ਨਵੀਂ ਦਿੱਲੀ- ਪਾਣੀ ਸਾਡੀ ਜ਼ਿੰਦਗੀ ਲਈ ਬਹੁਤ ਮਹੱਤਵਪੂਰਨ ਹੁੰਦਾ ਹੈ। ਤੰਦਰੁਸਤ ਸਰੀਰ ਲਈ ਗਰਮੀਆਂ ਦੇ ਮੌਸਮ 'ਚ ਘੱਟੋ-ਘੱਟ 10 ਤੋਂ 12 ਗਲਾਸ ਪਾਣੀ ਅਤੇ ਸਰਦੀਆਂ ਦੇ ਮੌਸਮ ਵਿਚ 8 ਤੋਂ 10 ਗਲਾਸ ਪਾਣੀ ਪੀਣਾ ਚਾਹੀਦਾ ਹੈ। ਪਾਣੀ ਭੋਜਨ ਨੂੰ ਹਜ਼ਮ ਕਰਨ, ਸਰੀਰ 'ਚੋਂ ਜ਼ਹਿਰੀਲੇ ਪਦਾਰਥਾਂ ਨੂੰ ਹਟਾਉਣ ਅਤੇ ਖੂਨ ਨੂੰ ਸਾਫ਼ ਕਰਨ ਦਾ ਕੰਮ ਕਰਦਾ ਹੈ। ਸਰੀਰ 'ਚ ਪਾਣੀ ਦੀ ਘਾਟ ਹੋਣ ’ਤੇ ਤਣਾਅ ਹੋ ਸਕਦਾ ਹੈ ਅਤੇ ਕਈ ਬੀਮਾਰੀਆਂ ਲੱਗ ਜਾਂਦੀਆਂ ਹਨ। ਪਾਣੀ ਦੀ ਘਾਟ ਹੋਣ ’ਤੇ ਸਿਰ ਦਰਦ, ਚਿੜਚੜਾਪਨ ਮਹਿਸੂਸ ਹੁੰਦਾ ਹੈ। ਇਸੇ ਲਈ ਅੱਜ ਅਸੀਂ ਤੁਹਾਨੂੰ ਕੁਝ ਅਜਿਹੇ ਲੱਛਣ ਦੱਸਾਂਗੇ, ਜਿਨ੍ਹਾਂ ਤੋਂ ਸਰੀਰ 'ਚ ਪਾਣੀ ਦੀ ਘਾਟ ਹੋਣ ਦਾ ਪਤਾ ਲੱਗ ਸਕਦਾ ਹੈ।
ਇਹ ਵੀ ਪੜ੍ਹੋ- ਸੁਖਪਾਲ ਸਿੰਘ ਖਹਿਰਾ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਵਾਲੇ ਨੂੰ ਪੁਲਸ ਨੇ ਕੀਤਾ ਗ੍ਰਿਫਤਾਰ, ਪੁੱਛਗਿੱਛ ਜਾਰੀ
ਪਾਣੀ ਦੀ ਘਾਟ ਹੋਣ ’ਤੇ ਵਿਖਾਈ ਦਿੱਤੇ ਇਹ ਲੱਛਣ
ਯੂਰਿਨ
ਜੇਕਰ ਤੁਹਾਨੂੰ ਯੂਰਿਨ ਘੱਟ ਆਉਂਦਾ ਹੈ, ਜਾਂ ਫਿਰ ਪੀਲੇ ਰੰਗ ਦਾ ਆਉਂਦਾ ਹੈ, ਤਾਂ ਸਮਝ ਜਾਓ ਕਿ ਤੁਹਾਡੇ ਸਰੀਰ 'ਚ ਪਾਣੀ ਦੀ ਘਾਟ ਹੈ। ਜੇਕਰ ਸਾਡੇ ਸਰੀਰ 'ਚ ਪਾਣੀ ਦੀ ਘਾਟ ਨਹੀਂ, ਤਾਂ ਸਾਨੂੰ 6 ਤੋਂ 7 ਵਾਰ ਯੂਰਿਨ ਜਾਣਾ ਚਾਹੀਦਾ ਹੈ। ਜੇਕਰ ਇਸ ਤਰ੍ਹਾਂ ਨਹੀਂ ਹੈ, ਤਾਂ ਪਾਣੀ ਜ਼ਿਆਦਾ ਤੋਂ ਜ਼ਿਆਦਾ ਪੀਓ।
ਬਹੁਤ ਜ਼ਿਆਦਾ ਸਿਰ ਦਰਦ
