ਜਲੰਧਰ (ਬਿਊਰੋ) - ਤਰਬੂਜ਼ ਇਕ ਅਜਿਹਾ ਫਲ ਹੈ, ਜਿਸ ਨੂੰ ਲੋਕ ਗਰਮੀਆਂ ਵਿਚ ਖਾਣਾ ਬਹੁਤ ਜ਼ਿਆਦਾ ਪਸੰਦ ਕਰਦੇ ਹਨ। ਗਰਮੀਆਂ ਵਿਚ ਤਰਬੂਜ਼ ਦਾ ਜ਼ਿਕਰ ਨਾ ਹੋਵੇ ਅਜਿਹਾ ਹੋ ਨਹੀਂ ਸਕਦਾ। ਤਰਬੂਜ਼ ਵਿੱਚ ਪਾਣੀ ਦੀ ਮਾਤਰਾ 92 ਫੀਸਦੀ ਹੁੰਦੀ ਹੈ, ਜੋ ਗਰਮੀ ਦੇ ਸਮੇਂ ਸਰੀਰ ਨੂੰ ਡੀਹਾਈਡਰੇਸ਼ਨ ਤੋਂ ਬਚਾਉਣ ਦਾ ਕੰਮ ਕਰਦਾ ਹੈ। ਤਰਬੂਜ਼ ਨਾ ਸਿਰਫ ਸਰੀਰ ਨੂੰ ਠੰਡਕ ਦਾ ਅਹਿਸਾਸ ਕਰਵਾਉਂਦਾ ਹੈ ਸਗੋਂ ਸਰੀਰ ਦੀਆਂ ਕਈ ਬੀਮਾਰੀਆਂ ਨਾਲ ਲੜਣ ’ਚ ਵੀ ਮਦਦ ਕਰਦਾ ਹੈ। ਇਸ ਤੋਂ ਇਲਾਵਾ ਖਣਿਜਾਂ, ਐਂਟੀ-ਆਕਸੀਡੈਂਟਾਂ, ਵਿਟਾਮਿਨ ਬੀ, ਸੀ ਅਤੇ ਏ ਨਾਲ ਭਰਪੂਰ ਤਰਬੂਜ ਦਾ ਸੇਵਨ ਤੁਹਾਨੂੰ ਬਹੁਤ ਸਾਰੇ ਸਿਹਤ ਲਾਭ ਦਿੰਦਾ ਹੈ।
ਤਰਬੂਜ਼ ਖਾਣ ਦੇ ਫਾਇਦੇ
1. ਇਮਿਊਨ ਸਿਸਟਮ ਕਰੇ ਮਜ਼ਬੂਤ
ਵਿਟਾਮਿਨ-ਸੀ ਨਾਲ ਭਰਪੂਰ ਤਰਬੂਜ਼ ਦਾ ਸੇਵਨ ਇਮਿਊਨ ਸਿਸਟਮ ਨੂੰ ਮਜ਼ਬੂਤ ਬਣਾਉਂਦਾ ਹੈ। ਇਮਿਊਨ ਸਿਸਟਮ ਤੋਂ ਭਾਵ ਸਰੀਰ ਦੀ ਰੋਗਾਂ ਤੋਂ ਲੜਨ ਦੀ ਤਾਕਤ ਹੈ। ਇਹ ਤੁਹਾਨੂੰ ਬਹੁਤ ਸਾਰੀਆਂ ਬੀਮਾਰੀਆਂ ਨਾਲ ਲੜਨ ਵਿਚ ਸਹਾਇਤਾ ਕਰਦਾ ਹੈ।
![PunjabKesari](https://static.jagbani.com/multimedia/19_47_131446489rog pratirodhak smatha-2-ll.jpg)
ਇਹ ਵੀ ਪੜ੍ਹੋ : ਗਰਮੀ 'ਚ ਸਰੀਰ ਲਈ ਵਰਦਾਨ ਤੋਂ ਘੱਟ ਨਹੀਂ 'ਗੁਲਕੰਦ' ਦਾ ਸੇਵਨ, ਰੋਜ਼ਾਨਾ 1 ਚਮਚਾ ਖਾਣ ਨਾਲ ਹੀ ਹੋਣਗੇ ਬੇਮਿਸਾਲ ਫ਼ਾਇਦੇ
2. ਖੂਨ ਦੀ ਘਾਟ ਕਰੇ ਦੂਰ
