ਜਲੰਧਰ (ਬਿਊਰੋ) : ਗ਼ਰਮੀਆਂ ਦਾ ਇਕ ਖਾਸ ਫਲ 'ਖਰਬੂਜਾ' ਹੈ। ਕਈ ਲੋਕ ਇਸ ਨੂੰ ਘੱਟ ਪੱਕਿਆ ਹੋਇਆ ਪਸੰਦ ਕਰਦੇ ਹਨ ਤਾਂ ਕੁਝ ਇਸ ਨੂੰ ਪੂਰਾ ਪਕਾ ਕੇ ਖਾਣਾ ਪਸੰਦ ਕਰਦੇ ਹਨ। ਸ਼ੁਰੂਆਤ 'ਚ ਇਹ ਹਰੇ ਰੰਗ ਦਾ ਹੁੰਦਾ ਹੈ ਪਰ ਪੱਕਣ ਤੋਂ ਬਾਅਦ ਇਹ ਪੀਲੇ/ਨਾਰੰਗ ਰੰਗ ਦਾ ਹੋ ਜਾਂਦਾ ਹੈ। ਖਰਬੂਜਾ ਕਈ ਤਰ੍ਹਾਂ ਦੇ ਵਿਟਾਮਿਨ ਅਤੇ ਖਣਿਜ ਨਾਲ ਭਰਪੂਰ ਹੁੰਦਾ ਹੈ ਪਰ ਸਭ ਤੋਂ ਖਾਸ ਗੱਲ ਇਹ ਹੈ ਕਿ ਇਸ 'ਚ 95 ਫੀਸਦੀ ਪਾਣੀ ਹੁੰਦਾ ਹੈ, ਜੋ ਗਰਮੀਆਂ ਦੇ ਲਿਹਾਜ਼ ਨਾਲ ਬਹੁਤ ਫ਼ਾਇਦੇਮੰਦ ਹੈ।
ਖਰਬੂਜਾ ਖਾਣ ਦੇ ਫ਼ਾਇਦੇ
1. ਪਾਣੀ ਦੀ ਘਾਟ ਨੂੰ ਕਰੇ ਦੂਰ
ਗਰਮੀਆਂ 'ਚ ਹਮੇਸ਼ਾ ਸਰੀਰ 'ਚ ਪਾਣੀ ਦੀ ਘਾਟ ਹੋ ਜਾਂਦੀ ਹੈ। ਅਜਿਹੇ 'ਚ ਖਰਬੂਜਾ ਖਾਣਾ ਬਹੁਤ ਫ਼ਾਇਦੇਮੰਦ ਸਾਬਤ ਹੁੰਦਾ ਹੈ। ਇਸ ਨਾਲ ਡੀ-ਹਾਈਡ੍ਰੇਸ਼ਨ ਨਹੀਂ ਹੁੰਦਾ ਹੈ।
2. ਛਾਤੀ ਦੀ ਜਲਣ ਨੂੰ ਕਰੇ ਦੂਰ
ਜੇਕਰ ਤੁਹਾਨੂੰ ਸੀਨੇ 'ਚ ਸੜਣ ਹੋ ਰਹੀ ਹੈ ਤਾਂ ਵੀ ਖਰਬੂਜਾ ਖਾਣਾ ਤੁਹਾਡੇ ਲਈ ਫ਼ਾਇਦੇਮੰਦ ਰਹੇਗਾ। ਸਿਹਤਮੰਦ ਕਿਡਨੀ ਲਈ ਵਿਸ਼ੇਸ਼ਕ ਖਰਬੂਜਾ ਖਾਣ ਦੀ ਸਲਾਹ ਦਿੰਦੇ ਹਨ।
![PunjabKesari](https://static.jagbani.com/multimedia/18_34_238919468melon benifts3-ll.jpg)
3. ਚਮੜੀ 'ਚ ਲਿਆਏ ਨਿਖਾਰ
ਖਰਬੂਜੇ 'ਚ ਐਂਟੀਆਕਸੀਡੈਂਟ ਪਾਏ ਜਾਂਦੇ ਹਨ। ਇਸ ਤੋਂ ਇਲਾਵਾ ਇਹ ਵਿਟਾਮਿਨ-ਸੀ ਅਤੇ ਵਿਟਾਮਿਨ-ਏ ਦਾ ਵੀ ਚੰਗਾ ਸਰੋਤ ਹੈ। ਇਸ ਦੀ ਨਿਯਮਿਤ ਵਰਤੋਂ ਨਾਲ ਚਮੜੀ 'ਤੇ ਨਿਖ਼ਾਰ ਆਉਂਦਾ ਹੈ।
ਪੜ੍ਹੋ ਇਹ ਵੀ ਖ਼ਬਰ - Health Tips: ‘ਬਰਸਾਤ’ ਦੇ ਮੌਸਮ ’ਚ ਆਪਣੀ ਸਿਹਤ ਦਾ ਇੰਝ ਰੱਖੋ ਧਿਆਨ, ਇਨ੍ਹਾਂ ਸਾਵਧਾਨੀਆਂ ਦੀ ਕਰੋ ਵਰਤੋਂ
