ਹੈਲਥ ਡੈਸਕ - ਅਸੀਂ ਅਕਸਰ ਖਾਣੇ ਦੇ ਨਾਲ ਜਾਂ ਤੁਰੰਤ ਬਾਅਦ ਪਾਣੀ ਪੀ ਲੈਂਦੇ ਹਾਂ, ਬਿਨਾਂ ਇਹ ਸੋਚੇ-ਸਮਝੇ ਕਿ ਇਸ ਨਾਲ ਸਾਡੇ ਸਰੀਰ ''ਤੇ ਕੀ ਅਸਰ ਪੈਂਦਾ ਹੈ। ਇਹ ਗੱਲ ਤਾਂ ਸਭ ਨੇ ਸੁਣੀ ਹੈ ਕਿ ਪਾਣੀ ਪੀਣਾ ਸਾਡੀ ਸਿਹਤ ਲਈ ਕਿੰਨਾ ਚੰਗਾ ਹੈ ਪਰ ਜਦੋਂ ਗੱਲ ਖਾਣੇ ਤੋਂ ਤੁਰੰਤ ਬਾਅਦ ਪਾਣੀ ਪੀਣ ਦੀ ਆਉਂਦੀ ਹੈ, ਤਾਂ ਇਹ ਆਦਤ ਸਾਡੀ ਹਾਜ਼ਮਾ ਪ੍ਰਣਾਲੀ ਨੂੰ ਨੁਕਸਾਨ ਪਹੁੰਚਾ ਸਕਦੀ ਹੈ।
ਆਯੁਰਵੈਦ ਅਤੇ ਆਧੁਨਿਕ ਵਿਗਿਆਨ ਦੋਵਾਂ ’ਚ ਇਸ ਮਾਮਲੇ ਤੇ ਚਰਚਾ ਕੀਤੀ ਗਈ ਹੈ। ਆਓ ਜਾਣੀਏ ਕਿ ਆਖਿਰ ਖਾਣੇ ਤੋਂ ਤੁਰੰਤ ਬਾਅਦ ਪਾਣੀ ਪੀਣਾ ਕਿਉਂ ਗਲਤ ਮੰਨਿਆ ਜਾਂਦਾ ਹੈ ਅਤੇ ਇਸ ਦੇ ਕੀ ਨੁਕਸਾਨ ਹੋ ਸਕਦੇ ਹਨ।
ਹਜ਼ਮ ਪ੍ਰਕਿਰਿਆ ''ਚ ਰੁਕਾਵਟ
- ਖਾਣੇ ਤੋਂ ਤੁਰੰਤ ਬਾਅਦ ਪਾਣੀ ਪੀਣ ਨਾਲ ਪੇਟ ’ਚ ਬਣ ਰਹੇ ਐਂਜ਼ਾਈਮ ਅਤੇ ਗੈਸਟਰਿਕ ਰਸ ਪਤਲੇ ਹੋ ਜਾਂਦੇ ਹਨ, ਜਿਸ ਨਾਲ ਖਾਣੇ ਦਾ ਹਜ਼ਮ ਠੀਕ ਤਰੀਕੇ ਨਾਲ ਨਹੀਂ ਹੁੰਦਾ।
ਐਸੀਡਿਕ ਬੈਲੈਂਸ ’ਚ ਅੜਿੱਕਾ
- ਪੇਟ ਦਾ ਐਸਿਡ ਪਾਣੀ ਨਾਲ ਘਟ ਜਾਂਦਾ ਹੈ, ਜਿਸ ਕਾਰਨ ਖਾਣੇ ਨੂੰ ਤੋੜਣ ਵਾਲੀ ਪ੍ਰਕਿਰਿਆ ਮੱਠੀ ਹੋ ਜਾਂਦੀ ਹੈ।
ਗੈਸ ਅਤੇ ਫੁਲਣ ਦੀ ਸਮੱਸਿਆ
- ਤੁਰੰਤ ਪਾਣੀ ਪੀਣ ਨਾਲ ਖਾਣਾ ਪੂਰੀ ਤਰ੍ਹਾਂ ਹਜ਼ਮ ਨਹੀਂ ਹੁੰਦਾ, ਜਿਸ ਕਾਰਨ ਪੇਟ ਫੁਲਣ, ਡਕਾਰਾਂ ਅਤੇ ਅਜੀਬੋ-ਗਰੀਬ ਗੈਸ ਬਣ ਸਕਦੀ ਹੈ।
ਭਾਰ ਵਧਣ ਦਾ ਖਤਰਾ
- ਜਦੋਂ ਹਾਜ਼ਮਾ ਮੱਠਾ ਹੋ ਜਾਂਦੈ ਤਾਂ ਭੋਜਨ ਸਰੀਰ ’ਚ ਲੰਮਾ ਸਮਾਂ ਰਹਿੰਦਾ ਹੈ, ਜੋ ਭਾਰ ਵਧਾਉਣ ਅਤੇ ਫੈਟ ਇਕੱਠਾ ਹੋਣ ਦਾ ਕਾਰਨ ਬਣ ਸਕਦਾ ਹੈ।
ਸਹੀ ਸਮਾਂ ਪਾਣੀ ਪੀਣ ਲਈ :-
- ਖਾਣੇ ਤੋਂ 30 ਮਿੰਟ ਪਹਿਲਾਂ ਜਾਂ ਖਾਣੇ ਤੋਂ 30–60 ਮਿੰਟ ਬਾਅਦ ਪਾਣੀ ਪੀਣਾ ਵਧੀਆ ਮੰਨਿਆ ਜਾਂਦਾ ਹੈ।
- ਇਹ ਸਰੀਰ ਦੀ ਹਜ਼ਮ ਸ਼ਕਤੀ ਨੂੰ ਸਹੀ ਰੱਖਣ ’ਚ ਮਦਦ ਕਰਦਾ ਹੈ।
- ਜੇਕਰ ਤੁਸੀਂ ਚਾਹੋ ਤਾਂ, ਖਾਣੇ ਨਾਲ ਘੁੱਟ-ਘੁੱਟ ਕਰਕੇ ਥੋੜ੍ਹਾ ਜਿਹਾ ਕੋਸਾ ਪਾਣੀ ਪੀ ਸਕਦੇ ਹੋ, ਪਰ ਵੱਧ ਪਾਣੀ ਤੁਰੰਤ ਨਾ ਪੀਣਾ ਚਾਹੀਦਾ।
Vitamins C ਤੇ ਪੌਸ਼ਟਿਕ ਤੱਤਾਂ ਨਾਲ ਭਰਪੂਰ ਹੈ ਇਹ ਚੀਜ਼! ਜਾਣੋ ਇਸ ਦੇ ਫਾਈਦੇ
NEXT STORY