ਜੇਕਰ ਤੁਹਾਡਾ ਬਹੁਤ ਜ਼ਿਆਦਾ ਸਿਰ ਦਰਦ ਹੁੰਦਾ ਹੈ। ਖ਼ਾਸ ਤੌਰ ’ਤੇ ਉਦੋਂ ਜਦੋਂ ਤੁਸੀਂ ਹਿਲਦੇ ਹੋ ਤਾਂ ਸਮਝ ਜਾਵੋ ਕਿ ਤੁਹਾਡੇ ਸਰੀਰ 'ਚ ਪਾਣੀ ਦੀ ਘਾਟ ਹੈ। ਇਸ ਲਈ ਸਿਰ ਦਰਦ ਹੋ ਰਿਹਾ ਹੈ ਅਤੇ ਤੁਰੰਤ ਪਾਣੀ ਪੀਣਾ ਸ਼ੁਰੂ ਕਰ ਦਿਓ।
ਇਹ ਵੀ ਪੜ੍ਹੋ- ਸਿਲੀਕਾਨ ਵੈੱਲੀ ਬੈਂਕ ਨੇ ਇਕ ਝਟਕੇ ’ਚ ਗੁਆਏ 80 ਅਰਬ ਡਾਲਰ, ਪੂਰੀ ਦੁਨੀਆ ’ਚ ਹੜਕੰਪ, ਸ਼ੇਅਰ ਮਾਰਕੀਟ ਢਹਿ-ਢੇਰੀ
ਮੂੰਹ ਵਾਰ-ਵਾਰ ਸੁੱਕ ਜਾਣਾ
ਕਈ ਲੋਕਾਂ ਦਾ ਮੂੰਹ ਵਾਰ-ਵਾਰ ਸੁੱਕਦਾ ਹੈ। ਕਈ ਵਾਰ ਤਾਂ ਤਾਲੂ ਵੀ ਸੁੱਕ ਜਾਂਦਾ ਹੈ ਅਤੇ ਦਰਅਸਲ ਮੂੰਹ ਸੁੱਕ ਜਾਣਾ ਪਾਣੀ ਦੀ ਘਾਟ ਦਾ ਲੱਛਣ ਹੈ। ਇਸ ਲਈ ਖ਼ੁਦ ਨੂੰ ਹਾਈਡ੍ਰੇਟ ਰੱਖਣ ਲਈ ਮੂੰਹ ਸੁੱਕਣ ’ਤੇ ਪਾਣੀ ਜ਼ਰੂਰ ਪੀਓ।
ਖਾਣਾ ਖਾਣ ਤੋਂ ਬਾਅਦ ਵੀ ਭੁੱਖ ਲੱਗਣਾ
ਕਈ ਵਾਰ ਲੋਕਾਂ ਨੂੰ ਖਾਣਾ ਖਾਣ ਤੋਂ 15 ਮਿੰਟ ਜਾਂ ਅੱਧੇ ਘੰਟੇ ਬਾਅਦ ਫਿਰ ਦੁਆਰਾ ਕੁਝ ਖਾਣ ਦਾ ਮਨ ਕਰਦਾ ਹੈ। ਅਜਿਹਾ ਮਨ ਪਾਣੀ ਦੀ ਘਾਟ ਹੋਣ ਕਰਕੇ ਹੁੰਦਾ ਹੈ। ਜੇ ਤੁਹਾਨੂੰ ਵੀ ਇਸ ਤਰ੍ਹਾਂ ਮਹਿਸੂਸ ਹੁੰਦਾ ਹੈ ਤਾਂ ਖਾਣਾ ਖਾਣ ਤੋਂ ਅੱਧਾ ਘੰਟਾ ਪਹਿਲਾਂ 1 ਗਲਾਸ ਪਾਣੀ ਦਾ ਜ਼ਰੂਰ ਪੀਓ।
ਰੁਖ਼ੀ ਚਮੜੀ
ਜੇਕਰ ਤੁਸੀਂ ਰੋਜ਼ਾਨਾ ਚੰਗੀ ਤਰ੍ਹਾਂ ਮਾਇਸਚੁਰਾਈਜ਼ਰ ਲਗਾਉਂਦੇ ਹੋ ਜਾਂ ਤੁਹਾਡੀ ਚਮੜੀ ਰੁਖ਼ੀ ਰਹਿੰਦੀ ਹੈ ਤਾਂ ਸਮਝ ਜਾਓ ਤੁਹਾਡੇ ਸਰੀਰ 'ਚ ਪਾਣੀ ਦੀ ਘਾਟ ਹੈ। ਸਰੀਰ 'ਚ ਪਾਣੀ ਦੀ ਪੂਰੀ ਮਾਤਰਾ ਹੋਣ ’ਤੇ ਕਦੇ ਚਮੜੀ ਰੁਖ਼ੀ ਨਹੀਂ ਹੁੰਦੀ।
ਇਹ ਵੀ ਪੜ੍ਹੋ- ਇੰਫੋਸਿਸ ਦੇ ਸਾਬਕਾ ਚੇਅਰਮੈਨ ਮੋਹਿਤ ਜੋਸ਼ੀ ਹੋਣਗੇ ਟੈੱਕ ਮਹਿੰਦਰਾ ਦੇ ਨਵੇਂ MD ਅਤੇ SEO
ਚੱਕਰ ਆਉਣਾ
