ਹੈਲਥ ਡੈਸਕ- ਸਰਦੀਆਂ ਦਾ ਮੌਸਮ ਸਿਹਤ ਲਈ ਕਈ ਵਾਰ ਚੁਣੌਤੀ ਬਣ ਜਾਂਦਾ ਹੈ। ਇਸ ਸਮੇਂ ਦੌਰਾਨ ਸਰਦੀ-ਜ਼ੁਕਾਮ, ਖੰਘ, ਜੋੜਾਂ ਦਾ ਦਰਦ ਅਤੇ ਵਾਇਰਲ ਇਨਫੈਕਸ਼ਨ ਜਿਹੀਆਂ ਸਮੱਸਿਆਵਾਂ ਆਮ ਹੁੰਦੀਆਂ ਹਨ। ਇਸ ਲਈ ਸਰੀਰ ਦੀ ਰੋਗ-ਪ੍ਰਤੀਰੋਧਕ ਸ਼ਕਤੀ (immunity) ਮਜ਼ਬੂਤ ਰੱਖਣਾ ਬਹੁਤ ਜ਼ਰੂਰੀ ਹੈ। ਮਾਹਿਰਾਂ ਦੇ ਅਨੁਸਾਰ ਜੇਕਰ ਤੁਸੀਂ ਆਪਣੀ ਰੋਜ਼ਾਨਾ ਡਾਇਟ 'ਚ ਦਾਲਚੀਨੀ ਦਾ ਕਾੜ੍ਹਾ (Cinnamon Kadha) ਸ਼ਾਮਲ ਕਰ ਲਓ ਤਾਂ ਇਹ ਕਈ ਬੀਮਾਰੀਆਂ ਤੋਂ ਬਚਾਅ ਕਰ ਸਕਦਾ ਹੈ।
ਇਹ ਵੀ ਪੜ੍ਹੋ : ਜਾਣੋ ਇਕ ਲੀਟਰ Petrol-Diesel 'ਤੇ ਕਿੰਨਾ ਕਮਾ ਲੈਂਦਾ ਹੈ ਪੈਟਰੋਲ ਪੰਪ ਦਾ ਮਾਲਕ?
ਦਾਲਚੀਨੀ ਦੇ ਕਾੜ੍ਹੇ ਦੇ ਫਾਇਦੇ
1. ਭਾਰ ਘਟਾਉਣ 'ਚ ਮਦਦਗਾਰ:
ਜੇ ਤੁਸੀਂ ਆਪਣਾ ਭਾਰ ਕੰਟਰੋਲ ਕਰਨਾ ਚਾਹੁੰਦੇ ਹੋ ਤਾਂ ਦਾਲਚੀਨੀ ਅਤੇ ਅਦਰਕ ਦਾ ਕਾੜ੍ਹਾ ਬਹੁਤ ਲਾਭਕਾਰੀ ਹੈ। ਇਸ 'ਚ ਮੌਜੂਦ ਕੁਦਰਤੀ ਤੱਤ ਮੈਟਾਬੋਲਿਜ਼ਮ ਵਧਾਉਂਦੇ ਹਨ ਅਤੇ ਚਰਬੀ ਘਟਾਉਣ 'ਚ ਮਦਦ ਕਰਦੇ ਹਨ।
2. ਸਰਦੀ ਤੇ ਜ਼ੁਕਾਮ ਤੋਂ ਬਚਾਅ:
ਦਾਲਚੀਨੀ, ਅਦਰਕ ਅਤੇ ਤੁਲਸੀ ਦੇ ਪੱਤੇ ਮਿਲਾ ਕੇ ਬਣਾਇਆ ਕਾੜ੍ਹਾ ਐਂਟੀ ਵਾਇਰਲ ਅਤੇ ਐਂਟੀ ਬੈਕਟੀਰੀਅਲ ਗੁਣਾਂ ਨਾਲ ਭਰਪੂਰ ਹੁੰਦਾ ਹੈ। ਇਹ ਗਲੇ ਦੀ ਖਰਾਸ਼, ਜ਼ੁਕਾਮ ਅਤੇ ਬੁਖ਼ਾਰ ਵਰਗੀਆਂ ਸਮੱਸਿਆਵਾਂ ਤੋਂ ਬਚਾਅ ਕਰਦਾ ਹੈ।
3. ਜੋੜਾਂ ਦੇ ਦਰਦ ਲਈ ਲਾਭਦਾਇਕ:
ਸਰਦੀਆਂ 'ਚ ਜੋੜਾਂ ਦੀ ਸੋਜ ਅਤੇ ਦਰਦ ਤੋਂ ਰਾਹਤ ਲਈ ਦਾਲਚੀਨੀ ਅਤੇ ਅਦਰਕ ਦਾ ਕਾੜ੍ਹਾ ਬਹੁਤ ਪ੍ਰਭਾਵਸ਼ਾਲੀ ਹੈ। ਦਾਲਚੀਨੀ ਤੇ ਅਦਰਕ 'ਚ ਮੌਜੂਦ ਐਂਟੀ-ਇੰਫਲੇਮਟਰੀ ਤੱਤ ਸਰੀਰ ਦੀ ਸੋਜ ਘਟਾਉਂਦੇ ਹਨ ਅਤੇ ਦਰਦ 'ਚ ਆਰਾਮ ਦਿੰਦੇ ਹਨ।
