ਨਵੀਂ ਦਿੱਲੀ- ਵਿਟਾਮਿਨ-ਡੀ ਸਾਡੇ ਸਰੀਰ ਲਈ ਬਹੁਤ ਮੁੱਖ ਨਿਊਟ੍ਰੀਐਂਟਸ ਹੈ ਜੋ ਆਮ ਤੌਰ 'ਤੇ ਸਾਨੂੰ ਸੂਰਜ ਦੀ ਰੌਸ਼ਨੀ ਰਾਹੀਂ ਹਾਸਲ ਹੁੰਦਾ ਹੈ, ਹਾਲਾਂਕਿ ਕੁਝ ਚੀਜ਼ਾਂ ਖਾ ਕੇ ਵੀ ਇਸ ਨੂੰ ਹਾਸਲ ਕੀਤਾ ਜਾ ਸਕਦਾ ਹੈ। ਜੇਕਰ ਇਸ ਮੁੱਖ ਪੋਸ਼ਕ ਤੱਤ ਦੀ ਸਰੀਰ 'ਚ ਘਾਟ ਹੋ ਜਾਵੇ ਤਾਂ ਸਾਡੀਆਂ ਹੱਡੀਆਂ 'ਚ ਦਰਦ ਹੋਣ ਲੱਗਦਾ ਹੈ। ਇਸ ਤੋਂ ਇਲਾਵਾ ਸਰਦੀ, ਖਾਂਸੀ, ਜ਼ੁਕਾਮ ਅਤੇ ਹੋਰ ਤਰ੍ਹਾਂ ਦੇ ਇਨਫੈਕਸ਼ਨ ਦਾ ਖਤਰਾ ਪੈਦਾ ਹੋ ਜਾਂਦਾ ਹੈ। ਆਓ ਜਾਣਦੇ ਹਾਂ ਕਿ ਵਿਟਾਮਿਨ-ਡੀ ਨਾਲ ਸਾਡੇ ਸਰੀਰ ਨੂੰ ਕਿਹੜੇ-ਕਿਹੜੇ ਫਾਇਦੇ ਮਿਲਦੇ ਹਨ ਅਤੇ ਇਸ ਦੇ ਲੱਛਣਾਂ ਨੂੰ ਕਿੰਝ ਪਛਣਾਇਆ ਜਾ ਸਕਦਾ ਹੈ।
ਵਿਟਾਮਿਨ-ਡੀ ਦੇ ਫਾਇਦੇ
1. ਵਿਟਾਮਿਨ-ਡੀ ਸਰੀਰ 'ਚ ਕੈਲਸ਼ੀਅਮ ਨੂੰ ਸਹੀ ਤਰ੍ਹਾਂ ਐਬਜ਼ਾਰਵ ਕਰਨ 'ਚ ਮਦਦ ਕਰਦਾ ਹੈ।
2. ਵਿਟਾਮਿਨ-ਡੀ ਕੈਂਸਰ ਵਰਗੀ ਖਤਰਨਾਕ ਬਿਮਾਰੀ ਦੇ ਖਤਰੇ ਨੂੰ ਵੀ ਘੱਟ ਕਰ ਸਕਦਾ ਹੈ।
3. ਦਿਲ ਨੂੰ ਹੈਲਦੀ ਰੱਖਣ ਅਤੇ ਦਿਲ ਨਾਲ ਜੁੜੀਆਂ ਬਿਮਾਰੀਆਂ ਨੂੰ ਦੂਰ ਕਰਨ 'ਚ ਵਿਟਾਮਿਨ-ਡੀ ਮਦਦਗਾਰ ਹੈ।
4. ਸਰੀਰ 'ਚ ਵਿਟਾਮਿਨ-ਡੀ ਦੀ ਭਰਪੂਰ ਮਾਤਰਾ ਹੋਣ 'ਤੇ ਹੱਡੀਆਂ ਅਤੇ ਦੰਦ ਸਿਹਤਮੰਦ ਅਤੇ ਮਜ਼ਬੂਤ ਬਣਦੇ ਹਨ।

5. ਵਿਟਾਮਿਨ-ਡੀ ਸ਼ੂਗਰ ਦੇ ਮਰੀਜ਼ਾਂ ਲਈ ਵੀ ਫਾਇਦੇਮੰਦ ਹਨ। ਇਸ ਨਾਲ ਇੰਸੁਲਿਨ ਅਤੇ ਸ਼ੂਗਰ ਲੈਵਲ ਕੰਟਰੋਲ 'ਚ ਰਹਿੰਦਾ ਹੈ।
6. ਵਿਟਾਮਿਨ-ਡੀ ਨਾਲ ਫੇਫੜਿਆਂ ਦੇ ਕੰਮ ਕਰਨ ਦੀ ਸਮਰੱਥਾ ਵਧਦੀ ਹੈ ਅਤੇ ਇਹ ਅੰਗ ਮਜ਼ਬੂਤ ਬਣਾਉਂਦੇ ਹਨ।
