ਨਵੀਂ ਦਿੱਲੀ — ਜੇਕਰ ਤੁਹਾਡੇ ਘਰ 'ਚ ਜਾਂ ਫਿਰ ਤੁਹਾਡੀ ਸਹੇਲੀ ਦਾ ਵਿਆਹ ਹੋਣ ਵਾਲਾ ਹੈ ਅਤੇ ਤੁਹਾਨੂੰ 6 ਦਿਨਾਂ 'ਚ ਆਪਣਾ ਭਾਰ ਘੱਟ ਕਰਨਾ ਹੈ। ਘਬਰਾਉ ਨਾ, ਅੱਜ ਅਸੀਂ ਤੁਹਾਨੂੰ ਵੱਡੇ ਤਰੀਕੇ ਜਾਂ ਨੁਸਖੇ ਨਹੀਂ ਦੇਣ ਵਾਲੇ ਹਾਂ ਬਲਕਿ ਇਸ ਤਰ੍ਹਾਂ ਦੇ ਤਰੀਕੇ ਦੱਸਣ ਵਾਲੇ ਹਾਂ, ਜਿਸ ਨੂੰ ਤੁਸੀ ਅਜਮਾ ਕੇ ਅਪਣੀ ਡਾਇਟ 'ਤੇ ਕੰਟਰੋਲ ਕਰ ਸਕਦੇ ਹੋ।
ਜੇਕਰ ਤੁਹਾਨੂੰ ਯੋਗਾ ਕਰਨਾ ਪਸੰਦ ਨਹੀਂ ਹੈ। ਤਾਂ ਘੱਟ ਤੋਂ ਘੱਟ ਆਪਣੀ ਜੀਭ 'ਤੇ ਲਗਾਮ ਤਾਂ ਲਗਾਉਣੀ ਹੀ ਚਾਹੀਦੀ ਹੈ। ਭਾਰ ਘੱਟ ਕਰਨ ਵਾਲੀਆਂ ਕੁੜੀਆਂ ਨੂੰ ਇਹ ਨਹੀਂ ਪਤਾ ਹੁੰਦਾ ਹੈ ਕਿ ਉਨ੍ਹਾਂ ਨੂੰ ਕੀ ਖਾਣਾ ਚਾਹੀਦਾ ਅਤੇ ਕੀ ਨਹੀਂ, ਜਿਸ ਨਾਲ ਉਨ੍ਹਾਂ ਦਾ ਭਾਰ ਘੱਟ ਹੋ ਸਕੇ।
ਮੋਟਾਪਾ ਕਈ ਬਿਮਾਰੀਆਂ ਨੂੰ ਜਨਮ ਦਿੰਦਾ ਹੈ। ਇਸ ਲਈ ਵਧੀਆਂ ਹੋਵੇਗਾ ਕਿ ਇਸ ਨੂੰ ਘੱਟ ਹੀ ਕੀਤਾ ਜਾਵੇ। ਆਓ ਜਾਣਦੇ ਹਾਂ ਮੋਟਾਪਾ ਘੱਟ ਕਰਨ ਦੇ ਨੁਸਖੇ
1. ਸੋਡਿਅਮ ਭੁਲ ਕੇ ਵੀ ਨਾ ਲਓ
- ਰੋਜ਼-ਰੋਜ਼ ਨਮਕ ਨਾਲ ਭਰਿਆ ਖਾਣਾ ਖਾਣ 'ਤੇ ਤੁਸੀਂ ਮੋਟੇ ਹੋ ਸਕਦੇ ਹੋ। ਤੁਹਾਨੂੰ ਆਪਣੇ ਖਾਣੇ 'ਚ ਨਮਕ ਦਾ ਪ੍ਰਯੋਗ ਘੱਟ ਕਰਨਾ ਚਾਹੀਦਾ ਹੈ।
2. ਲੋ ਕਾਰਬ ਡਾਇਟ ਖਾਓ
- ਹੋ ਸਕਦਾ ਹੈ ਕਿ ਤੁਹਾਨੂੰ ਪਾਸਤਾ ਖਾਣਾ ਵਧੀਆ ਲੱਗਦਾ ਹੈ ਪਰ ਇਹ ਤੁਹਾਡਾ ਭਾਰ ਵਧਾ ਸਕਦਾ ਹੈ। ਤੁਹਾਨੂੰ ਕਾਰਬ ਵਾਲੀ ਖੁਰਾਕ ਨਹੀਂ ਬਲਕਿ ਪ੍ਰੋਟੀਨ ਭਰੀ ਖੁਰਾਕ ਲੈਣੀ ਚਾਹੀਦੀ। ਜਿਵੇਂ ਕਿ ਮੇਵੇ, ਫਲੀਆਂ ਅਤੇ ਅੰਡੇ ਆਦਿ।
