ਨਵੀਂ ਦਿੱਲੀ— ਭੱਜਦੋੜ ਭਰੀ ਜ਼ਿੰਦਗੀ, ਬਿਜੀ ਅਤੇ ਤਣਾਅ ਭਰੇ ਲਾਈਫ ਸਟਾਈਲ ਦੀ ਵਜ੍ਹਾ ਨਾਲ ਸਿਹਤ ਵੱਲ ਧਿਆਨ ਦੇ ਪਾਉਣਾ ਮੁਸ਼ਕਿਲ ਹੋ ਜਾਂਦਾ ਹੈ | ਇਸ ਕਾਰਨ ਸਰੀਰ 'ਚ ਹਾਈ ਬਲੱਡ ਪ੍ਰੈਸ਼ਰ ਦੀ ਸਮੱਸਿਆ ਹੋਣ ਲੱਗਦੀ ਹੈ | ਮਸਾਲੇਦਾਰ ਚੀਜ਼ਾਂ ਦੀ ਵਰਤੋਂ ਸ਼ਰਾਬ, ਸਿਗਰਟ, ਭੋਜਨ 'ਚ ਜ਼ਿਆਦਾ ਨਮਕ ਦੀ ਵਰਤੋਂ, ਜੰਕ ਫੂਡ ਖਾਣਾ, ਕਸਰਤ ਨਾ ਕਰਨਾ, ਮੋਟਾਪੇ ਕਾਰਨ, ਕਿਡਨੀ ਜਾਂ ਡਾਇਬਿਟੀਜ਼ ਰੋਗ ਅਤੇ ਗਲਤ ਖਾਣ-ਪੀਣ ਕਾਰਨ ਹਾਈ ਬਲੱਡ ਪ੍ਰੈਸ਼ਰ ਦੀ ਸਮੱਸਿਆ ਹੋ ਜਾਂਦੀ ਹੈ | ਹਾਈ ਬਲੱਡ ਪ੍ਰੈਸ਼ਰ ਦੀ ਸਮੱਸਿਆ ਹੋਣ 'ਤੇ ਸਿਰਦਰਦ ਅਤੇ ਤਣਾਅ, ਛਾਤੀ 'ਚ ਦਰਦ ਜਾਂ ਭਾਰੀਪਨ, ਸਾਹ ਲੈਣ 'ਚ ਤਕਲੀਫ, ਅਚਾਨਕ ਘਬਰਾਹਟ, ਸਮਝਣ ਜਾਂ ਬੋਲਣ 'ਚ ਮੁਸ਼ਕਿਲ, ਬਾਹ ਜਾਂ ਪੈਰਾਂ ਦਾ ਸੁੰਨ ਹੋਣਾ, ਕਮਜ਼ੋਰੀ ਮਹਿਸੂਸ ਹੋਣਾ | ਜੇ ਤੁਹਾਨੂੰ ਵੀ ਹਾਈ ਬਲੱਡ ਪ੍ਰੈਸ਼ਰ ਦੀ ਸਮੱਸਿਆ ਹੈ ਤਾਂ ਇਨ੍ਹਾਂ ਕੁਦਰਤੀ ਤਰੀਕਿਆਂ ਨਾਲ ਰਾਹਤ ਪਾ ਸਕਦੇ ਹੋ |
1. ਤੇਜ਼ ਗਤੀ ਨਾਲ ਚਲਣਾ
ਹਾਈ ਬੀਪੀ ਨੂੰ ਕੰਟਰੋਲ ਕਰਨ ਲਈ ਤੇਜ਼ ਗਤੀ ਨਾਲ ਚਲਣਾ ਸ਼ੁਰੂ ਕਰ ਦਿਓ | ਤੇਜ਼ ਗਤੀ ਨਾਲ ਫਿਟਨੈਸ 'ਚ ਸੁਧਾਰ ਆਉਂਦਾ ਹੈ | ਰੋਜ਼ਾਨਾ ਘੱਟ ਤੋਂ ਘੱਟ ਅੱਧਾ ਘੰਟਾ ਚਲਣ ਨਾਲ ਦਿਲ ਨੂੰ ਆਕਸੀਜਨ ਠੀਕ ਢੰਗ ਨਾਲ ਮਿਲਦੀ ਹੈ |
2. ਗਹਿਰਾ ਸਾਹ ਲੈਣਾ
