ਨਵੀਂ ਦਿੱਲੀ- ਨਿੰਬੂ ਖਾਣੇ ਦੇ ਸੁਆਦ ਨੂੰ ਹੋਰ ਵੀ ਵਧਾ ਦਿੰਦਾ ਹੈ। ਸਲਾਦ ਸਬਜ਼ੀ ਜਾਂ ਚਾਟ 'ਤੇ ਨਿੰਬੂ ਨਿਚੋੜ ਕੇ ਖਾਣ ਦਾ ਵੱਖਰਾ ਹੀ ਮਜ਼ਾ ਹੈ। ਗਰਮੀ ਦੇ ਮੌਸਮ 'ਚ ਤਾਂ ਨਿੰਬੂ ਖਾਣੇ ਦੇ ਨਾਲ-ਨਾਲ ਨਿੰਬੂ ਪਾਣੀ ਪੀਣ ਦੇ ਵੀ ਬਹੁਤ ਫਾਇਦੇ ਹੁੰਦੇ ਹਨ। ਇਸ ਨਾਲ ਪਿਆਸ ਤਾਂ ਬੁੱਝ ਜਾਂਦੀ ਹੈ ਨਾਲ ਹੀ ਇਹ ਤਾਜ਼ਗੀ ਵੀ ਬਣਾਈ ਰੱਖਦਾ ਹੈ। ਉਂਝ ਤਾਂ ਨਿੰਬੂ ਪਾਣੀ ਦਾ ਸੇਵਨ ਦਿਨ 'ਚ ਦੋ ਵਾਰ ਜ਼ਰੂਰ ਕਰਨਾ ਚਾਹੀਦਾ ਹੈ ਪਰ ਜੇ ਰੋਜ਼ਾਨਾ ਇਸ ਦਾ ਸਵੇਰੇ ਖਾਲੀ ਢਿੱਡ ਸੇਵਨ ਕਰੋਗੇ ਤਾਂ ਇਸ ਨਾਲ ਬਹੁਤ ਸਾਰੇ ਫਾਇਦੇ ਮਿਲ ਸਕਦੇ ਹਨ।

1. ਪਾਚਨ ਕ੍ਰਿਰਿਆ ਬਿਹਤਰ
ਸਵੇਰੇ ਗਰਮ ਪਾਣੀ 'ਚ ਨਿੰਬੂ ਅਤੇ ਸ਼ਹਿਦ ਮਿਲਾ ਕੇ ਪੀਣ ਨਾਲ ਸਰੀਰ 'ਚ ਪਾਚਕ ਰਸ ਬਣਨਾ ਸ਼ੁਰੂ ਹੋ ਜਾਂਦਾ ਹੈ। ਇਸ ਨਾਲ ਭੁੱਖ ਲੱਗਣੀ ਸ਼ੁਰੂ ਹੋ ਜਾਂਦੀ ਹੈ ਅਤੇ ਇਹ ਪਾਚਨ ਕ੍ਰਿਰਿਆ ਬਿਹਤਰ ਰੱਖਣ 'ਚ ਮਦਦ ਕਰਦਾ ਹੈ।
2. ਵਿਟਾਮਿਨ ਸੀ ਨਾਲ ਭਰਪੂਰ
ਵਿਟਾਮਿਨ-ਸੀ ਨਾਲ ਭਰਪੂਰ ਨਿੰਬੂ ਪਾਣੀ ਸਰੀਰ ਲਈ ਬਹੁਤ ਜ਼ਰੂਰੀ ਹੈ। ਸਵੇਰ ਦੇ ਸਮੇਂ ਇਸ ਦਾ ਸੇਵਨ ਕਰਨ ਨਾਲ ਰੋਗਾਂ ਨਾਲ ਲੜਣ ਦੀ ਸ਼ਕਤੀ 'ਚ ਵਾਧਾ ਹੁੰਦਾ ਹੈ। ਇਹ ਛੋਟੀਆਂ-ਛੋਟੀਆਂ ਬੀਮਾਰੀਆਂ ਜਿਵੇਂ ਸਰਦੀ-ਜ਼ੁਕਾਮ ਅਤੇ ਖੰਘ ਆਦਿ ਤੋਂ ਬਚਾਉਂਦਾ ਹੈ।

3. ਚਮੜੀ 'ਚ ਨਿਖਾਰ
ਇਸ 'ਚ ਐਂਟੀ-ਆਕਸੀਡੈਂਟ ਗੁਣ ਹੁੰਦੇ ਹਨ। ਜੋ ਚਮੜੀ 'ਚ ਨਿਖਾਰ ਬਣਾਈ ਰੱਖਦੇ ਹਨ। ਇਸ ਨਾਲ ਚਮੜੀ ਦੇ ਦਾਗ ਧੱਬੇ ਸਾਫ ਹੋ ਜਾਂਦੇ ਹਨ।

4. ਮੂੰਹ ਦੀ ਬਦਬੂ ਦੂਰ ਹੁੰਦੀ ਹੈ
ਨਿੰਬੂ ਪਾਣੀ ਮੂੰਹ ਦੀ ਬਦਬੂ ਦੂਰ ਕਰਨ 'ਚ ਮਦਦ ਕਰਦਾ ਹੈ। ਇਹ ਸਰੀਰ ਨੂੰ ਡਿਟਾਕਸ ਕਰਨ ਦਾ ਕੰਮ ਕਰਦਾ ਹੈ।

5. ਭਾਰ ਘੱਟ ਕਰੇ
ਮੋਟਾਪੇ ਤੋਂ ਪਰੇਸ਼ਾਨ ਹੋ ਤਾਂ ਖਾਲੀ ਢਿੱਡ ਗਰਮ ਪਾਣੀ, ਨਿੰਬੂ ਅਤੇ ਸ਼ਹਿਦ ਦਾ ਸੇਵਨ ਕਰਨ ਨਾਲ ਢਿੱਡ ਦੀ ਚਰਬੀ ਘੱਟ ਹੁੰਦੀ ਹੈ। ਇਸ ਨਾਲ ਮੈਟਾਬੋਲੀਜ਼ਮ ਵਧਦਾ ਹੈ।

6. ਜੋੜਾਂ ਦੇ ਦਰਦ ਤੋਂ ਰਾਹਤ
ਜੇ ਤੁਸੀਂ ਜੋੜਾਂ ਦੇ ਦਰਦ ਤੋਂ ਪਰੇਸ਼ਾਨ ਹੋ ਤਾਂ ਸਵੇਰੇ ਨਿੰਬੂ ਪਾਣੀ ਦਾ ਸੇਵਨ ਕਰਨਾ ਸ਼ੁਰੂ ਕਰ ਦਿਓ। ਤੁਹਾਡੇ ਲਈ ਫਾਇਦੇਮੰਦ ਹੋਵੇਗਾ।
Health Tips: ‘ਐਲਰਜੀ’ ਸਣੇ ਇਹ ਬੀਮਾਰੀਆਂ ਹੋਣ ’ਤੇ ਕਦੇ ਵੀ ਭੁੱਲ ਕੇ ਨਾ ਖਾਓ ‘ਅੰਬ’, ਹੋ ਸਕਦੇ ਨੁਕਸਾਨ
NEXT STORY