ਜਲੰਧਰ (ਬਿਊਰੋ) - ਦਾਲਚੀਨੀ ਦੀ ਵਰਤੋ ਹਰ ਘਰ 'ਚ ਕੀਤੀ ਜਾਂਦੀ ਹੈ। ਇਹ ਸਿਹਤ ਲਈ ਕਾਫ਼ੀ ਫ਼ਾਇਦੇਮੰਦ ਹੁੰਦੀ ਹੈ। ਬਹੁਤ ਸਾਰੇ ਲੋਕ ਇਸ ਦੀ ਵਰਤੋਂ ਖਾਣਾ ਬਣਾਉਣ ਲਈ ਕਰਦੇ ਹਨ। ਭਾਰ ਘੱਟ ਕਰਨਾ ਹੋਵੇ,ਜਾਂ ਸਰਦੀ-ਜ਼ੁਕਾਮ ਤੋਂ ਛੁਟਕਾਰਾ ਪਾਉਣਾ ਚਾਹੁੰਦੇ ਹੋ ਤਾਂ ਇਨ੍ਹਾਂ ਸਭ ਲਈ ਦਾਲਚੀਨੀ ਬਹੁਤ ਹੀ ਫ਼ਾਇਦੇਮੰਦ ਹੁੰਦੀ ਹੈ। ਦਾਲਚੀਨੀ ਦੀ ਵਰਤੋਂ ਨਾਲ ਸਰੀਰ ਨੂੰ ਕਈ ਫ਼ਾਇਦੇ ਹੁੰਦੇ ਹਨ ਇਸ ਨਾਲ ਸਰੀਰ ਕਈ ਬੀਮਾਰੀਆਂ ਤੋਂ ਦੂਰ ਰਹਿੰਦਾ ਹੈ। ਅੱਜ ਅਸੀਂ ਤੁਹਾਨੂੰ ਦਾਲਚੀਨੀ ਨਾਲ ਹੋਣ ਵਾਲੇ ਫ਼ਾਇਦਿਆਂ ਬਾਰੇ ਦੱਸਣ ਜਾ ਰਹੇ ਹਾਂ ਆਓ ਜਾਣਦੇ ਹਾਂ ਇਨ੍ਹਾਂ ਬਾਰੇ...
1. ਕੈਂਸਰ ਲਈ ਫ਼ਾਇਦੇਮੰਦ
ਕੈਂਸਰ ਦੇ ਰੋਗੀਆਂ ਲਈ ਦਾਲਚੀਨੀ ਲਾਭਦਾਇਕ ਹੁੰਦੀ ਹੈ। ਇਕ ਮਹੀਨਾ ਲਗਾਤਾਰ ਸ਼ਹਿਦ ਦੇ ਨਾਲ ਦਾਲਚੀਨੀ ਲੈਣ ਨਾਲ ਕੈਂਸਰ ਦੀ ਬੀਮਾਰੀ ਤੋਂ ਛੁਟਕਾਰਾ ਮਿਲ ਸਕਦਾ ਹੈ।
2. ਮੋਟਾਪਾ ਘੱਟ ਕਰੇ
ਮੋਟਾਪੇ ਤੋਂ ਛੁਟਕਾਰਾ ਪਾਉਣ ਲਈ ਚਾਹ 'ਚ 1 ਚਮਚ ਦਾਲਚੀਨੀ ਮਿਲਾ ਕੇ ਪੀਣ ਨਾਲ ਮੋਟਾਪਾ ਘੱਟ ਹੁੰਦਾ ਹੈ।
ਪੜ੍ਹੋ ਇਹ ਵੀ ਖ਼ਬਰ - Health Tips : ਰਾਤ ਨੂੰ ਸੌਂਣ ਲੱਗਿਆ ਕੀ ਤੁਹਾਨੂੰ ਵੀ ਆਉਂਦਾ ਹੈ ਪਸੀਨਾ? ਤਾਂ ਥਾਇਰਾਈਡ ਸਣੇ ਹੋ ਸਕਦੇ ਨੇ ਇਹ ਰੋਗ
