ਨਵੀਂ ਦਿੱਲੀ— ਲਾਈਫ ਸਟਾਈਲ ਅਤੇ ਖਾਣ-ਪੀਣ ਦੀਆਂ ਬਦਲਦੀਆਂ ਆਦਤਾਂ ਦੀ ਵਜ੍ਹਾ ਨਾਲ ਸਿਹਤ ਨਾਲ ਜੁੜੀਆਂ ਛੋਟੀਆਂ-ਮੋਟੀਆਂ ਪ੍ਰੇਸ਼ਾਨੀਆਂ ਸਾਨੂੰ ਹਮੇਸ਼ਾ ਘੇਰੇ ਰੱਖਦੀਆਂ ਹਨ। ਇਨ੍ਹਾਂ ਪ੍ਰੇਸ਼ਾਨੀਆਂ 'ਚ ਆਮ ਹੈ ਐਸਿਡਿਟੀ। ਇਹ ਸਮੱਸਿਆ ਕਿਸੇ ਵੀ ਮੌਸਮ 'ਚ ਹੋ ਸਕਦੀ ਹੈ ਜਿਨ੍ਹਾਂ ਦੀ ਵਜ੍ਹਾ ਤਲੀ, ਭੁੰਨੀ ਅਤੇ ਮਸਾਲੇਦਾਰ ਚੀਜ਼ਾਂ ਖਾਣਾ ਹੈ। ਐਸਿਡਿਟੀ ਹੋਣ 'ਤੇ ਪੇਟ 'ਚ ਤੇਜ਼ ਜਲਣ ਹੋਣ ਲੱਗਦੀ ਹੈ। ਕਦੇ-ਕਦੇ ਖੱਟੀ ਡਕਾਰ ਆਉਣਾ ਸ਼ੁਰੂ ਹੋ ਜਾਂਦੀ ਹੈ। ਇਸ ਤੋਂ ਰਾਹਤ ਪਾਉਣ ਲਈ ਅਸੀਂ ਲੋਕ ਅਕਸਰ ਦਵਾਈਆਂ ਦੀ ਵਰਤੋਂ ਕਰਦੇ ਹਾਂ ਪਰ ਫਿਰ ਵੀ ਫਰਕ ਨਜ਼ਰ ਨਾ ਆਵੇ ਤਾਂ ਘਰੇਲੂ ਨੁਸਖਿਆਂ ਦੀ ਵਰਤੋਂ ਕਰੋ। ਅੱਜ ਅਸੀਂ ਤੁਹਾਨੂੰ ਕੁਝ ਅਜਿਹੇ ਹੀ ਨੁਸਖੇ ਦੱਸਣ ਜਾ ਰਹੇ ਹਾਂ ਜਿਨ੍ਹਾਂ ਨੂੰ ਐਸਿਡਿਟੀ ਹੋਣ 'ਤੇ ਤੁਰੰਤ ਅਜਮਾ ਕੇ ਦੇਖੋ। ਇਸ ਨਾਲ ਕਾਫੀ ਫਰਕ ਨਜ਼ਰ ਆਵੇਗਾ।
1. ਨਿੰਬੂ ਅਤੇ ਬੇਕਿੰਗ ਸੋਡਾ
ਇਕ ਗਲਾਸ ਠੰਡੇ ਪਾਣੀ 'ਚ ਇਕ ਚੱਮਚ ਨਿੰਬੂ ਦਾ ਰਸ ਪਾਓ। ਫਿਰ ਇਸ 'ਚ 1 ਚੱਮਚ ਸੋਡਾ ਪਾ ਕੇ ਤੁਰੰਤ ਪੀਓ। ਇਸ ਨਾਲ ਐਸਿਡਿਟੀ ਦੂਰ ਰਹੇਗੀ।
2. ਲੌਂਗ
ਐਸਿਡਿਟੀ ਹੋਣ 'ਤੇ ਲੌਂਗ ਚਬਾਓ ਜਾਂ ਫਿਰ ਤੁਸੀਂ ਇਸ ਨੂੰ ਪਾਣੀ 'ਚ ਉਬਾਲ ਕੇ ਵੀ ਪੀ ਸਕਦੇ ਹੋ। ਇਸ ਨਾਲ ਗੈਸ ਅਤੇ ਐਸਿਡਿਟੀ ਦੀ ਸਮੱਸਿਆ ਦੂਰ ਰਹੇਗੀ।
3. ਕੇਲਾ
ਕੇਲੇ ਦੀ ਅਲਕਲਾਈਨ ਪ੍ਰਾਪਟੀ ਪੇਟ ਦੇ ਐਸਿਡ ਨੂੰ ਨਿਊਟ੍ਰਿਲਾਈਜ ਕਰਦੀ ਹੈ। ਜੇ ਤੁਹਾਨੂੰ ਐਸੀਡਿਟੀ ਜਾਂ ਖੱਟੇ ਡਕਾਰ ਆ ਰਹੇ ਹਨ ਤਾਂ ਤੁਰੰਤ ਕੇਲਾ ਖਾਓ ਇਸ ਨਾਲ ਕਾਫੀ ਰਾਹਤ ਮਿਲਦੀ ਹੈ।
4. ਅਦਰਕ
ਪੇਟ 'ਚ ਜਲਣ ਹੋਵੇ ਜਾਂ ਫਿਰ ਛਾਤੀ 'ਚ ਅਜਿਹੀ ਸਥਿਤੀ 'ਚ ਅਦਰਕ ਦਾ ਇਕ ਛੋਟਾ ਜਿਹਾ ਟੁੱਕੜਾ ਲੈ ਕੇ ਚਬਾਓ। ਇਸ ਨਾਲ ਕਾਫੀ ਰਾਹਤ ਮਿਲੇਗੀ ਅਤੇ ਇਸ ਤੋਂ ਇਲਾਵਾ 1 ਚੱਮਚ ਸ਼ਹਿਦ 'ਚ ਅਦਰਕ ਦਾ ਰਸ ਮਿਲਾ ਕੇ ਪੀਓ।
5. ਠੰਡਾ ਦੁੱਧ
ਜਿਨ੍ਹਾਂ ਲੋਕਾਂ ਨੂੰ ਅਕਸਰ ਐਸੀਡਿਟੀ ਦੀ ਸਮੱਸਿਆ ਰਹਿੰਦੀ ਹੈ। ਰੋਜ਼ਾਨਾ 1 ਗਲਾਸ ਠੰਡਾ ਦੁੱਧ ਪੀਓ। ਦੁੱਧ ਪੇਟ 'ਚ ਜਾ ਕੇ ਐਸਿਡ ਨਿਊਟ੍ਰਿਲਾਈਜ ਕਰਦਾ ਹੈ ਅਤੇ ਪੇਟ ਨੂੰ ਠੰਡਕ ਪਹੁੰਚਾਉਂਦਾ ਹੈ।
ਰੋਜ਼ਾਨਾ ਜ਼ਿੰਦਗੀ 'ਚ ਅਪਣਾਓ ਇਹ ਨਿਯਮ, ਹਮੇਸ਼ਾ ਰਹੋਗੇ ਸਿਹਤਮੰਦ
NEXT STORY