ਜਲੰਧਰ (ਵੈਬ ਡੈਸਕ) - ਜੀਰਾ ਹਰ ਘਰ ਦੀ ਰਸੋਈ ਵਿਚ ਮੌਜੂਦ ਹੁੰਦਾ ਹੈ। ਜੀਰੇ ਦਾ ਇਸਤੇਮਾਲ ਬਹੁਤ ਸਾਰੇ ਖਾਣ-ਪੀਣ ਦੇ ਵਿਅੰਜਨਾਂ ਵਿਚ ਮਸਾਲੇ ਦੇ ਰੂਪ ਵਿਚ ਕੀਤਾ ਜਾਂਦਾ ਹੈ। ਜੀਰਾ ਸੁਆਦ ਵਧਾਉਣ ਦਾ ਹੀ ਨਹੀਂ ਸਗੋਂ ਸਿਹਤ ਨੂੰ ਫ਼ਾਇਦਾ ਪਹੁੰਚਾਉਣ ਦਾ ਵੀ ਕੰਮ ਕਰਦਾ ਹੈ। ਜੀਰੇ ਵਿਚ ਐਂਟੀ ਓਕਸੀਡੇਂਟ, ਐਂਟੀ ਇੰਫਲੇਮੇਟਰੀ, ਐਂਟੀ ਫਲੈਟੂਲੇਂਟ ਗੁਣ ਹੁੰਦੇ ਹਨ। ਜ਼ੀਰੇ ‘ਚ ਵਿਟਾਮਿਨ ‘ਈ’ ਹੁੰਦਾ ਹੈ, ਜੋ ਚਮੜੀ ਲਈ ਲਾਭਦਾਇਕ ਹੁੰਦਾ ਹੈ। ਜੀਰੇ ਦਾ ਸੇਵਨ ਕਰਨ ਨਾਲ ਸਰੀਰ ਨੂੰ ਕਹਿੜੇ ਫ਼ਾਇਦੇ ਹੁੰਦੇ ਹਨ, ਦੇ ਬਾਰੇ ਆਓ ਜਾਣਦੇ ਹਾਂ....
ਦਿਲ ਦੀਆਂ ਬੀਮਾਰੀਆਂ ਦੂਰ
ਰੁਝੇਵਿਆਂ ਭਰੀ ਇਸ ਜ਼ਿੰਦਗੀ ਵਿਚ ਦਿਲ ਦੀਆਂ ਬੀਮਾਰੀਆਂ ਹੋਣ ਦਾ ਖ਼ਤਰਾ ਜ਼ਿਆਦਾ ਰਹਿੰਦਾ ਹੈ। ਦਿਲ ਦੀਆਂ ਬੀਮਾਰੀਆਂ ਨੂੰ ਦੂਰ ਕਰਨ ਵਿਚ ਜੀਰਾ ਰਾਮਬਾਣ ਹੈ। ਜ਼ੀਰਾ ਕਲੈਸਟ੍ਰੋਲ ਕੰਟਰੋਲ ਕਰਦਾ ਹੈ।
ਮੋਟਾਪਾ ਹੁੰਦਾ ਦੂਰ
ਜੀਰਾ ਸਰੀਰ ਵਿਚ ਬਣਨ ਵਾਲੀ ਫੈਟ ਨੂੰ ਰੋਕਣ ਦਾ ਕੰਮ ਕਰਦਾ ਹੈ। ਇਸ ਨਾਲ ਸਰੀਰ ਦਾ ਭਾਰ ਕੰਟਰੋਲ ਵਿਚ ਰਹਿੰਦਾ ਹੈ। ਭਾਰ ਘਟਾਉਣ ਲਈ ਰਾਤ ਨੂੰ ਇਕ ਵੱਡਾ ਚਮਚ ਜੀਰਾ ਇਕ ਗਿਲਾਸ ਪਾਣੀ 'ਚ ਭਿਓਂ ਕੇ ਰੱਖ ਦਿਓ। ਸਵੇਰੇ ਇਸ ਦਾ ਸੇਵਨ ਕਰਨ ਨਾਲ ਗ਼ੈਰ-ਲੋੜੀਂਦੀ ਚਰਬੀ ਸਰੀਰ ਤੋਂ ਬਾਹਰ ਨਿਕਲ ਜਾਂਦੀ ਹੈ।
ਐਲਰਜੀ ਤੋਂ ਰਾਹਤ
