ਨਵੀਂ ਦਿੱਲੀ— ਗਰਮੀ ਦਾ ਮੌਸਮ ਆਉਂਦੇ ਹੀ ਲੋਕਾਂ ਨੂੰ ਕਈ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਇਸ ਸਮੇਂ ਗਰਮ ਹਵਾਵਾਂ ਚਲਦੀਆਂ ਹਨ। ਇਸ ਨਾਲ ਲੋਕਾਂ ਨੂੰ ਲੂ ਲੱਗਣ ਦਾ ਖਤਰਾ ਬਣਿਆ ਰਹਿੰਦਾ ਹੈ। ਲੂ ਲੱਗਣ 'ਤੇ Àਲਟੀਆਂ ਹੋਣ ਲੱਗਦੀਆਂ ਹਨ ਜਿਸ ਨਾਲ ਵਿਅਕਤੀ ਦੇ ਸਰੀਰ 'ਚ ਪਾਣੀ ਦੀ ਕਮੀ ਹੋ ਜਾਂਦੀ ਹੈ। ਲੋਕ ਲੂ ਤੋਂ ਬਚਣ ਲਈ ਕਈ ਤਰ੍ਹਾਂ ਦੇ ਉਪਾਅ ਕਰਦੇ ਹਨ ਪਰ ਇਨ੍ਹਾਂ ਦਾ ਅਸਰ ਕੁਝ ਸਮੇਂ ਦੇ ਬਾਅਦ ਖਤਮ ਹੋ ਜਾਂਦਾ ਹੈ। ਅਜਿਹੇ 'ਚ ਘਰੇਲੂ ਚੀਜ਼ਾਂ ਦੀ ਵਰਤੋਂ ਕਰਕੇ ਖੁਦ ਨੂੰ ਲੂ ਲੱਗਣ ਤੋਂ ਬਚਾਇਆ ਜਾ ਸਕਦਾ ਹੈ। ਅੱਜ ਅਸੀਂ ਤੁਹਾਨੂੰ ਲੂ ਲੱਗਣ ਦੇ ਲੱਛਣ ਅਤੇ ਉਸ ਤੋਂ ਬਚਣ ਦੇ ਘਰੇਲੂ ਉਪਾਅ ਬਾਰੇ ਦੱਸਣ ਜਾ ਰਹੇ ਹਾਂ ਆਓ ਜਾਣਦੇ ਹਾਂ ਇਨ੍ਹਾਂ ਬਾਰੇ...
ਲੂ ਲੱਗਣ ਦੇ ਲੱਛਣ
1. ਸਿਰ 'ਚ ਦਰਦ
2. ਥਕਾਵਟ ਮਹਿਸੂਸ ਹੋਣਾ
3. ਚੱਕਰ ਆਉਣਾ
4. ਜੀ ਮਿਚਾਲਾਉਣਾ
5. ਜ਼ਿਆਦਾ ਪਿਆਸ ਲੱਗਣਾ
6. ਸਰੀਰ ਦਾ ਤਾਪਮਾਨ ਵਧਣਾ
7. ਮੂੰਹ ਦਾ ਰੰਗ ਲਾਲ ਹੋ ਜਾਣਾ ਅਤੇ ਚਮੜੀ ਦਾ ਸੁੱਕ ਜਾਣਾ
ਲੂ ਤੋਂ ਬਚਾਅ ਦੇ ਘਰੇਲੂ ਉਪਾਅ
1. ਅੰਬ ਦਾ ਪੰਨਾ
ਗਰਮੀਆਂ ਦੇ ਮੌਸਮ 'ਚ ਹਰ ਘਰ 'ਚ ਅੰਬ ਦਾ ਪੰਨਾ ਬਣਾਇਆ ਜਾਂਦਾ ਹੈ। ਇਸ ਨੂੰ ਗਰਮੀ ਦਾ ਟਾਨਿਕ ਵੀ ਕਿਹਾ ਜਾਂਦਾ ਹੈ। ਇਸ ਨੂੰ ਬਣਾਉਣ ਲਈ ਕੱਚੇ ਅੰਬ ਦੀ ਜ਼ਰੂਰਤ ਹੁੰਦੀ ਹੈ। ਰੋਜ਼ਾਨਾ ਅੰਬ ਪੰਨਾ ਪੀਣ ਨਾਲ ਸਰੀਰ ਨੂੰ ਠੰਡਰ ਮਿਲਦੀ ਹੈ। ਇਸ ਨੂੰ ਪੀਣ ਨਾਲ ਲੂ ਨਹੀਂ ਲੱਗਦੀ।
2. ਲੱਸੀ
ਆਯੁਰਵੇਦ 'ਚ ਕਿਹਾ ਗਿਆ ਹੈ ਕਿ ਗਰਮੀਆਂ 'ਚ ਲੂ ਤੋਂ ਬਚਣ ਲਈ ਇਹ ਬਹੁਤ ਹੀ ਫਾਇਦੇਮੰਦ ਹੁੰਦੀ ਹੈ। ਇਸ ਨੂੰ ਪੀਣ ਨਾਲ ਸਰੀਰ 'ਚ ਪਾਣੀ ਦੀ ਕਮੀ ਨਹੀਂ ਹੁੰਦੀ। ਲੱਸੀ 'ਚ ਕਾਲਾ ਨਮਕ ਅਤੇ ਜੀਰਾ ਮਿਲਾ ਕੇ ਪੀਣ ਨਾਲ ਲੂ ਨਹੀਂ ਲੱਗਦੀ।