ਤਰਬੂਜ਼ ਖਣਿਜਾਂ, ਐਂਟੀ-ਆਕਸੀਡੈਂਟਾਂ, ਵਿਟਾਮਿਨ ਬੀ, ਸੀ ਅਤੇ ਏ ਵਰਗੇ ਪੌਸ਼ਟਿਕ ਤੱਤਾਂ ਨਾਲ ਭਰਪੂਰ ਹੁੰਦਾ ਹੈ ਜੋ ਕਿ ਸਿਹਤ ਦੇ ਲਈ ਬਹੁਤ ਫਾਇਦੇਮੰਦ ਹਨ। ਇਹ ਪੌਸ਼ਟਿਕ ਤੱਤ ਸਰੀਰ 'ਚ ਨਵਾਂ ਖੂਨ ਬਣਾਉਣ 'ਚ ਸਹਾਇਕ ਹੁੰਦੇ ਹਨ ਤੇ ਸਰੀਰ 'ਚ ਖੂਨ ਦੀ ਘਟ ਨਹੀਂ ਹੋਣ ਦਿੰਦੇ। ਇਸ ਦਾ ਜੂਸ ਪੀਣ ਨਾਲ ਵੀ ਖੂਨ ਦੀ ਕਮੀ ਖਤਮ ਹੁੰਦੀ ਹੈ।
3. ਤਣਾਅ ਤੋਂ ਦੇਵੇ ਛੁਟਕਾਰਾ
ਤਰਬੂਜ਼ ਦੀ ਤਾਸੀਰ ਠੰਡੀ ਹੁੰਦੀ ਹੈ। ਇਸ ਲਈ, ਇਸ ਦੀ ਵਰਤੋਂ ਮਨ ਨੂੰ ਸ਼ਾਂਤ ਕਰਦੀ ਹੈ ਅਤੇ ਗੁੱਸੇ ਨੂੰ ਵੀ ਨਿਯੰਤਰਿਤ ਕਰਦੀ ਹੈ, ਜੋ ਤੁਹਾਨੂੰ ਤਣਾਅ ਦੀ ਸਮੱਸਿਆ ਤੋਂ ਬਚਾਉਂਦੀ ਹੈ। ਇਸ ਲਈ ਤਣਾਅ ਤੋਂ ਬਚਣ ਲਈ ਤਰੂਬਜ਼ ਦਾ ਸੇਵਨ ਕਰਨਾ ਬਹੁਤ ਲਾਭਕਾਰੀ ਹੁੰਦਾ ਹੈ।
![PunjabKesari](https://static.jagbani.com/multimedia/19_47_464507584feshness-2-ll.jpg)
4. ਕਬਜ਼ ਦੀ ਸਮੱਸਿਆ ਤੋਂ ਦੇਵੇ ਛੁਟਕਾਰਾ
ਜੇ ਤੁਸੀਂ ਕਬਜ਼ ਦੀ ਸਮੱਸਿਆ ਤੋਂ ਪ੍ਰੇਸ਼ਾਨ ਹੋ, ਤਾਂ ਤਰਬੂਜ਼ ਖਾਣਾ ਤੁਹਾਡੇ ਲਈ ਬਹੁਤ ਫਾਇਦੇਮੰਦ ਹੈ। ਤਰਬੂਜ਼ 'ਚ ਬਹੁਤ ਸਾਰਾ ਫਾਈਬਰ ਹੁੰਦਾ ਹੈ। ਇਹ ਫਾਈਬਰ ਕਬਜ਼ ਦੀ ਸਮੱਸਿਆ ਤੋਂ ਛੁਕਰਾਵਾ ਦਿਵਾਉਂਦਾ ਹੈ। ਇਸ ਤੋਂ ਇਲਾਵਾ ਇਸ ਦੇ ਪੇਸਟ ਲਗਾਉਣ ਨਾਲ ਸਿਰ ਦਰਦ ਵੀ ਦੂਰ ਹੋ ਜਾਂਦਾ ਹੈ।
![PunjabKesari](https://static.jagbani.com/multimedia/19_48_102246366constipetion-1-ll.jpg)