ਗਰਮੀ ਦੇ ਮੌਸਮ 'ਚ ਚੱਕਰ ਵਾਰ-ਵਾਰ ਆਉਂਦੇ ਹਨ ਤਾਂ ਇਹ ਸਿੱਧਾ ਸੰਕੇਤ ਹੁੰਦਾ ਹੈ। ਤੁਹਾਡੇ ਸਰੀਰ ਦੇ ਅੰਦਰ ਪਾਣੀ ਦੀ ਘਾਟ ਹੈ। ਜੇ ਤੁਹਾਨੂੰ ਚੱਕਰ ਆਉਂਦੇ ਮਹਿਸੂਸ ਹੋਣ ਤਾਂ ਤੁਰੰਤ ਪਾਣੀ ਜ਼ਰੂਰ ਪੀਓ।
ਜੋੜਾਂ ’ਚ ਦਰਦ
ਸਾਡੇ ਜੋੜਾਂ 'ਚ ਖ਼ਾਸ ਤਰ੍ਹਾਂ ਦਾ ਤਰਲ ਪਦਾਰਥ ਹੁੰਦਾ ਹੈ, ਜਿਸ ਨੂੰ ਜੋੜਾਂ ਦੀ ਗਰੀਸ ਕਹਿੰਦੇ ਹਨ। ਇਸ ਨੂੰ ਬਣਾਉਣ ਦੇ 'ਚ ਪਾਣੀ ਦੀ ਅਹਿਮ ਭੂਮਿਕਾ ਹੁੰਦੀ ਹੈ। ਜੇ ਪਾਣੀ ਸਰੀਰ 'ਚੋਂ ਘੱਟ ਜਾਵੇ ਤਾਂ ਸਰੀਰ ਜੋੜਾਂ ਵਿਚਲਾ ਪਾਣੀ ਸਰੀਰਕ ਪੂਰਤੀ ਲਈ ਵਰਤਦਾ ਹੈ। ਇਸ ਨਾਲ ਜੋੜਾਂ 'ਚ ਦਰਦ ਹੁੰਦਾ ਹੈ ਅਤੇ ਕੜਕੜ ਦੀ ਆਵਾਜ਼ ਵੀ ਕਈ ਵਾਰ ਆਉਂਦੀ ਹੈ ।
ਮਾਸਪੇਸ਼ੀਆਂ ਦਾ ਦਰਦ
ਮਾਸਪੇਸ਼ੀਆਂ ਦਾ 80% ਭਾਗ ਪਾਣੀ ਤੋਂ ਮਿਲ ਕੇ ਬਣਦਾ ਹੈ। ਜੇ ਪਾਣੀ ਘਟ ਜਾਵੇ ਤਾਂ ਇਹ ਕਮਜ਼ੋਰ ਹੋਣ ਲੱਗ ਜਾਂਦੀਆਂ ਹਨ, ਜਿਸ ਨਾਲ ਮਾਸਪੇਸ਼ੀਆਂ 'ਚ ਦਰਦ ਹੁੰਦਾ ਹੈ।
ਪਾਚਨ ਸੰਬੰਧੀ ਸਮੱਸਿਆ
ਪਾਣੀ ਘੱਟ ਪੀਣ ਕਾਰਨ ਅਕਸਰ ਪਾਚਨ ਸੰਬੰਧੀ ਸਮੱਸਿਆ ਬਣੀ ਰਹਿੰਦੀ ਹੈ। ਪਾਣੀ ਦੀ ਘਾਟ ਕਾਰਨ ਖਾਣਾ ਠੀਕ ਢੰਗ ਨਾਲ ਨਹੀਂ ਪਚਦਾ ਅਤੇ ਅੰਤੜੀਆਂ ਦੀ ਸਫ਼ਾਈ ਚੰਗੀ ਤਰ੍ਹਾਂ ਨਹੀਂ ਹੋ ਪਾਉਂਦੀ। ਪਾਚਨ ਕਿਰਿਆ ਖ਼ਰਾਬ ਹੋ ਜਾਂਦੀ ਹੈ। ਜੇ ਤੁਹਾਨੂੰ ਵੀ ਪਾਚਨ ਸੰਬੰਧੀ ਸਮੱਸਿਆ ਰਹਿੰਦੀ ਹੈ ਤਾਂ ਪਾਣੀ ਵੱਧ ਤੋਂ ਵੱਧ ਪੀਓ।
ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ।
ਬਦਲਦੇ ਮੌਸਮ 'ਚ ਹੋ ਰਹੀਆਂ 'ਗਲੇ ਦੀ ਖਰਾਸ਼' ਸਣੇ ਇਨ੍ਹਾਂ ਸਮੱਸਿਆਵਾਂ ਤੋਂ ਨਿਜ਼ਾਤ ਦਿਵਾਉਣਗੇ ਇਹ ਘਰੇਲੂ ਨੁਸਖ਼ੇ
NEXT STORY