7. ਵਿਟਾਮਿਨ-ਡੀ ਦੇ ਰਾਹੀਂ ਸਰੀਰ ਦੀ ਇਮਿਊਨਿਟੀ ਬੂਸਟ ਕਰਨ 'ਚ ਮਦਦ ਮਿਲਦੀ ਹੈ, ਜਿਸ ਨਾਲ ਸੰਕਰਮਣ ਦਾ ਖਤਰਾ ਘੱਟ ਹੋ ਜਾਂਦਾ ਹੈ।
8. ਵਿਟਾਮਿਨ-ਡੀ ਦੇ ਸੇਵਨ ਨਾਲ ਬ੍ਰੇਨ ਅਤੇ ਨਰਵਸ ਸਿਸਟਮ ਨੂੰ ਲੰਬੇ ਸਮੇਂ ਤੱਕ ਹੈਲਦੀ ਰੱਖਿਆ ਜਾ ਸਕਦਾ ਹੈ।
ਵਿਟਾਮਿਨ-ਡੀ ਦੀ ਘਾਟ ਹੋਣ 'ਤੇ ਦਿਖਾਈ ਦਿੰਦੇ ਨੇ ਇਹ ਲੱਛਣ
ਜੇਕਰ ਸਾਡੇ ਸਰੀਰ 'ਚ ਵਿਟਾਮਿਨ-ਡੀ ਦੀ ਘਾਟ ਹੋ ਜਾਵੇ ਤਾਂ ਸਰੀਰ ਨੂੰ ਕਈ ਤਰ੍ਹਾਂ ਦੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਹਾਲਾਂਕਿ ਇਸ ਪਰੇਸ਼ਾਨੀ ਦਾ ਪਤਾ ਮੈਡੀਕਲ ਟੈਸਟ ਦੇ ਰਾਹੀਂ ਲਗਾਇਆ ਜਾ ਸਕਦਾ ਹੈ ਪਰ ਸਾਡੀ ਬਾਡੀ ਦੇ ਰਾਹੀਂ ਵੀ ਕੁਝ ਸੰਕੇਤ ਮਿਲ ਸਕਦੇ ਹਨ।
1. ਤੁਹਾਨੂੰ ਤਣਾਅ ਦਾ ਸਾਹਮਣਾ ਕਰਨਾ ਪੈਂਦਾ ਹੈ।
2. ਜੇਕਰ ਮਸਲਸ 'ਚ ਦਰਦ ਹੋਣ ਲੱਗੇ ਤਾਂ ਇਹ ਵਿਟਾਮਿਨ-ਡੀ ਦੀ ਘਾਟ ਦੇ ਲੱਛਣ ਹਨ।

3. ਵਿਟਾਮਿਨ-ਡੀ ਦੀ ਘਾਟ ਹੋਣ ਨਾਲ ਪੂਰਾ ਦਿਨ ਸੁਸਤੀ ਅਤੇ ਆਲਸ ਮਹਿਸੂਸ ਹੁੰਦਾ ਹੈ।
4. ਵਿਟਾਮਿਨ-ਡੀ ਦੀ ਘਾਟ ਹੋਣ 'ਤੇ ਹੱਡੀਆਂ 'ਚ ਦਰਦ ਹੋਣ ਲੱਗਦਾ ਹੈ।
5. ਜੇਕਰ ਤੁਹਾਡੇ ਵਾਲ ਬਹੁਤ ਜ਼ਿਆਦਾ ਝੜ ਰਹੇ ਹਨ ਜਾਂ ਵ੍ਹਾਈਟ ਹੋ ਰਹੇ ਹਨ ਤਾਂ ਇਹ ਵਿਟਾਮਿਨ-ਡੀ ਦੀ ਘਾਟ ਦੇ ਸੰਕੇਤ ਹਨ।
6. ਇਮਿਊਨਿਟੀ ਕਮਜ਼ੋਰ ਹੋਣ ਲੱਗਦੀ ਹੈ ਜਿਸ ਨਾਲ ਤੁਸੀਂ ਜਲਦ ਬਿਮਾਰ ਪੈਂਦੇ ਹੋ।
ਆਪਣੀ Married Life ਨੂੰ ਬਚਾਉਣ ਲਈ ਅਪਣਾਓ ਇਹ ਦੇਸੀ ਨੁਸਖ਼ੇ
NEXT STORY