ਲਖਨਊ - ਉੱਤਰ ਭਾਰਤ 'ਚ ਤੇਜ਼ੀ ਨਾਲ ਫੈਲ ਰਹੇ ਪਿੱਤੇ ਦੇ ਕੈਂਸਰ ਨੂੰ ਸੰਤੁਲਨ ਜੀਵਨ ਸ਼ੈਲੀ ਅਤੇ ਮੁੱਢਲੇ ਲੱਛਣਾਂ ਦੀ ਪਛਾਣ ਨਾਲ ਕਾਬੂ ਕੀਤਾ ਜਾ ਸਕਦਾ ਹੈ। ਡਾਕਟਰਾਂ ਅਨੁਸਾਰ ਦੁਨੀਆ 'ਚ ਕਿਸੇ ਵੀ ਦੇਸ਼ ਦੇ ਉਲਟ ਉੱਤਰ ਭਾਰਤ 'ਚ ਇਸ ਰੋਗ ਨਾਲ ਪੀੜਤ ਲੋਕਾਂ ਦੀ ਗਿਣਤੀ ਸਭ ਤੋਂ ਵਧੇਰੇ ਹੈ। ਪਿੱਤੇ ਦੀ ਥੈਲੀ ਦਾ ਕੈਂਸਰ ਸਾਈਲੈਂਟ ਕਿਲਰ ਦੀ ਤਰ੍ਹਾਂ ਲੋਕਾਂ ਦੀ ਜ਼ਿੰਦਗੀ 'ਚ ਦਾਖਲ ਹੋ ਰਿਹਾ ਹੈ। ਪੀੜਤ ਇਸ ਬੀਮਾਰੀ ਤੋਂ ਅੰਤ ਸਮੇਂ ਤੱਕ ਅਣਜਾਣ ਰਹਿੰਦਾ ਹੈ। ਇਸ ਨੂੰ ਅੰਤਿਮ ਪੜਾਅ 'ਚ ਇਸ ਬੀਮਾਰੀ ਦਾ ਪਤਾ ਲੱਗਦਾ ਹੈ। ਇਸ ਦਾ ਸਭ ਤੋਂ ਵੱਡਾ ਕਾਰਨ ਇਸ ਬੀਮਾਰੀ 'ਚ ਕਿਸੇ ਪ੍ਰਕਾਰ ਦੇ ਲੱਛਣ ਦਿਖਾਈ ਨਹੀਂ ਦਿੰਦੇ। ਇਸ ਕਾਰਨ ਸਹੀ ਸਮੇਂ 'ਤੇ ਜਾਂਚ ਨਹੀਂ ਹੁੰਦੀ ਤੇ ਇਹ ਬੀਮਾਰੀ ਭਿਆਨਕ ਰੂਪ ਅਖਤਿਆਰ ਕਰ ਲੈਂਦੀ ਹੈ। ਪ੍ਰਸਿੱਧ ਗੈਸਟਰੋ ਸਰਜਨ ਡਾ. ਕੇ. ਵੀ. ਸਿੰਘ ਨੇ ਦੱਸਿਆ ਕਿ ਜ਼ਿਆਦਾ ਮਰੀਜ਼ਾਂ 'ਚ ਇਸ ਬੀਮਾਰੀ ਦਾ ਉਦੋਂ ਪਤਾ ਚੱਲਦਾ ਹੈ ਜਦੋਂ ਉਹ ਪਿੱਤੇ ਦੀ ਥੈਲੀ ਦੇ ਨਾਲ ਦੂਸਰੇ ਅੰਗ ਵੀ ਪ੍ਰਭਾਵਿਤ ਹੋ ਜਾਂਦੇ ਹਨ। ਇਸ ਦੇ ਬਾਅਦ ਬੀਮਾਰੀ ਲਾ ਇਲਾਜ ਹੋ ਜਾਂਦੀ ਹੈ। ਡਾ. ਬੀ. ਸਿੰਘ ਨੇ ਦੱਸਿਆ ਕਿ ਪਿੱਤੇ 'ਚ ਪੱਥਰੀ ਦੇਸ਼ 'ਚ ਇਕ ਆਮ ਬੀਮਾਰੀ ਬਣ ਚੁੱਕੀ ਹੈ। ਹਾਲਾਂਕਿ ਇਸ ਦਾ ਸਮੇਂ ਸਿਰ ਇਲਾਜ ਨਾ ਕਰਵਾਇਆ ਜਾਵੇ ਤਾਂ ਇਹ ਲਿਵਰ ਨੂੰ ਪ੍ਰਭਾਵਿਤ ਕਰ ਸਕਦੀ ਹੈ। ਪਿੱਤਾ ਪੇਟ ਦੇ ਸੱਜੇ ਹਿੱਸੇ 'ਚ ਇਕ ਛੋਟਾ ਜਿਹਾ ਨਾਸ਼ਪਤੀ ਦੇ ਆਕਾਰ ਦਾ ਅੰਗ ਹੁੰਦਾ ਹੈ, ਜੋ ਲਿਵਰ ਦੇ ਠੀਕ ਹੇਠਾਂ ਸਥਿਤ ਹੁੰਦਾ ਹੈ। ਪਿੱਤੇ 'ਚ ਪੱਥਰੀ ਦੇ ਆਕਾਰ ਰੇਤ ਦੇ ਕਣ ਤੋਂ ਲੈ ਕੇ ਗੋਲਫ ਦੇ ਗੇਂਦ ਤੱਕ ਹੋ ਸਕਦੇ ਹਨ।
ਪਿੱਤਾ ਵੱਡੇ ਆਕਾਰ ਦੀ ਪੱਥਰੀ, ਛੋਟੀਆਂ-ਛੋਟੀਆਂ ਸੈਂਕੜੇ ਪੱਥਰੀਆਂ ਜਾਂ ਛੋਟੀਆਂ ਅਤੇ ਵੱਡੀਆਂ ਦੋਵੇਂ ਪ੍ਰਕਾਰ ਦੀਆਂ ਪੱਥਰੀਆਂ ਪੈਦਾ ਕਰ ਸਕਦਾ ਹੈ। ਉਨ੍ਹਾਂ ਦੱਸਿਆ ਕਿ ਪਿੱਤੇ 'ਚ ਪੱਥਰੀ ਨਾਲ ਪੀੜਤ ਲੋਕਾਂ 'ਚ ਕਿਸੇ ਵੀ ਪ੍ਰਕਾਰ ਦੇ ਲੱਛਣ ਪ੍ਰਗਟ ਨਹੀਂ ਹੁੰਦੇ, ਆਮ ਤੌਰ 'ਤੇ ਲੱਛਣਾਂ ਦੀ ਸ਼ੁਰੂਆਤ ਉਦੋਂ ਹੁੰਦੀ ਹੈ, ਜਦੋਂ ਇਕ ਜਾਂ ਜ਼ਿਆਦਾ ਪੱਥਰੀਆਂ ਪਿੱਤੇ 'ਚ ਨਿਕਲ ਕੇ ਪਿੱਤੇ ਨਲੀ 'ਚ ਆ ਜਾਂਦੀਆਂ ਹਨ, ਜਿੱਥੇ ਉਹ ਅਟਕ ਕੇ ਫਸ ਜਾਂਦੀਆਂ ਹਨ, ਜਿਸ ਕਾਰਨ ਤੇਜ਼ ਦਰਦ ਹੁੰਦੀ ਹੈ, ਜਿਸ ਨੂੰ ਪਿੱਤੇ ਦਾ ਦਰਦ (ਬਿਲੀਅਰੀ ਕਾਲਿਕ) ਕਹਿੰਦੇ ਹਨ। ਇਸ ਦੇ ਕਾਰਨ ਹੋਣ ਵਾਲੀ ਸੋਜ ਨੂੰ ਪਿੱਤੇ ਦੀ ਸੋਜ ਕਿਹਾ ਜਾਂਦਾ ਹੈ। ਡਾਕਟਰਾਂ ਨੇ ਦੱਸਿਆ ਕਿ ਫਾਸਟ ਫੂਡ ਦੇ ਇਲਾਵਾ ਚਰਬੀ ਯੁਕਤ ਅਤੇ ਮਸਾਲੇਦਾਰ ਭੋਜਨ ਦਾ ਜ਼ਿਆਦਾ ਸੇਵਨ ਕਰਨਾ ਅਤੇ ਬੇਨਿਯਮੀ ਨਾਲ ਖਾਣ-ਪੀਣ ਨਾਲ ਬੀਮਾਰੀ ਤੇਜ਼ੀ ਨਾਲ ਫੈਲਦੀ ਹੈ।
ਮੁੰਬਈ: ਮੁੱਖ ਮੰਤਰੀ ਫੜਨਵੀਸ ਦੇ ਭਰੋਸੇ ਤੋਂ ਬਾਅਦ ਕਿਸਾਨਾਂ ਨੇ ਵਾਪਸ ਲਿਆ ਅੰਦੋਲਨ
NEXT STORY