3. ਪਿਆਜ਼
ਗਰਮੀਆਂ 'ਚ ਲੂ ਤੋਂ ਛੁਟਕਾਰਾ ਪਾਉਣ ਲਈ ਪਿਆਜ਼ ਦੇ ਰਸ ਦੀ ਵਰਤੋਂ ਕਰਨੀ ਚਾਹੀਦੀ ਹੈ। ਇਸ ਦੀ ਤਾਸੀਰ ਠੰਡੀ ਹੁੰਦੀ ਹੈ ਰੋਜ਼ਾਨਾ ਇਸ ਖਾਣ ਨਾਲ ਸਰੀਰ ਦਾ ਤਾਪਮਾਨ ਸਹੀ ਰਹਿੰਦਾ ਹੈ। ਤੁਸੀਂ ਚਾਹੋ ਤਾਂ ਇਸ ਦਾ ਰਸ ਕੱਢ ਕੇ ਵੀ ਪੀ ਸਕਦੇ ਹੋ।
4. ਇਮਲੀ
ਲੂ ਤੋਂ ਬਚਣ ਲਈ ਇਮਲੀ ਦੇ ਬੀਜਾਂ ਨੂੰ ਪੀਸ ਕੇ ਪਾਊਡਰ ਬਣਾ ਲਓ। ਫਿਰ ਪਾਣੀ 'ਚ ਖੰਡ ਅਤੇ ਇਮਲੀ ਦਾ ਪਾਊਡਰ ਮਿਲਾ ਕੇ ਘੋਲ ਬਣਾ ਕੇ ਪੀਓ। ਇਸ ਨੂੰ ਪੀਣ ਨਾਲ ਪਾਚਨ ਤੰਤਰ ਠੀਕ ਹੁੰਦਾ ਹੈ।
5. ਨਾਰੀਅਲ ਪਾਣੀ
ਨਾਰੀਅਲ ਪਾਣੀ ਪੀਣ 'ਚ ਜਿੰਨਾ ਸੁਆਦ ਹੁੰਦਾ ਹੈ। ਉਸ 'ਚ ਉਨ੍ਹੇ ਹੀ ਗੁਣ ਵੀ ਮੌਜੂਦ ਹੁੰਦੇ ਹਨ। ਗਰਮੀਆਂ 'ਚ ਨਾਰੀਅਲ ਪਾਣੀ ਪੀਣਾ ਕਿਸੇ ਔਸ਼ਧੀ ਤੋਂ ਘੱਟ ਨਹੀਂ ਹੁੰਦਾ। ਰੋਜ਼ਾਨਾ ਨਾਰੀਅਲ ਪਾਣੀ ਪੀਣ ਨਾਲ ਲੂ ਲੱਗਣ ਦਾ ਖਤਰਾ ਨਹੀਂ ਰਹਿੰਦਾ।
6. ਧਨੀਆ
ਜ਼ਿਆਦਾਤਰ ਲੋਕ ਧਨੀਏ ਦੀ ਵਰਤੋਂ ਖਾਣੇ ਦਾ ਸੁਆਦ ਵਧਾਉਣ ਲਈ ਕਰਦੇ ਹਨ। ਬਹੁਤ ਘੱਟ ਲੋਕ ਜਾਣਦੇ ਹੋਣਗੇ ਕਿ ਰੋਜ਼ਾਨਾ ਧਨੀਏ ਵਾਲਾ ਪਾਣੀ ਪੀਣ ਨਾਲ ਲੂ ਲੱਗਣ ਤੋਂ ਬਚਿਆ ਜਾ ਸਕਦਾ ਹੈ। ਤਾਜ਼ਾ ਧਨੀਆ ਲਓ। ਉਸ ਦੀਆਂ ਪੱਤੀਆਂ ਨੂੰ ਪਾਣੀ 'ਚ ਭਿਓਂ ਕੇ ਰੱਖ ਦਿਓ। ਫਿਰ ਉਸ ਨੂੰ ਛਾਣ ਕੇ ਉਸ 'ਚ ਖੰਡ ਮਿਲਾ ਕੇ ਪੀਓ।
7. ਬੇਲ ਅਤੇ ਨਿੰਬੂ ਦਾ ਸ਼ਰਬਤ
ਲੂ ਤੋਂ ਬਚਣ ਲਈ ਬੇਲ ਜਾਂ ਨਿੰਬੂ ਦਾ ਸ਼ਰਬਤ ਪੀਓ। ਇਸ ਨੂੰ ਪੀਣ ਨਾਲ ਸਰੀਰ 'ਚ ਪਾਣੀ ਦੀ ਕਮੀ ਨਹੀਂ ਰਹਿੰਦੀ। ਜੇ ਤੁਸੀਂ ਵੀ ਖੁਦ ਨੂੰ ਗਰਮੀਆਂ 'ਚ ਲੂ ਤੋਂ ਦੂਰ ਰੱਖਣਾ ਚਾਹੁੰਦੇ ਹੋ ਤਾਂ ਇਸ ਸ਼ਰਬਤ ਦੀ ਵਰਤੋਂ ਜ਼ਰੂਰ ਕਰੋ।
ਦਹੀਂ 'ਚ ਇਹ ਚੀਜ਼ਾਂ ਮਿਲਾਕੇ ਖਾਣ ਨਾਲ ਸਰੀਰ ਨੂੰ ਹੁੰਦੇ ਹਨ ਕਈ ਫਾਇਦੇ
NEXT STORY