ਰੋਜ਼ਾਨਾ ਸਵੇਰੇ 10 ਮਿੰਟ ਯੋਗ ਕਰੋ ਪਰ ਧਿਆਨ ਰੱਖੋ ਕਿ ਜਦੋਂ ਤੁਸੀਂ ਗਹਿਰਾ ਸਾਹ ਲਓ ਤਾਂ ਪੇਟ ਫੁੱਲਣਾ ਚਾਹੀਦਾ ਹੈ | ਸਾਹ ਛੱਡਦੇ ਸਮੇਂ ਪੇਟ ਅੰਦਰ ਜਾਣਾ ਚਾਹੀਦਾ ਹੈ | ਇਸ ਤਰ੍ਹਾਂ ਕਰਨ ਨਾਲ ਹਾਈ ਬੀਪੀ ਦੀ ਸਮੱਸਿਆ ਘੱਟ ਹੋਵੇਗੀ |
3. ਆਲੂ ਖਾਓ
ਆਲੂ ਖਾਣ ਨਾਲ ਵੀ ਹਾਈ ਬੀਪੀ ਦੀ ਸਮੱਸਿਆ ਨੂੰ ਘੱਟ ਕੀਤਾ ਜਾ ਸਕਦਾ ਹੈ | ਆਲੂ ਖਾਣ ਨਾਲ ਸਰੀਰ ਨੂੰ ਰੋਜ਼ਾਨਾ 2 ਹਜ਼ਾਰ ਤੋਂ 4 ਹਜ਼ਾਰ ਮਿਲੀਗ੍ਰਾਮ ਪੋਟਾਸ਼ੀਅਮ ਮਿਲਦਾ ਹੈ ਜੋ ਸਰੀਰ ਨੂੰ ਹਾਈ ਬਲੱਡ ਪ੍ਰੇਸ਼ਰ ਦੀ ਸਮੱਸਿਆ ਤੋਂ ਬਚਾਉਂਦਾ ਹੈ ਜੇ ਤੁਸੀਂ ਆਲੂ ਨਹੀਂ ਖਾਣਾ ਚਾਹੁੰਦੇ ਤਾਂ ਸ਼ੱਕਰਕੰਦੀ, ਟਮਾਟਰ, ਸੰਤਰੇ ਦਾ ਰਸ, ਆਲੂ ਕੇਲਾ,ਨਾਸਪਤੀ, ਸੌਾਗੀ, ਸੁੱਕੇ ਮੇਵੇ ਅਤੇ ਤਰਬੂਜ਼ ਖਾ ਸਕਦੇ ਹੋ | ਇਸ 'ਚ ਵੀ ਪੋਟਾਸ਼ੀਅਮ ਦੀ ਮਾਤਰਾ ਜ਼ਿਆਦਾ ਹੁੰਦੀ ਹੈ |
4. ਮੇਥੀ ਦੇ ਦਾਣੇ
ਮੇਥੀ ਦੇ ਦਾਣੇ ਖਾਣ ਨਾਲ ਵੀ ਹਾਈ ਬੀਪੀ ਦੀ ਸਮੱਸਿਆ ਨੂੰ ਘੱਟ ਕੀਤਾ ਜਾ ਸਕਦਾ ਹੈ | ਹਾਈ ਬੀਪੀ ਦੀ ਸਮੱਸਿਆ ਨੂੰ ਘੱਟ ਕਰਨ ਲਈ ਮੇਥੀ ਦੇ ਦਾਣਿਆਂ ਦੀ ਵਰਤੋਂ ਕਰੋ | ਮੇਥੀ ਦੇ ਦਾਣਿਆਂ ਨੂੰ ਰਾਤ 'ਚ ਗਰਮ ਪਾਣੀ 'ਚ ਭਿਉਂ ਕੇ ਰੱਖ ਦਿਓ | ਸਵੇਰੇ ਖਾਲੀ ਪੇਟ ਇਸ ਦੀ ਵਰਤੋਂ ਕਰੋ |
5. ਸ਼ਹਿਤੂਤ ਖਾਓ
ਰੋਜ਼ 25 ਗ੍ਰਾਮ ਸ਼ਹਿਤੂਤ ਦਾ ਜੂਸ ਮਿਲਾ ਕੇ ਸਵੇਰੇ ਪੀਓ | ਰੋਜ਼ਾਨਾ ਇਸ ਦੀ ਵਰਤੋਂ ਇਸ ਸਮੱਸਿਆ ਨੂੰ ਦੂਰ ਕਰਨ 'ਚ ਮਦਦ ਕਰਦੀ ਹੈ |
ਸ਼ਿਮਲਾ ਮਿਰਚ ਖਾਣ ਦੇ ਇਹ ਬੇਮਿਸਾਲ ਫਾਇਦੇ ਜਾਣਕੇ ਹੋ ਜਾਓਗੇ ਹੈਰਾਨ
NEXT STORY