੱਡਾ ਕਾਰਨ ਹੈ ਹੈਲਦੀ ਫੂਡ ਨਾ ਖਾਣਾ।
ਮੰਨਿਆ ਜਾਂਦਾ ਹੈ ਕਿ ਚੰਗੀ ਸਿਹਤ ਲਈ ਘੱਟੋ-ਘੱਟ 6 ਤੋਂ 8 ਘੰਟੇ ਨੀਂਦ ਬਹੁਤ ਜ਼ਰੂਰੀ ਹੈ। ਜੇ ਤਹਾਨੂੰ ਵੀ ਰਾਤ ਨੂੰ ਨੀਂਦ ਨਾ ਆਉਣ ਦੀ ਸਮੱਸਿਆ ਹੈ ਤਾਂ ਇਨ੍ਹਾਂ ਚੀਜ਼ਾਂ ਦਾ ਇਸਤੇਮਾਲ ਕਰਕੇ ਤੁਸੀਂ ਨੀਂਦ ਨਾ ਆਉਣ ਦੀ ਸਮੱਸਿਆ ਤੋਂ ਰਾਹਤ ਪਾ ਸਕਦੇ ਹੋ।

ਬਦਾਮ ਦਾ ਕਰੋ ਸੇਵਨ
ਬਦਾਮ 'ਚ ਭਾਰੀ ਮਾਤਰਾ 'ਚ ਮੈਗਨੀਸ਼ੀਅਮ ਪਾਇਆ ਜਾਂਦਾ ਹੈ। ਜੋ ਸਿਹਤ ਲਈ ਬਹੁਤ ਫਾਇਦੇਮੰਦ ਹੈ। ਇਹ ਸਰੀਰ ਦੀਆਂ ਮਾਸਪੇਸ਼ੀਆਂ ਨੂੰ ਆਰਾਮ ਦਿਵਾਉਣ 'ਚ ਮਦਦ ਕਰਦਾ ਹੈ। ਇਸ ਦੇ ਨਾਲ ਹੀ ਇਸ 'ਚ ਟ੍ਰਿਪਟੋਫੈਨ ਵੀ ਪਾਇਆ ਜਾਂਦਾ ਹੈ। ਜੋ ਨੀਂਦ ਨਾ ਆਉਣ ਦੀ ਸਮੱਸਿਆ ਨੂੰ ਦੂਰ ਕਰਦਾ ਹੈ।

ਪਨੀਰ ਦਾ ਕਰੋ ਸੇਵਨ
ਪਨੀਰ 'ਚ ਵੀ ਟ੍ਰਿਪਟੋਫੈਨ ਦੀ ਮਾਤਰਾ ਪਾਈ ਜਾਂਦੀ ਹੈ। ਟ੍ਰਿਪਟੋਫੈਨ ਇਕ ਐਮਿਨੋ ਐਸਿਡ ਹੈ ਜੋ ਇਕ ਨਿਊਰੋਟ੍ਰਾਂਸਮੀਟਰ ਸੈਰੋਟੋਨਿਨ ਦਾ ਉਤਪਾਦਨ ਕਰਦਾ ਹੈ। ਇਹ ਨੀਂਦ ਦੀ Cycle ਠੀਕ ਕਰਨ 'ਚ ਮਦਦ ਕਰਦਾ ਹੈ। ਇਸ ਨੂੰ ਖੁਰਾਕ 'ਚ ਸ਼ਾਮਲ ਕਰਨ ਨਾਲ ਨੀਂਦ ਦੀ ਪ੍ਰੇਸ਼ਾਨੀ ਦੂਰ ਹੁੰਦੀ ਹੈ।
ਅਸ਼ਵਗੰਧਾ ਦਾ ਸੇਵਨ ਕਰੋ
ਜੇਕਰ ਤਹਾਨੂੰ ਰਾਤ ਨੂੰ ਨੀਂਦ ਨਾ ਆਉਣ ਦੀ ਸਮੱਸਿਆ ਹੈ ਤਾਂ ਤੁਸੀਂ ਅਸ਼ਵਗੰਧਾ ਦਾ ਸੇਵਨ ਜ਼ਰੂਰ ਕਰੋ। ਇਹ ਬਹੁਤ ਗੁਣਕਾਰੀ ਹੈ ਤੇ ਤਣਾਅ ਨੂੰ ਘੱਟ ਕਰਨ 'ਚ ਮਦਦ ਕਰਦਾ ਹੈ। ਇਸ ਦੇ ਨਾਲ ਹੀ ਇਹ ਨੀਂਦ ਨਾ ਆਉਣ ਦੀ ਪ੍ਰੇਸ਼ਾਨੀ ਦੂਰ ਕਰਦਾ ਹੈ।

ਗਰਮ ਦੁੱਧ ਦਾ ਸੇਵਨ ਕਰੋ
ਚੰਗੀ ਸਿਹਤ ਲਈ ਰਾਤ ਨੂੰ ਗਰਮ ਦੁੱਧ ਦਾ ਸੇਵਨ ਜ਼ਰੂਰ ਕਰੋ। ਰਾਤ ਨੂੰ ਸਾਉਣ ਤੋਂ ਪਹਿਲਾਂ ਇਕ ਗਿਲਾਸ ਗਰਮ ਦੁੱਧ ਜ਼ਰੂਰ ਪੀਓ। ਇਹ ਰਾਤ ਨੂੰ ਚੰਗੀ ਨੀਂਦ ਲਿਆਉਣ 'ਚ ਮਦਦ ਕਰੇਗਾ।
Health Tips: ਭਾਰ ਘਟਾਉਣ 'ਚ ਲਾਹੇਵੰਦ ਹੈ ਪਪੀਤਾ, ਜਾਣੋ ਹੋਰ ਵੀ ਬੇਮਿਸਾਲ ਗੁਣ
NEXT STORY