ਨਵੀਂ ਦਿੱਲੀ — ਜੇਕਰ ਤੁਸੀਂ ਧਿਆਨ ਦਿਓ ਤਾਂ ਤੁਸੀਂ ਦੇਖੋਗੇ ਕਿ ਕੁਦਰਤ ਨੇ ਤੁਹਾਨੂੰ ਜਿੰਨੀਆਂ ਚੀਜਾਂ ਮੁਹੱਈਆ ਕਰਵਾਈਆਂ ਹਨ ਉਹ ਸਾਰੀਆਂ ਕਈ ਤਰ੍ਹਾਂ ਦੀਆਂ ਹੈਰਾਨੀਜਨਕ ਤਰੀਕੇ ਨਾਲ ਭਰੀਆਂ ਹੋਈਆਂ ਹਨ। ਜੇਕਰ ਅਸੀਂ ਕੋਸ਼ਿਸ਼ ਕਰੀਏ ਤਾਂ ਹਰ ਰੋਜ਼ ਕੁਝ ਨਾ ਕੁਝ ਨਵੀਆਂ ਅਤੇ ਹੈਰਾਨੀਜਨਕ ਜਾਨਣ ਨੂੰ ਮਿਲਦਾ ਰਹਿੰਦਾ ਹੈ। ਜੇਕਰ ਅਸੀਂ ਆਪਣੇ ਸ਼ਰੀਰ ਦੀ ਹੀ ਗੱਲ ਕਰੀਏ ਤਾਂ ਸ਼ਰੀਰ 'ਚ ਵੀ ਅਜਿਹੀਆਂ ਕਈ ਕ੍ਰਿਆਵਾਂ ਹੁੰਦੀਆਂ ਹਨ ਜੋ ਸਾਡੇ ਵਿਕਾਸ ਅਤੇ ਵਾਧੇ ਨੂੰ ਪ੍ਰਭਾਵਿਤ ਕਰਦੀਆਂ ਹਨ।
ਸਾਡੇ 'ਚ ਲਗਭਗ ਸਾਰਿਆਂ ਨੇ ਪਾਣੀ 'ਚ ਕਾਫੀ ਦੇਰ ਤਕ ਆਪਣੀਆਂ ਉਂਗਲੀਆਂ ਨੂੰ ਪਾਉਣ ਤੋਂ ਬਾਅਦ ਜਾਂ ਜਦੋਂ ਅਸੀਂ ਕਾਫੀ ਸਮੇਂ ਤਕ ਪਾਣੀ 'ਚ ਰਹਿੰਦੇ ਹਾਂ ਤਾਂ ਮਹਿਸੂਸ ਕੀਤਾ ਹੈ ਕਿ ਸਾਡੀਆਂ ਉਂਗਲਾਂ 'ਚ ਬਹੁਤ ਸਾਰੀਆਂ ਦਰਾਰਾਂ ਪੈ ਜਾਂਦੀਆਂ ਹਨ ਜਾਂ ਇੰਝ ਵੀ ਕਹਿ ਸਕਦੇ ਹਾਂ ਕਿ ਸਾਡੀਆਂ ਉਂਗਲਾਂ ਸੁੰਗੜ ਜਾਂਦੀਆਂ ਹਨ।
ਪੂਰਬ 'ਚ ਕੀਤੇ ਗਏ ਇਕ ਵਿਗਿਆਨਕ ਅਧਿਐਨ ਮੁਤਾਬਕ ਇਸ ਦਾ ਕਾਰਨ ਦਰਅਸਲ ਚਮੜੀ ਰਾਹੀਂ ਪਾਣੀ ਬਾਹਰ ਨਿਕਲਦਾ ਹੈ। ਜਦਕਿ ਅਸਲ 'ਚ ਅਜਿਹਾ ਨਹੀਂ ਹੁੰਦਾ ਹੈ ਹਾਲ ਹੀ 'ਚ ਇਕ ਸੋਧ ਨੇ ਦੱਸਿਆ ਕਿ ਇਸ ਦੇ ਪਿਛੇ ਦਾ ਕਾਰਨ ਮਨੁੱਖੀ ਸਰੀਰ ਦਾ ਤਾਂਤਰਿਕ ਹੈ। ਅਸਲ 'ਚ ਇਸ ਤਰ੍ਹਾਂ ਸਾਡੀਆਂ ਉਂਗਲਾਂ ਤੋਂ ਸਾਡੀ ਕਿਸੇ ਚੀਜ ਨੂੰ ਫੜ੍ਹਨ ਦੀ ਸਮਰੱਥਾ ਹੋਰ ਵੀ ਵਧ ਜਾਂਦੀ ਹੈ ਭਾਵ ਜਦੋਂ ਅਸੀਂ ਇਸ ਦੌਰਾਨ ਕਿਸੇ ਨੂੰ ਫੜ੍ਹਦੇ ਹਾਂ ਤਾਂ ਉਸ 'ਚ ਆਸਾਨੀ ਰਹਿੰਦੀ ਹੈ।
ਸਰੀਰ ਨੂੰ ਰੋਗਾਂ ਦਾ ਘਰ ਬਣਾਉਂਦੀ ਹੈ ਕਿਡਨੀ ਦੀ ਖਰਾਬੀ
NEXT STORY