ਨਵੀਂ ਦਿੱਲੀ—ਭੱਜ-ਦੌੜ ਭਰੀ ਜ਼ਿੰਦਗੀ ਦੇ ਕਾਰਨ ਅਸੀਂ ਆਪਣੀ ਸਿਹਤ ਵੱਲ ਧਿਆਨ ਨਹੀਂ ਦਿੰਦੇ। ਜਿਸ ਕਾਰਨ ਬਹੁਤ ਸਾਰੀਆਂ ਸਿਹਤ ਸੰਬੰਧੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਜਿਨ੍ਹਾਂ 'ਚੋਂ ਇਕ ਹੈ ਪੀਲੀਏ ਦੀ ਸਮੱਸਿਆ। ਅੱਜ ਅਸੀਂ ਤੁਹਾਨੂੰ ਕੁਝ ਘਰੇਲੂ ਨੁਸਖੇ ਦੱਸਣ ਜਾ ਰਹੇ ਹਾਂ ਜਿਨ੍ਹਾਂ ਦੀ ਵਰਤੋ ਨਾਲ ਇਸ ਸਮੱਸਿਆ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ। ਆਓ ਜਾਣਦੇ ਹਾਂ ਇਨ੍ਹਾਂ ਬਾਰੇ...
1. ਮੂਲੀ ਦੇ ਪੱਤਿਆਂ ਦੇ ਅਰਕ ਵਿਚ ਮਿਸ਼ਰੀ ਮਿਲਾ ਕੇ ਖਾਲੀ ਪੇਟ ਸਵੇਰੇ ਖਾਓ ਇਹ ਪੀਲੀਆ ਦੂਰ ਕਰਨ ਲਈ ਕਾਫੀ ਫਾਇਦੇਮੰਦ ਹੈ।
2. ਪੱਕਿਆ ਪਪੀਤਾ ਖਾਣ ਨਾਲ ਪੀਲੀਆ ਦੂਰ ਹੁੰਦਾ ਹੈ ਜਾਂ ਕੱਚੇ ਪਪੀਤੇ ਦੀ ਬਿਨਾਂ ਮਿਰਚ ਮਸਾਲੇ ਵਾਲੀ ਸਬਜ਼ੀ ਖਾਓ।
3. ਗਾਜਰ ਦਾ ਰਸ ਜਾਂ ਸੂਪ ਪੀਣਾ ਕਾਫੀ ਫਾਇਦੇਮੰਦ ਹੁੰਦਾ ਹੈ। ਪੀਲੀਏ ਦੇ ਰੋਗ ਵਿਚ ਗਾਜਰ ਕੁਦਰਤੀ ਦਵਾਈ ਹੈ।
4. ਇਕ ਗਲਾਸ ਗੰਨੇ ਦੇ ਰਸ ਵਿਚ ਥੋੜ੍ਹਾ ਜਿਹਾ ਅਦਰਕ ਦਾ ਰਸ ਮਿਲਾ ਕੇ ਪੀਓ। ਪੀਲੀਆ ਦੂਰ ਹੋ ਜਾਂਦਾ ਹੈ।
5. ਇਕ ਪਤਾਸੇ ਅਤੇ ਇਕ ਕੱਚੇ ਪਪੀਤੇ ਦਾ ਰਸ ਇਕ ਚਮੱਚ ਪੀਓ। 10-15 ਦਿਨਾਂ ਤੱਕ ਲਗਾਤਾਰ ਅਜਿਹਾ ਕਰਨ ਨਾਲ ਪੀਲੀਆ ਦੂਰ ਹੋ ਜਾਂਦਾ ਹੈ।
6. ਪੀਲੀਆ ਦੇ ਰੋਗੀਆ ਲਈ ਤਰਬੂਜ਼ ਦੀ ਵਰਤੋਂ ਲਾਭਕਾਰੀ ਹੈ ਕਿਉਂਕਿ ਇਸ ਨਾਲ ਖੂਨ ਸਾਫ ਹੁੰਦਾ ਹੈ।
7. ਪੀਲੀਆ ਰੋਗ ਨੂੰ ਦੂਰ ਕਰਨ ਲਈ ਨਿੰਮ ਦੇ ਪੱਤਿਆਂ ਦੇ ਰਸ ਵਿਚ ਦੋ ਚਮੱਚ ਸ਼ਹਿਦ ਪਾ ਕੇ ਇਸ ਦੀ ਸਵੇਰੇ ਵਰਤੋ ਨਾਲ ਲਾਭ ਹੁੰਦਾ ਹੈ।
ਇਨ੍ਹਾਂ ਬੀਮਾਰੀਆਂ ਵਿਚ ਬੇਹੱਦ ਫਾਇਦੇਮੰਦ ਹੈ ਨਾਰੀਅਲ ਦਾ ਤੇਲ
NEXT STORY