ਨਵੀਂ ਦਿੱਲੀ— ਗਲਤ ਖਾਣ-ਪੀਣ ਕਾਰਨ ਅਕਸਰ ਲੋਕਾਂ ਨੂੰ ਕਬਜ਼, ਅਪਚ ਅਤੇ ਪੇਟ ਦਰਦ ਵਰਗੀਆਂ ਸਮੱਸਿਆਵਾਂ ਹੋ ਜਾਂਦੀਆਂ ਹਨ। ਇਸ ਤੋਂ ਇਲਾਵਾ ਬਦਲਦੇ ਮੌਸਮ ਕਾਰਨ ਅੱਜ ਕਲ ਲੋਕਾਂ 'ਚ ਸਰਦੀ-ਖਾਂਸੀ ਅਤੇ ਬੁਖਾਰ ਵਰਗੀਆਂ ਪ੍ਰੇਸ਼ਾਨੀਆਂ ਵੀ ਦੇਖਣ ਨੂੰ ਮਿਲਦੀਆਂ ਹਨ। ਅਜਿਹੇ 'ਚ ਇਨ੍ਹਾਂ ਸਮੱਸਿਆਵਾਂ ਨੂੰ ਦੂਰ ਕਰਨ ਲਈ ਤੁਸੀਂ ਦਵਾਈਆਂ ਦੀ ਵਰਤੋਂ ਕਰਦੇ ਹੋ ਪਰ ਤੁਸੀਂ ਘਰੇਲੂ ਤਰੀਕਿਆਂ ਦੀ ਵਰਤੋਂ ਨਾਲ ਵੀ ਇਨ੍ਹਾਂ ਪ੍ਰੇਸ਼ਾਨੀਆਂ ਨੂੰ ਦੂਰ ਕਰ ਸਕਦੇ ਹੋ। ਅੱਜ ਅਸੀਂ ਤੁਹਾਨੂੰ ਇਕ ਅਜਿਹਾ ਨੁਸਖਾ ਦੱਸਣ ਜਾ ਰਹੇ ਹਾਂ ਜਿਸ ਨਾਲ ਤੁਸੀਂ ਕਬਜ਼, ਅਪਚ, ਸਰਦੀ-ਖਾਂਸੀ ਅਤੇ ਬੁਖਾਰ ਦੇ ਨਾਲ-ਨਾਲ ਕੈਂਸਰ ਵਰਗੀਆਂ ਬੀਮਾਰੀਆਂ ਤੋਂ ਵੀ ਬਚੇ ਰਹਿ ਸਕਦੇ ਹੋ। ਤਾਂ ਆਓ ਜਾਣਦੇ ਹਾਂ ਇਨ੍ਹਾਂ ਬੀਮਾਰੀਆਂ ਨੂੰ ਦੂਰ ਕਰਨ ਦੇ ਇਨ੍ਹਾਂ ਘਰੇਲੂ ਨੁਸਖਿਆਂ ਬਾਰੇ...
ਫਾਇਦੇ
1. ਕਬਜ਼ ਤੋਂ ਰਾਹਤ
ਗਲਤ ਖਾਣ-ਪੀਣ ਕਾਰਨ ਅੱਜਕਲ ਲੋਕਾਂ 'ਚ ਕਬਜ਼ ਦੀ ਸਮੱਸਿਆ ਹੋਣਾ ਆਮ ਗੱਲ ਹੈ। ਅਜਿਹੇ 'ਚ ਰਾਤ ਨੂੰ ਸੌਂਣ ਤੋਂ ਪਹਿਲਾਂ ਅਦਰਕ ਅਤੇ 1 ਚੱਮਚ ਪੀਸੀ ਹੋਈ ਕਾਲੀ ਮਿਰਚ ਨੂੰ 1 ਕੱਪ ਪਾਣੀ 'ਚ ਚੰਗੀ ਤਰ੍ਹਾਂ ਨਾਲ ਉਬਾਲ ਕੇ ਪੀ ਲਓ। ਇਸ ਨਾਲ ਤੁਹਾਡੀ ਕਬਜ਼ ਦੀ ਸਮੱਸਿਆ ਦੂਰ ਹੋ ਜਾਵੇਗੀ।

2. ਖਾਂਸੀ ਦੂਰ ਕਰੇ
ਅੱਜਕਲ ਬਦਲਦੇ ਮੌਸਮ ਕਾਰਨ ਲੋਕਾਂ ਨੂੰ ਖਾਂਸੀ ਦੀ ਸਮੱਸਿਆ ਹੋ ਰਹੀ ਹੈ। ਅਜਿਹੇ 'ਚ ਖਾਂਸੀ ਨੂੰ ਦੂਰ ਕਰਨ ਲਈ ਪੀਸੀ ਹੋਈ ਕਾਲੀ ਮਿਰਚ ਨੂੰ ਦੇਸੀ ਘਿਉ 'ਚ ਭੁੰਨ ਕੇ ਖਾਓ। ਇਸ ਨਾਲ ਤੁਹਾਡੀ ਖਾਂਸੀ ਦੀ ਸਮੱਸਿਆ 1 ਦਿਨ 'ਚ ਹੀ ਦੂਰ ਹੋ ਜਾਵੇਗੀ।

