ਨਵੀਂ ਦਿੱਲੀ — ਪੌਸ਼ਟਿਕ ਭੋਜਨ ਖਾਣ ਦੇ ਬਾਵਜੂਦ ਵੀ ਜੇਕਰ ਬੱਚੇ ਕਮਜ਼ੋਰ ਹਨ ਅਤੇ ਉਨ੍ਹਾਂ ਦੀ ਲੰਬਾਈ ਵੀ ਨਾ ਵੱਧ ਰਹੀ ਹੋਵੇ ਤਾਂ ਇਸ ਦਾ ਕਾਰਨ 'ਵੀਟ ਐਲਰਜੀ', ਮਤਲਬ ਗਲੂਟੋਨ ਤੋਂ ਐਲਰਜੀ 'ਸੈਲਿਏਕ ਬੀਮਾਰੀ' ਹੋ ਸਕਦੀ ਹੈ। ਦੇਸ਼ 'ਚ ਇਹ ਬੀਮਾਰੀ ਐਚ.ਆਈ.ਵੀ. ਤੋਂ ਕਿਤੇ ਜ਼ਿਆਦਾ ਗਿਣਤੀ 'ਚ ਫੈਲੀ ਹੋਈ ਹੈ। ਇਸ ਰੋਗ ਦੇ ਬਾਰੇ ਲੋਕਾਂ 'ਚ ਜਾਗਰੂਕਤਾ ਦੀ ਕਮੀ ਦੇ ਕਾਰਨ, ਇਸ ਬੀਮਰੀ ਤੋਂ ਪੀੜਤ ਬੱਚਿਆਂ ਦਾ ਨਾ ਤਾਂ ਪੂਰੀ ਤਰ੍ਹਾਂ ਵਿਕਾਸ ਹੁੰਦਾ ਹੈ ਅਤੇ ਨਾ ਹੀ ਸਹੀ ਤਰ੍ਹਾਂ ਇਲਾਜ ਹੋ ਰਿਹਾ ਹੈ। ਮਾਹਿਰਾਂ ਅਨੁਸਾਰ ਕਣਕ, ਜੌਂ ਅਤੇ ਰਾਗੀ ਦੇ ਵਿੱਚ ਗਲੂਟੋਨ ਹੁੰਦਾ ਹੈ। ਜਿਨ੍ਹਾਂ ਬੱਚਿਆਂ ਨੂੰ ਗਲੂਟੋਨ ਤੋਂ ਐਲਰਜੀ ਹੁੰਦੀ ਹੈ ਉਨ੍ਹਾਂ 'ਚ ਗਲੂਟੋਨ, ਪੇਟ ਦੀ ਛੋਟੀ ਆਂਤੜੀਆਂ ਨੂੰ ਨੁਕਸਾਨ ਪਹੁੰਚਾਉਣਾ ਸ਼ੁਰੂ ਕਰ ਦਿੰਦਾ ਹੈ। ਇਹ ਇਕ ਤਰ੍ਹਾਂ ਦੀ 'ਆਟੋ ਇੰਮਯੁਨ' ਬੀਮਾਰੀ ਹੈ ਜਿਸ 'ਚ ਇਹ ਸਰੀਰ ਦੀ ਰੋਗਾਂ ਨਾਲ ਲੜਣ ਦੀ ਸਮਰੱਥਾ, ਆਪਣੇ ਹੀ ਇਕ ਪ੍ਰੋਟੀਨ ਦੇ ਖਿਲਾਫ 'ਐਂਟੀ ਬਾਡੀਜ਼' ਬਣਾਉਣਾ ਸ਼ੁਰੂ ਕਰ ਦਿੰਦੀ ਹੈ। ਤਾਜ਼ਾ ਆਂਕੜਿਆਂ ਦੇ ਅਨੁਸਾਰ ਦੇਸ਼ ਹਰ ਸੌ 'ਚੋਂ ਇਕ ਬੱਚਾ ਇਸ ਬੀਮਾਰੀ ਨਾਲ ਪੀੜਤ ਹੈ। ਇਕ ਕਰੋੜ 25 ਲੱਖ ਲੋਕ ਇਸ ਬੀਮਾਰੀ ਤੋਂ ਪੀੜਤ ਹਨ। ਇਸ ਦੇ ਉਲਟ ਐਚ.ਆਈ.