3. ਕੋਲੈਸਟਰੋਲ ਨੂੰ ਕੰਟਰੋਲ ਕਰੇ
ਕੋਲੈਸਟ੍ਰੋਲ ਘੱਟ ਕਰਨ ਲਈ ਅੱਧਾ ਲੀਟਰ ਕੋਸੇ ਪਾਣੀ 'ਚ ਦੋ ਚਮਚ ਦਾਲਚੀਨੀ ਅਤੇ ਦੋ ਚਮਚ ਸ਼ਹਿਦ ਮਿਲਾ ਕੇ ਪੀਣਾ ਚਾਹੀਦਾ ਹੈ। ਦਿਨ 'ਚ ਤਿੰਨ ਵਾਰ ਲੈਣ ਨਾਲ ਫ਼ਾਇਦਾ ਹੁੰਦਾ ਹੈ।
4. ਕੰਨਾਂ ਲਈ ਫ਼ਾਇਦੇਮੰਦ
ਜੇਕਰ ਤੁਹਾਨੂੰ ਘੱਟ ਸੁਣਾਈ ਦਿੰਦਾ ਹੈ ਤਾਂ ਦਾਲਚੀਨੀ ਦਾ ਤੇਲ ਕੰਨਾਂ 'ਚ ਪਾਉਣ ਨਾਲ ਸੁਨਣ ਦੀ ਸਮਰੱਥਾ ਵਧਦੀ ਹੈ।
5. ਮੁਹਾਸਿਆਂ ਤੋਂ ਛੁਟਕਾਰਾ
ਦਾਲ-ਚੀਨੀ ਅਤੇ ਨਿੰਬੂ ਦੇ ਰਸ ਨੂੰ ਮਿਲਾ ਕੇ ਚਿਹਰੇ 'ਤੇ ਲਗਾਉਣ ਨਾਲ ਮੁਹਾਸੇ ਅਤੇ ਬਲੈਕ ਹੈਡਸ ਤੋਂ ਛੁਟਕਾਰਾ ਮਿਲਦਾ ਹੈ।
ਪੜ੍ਹੋ ਇਹ ਵੀ ਖ਼ਬਰ - Health Tips:ਪੱਥਰੀ ਦੀ ਸਮੱਸਿਆ ਤੋਂ ਪਰੇਸ਼ਾਨ ਲੋਕ ‘ਤੁਲਸੀ’ ਸਣੇ ਇਨ੍ਹਾਂ ਚੀਜ਼ਾਂ ਦੀ ਕਰੋ ਵਰਤੋਂ,ਹਮੇਸ਼ਾ ਲਈ ਮਿਲੇਗੀ ਰਾਹਤ
6. ਉਲਟੀ ਅਤੇ ਦਸਤ ਤੋਂ ਛੁਟਕਾਰਾ
ਸ਼ਹਿਦ ਦੇ ਨਾਲ ਦਾਲਚੀਨੀ ਖਾਣ ਨਾਲ ਉਲਟੀ ਅਤੇ ਦਸਤ 'ਤੋਂ ਅਰਾਮ ਮਿਲਦਾ ਹੈ।
7. ਸਰਦੀ ਖਾਂਸੀ
ਤੁਸੀਂ ਇਹ ਤਾਂ ਸੁਣਿਆ ਹੋਵੇਗਾ ਕਿ ਜੇ ਖਾਂਸੀ ਹੋਵੇ ਤਾਂ ਸ਼ਹਿਦ 'ਚ ਅਦਰਕ ਮਿਲਾਕੇ ਖਾਣ ਨਾਲ ਆਰਾਮ ਮਿਲਦਾ ਹੈ ਪਰ ਸ਼ਹਿਦ ਦੇ ਨਾਲ ਪੀਸੀ ਹੋਈ ਦਾਲਚੀਨੀ ਖਾਣ ਨਾਲ ਜੁਕਾਮ 'ਚ ਜਲਦੀ ਆਰਾਮ ਮਿਲ ਜਾਂਦਾ ਹੈ। ਦਾਲਚੀਨੀ ਦਾ ਪਾਊਡਰ ਸ਼ਹਿਦ 'ਚ ਮਿਲਾਕੇ ਪੀਣ ਨਾਲ ਖਾਂਸੀ 'ਚ ਵੀ ਕਾਫੀ ਆਰਾਮ ਮਿਲਦਾ ਹੈ।
ਪੜ੍ਹੋ ਇਹ ਵੀ ਖ਼ਬਰ - ਆਪਣੇ ਜੀਵਨ ਸਾਥੀ ਲਈ ਬਹੁਤ ਲੱਕੀ ਹੁੰਦੇ ਹਨ, ਇਸ ਅੱਖਰ ਦੇ ਲੋਕ, ਜਾਣੋ ਇਸ ਦੀ ਖ਼ਾਸ ਵਜ੍ਹਾ
8. ਢਿੱਡ ਦੀ ਬੀਮਾਰੀ
ਢਿੱਡ ਨਾਲ ਸੰਬਧਿਤ ਬੀਮਾਰੀ ਢਿੱਡ ਦਰਦ ਕਬਜ਼ ਅਤੇ ਗੈਸ ਵਰਗੀਆਂ ਸਮੱਸਿਆਵਾਂ ਹੋਣ 'ਤੇ ਦਾਲਚੀਨੀ ਪਾਊਡਰ ਲੈਣ ਨਾਲ ਕਾਫੀ ਆਰਾਮ ਮਿਲਦਾ ਹੈ।
9. ਸਿਰ ਦਰਦ
ਜੇ ਤੁਹਾਡਾ ਸਿਰ ਜ਼ਿਆਦਾ ਦਰਦ ਹੁੰਦਾ ਹੈ ਤਾਂ ਦਾਲਚੀਨੀ ਦੀ ਪੇਸਟ ਮੱਥੇ 'ਤੇ ਲਗਾਉਣ ਨਾਲ ਦਰਦ ਠੀਕ ਹੋ ਜਾਵੇਗਾ।
10. ਮੂੰਹ ਦੀ ਬਦਬੂ ਕਰੇ ਦੂਰ
ਮੂੰਹ 'ਚੋਂ ਬਦਬੂ ਆਉਣ ਦੀ ਸਮੱਸਿਆ ਹੋਣ 'ਤੇ ਦਾਲਚੀਨੀ ਨੂੰ ਮੂੰਹ 'ਚ ਰੱਖ ਕੇ ਚਬਾਉਣ ਨਾਲ ਬਦਬੂ ਦੂਰ ਹੋ ਜਾਵੇਗੀ।
ਪੜ੍ਹੋ ਇਹ ਵੀ ਖ਼ਬਰ - Shradh 2021: ਸ਼ਰਾਧਾਂ ’ਚ ਪਿੱਤਰਾਂ ਨੂੰ ਖੁਸ਼ ਕਰਨ ਲਈ ਕਦੇ ਨਾ ਕਰੋ ਇਹ ਗਲਤੀਆਂ, ਹੋ ਸਕਦੇ ਨੁਕਸਾਨ
ਖਾਣਾ ਬਣਾਉਂਦੇ ਸਮੇਂ ਜ਼ਰੂਰ ਕਰੋ ਕਸੂਰੀ ਮੇਥੀ ਦਾ ਇਸਤੇਮਾਲ, ਸ਼ੂਗਰ ਸਣੇ ਕਈ ਬੀਮਾਰੀਆਂ ਹੋਣਗੀਆਂ ਠੀਕ
NEXT STORY