ਇਹ ਵੀ ਪੜ੍ਹੋ : ਗਰਮੀਆਂ 'ਚ ਬਹੁਤ ਗੁਣਕਾਰੀ ਹੈ ਨਿੰਬੂ ਪਾਣੀ, ਸੇਵਨ ਨਾਲ ਹੋਣਗੇ ਕਈ ਰੋਗ ਦੂਰ
5. ਅੱਖਾਂ ਲਈ ਲਾਭਕਾਰੀ
ਵਿਟਾਮਿਨ-ਏ ਅਤੇ ਸੀ ਦੀ ਭਰਪੂਰ ਮਾਤਰਾ ਕਾਰਨ ਤਰਬੂਜ਼ ਦਾ ਸੇਵਨ ਅੱਖਾਂ ਲਈ ਲਾਭਕਾਰੀ ਹੈ। ਇਹ ਅੱਖਾਂ ਦੀ ਰੌਸ਼ਨੀ ਵਧਾਉਣ 'ਚ ਬਹੁਤ ਸਹਾਇਕ ਹੈ। ਇਸ ਲਈ ਹੋਰ ਰੋਜ਼ ਤਰਬੂਜ਼ ਦਾ ਸੇਵਨ ਕਰਨਾ ਚਾਹੀਦਾ ਹੈ।
![PunjabKesari](https://static.jagbani.com/multimedia/19_48_326008645eyes-1-ll.jpg)
6. ਚਮੜੀ ਲਈ ਫਾਇਦੇਮੰਦ
ਇਸ ਵਿਚ ਲਾਇਕੋਪੀਨ ਹੁੰਦੀ ਹੈ, ਜੋ ਚਮੜੀ ਦੀ ਚਮਕ ਨੂੰ ਬਰਕਰਾਰ ਰੱਖਣ ਵਿਚ ਮਦਦ ਕਰਦੀ ਹੈ। ਇਸ ਤੋਂ ਇਲਾਵਾ ਇਸ ਨੂੰ ਚਿਹਰੇ 'ਤੇ ਮਲਣ ਨਾਲ ਝੁਰੜੀਆਂ, ਬਲੈਕ ਹੈਡਸ ਤੇ ਛਾਈਆਂ ਵੀ ਦੂਰ ਹੁੰਦੀਆਂ ਹਨ।
7. ਮੋਟਾਪਾ ਘਟਾਏ
ਜੇ ਤੁਸੀਂ ਵੀ ਭਾਰ ਘਟਾਉਣਾ ਚਾਹੁੰਦੇ ਹੋ, ਤਾਂ ਖੁਰਾਕ ਵਿਚ ਤਰਬੂਜ਼ ਨੂੰ ਸ਼ਾਮਲ ਕਰੋ। ਇਸ ਦਾ ਸੇਵਨ ਕਰਨ ਨਾਲ ਤੁਹਾਡੀ ਵਾਧੂ ਚਰਬੀ ਤੇਜ਼ੀ ਨਾਲ ਪਿਘਲ ਕੇ ਘੱਟ ਜਾਂਦੀ ਹੈ। ਇਸ ਲਈ ਤਰਬੂਜ਼ ਮੋਟਾਪਾ ਘਟਾਉਣ 'ਚ ਬਹੁਤ ਸਹਾਇਕ ਹੁੰਦਾ ਹੈ।
![PunjabKesari](https://static.jagbani.com/multimedia/19_48_527542603weight lose-ll.jpg)
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
Health Tips: ਸਵੇਰੇ ਖਾਲੀ ਢਿੱਡ ਪੁਦੀਨੇ ਦੀਆਂ ਪੱਤੀਆਂ ਚਬਾਉਣ ਨਾਲ ਹੋਣਗੇ ਸਰੀਰ ਨੂੰ ਬੇਮਿਸਾਲ ਫ਼ਾਇਦੇ
NEXT STORY