3. ਬੁਖਾਰ
ਵਾਇਰਲ ਫੀਵਰ ਨੂੰ ਦੂਰ ਕਰਨ ਲਈ ਕਾਲੀ ਮਿਰਚ ਅਤੇ ਅਦਰਕ ਦੇ ਪਾਣੀ ਨੂੰ ਦਿਨ 'ਚ 2 ਵਾਰ ਪੀਓ। ਇਸ ਨਾਲ ਰੋਗਾਂ ਨਾਲ ਲੜਣ ਦੀ ਤਾਕਤ 'ਚ ਵਾਧਾ ਹੁੰਦਾ ਹੈ ਅਤੇ ਬੁਖਾਰ ਜਲਦੀ ਠੀਕ ਹੋ ਜਾਂਦਾ ਹੈ।

4. ਪੇਟ ਦਰਦ ਤੋਂ ਰਾਹਤ
ਪੇਟ ਦਰਦ, ਅਪਚ ਅਤੇ ਮਾਹਾਵਾਰੀ ਦੇ ਦੌਰਾਨ ਹੋਣ ਵਾਲੇ ਦਰਦ ਨੂੰ ਦੂਰ ਕਰਨ ਲਈ ਕਾਲੀ ਮਿਰਚ ਦਾ ਮਿਸ਼ਰਣ ਬਹੁਤ ਹੀ ਫਾਇਦੇਮੰਦ ਹੁੰਦਾ ਹੈ। ਇਸ ਦੇ ਲਈ 2-3 ਗ੍ਰਾਮ ਅਦਰਕ, 4 ਕਾਲੀ ਮਿਰਚ ਅਤੇ 1 ਇਲਾਇਚੀ ਨੂੰ ਪੀਸ ਕੇ ਪਾਣੀ 'ਚ ਉਬਾਲ ਲਓ। ਇਸ ਤੋਂ ਬਾਅਦ ਇਸ ਨੂੰ ਕੋਸਾ ਕਰਕੇ ਪੀਓ। ਇਸ ਨਾਲ ਤੁਹਾਨੂੰ ਇਨ੍ਹਾਂ ਸਾਰੀਆਂ ਸਮੱਸਿਆਵਾਂ ਤੋਂ ਰਾਹਤ ਮਿਲੇਗੀ।

5. ਮੂੰਹ ਦੀ ਬਦਬੂ
ਮੂੰਹ ਦੀ ਬਦਬੂ ਨੂੰ ਦੂਰ ਕਰਨ ਲਈ ਰੋਜ਼ਾਨਾ ਸਵੇਰੇ ਕਾਲੀ ਮਿਰਚ ਅਤੇ ਅਦਰਕ ਨੂੰ ਉਬਾਲ ਲਓ। ਫਿਰ ਇਸ ਪਾਣੀ ਨਾਲ ਕੁਰਲੀ ਕਰੋ। ਇਸ ਨਾਲ ਮੂੰਹ ਦੀ ਬਦਬੂ ਦੇ ਨਾਲ-ਨਾਲ ਕੈਵਿਟੀ ਦੀ ਸਮੱਸਿਆ ਵੀ ਦੂਰ ਹੋ ਜਾਂਦੀ ਹੈ।

6. ਕੈਂਸਰ ਸੈੱਲਸ
ਕਾਲੀ ਮਿਰਚ ਅਤੇ ਅਦਰਕ ਦਾ ਇਹ ਮਿਸ਼ਰਣ ਸਰੀਰ 'ਚ ਕੈਂਸਰ ਸੈੱਲਸ ਨੂੰ ਬਣਨ ਤੋਂ ਰੋਕਦਾ ਹੈ। ਇਸ 'ਚ ਮੌਜੂਦ ਐਂਟੀ ਆਕਸੀਡੈਂਟ ਅੰਜਾਈਮ ਨੂੰ ਪ੍ਰੇਰਿਤ ਕਰਦਾ ਹੈ ਜੋ ਕਿ ਕੈਂਸਰ ਸੈੱਲਸ ਨੂੰ ਬਣਨ ਤੋਂ ਪਹਿਲਾਂ ਹੀ ਖਤਮ ਕਰ ਦਿੰਦਾ ਹੈ।

7. ਦਿਲ ਸਬੰਧੀ ਪ੍ਰੇਸ਼ਾਨੀਆਂ
ਕਾਲੀ ਮਿਰਚ ਅਤੇ ਅਦਰਕ ਦੇ ਪਾਣੀ ਦੀ ਰੋਜ਼ਾਨਾ ਵਰਤੋਂ ਕਰਨ ਨਾਲ ਬਲੱਡ ਪ੍ਰੈਸ਼ਰ, ਹਾਰਟ ਅਟੈਕ ਅਤੇ ਹਾਰਟ ਸਟ੍ਰੋਕ ਦਾ ਖਤਰਾ ਕਾਫੀ ਹੱਦ ਤਕ ਘੱਟ ਹੋ ਜਾਂਦਾ ਹੈ। ਇਸ ਲਈ ਇਸ ਪਾਣੀ ਨੂੰ ਆਪਣੀ ਡਾਇਟ 'ਚ ਜ਼ਰੂਰ ਸ਼ਾਮਲ ਕਰੋ।

ਪਿੱਤੇ ਦਾ ਕੈਂਸਰ ਜੀਵਨ ਸ਼ੈਲੀ 'ਚ ਸੁਧਾਰ ਤੇ ਲੱਛਣਾਂ ਦੀ ਪਛਾਣ ਕਰ ਕੇ ਕੀਤਾ ਜਾ ਸਕਦੈ ਕਾਬੂ
NEXT STORY