ਨਵੀਂ ਦਿੱਲੀ— ਬਵਾਸੀਰ ਬਹੁਤ ਦੀ ਖਤਰਨਾਕ ਬੀਮਾਰੀ ਹੈ। ਅੱਜ ਕੱਲ ਇਹ ਬੀਮਾਰੀ ਆਮ ਦੇਖਣ ਨੂੰ ਮਿਲ ਰਹੀ ਹੈ। ਇਸ ਬੀਮਾਰੀ ਦਾ ਖਾਸ ਕਾਰਨ ਪਾਣੀ ਘੱਟ ਮਾਤਰਾ 'ਚ ਪੀਣਾ, ਅਨਿਯਮਿਤ ਲਾਈਫ ਸਟਾਈਲ ਅਤੇ ਖਾਣ-ਪੀਣ ਹੈ। ਬਵਾਸੀਰ ਦੋ ਤਰ੍ਹਾਂ ਦੀ ਹੁੰਦੀ ਹੈ ਖੂਨੀ ਬਵਾਸੀਰ ਅਤੇ ਮੋਕੇ ਵਾਲੀ ਬਵਾਸੀਰ। ਖੂਨੀ ਬਵਾਸੀਰ 'ਚ ਮਲਤਿਆਗ ਕਰਦੇ ਹੋਏ ਦਰਦ ਹੋਣ ਦੇ ਨਾਲ ਖੂਨ ਵੀ ਬਹੁਤ ਨਿਕਲਦਾ ਹੈ। ਮੋਕੇ ਵਾਲੀ ਬਵਾਸੀਰ 'ਚ ਦਰਦ ਅਤੇ ਖਾਰਸ਼ ਦੀ ਸਮੱਸਿਆ ਹੁੰਦੀ ਹੈ। ਜੇ ਤੁਸੀਂ ਵੀ ਇਸ ਸਮੱਸਿਆ ਤੋਂ ਪ੍ਰੇਸ਼ਾਨ ਹੋ ਤਾਂ ਇਨ੍ਹਾਂ ਘਰੇਲੂ ਉਪਾਅ ਦੀ ਵਰਤੋਂ ਕਰ ਕੇ ਛੁਟਕਾਰਾ ਪਾ ਸਕਦੇ ਹੋ।
ਜੀਰੇ ਦੀ ਵਰਤੋਂ
ਜੀਰੇ ਨੂੰ ਵਰਤੋਂ 'ਚ ਲਿਆਉਣ ਲਈ 2 ਲੀਟਰ ਲੱਸੀ 'ਚ 50 ਗ੍ਰਾਮ ਜੀਰਾ ਪਾਊਡਰ ਅਤੇ ਥੋੜ੍ਹਾ ਜਿਹਾ ਲੂਣ ਮਿਲਾਓ। ਜਦੋਂ ਵੀ ਤੁਹਾਨੂੰ ਪਿਆਸ ਲੱਗੇ ਤਾਂ ਇਸ ਨੂੰ ਪੀਓ। ਚਾਰ ਦਿਨ ਲਗਾਤਾਰ ਇਸ ਨੂੰ ਪੀਣ ਨਾਲ ਮੋਕਿਆਂ ਵਾਲੀ ਬਵਾਸੀਰ ਦੀ ਸਮੱਸਿਆ ਠੀਕ ਹੋ ਜਾਵੇਗੀ। ਇਸ ਤੋਂ ਇਲਾਵਾ ਇਕ ਗਲਾਸ ਪਾਣੀ 'ਚ ਅੱਧਾ ਚਮਚਾ ਜੀਰਾ ਪਾਊਡਰ ਪਾ ਕੇ ਪੀ ਸਕਦੇ ਹੋ।
ਜਾਮਣ ਅਤੇ ਅੰਬ ਦੀ ਗੁਠਲੀ
ਖੂਨੀ ਬਵਾਸੀਰ 'ਚ ਇਹ ਬਹੁਤ ਅਸਰਦਾਰ ਉਪਾਅ ਹੈ। ਇਸ ਦੀ ਵਰਤੋਂ ਕਰਨ ਲਈ ਜਾਮਣ ਅਤੇ ਅੰਬ ਦੀ ਗੁੱਠਲੀ ਦੇ ਅੰਦਰ ਦੇ ਹਿੱਸੇ ਨੂੰ ਸੁੱਕਾ ਕੇ ਚੂਰਨ ਦੀ ਤਰ੍ਹਾਂ ਪੀਸ ਲਓ। ਰੋਜ਼ਾਨਾ ਹਲਕੇ ਗਰਮ ਪਾਣੀ ਜਾਂ ਲੱਸੀ 'ਚ ਇਕ ਚਮਚਾ ਚੂਰਨ ਨੂੰ ਮਿਲਾ ਕੇ ਪੀਓ।