4. ਕੈਂਸਰ ਤੋਂ ਬਚਾਏ
ਖਰਬੂਜੇ 'ਚ ਕਈ ਅਜਿਹੇ ਤੱਤ ਮੌਜੂਦ ਹੁੰਦੇ ਹਨ, ਜੋ ਕੈਂਸਰ ਤੋਂ ਬਚਾਅ 'ਚ ਸਹਾਈ ਹੁੰਦੇ ਹਨ। ਇਸ ਤੋਂ ਇਲਾਵਾ ਇਹ ਲੂ ਤੋਂ ਵੀ ਸੁਰੱਖਿਅਤ ਰੱਖਣ 'ਚ ਮਦਦਗਾਰ ਹੁੰਦੇ ਹਨ।
5. ਭਾਰ ਘੱਟ ਕਰਦਾ ਹੈ ਖਰਬੂਜਾ
ਜੇਕਰ ਤੁਸੀਂ ਭਾਰ ਘਟਾਉਣ ਦੀ ਕੋਸ਼ਿਸ਼ ਕਰ ਰਹੇ ਹੋ ਤਾਂ ਵੀ ਇਹ ਫਲ ਬਹੁਤ ਕਾਰਗਾਰ ਸਾਬਤ ਹੋ ਸਕਦਾ ਹੈ। ਖਰਬੂਜੇ 'ਚ ਭਰਪੂਰ ਮਾਤਰਾ 'ਚ ਫਾਈਬਰਸ ਹੁੰਦੇ ਹਨ, ਜਿਸ ਨਾਲ ਪਾਚਨ ਕਿਰਿਆ ਨੂੰ ਕਾਫੀ ਫ਼ਾਇਦਾ ਹੁੰਦਾ ਹੈ।
ਪੜ੍ਹੋ ਇਹ ਵੀ ਖ਼ਬਰ - ਰਿਸ਼ਤਿਆਂ ‘ਚ ਪਿਆਰ ਬਣਾਈ ਰੱਖਣ ਲਈ ਹਮਸ਼ਾ ਰੱਖੋ ਇਨ੍ਹਾਂ ਗੱਲਾਂ ਦਾ ਖ਼ਾਸ ਧਿਆਨ, ਸੁਲਝ ਜਾਣਗੀਆਂ ਸਮੱਸਿਆਵਾਂ
![PunjabKesari](https://static.jagbani.com/multimedia/18_34_237357131melon benifts2-ll.jpg)
6. ਸ਼ੂਗਰ ਦੇ ਮਰੀਜ਼ਾਂ ਲਈ ਲਾਭਕਾਰੀ
ਖਰਬੂਜੇ ਦਾ ਸੇਵਨ ਕਰਨ ਨਾਲ ਸ਼ੂਗਰ ਨੂੰ ਫ਼ਾਇਦਾ ਹੁੰਦਾ ਹੈ। ਇਹ ਖ਼ੂਨ ਸ਼ਰਕਰਾ ਦੇ ਪੱਧਰ ਨੂੰ ਨਿਯੰਤਰਿਤ ਕਰਦਾ ਹੈ ਅਤੇ ਸ਼ੂਗਰ ਦੇ ਪੱਧਰ ਨੂੰ ਇਕੋ ਜਿਹੇ ਬਣਾਏ ਰੱਖਣ ਵਿਚ ਮਦਦਗਾਰ ਸਾਬਤ ਹੁੰਦਾ ਹੈ।
7. ਅੱਖਾਂ ਲਈ ਫ਼ਾਇਦੇਮੰਦ
ਖਰਬੂਜੇ ਵਿੱਚ ਵਿਟਾਮਿਨ-ਏ ਤੇ ਬੀਟਾ ਕੈਰੋਟੀਨ ਦੀ ਮਾਤਰਾ ਪਾਈ ਜਾਂਦੀ ਹੈ। ਇਸ ਦੀ ਮਦਦ ਨਾਲ ਅੱਖਾਂ ਨੂੰ ਤੰਦਰੁਸਤ ਰੱਖਣ ਵਿਚ ਮਦਦ ਮਿਲਦੀ ਹੈ। ਖਰਬੂਜੇ ਦੀ ਮਦਦ ਨਾਲ ਅੱਖਾਂ ਦੀ ਰੌਸ਼ਨੀ ਨੂੰ ਘੱਟ ਹੋਣ ਤੋਂ ਬਚਾਇਆ ਜਾ ਸਕਦਾ ਹੈ। ਇਸ ਨਾਲ ਮੋਤੀਆਬਿੰਦ ਦੀ ਸਮੱਸਿਆ ਤੋਂ ਵੀ ਬਚਾਅ ਕਰਦਾ ਹੈ।
ਪੜ੍ਹੋ ਇਹ ਵੀ ਖ਼ਬਰ - Health Tips: ਗਰਮੀਆਂ ’ਚ ‘ਠੰਡਾ ਪਾਣੀ’ ਪੀਣ ਵਾਲੇ ਲੋਕ ਹੋ ਜਾਣ ਸਾਵਧਾਨ, ਹੋ ਸਕਦੀਆਂ ਨੇ ਇਹ ਬੀਮਾਰੀਆਂ