ਇਹ ਵੀ ਪੜ੍ਹੋ : 3 ਲੱਖ ਰੁਪਏ ਸਸਤੀ ਮਿਲ ਰਹੀ ਹੈ ਇਹ SUV! ਸਟਾਕ ਖ਼ਤਮ ਹੋਣ ਤੋਂ ਪਹਿਲਾਂ ਕਰੋ ਖਰੀਦਦਾਰੀ
ਇੰਝ ਬਣਾਓ ਦਾਲਚੀਨੀ ਦਾ ਕਾੜ੍ਹਾ
ਸਮੱਗਰੀ:
- ਦਾਲਚੀਨੀ – 1 ਚਮਚ
- ਅਦਰਕ – ਅੱਧਾ ਟੁਕੜਾ
- ਤੁਲਸੀ ਦੇ ਪੱਤੇ – 3 ਤੋਂ 4
- ਕਾਲੀ ਮਿਰਚ ਪਾਊਡਰ – 1 ਚਮਚ
- ਮੁਨੱਕਾ – 1 ਤੋਂ 2
- ਲੌਂਗ – 3 ਤੋਂ 4
- ਹਲਦੀ ਪਾਊਡਰ – ਅੱਧਾ ਚਮਚ
ਇਹ ਵੀ ਪੜ੍ਹੋ : ਜਾਣੋ ਇਕ ਲੀਟਰ Petrol-Diesel 'ਤੇ ਕਿੰਨਾ ਕਮਾ ਲੈਂਦਾ ਹੈ ਪੈਟਰੋਲ ਪੰਪ ਦਾ ਮਾਲਕ?
ਤਰੀਕਾ:
- ਇਕ ਪੈਨ 'ਚ ਪਾਣੀ ਪਾਓ ਅਤੇ ਉਸ 'ਚ ਸਾਰੀ ਸਮੱਗਰੀ ਮਿਲਾਓ।
- ਇਸ ਨੂੰ 15 ਤੋਂ 20 ਮਿੰਟ ਤੱਕ ਉਬਾਲੋ।
- ਫਿਰ ਇਸ ਕਾੜ੍ਹੇ ਨੂੰ ਛਾਣ ਕੇ ਹਲਕਾ ਠੰਡਾ ਹੋਣ ਦਿਓ।
- ਸੁਆਦ ਵਧਾਉਣ ਲਈ ਇਕ ਚਮਚ ਸ਼ਹਿਦ ਮਿਲਾਓ।
- ਤਿਆਰ ਹੈ ਤੁਹਾਡਾ ਸਿਹਤਮੰਦ ਦਾਲਚੀਨੀ ਕਾੜ੍ਹਾ — ਇਸ ਨੂੰ ਹਰ ਸਵੇਰੇ ਚਾਹ ਦੀ ਥਾਂ ਪੀਓ।
ਨੋਟ– ਇਹ ਆਰਟੀਕਲ ਸਿਰਫ਼ ਆਮ ਜਾਣਕਾਰੀ ਲਈ ਹੈ। ਆਪਣੀ ਖੁਰਾਕ ਵਿੱਚ ਕੋਈ ਬਦਲਾਅ ਕਰਨ, ਕਿਸੇ ਵੀ ਬਿਮਾਰੀ ਨਾਲ ਸਬੰਧਤ ਕੋਈ ਵੀ ਉਪਾਅ ਕਰਨ ਜਾਂ ਕੋਈ ਵੀ ਘਰੇਲੂ ਨੁਸਖਾ ਅਪਣਾਉਣ ਤੋਂ ਪਹਿਲਾਂ ਆਪਣੇ ਡਾਕਟਰ ਦੀ ਸਲਾਹ ਜ਼ਰੂਰ ਲਓ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਗੁਰਦਿਆਂ ਦੀਆਂ ਗੰਭੀਰ ਬੀਮਾਰੀਆਂ ਦੇ ਮਾਮਲਿਆਂ ’ਚ ਭਾਰਤ ਦੂਜੇ ਸਥਾਨ ’ਤੇ
NEXT STORY