ਵੀ ਤੋਂ ਪੀੜਤ ਅਬਾਦੀ ਦੀ ਸੰਖਿਆ 0.2 ਫੀਸਦੀ ਹੈ। ਸਰਕਾਰ ਵਲੋਂ ਵੀ ਇਸ ਬੀਮਾਰੀ ਲਈ ਕੋਈ ਵਿਸ਼ੇਸ਼ ਕਦਮ ਨਹੀਂ ਚੁੱਕੇ ਗਏ ਹਨ। ਇਹ ਹੀ ਕਾਰਨ ਹੈ ਕਿ ਦੇਸ਼ ਦੀ ਰਾਜਧਾਨੀ ਦਿੱਲੀ 'ਚ ਸਿਰਫ ਦੋ ਹੀ ਸਰਕਾਰੀ ਹਸਪਤਾਲ 'ਚ ਇਸ ਦੇ ਖੂਨ ਦਾ ਨਿਰੀਖਣ ਕਰਨ ਦੀ ਸੁਵੀਧਾ ਉਪਲੱਬਧ ਹੈ। ਹਾਲਾਂਕਿ ਹਰ ਵੱਡੀ ਗੈਰ-ਸਰਕਾਰੀ ਲੈਬ 'ਚ ਇਸ ਦੀ ਸਹੂਲਤ ਹੈ। ਇਸ ਬੀਮਾਰੀ ਨੂੰ ਲੈ ਕੇ ਜਾਗਰੂਕਤਾ ਮੁਹਿੰਮ 'ਹੋਪ ਐਂਡ ਹੈਲਪਿੰਗ ਹੈਂਡ ਸੋਸਾਇਟੀ' ਨਾਲ ਜੁੜੇ ਅਤੇ 'ਸੈਲਿਏਕ ਸਪੋਰਟ ਓਰਗਨਾਈਜ਼ੇਸ਼ਨ' ਦੇ ਪ੍ਰਧਾਨ, ਸੀਨੀਅਰ ਅਤੇ ਬਾਲ ਰੋਗ ਮਾਹਿਰ ਡਾ. ਐਸ. ਕੇ ਮਿੱਤਲ ਨੇ ਬੀਮਾਰੀ ਦੇ ਸ਼ੁਰੂਆਤੀ ਲੱਛਣਾ ਦੇ ਬਾਰੇ ਦੱਸਿਆ ਹੈ ਕਿ ਇਸ ਬੀਮਾਰੀ 'ਚ ਛੋਟੀ ਆਂਤ ਨੂੰ ਨੁਕਸਾਨ ਪਹੁੰਚਣ ਦੇ ਕਾਰਨ ਭੋਜਨ ਹਜਮ ਨਹੀਂ ਹੁੰਦਾ ਅਤੇ ਬੱਚੇ ਨੂੰ ਦਸਤ ਲੱਗੇ ਰਹਿੰਦੇ ਹਨ। ਪੇਟ ਫੁੱਲ ਜਾਂਦਾ ਹੈ ਅਤੇ ਖੂਨ ਦੀ ਕਮੀ ਹੋ ਜਾਂਦੀ ਹੈ। ਵੱਡੇ ਲੋਕਾਂ 'ਚ ਇਸ ਦੇ ਕਾਰਨ 'ਆਸਟਿਯੋਪੋਰੋਸਿਸ' ਹੋ ਜਾਂਦਾ ਹੈ। ਲੜਕੇ ਅਤੇ ਲੜਕੀਆਂ 'ਚ ਜਵਾਨੀ ਦੇ ਲੱਛਣ ਆਉਣ ਨੂੰ ਦੇਰ ਹੋ ਸਕਦੀ ਹੈ।
'ਮੈੱਕਸ ਸੂਪਰ ਸਪੈਸ਼ਲਿਸਟ ਹਸਪਤਾਲ', ਵੈਸ਼ਾਲੀ 'ਚ ਸੀਨੀਅਰ ਸਲਾਹਕਾਰ ਡਾ. ਮਿੱਤਲ ਨੇ ਦੱਸਿਆ ਕਿ ਜ਼ਰੂਰੀ ਨਹੀਂ ਕਿ ਇਸ ਬੀਮਾਰੀ 'ਚ ਬੱਚਿਆਂ ਨੂੰ ਦਸਤ ਲੱਗਣਾ ਹੀ ਇਕਲੋਤਾ ਲੱਛਣ ਹੋਵੇ, ਇਸ ਬੀਮਾਰੀ ਦੇ ਕਾਰਨ ਬੱਚੇ ਦਾ ਵਾਧਾ ਵੀ ਰੁੱਕ ਜਾਂਦਾ ਹੈ ਜਾਂ ਖੂਨ ਦੀ ਕਮੀ ਵੀ ਮੁੱਖ ਸਮੱਸਿਆ ਹੋ ਸਕਦੀ ਹੈ, ਜਿਸ ਨੂੰ ਆਮਤੋਰ 'ਤੇ ਪੌਸ਼ਣ ਨਾਲ ਜੁੜੀ ਸਮੱਸਿਆ ਮੰਨ ਲਿਆ ਜਾਂਦਾ ਹੈ। ਡਾਕਟਰਾਂ ਦਾ ਕਹਿਣਾ ਹੈ ਕਿ ਦੁਨੀਆਂ 'ਚ ਇਸ ਬੀਮਾਰੀ ਦਾ ਇਕ ਹੀ ਇਲਾਜ ਹੈ ਕਿ ਜ਼ਿੰਦਗੀ ਭਰ ਗਲੁਟੋਨ ਨਹੀਂ ਖਾਣਾ। ਇਸ ਬੀਮਾਰੀ ਨਾਲ ਪੀੜਤ ਬੱਚੇ ਜਾਂ ਵੱਡੇ ਨੂੰ ਬਿਸਕੁੱਟ, ਰੋਟੀ, ਬਰੈੱਡ, ਮੱਠੀ ਜਾਂ ਇਸ ਤਰ੍ਹਾਂ ਦੀ ਕੋਈ ਵੀ ਚੀਜ਼ ਨਹੀਂ ਖਾਣੀ ਚਾਹੀਦੀ ਜਿਸ 'ਚ ਗਲੁਟੋਨ ਹੋਵੇ। ਕਣਕ, ਜੌ ਅਤੇ ਰਾਗੀ ਇਨ੍ਹਾਂ ਤਿੰਨਾਂ ਅਨਾਜਾਂ ਨੂੰ ਛੱਡ ਕੇ ਇਸ ਰੋਗ ਨਾਲ ਪੀੜਤ ਰੋਗੀ ਸਭ ਕੁਝ ਖਾ ਸਕਦਾ ਹੈ। ਚਾਵਲ, ਮੱਕੀ, ਜਵਾਰ ਅਤੇ ਸਾਰੀਆਂ ਦਾਲਾਂ, ਦੁੱਧ, ਦਹੀਂ ਪਨੀਰ ਆਦਿ ਸਭ ਕੁਝ ਖਾ ਸਕਦੇ ਹਨ। ਪਨੀਰ ਖਾਣ ਨਾਲ ਪ੍ਰੋਟੀਨ ਦੀ ਸਾਰੀ ਕਮੀ ਦੂਰ ਹੋ ਜਾਂਦੀ ਹੈ। ਡਾ. ਮਿੱਤਲ ਕਹਿੰਦੇ ਹਨ ਕਿ ਯੂਰਪ ਅਤੇ ਅਮਰੀਕਾ ਬਾਜ਼ਾਰ ਦੇ ਮੁਕਾਬਲੇ ਭਾਰਤੀ ਬਾਜ਼ਾਰਾਂ 'ਚ ਗਲੁਟੋਨ ਮੁਕਤ ਪਦਾਰਥ ਅਸਾਨੀ ਨਾਲ ਨਹੀਂ ਮਿਲਦੇ। ਇਸ ਬੀਮਾਰੀ ਨੂੰ ਲੈ ਕੇ ਸਮਾਜ ਨੂੰ ਸੁਚੇਤ ਕਰਨ ਦੇ ਮਕਸਦ ਨਾਲ 'ਹੋਪ ਐਂਡ ਹੈਲਪਿੰਗ ਹੈਂਡ ਸੋਸਾਇਟੀ' ਅਤੇ 'ਸੇਲਿਏਕ ਸਪੋਰਟ ਓਰਗਨਾਈਜ਼ੇਸ਼ਨ' 11 ਦਸੰਬਰ ਨੂੰ ਦਿੱਲੀ ਦੇ ਜਵਾਹਰ ਲਾਲ ਨਹਿਰੂ ਸਟੇਡੀਅਮ 'ਚ 'ਹਾੱਫ ਮੈਰਾਥਨ' ਦਾ ਆਯੋਜਨ ਕਰ ਰਿਹਾ ਹੈ। ਇਨ੍ਹਾਂ ਸੰਗਠਨਾਂ ਦੀ ਮੰਗ ਹੈ ਕਿ ਸਰਕਾਰੀ ਹਸਪਤਾਲÎਾਂ 'ਚ ਵੀ ਇਸ ਰੋਗੀ ਦੀ ਜਾਂਚ ਦੀ ਵਿਵਸਥਾ ਕੀਤੀ ਜਾਵੇ ਅਤੇ ਬਾਜ਼ਾਰ 'ਚ ਉਪਲੱਬਧ 'ਗਲੂਟੋਨ ਮੁਕਤ ਪਦਾਰਥ' ਦੀ ਮਾਤਰਾ ਦੀ ਜਾਂਚ ਦੇ ਨਿਯਮ ਬਣਾਏ ਜਾਣ ਅਤੇ ਇਸ ਨੂੰ ਕਾਨੂੰਨ ਦੇ ਦਾਇਰੇ 'ਚ ਲਿਆਂਦਾ ਜਾਵੇ।
ਸੁੰਦਰਤਾਂ 'ਤੇ ਤੰਦਰੁਸਤੀ ਲਈ ਖਾਓ ਮਟਰ
NEXT STORY