8. ਦਿਲ ਦੇ ਰੋਗ
ਦਿਲ ਦੇ ਰੋਗਾਂ ਤੋਂ ਪਰੇਸ਼ਾਨ ਲੋਕਾਂ ਲਈ ਖਰਬੂਜਾ ਇਕ ਚੰਗਾ ਫਲ ਹੈ। ਖਰਬੂਜੇ ਦੀ ਮਦਦ ਨਾਲ ਖ਼ੂਨ ਨੂੰ ਪਤਲਾ ਕੀਤਾ ਜਾ ਸਕਦਾ ਹੈ, ਜਿਸ ਨਾਲ ਦਿਲ ਵਿਚੋਂ ਖ਼ੂਨ ਦੇ ਵਹਾਅ ਦੀ ਰਫ਼ਤਾਰ ਨੂੰ ਤੇਜ਼ ਹੁੰਦਾ ਹੈ। ਉੱਥੇ ਹੀ ਖਰਬੂਜੇ ਨਾਲ ਹਿਰਦਾ ਸੱਟ ਦਾ ਖ਼ਤਰਾ ਵੀ ਘੱਟ ਹੋ ਜਾਂਦਾ ਹੈ।
![PunjabKesari](https://static.jagbani.com/multimedia/18_34_235482019melon benifts1-ll.jpg)
9. ਕਬਜ਼
ਜੇਕਰ ਤੁਸੀਂ ਕਬਜ਼ ਤੋਂ ਪਰੇਸ਼ਾਨ ਹੋ ਤਾਂ ਤੁਹਾਨੂੰ ਖਰਬੂਜਾ ਖਾਣਾ ਚਾਹੀਦਾ ਹੈ। ਖਰਬੂਜਾ ਖਾਣ ਨਾਲ ਕਬਜ਼ ਵਰਗੀ ਸਮੱਸਿਆ ਤੋਂ ਨਿਜ਼ਾਤ ਪਾਈ ਜਾ ਸਕਦੀ ਹੈ।
ਪੜ੍ਹੋ ਇਹ ਵੀ ਖ਼ਬਰ- Health Tips: ਪਿੱਤ ਦੀ ਸਮੱਸਿਆ ਤੋਂ ਕੀ ਤੁਸੀਂ ਵੀ ਰਹਿੰਦੇ ਹੋ ਪਰੇਸ਼ਾਨ ਤਾਂ ਇਨ੍ਹਾਂ ਤਰੀਕਿਆਂ ਦੀ ਕਰੋ ਵਰਤੋਂ, ਮਿਲੇਗੀ
10. ਪਾਚਨ ਕਿਰਿਆ ਲਈ ਫ਼ਾਇਦੇਮੰਦ
ਜੇਕਰ ਤੁਸੀਂ ਭਾਰ ਘਟਾਉਣ ਦੀ ਕੋਸ਼ਿਸ਼ ਕਰ ਰਹੇ ਹੋ ਤਾਂ ਵੀ ਇਹ ਫਲ ਬਹੁਤ ਕਾਰਗਰ ਸਾਬਿਤ ਹੋ ਸਕਦਾ ਹੈ। ਖਰਬੂਜੇ 'ਚ ਭਰਪੂਰ ਮਾਤਰਾ 'ਚ ਫਾਈਬਰਸ ਹੁੰਦੇ ਹਨ, ਜਿਸ ਨਾਲ ਪਾਚਨ ਕਿਰਿਆ 'ਚ ਫ਼ਾਇਦਾ ਹੁੰਦਾ ਹੈ।
ਪੜ੍ਹੋ ਇਹ ਵੀ ਖ਼ਬਰ - ਗਰਮੀਆਂ ’ਚ ਵਧੇਰੇ ਫ਼ਾਇਦੇਮੰਦ ਹੁੰਦੈ ‘ਗੰਨੇ ਦਾ ਰਸ’, ਪੀਣ ’ਤੇ ਹੋਣਗੇ ਇਹ ਹੈਰਾਨੀਜਨਕ ਫ਼ਾਇਦੇ
![PunjabKesari](https://static.jagbani.com/multimedia/2021_3image_18_31_082783658melonbenifts-ll.jpg)
ਸਿਹਤ ਲਈ ਲਾਹੇਵੰਦ ਹੈ ਅਦਰਕ ਦਾ ਪਾਣੀ, ਸਰਦੀ-ਜ਼ੁਕਾਮ ਸਣੇ ਕਈ ਸਮੱਸਿਆਵਾਂ ਤੋਂ ਦਿਵਾਉਂਦਾ ਹੈ ਨਿਜ਼ਾਤ
NEXT STORY