3. ਦੁੱਧ ਪੀਓ
- ਜੇਕਰ ਤੁਹਾਨੂੰ ਦੁੱਧ ਹਜ਼ਮ ਨਹੀਂ ਹੁੰਦਾ ਹੈ ਤਾਂ ਉਸ ਨੂੰ ਨਾ ਪੀਓ ਕਿਉਂਕਿ ਇਸ ਨਾਲ ਤੁਹਾਡਾ ਹਾਜ਼ਮਾ ਖਰਾਬ ਹੋ ਸਕਦਾ ਹੈ। ਇਸ ਦੀ ਜਗ੍ਹਾ 'ਤੇ ਤੁਸੀਂ ਦਹੀ ਜਾ ਪਨੀਰ ਦੀ ਵਰਤੋਂ ਕਰ ਸਕਦੇ ਹੋ।
4. ਸਹੀ ਫਲ ਖਾਓ
ਮੋਟਾਪਾ ਘੱਟ ਕਰਨ ਦੇ ਲਈ ਸਹੀ ਪ੍ਰਕਾਰ ਦੇ ਫਲ ਹੀ ਖਾਓ, ਜਿਸ ਨਾਲ ਤੁਹਾਡੇ ਸਰੀਰ ਨੂੰ ਤਾਕਤ ਮਿਲ ਸਕੇ। ਤੁਹਾਨੂੰ ਖੱਟੇ ਫਲਾਂ ਦੀ ਜ਼ਿਆਦਾ ਵਰਤੋਂ ਕਰਨਾ ਚਾਹੀਦਾ ਜਿਵੇ ਮੁਸੰਮੀ, ਸੰਤਰਾਂ, ਅੰਗੂਰ ਆਦਿ। ਮਿੱਠੇ ਫਲ ਤੁਹਾਡਾ ਭਾਰ ਵਧਾ ਸਕਦੇ ਹਨ।
5. ਮਸਾਲੇਦਾਰ ਅਤੇ ਚਟਪਟੇ ਭੋਜਨ ਤੋਂ ਦੂਰ ਰਹੋ
- ਜ਼ਿਆਜਾ ਮਸਾਲੇ ਵਾਲਾ ਖਾਣਾ ਤੁਹਾਡੇ ਪੇਟ 'ਚ ਐਸਿਡ ਬਣਾ ਸਕਦਾ ਹੈ ਅਤੇ ਜੇਕਰ ਤੁਸੀਂ ਭਾਰ ਘੱਟ ਕਰਨ ਲੱਗੇ ਹੋ ਤਾਂ ਇਹ ਗੱਲ ਤੁਹਾਡੇ ਲਈ ਬਿਲਕੁਲ ਠੀਕ ਨਹੀਂ ਹੈ। ਤੁਸੀਂ ਖਾਣੇ ਨੂੰ ਚਟਪਟਾ ਬਣਾਉਣ ਦੇ ਲਈ ਉਸ 'ਤੇ ਸੁੱਕੇ ਹਰਬ ਦੀ ਵਰਤੋਂ ਕਰ ਸਕਦੇ ਹੋ।
6. ਕੈਫੀਨ, ਰਿਫਾਇੰਡ ਸ਼ੂਗਰ, ਸ਼ਰਾਬ ਅਤੇ ਡਿੱਬਾ ਬੰਦ ਭੋਜਨ
- ਜੇਕਰ ਤੁਹਾਨੂੰ ਹਫਤੇ ਭਰ 'ਚ ਭਾਰ ਘੱਟ ਕਰਨਾ ਹੈ ਤਾਂ ਇਨ੍ਹਾਂ ਚੀਜ਼ਾ ਨੂੰ ਪਹਿਲਾਂ ਬੰਦ ਕਰਨਾ ਪਵੇਗਾ।
ਇਨ੍ਹਾਂ ਚੀਜ਼ਾ ਦਾ ਪਰਹੇਜ਼ ਜੇ ਤੁਸੀਂ ਹਮੇਸ਼ਾ ਰੱਖਦੇ ਹੋ ਤਾਂ ਤੁਸੀਂ ਲੋੜ ਤੋਂ ਜ਼ਿਆਦਾ ਮੋਟੇ ਹੋਵੋਗੇ ਹੀ ਨਹੀਂ। ਆਪਣੇ ਆਪ ਨੂੰ ਤੰਦਰੁਸਤ ਰੱਖਣ ਲਈ ਇਹ ਨੁਸਖੇ ਆਪਣੇ ਜੀਵਨ ਚ ਉਤਾਰ ਲਓ।
ਖਾਰਸ਼ ਤੋਂ ਬਚਾਓ ਦੇ ਅਸਾਨ ਤਰੀਕੇ
NEXT STORY