ਇਸਬਗੋਲ
ਇਸਬਗੋਲ ਦੀ ਵਰਤੋਂ ਨਾਲ ਅਨਿਯਮਿਤ ਅਤੇ ਸਖਤ ਮਲ ਤੋਂ ਛੁਟਕਾਰਾ ਮਿਲਦਾ ਹੈ। ਇਸ ਨੂੰ ਖਾਣ ਨਾਲ ਢਿੱਡ ਆਸਾਨੀ ਨਾਲ ਸਾਫ ਹੋ ਜਾਂਦਾ ਹੈ। ਮਲਤਿਆਗ ਸਮੇਂ ਦਰਦ ਵੀ ਨਹੀਂ ਹੁੰਦਾ।
ਸੌਗੀ
ਬਵਾਸੀਰ ਨੂੰ ਖਤਮ ਕਰਨ ਲਈ ਸੌਗੀ ਵੀ ਫਾਇਦੇਮੰਦ ਹੁੰਦੀ ਹੈ। ਇਸ ਦੀ ਨਿਯਮਿਤ ਵਰਤੋਂ ਲਈ ਰਾਤ ਨੂੰ 100 ਗ੍ਰਾਮ ਸੌਗੀ ਪਾਣੀ 'ਚ ਭਿਓਂ ਕੇ ਰੱਖ ਲਓ ਅਤੇ ਸਵੇਰੇ ਉਸ ਨੂੰ ਪਾਣੀ 'ਚ ਮਸਲ ਲਓ ਅਤੇ ਰੋਜ਼ਾਨਾ ਇਸ ਦੀ ਵਰਤੋਂ ਕਰੋ।
ਦਾਲਚੀਨੀ ਦਾ ਚੂਰਨ
ਇਸ ਲਈ 1 ਚਮਚਾ ਸ਼ਹਿਦ 'ਚ 1/4 ਚਮਚੇ ਦਾਲਚੀਨੀ ਚੂਰਨ ਮਿਲਾਓ ਅਤੇ ਰੋਜ਼ਾਨਾ ਖਾਓ। ਬਵਾਸੀਰ ਤੋਂ ਬਹੁਤ ਜਲਦੀ ਛੁਟਕਾਰਾ ਮਿਲੇਗਾ।
ਮੋਟੀ ਇਲਾਇਚੀ
ਬਵਾਸੀਰ ਦੇ ਇਲਾਜ ਲਈ ਮੋਟੀ ਇਲਾਇਚੀ ਬਹੁਤ ਹੀ ਕਾਰਗਾਰ ਉਪਾਅ ਹੈ। ਇਸ ਦੀ ਵਰਤੋਂ ਕਰਨ ਲਈ 50 ਗ੍ਰਾਮ ਮੋਟੀ ਇਲਾਇਚੀ ਨੂੰ ਤਵੇ 'ਤੇ ਰੱਖੋ ਅਤੇ ਚੰਗੀ ਤਰ੍ਹਾਂ ਨਾਲ ਭੁੰਨ੍ਹ ਲਓ ਅਤੇ ਫਿਰ ਠੰਡਾ ਕਰਕੇ ਪੀਸ ਲਓ। ਰੋਜ਼ਾਨਾ ਖਾਲੀ ਢਿੱਡ ਇਸ ਚੂਰਨ ਦੇ ਪਾਣੀ ਦੀ ਵਰਤੋਂ ਕਰੋ।
ਸਿਰ ਦਰਦ ਤੋਂ ਪਰੇਸ਼ਾਨ ਲੋਕ ‘ਦਾਲਚੀਨੀ’ ਦੀ ਕਰਨ ਵਰਤੋਂ, ਮੋਟਾਪੇ ਤੋਂ ਵੀ ਮਿਲੇਗਾ ਛੁਟਕਾਰਾ
NEXT STORY