ਜ਼ੀਰਾ ਖਾਰਸ਼ ਵਰਗੀ ਪਰੇਸ਼ਾਨੀ ਤੋਂ ਵੀ ਰਾਹਤ ਦਿਵਾਉਂਦਾ ਹੈ। ਲਗਾਤਾਰ ਖਾਰਸ਼ ਰਹਿਣ ਦੀ ਸ਼ਿਕਾਇਤ ਹੋਣ 'ਤੇ ਥੋੜ੍ਹੇ ਜਿਹੇ ਪਾਣੀ 'ਚ ਜ਼ੀਰਾ ਉਬਾਲ ਕੇ ਉਸ ਨੂੰ ਛਾਣ ਲਓ। ਇਸ ਪਾਣੀ ਨਾਲ ਨਹਾਉਣ 'ਤੇ ਐਲਰਜੀ ਦੀ ਸਮੱਸਿਆ ਦੂਰ ਹੁੰਦੀ ਹੈ।
ਵਾਲ਼ਾਂ ਨੂੰ ਝੜਨ ਤੋਂ ਰੋਕੇ
ਜ਼ੀਰੇ 'ਚ ਭਰਪੂਰ ਮਾਤਰਾ 'ਚ ਪ੍ਰੋਟੀਨ, ਕਾਰਬੋਹਾਈਡ੍ਰੇਟ ਤੇ ਵਾਲ਼ਾਂ ਦੀ ਗ੍ਰੋਥ ਵਧੀਆ ਕਰਨ ਵਾਲਾ ਤੇਲ ਯੁਕਤ ਤੱਤ ਪਾਇਆ ਜਾਂਦਾ ਹੈ। ਵਾਲ਼ ਲੰਬੇ ਤੇ ਸੰਘਣੇ ਕਰਨ 'ਚ ਇਹ ਮਦਦਗਾਰ ਹੁੰਦਾ ਹੈ। ਵਾਲਾਂ ਨੂੰ ਝੜਨ ਤੋਂ ਰੋਕਣ ਲਈ ਤੁਸੀਂ ਕਾਲੇ ਜ਼ੀਰੇ ਦਾ ਇਸਤੇਮਾਲ ਕਰ ਸਕਦੇ ਹੋ।
ਪਾਚਨ ਕਿਰਿਆ ਉਤੇਜਿਤ ਹੁੰਦੀ ਹੈ
ਜੀਰੇ ਦਾ ਸੇਵਨ ਕਰਨ ਨਾਲ ਸਾਡੀ ਪਾਚਨ ਕਿਰਿਆ ਉਤੇਜਿਤ ਰਹਿੰਦੀ ਹੈ, ਜਿਸ ਨਾਲ ਖਾਣ ਦੀ ਇੱਛਾ ਘੱਟ ਹੁੰਦੀ ਹੈ। ਜੀਰਾ ਲੋਹੇ ਦਾ ਇਕ ਵਧੀਆ ਸਰੋਤ ਹੋਣ ਦੇ ਕਾਰਨ ਅਨੀਮੀਆ ਨੂੰ ਠੀਕ ਕਰਨ ਵਿਚ ਲਾਭਦਾਇਕ ਹੈ।
ਚਮੜੀ ਲਈ ਫ਼ਾਇਦੇਮੰਦ
ਜੀਰਾ ਪਾਊਡਰ ਨੂੰ ਤੁਸੀਂ ਫੇਸਪੈਕ ਵਿਚ ਵੀ ਮਿਲਾ ਸਕਦੇ ਹੋ। ਇਸ ਨਾਲ ਚਮੜੀ ਸਬੰਧੀ ਬੀਮਾਰੀਆਂ ਠੀਕ ਹੁੰਦੀਆਂ ਹਨ। ਜੀਰੇ ਦੇ ਇਸਤੇਮਾਲ ਨਾਲ ਐਂਟੀ -ਓਕਸੀਡੇਂਟ ਚਿਹਰੇ ਦੀਆਂ ਝੁਰੜੀਆਂ ਅਤੇ ਡਾਰਕ ਸਪਾਟਸ ਵਰਗੀਆਂ ਸਮੱਸਿਆਵਾਂ ਤੋਂ ਛੁਟਕਾਰਾ ਮਿਲਦਾ ਹੈ।
ਹੁਣ ਮੈਦਾਨ 'ਚ ਰਹੋ ਲੰਬੇ ਸਮੇਂ ਲਈ Not Out
NEXT STORY