ਭੱਜਦੌੜ ਭਰੇ ਜੀਵਨ ’ਚ ਹਰ ਕੋਈ ਕਾਹਲੀ ’ਚ ਰਹਿੰਦਾ ਹੈ, ਜਿਸ ਕਾਰਨ ਕਈ ਵਾਰ ਚੱਲਦੇ ਹੋਏ ਅਚਾਨਕ ਸੱਟ ਲੱਗ ਜਾਣ ਦੀ ਘਟਨਾ ਸਾਹਮਣੇ ਆਉਂਦੀ ਹੈ। ਦੇਖਣ ਨੂੰ ਮਿਲਦਾ ਹੈ ਕਿ ਸੱਟ ਵਾਲੀ ਥਾਂ ’ਤੇ ਦਰਦ ਅਤੇ ਸੋਜ ਦਾ ਅਹਿਸਾਸ ਹੁੰਦਾ ਹੈ। ਇਸੇ ਤਰ੍ਹਾਂ ਅੰਦਰੂਨੀ ਸੱਟ ’ਚ ਦਰਦ ਵੀ ਬੜਾ ਹੁੰਦਾ ਹੈ ਪਰ ਲੋਕ ਬਿਜ਼ੀ ਹੋਣ ਕਾਰਨ ਇਨ੍ਹਾਂ ਸੱਟਾਂ ਵੱਲ ਬਹੁਤਾ ਧਿਆਨ ਨਹੀਂ ਦਿੰਦੇ। ਜੇ ਸੱਟ ਨੂੰ ਨਜ਼ਰਅੰਦਾਜ਼ ਕੀਤਾ ਜਾਵੇ ਤਾਂ ਇਹ ਵੱਡਾ ਰੂਪ ਲੈ ਸਕਦੀ ਹੈ ਅਤੇ ਤਕਲੀਫ ਵਧ ਸਕਦੀ ਹੈ। ਕੁਝ ਅਜਿਹੇ ਘਰੇਲੂ ਉਪਾਅ ਦੱਸਣ ਜਾ ਰਹੇ ਹਾਂ, ਜਿਨ੍ਹਾਂ ਦੀ ਵਰਤੋਂ ਸੱਟ ਦੇ ਬਾਅਦ ਉੱਭਰੀ ਸੋਜ ਅਤੇ ਦਰਦ ਤੋਂ ਰਾਹਤ ਪਾਈ ਜਾ ਸਕਦੀ ਹੈ।
ਬਰਫ ਦੀ ਵਰਤੋਂ
ਤੇਜ਼ ਸੱਟ ਤੋਂ ਬਾਅਦ ਪਹਿਲਾਂ 72 ਘੰਟਿਆਂ ’ਚ ਸੋਜ ਨੂੰ ਘੱਟ ਕਰਨ ਦਾ ਸਭ ਤੋਂ ਚੰਗਾ ਤਰੀਕਾ ਹੈ ਸ਼ੀਤ ਸੰਕੁਚਨ ਦੀ ਵਰਤੋਂ ਕਰਨਾ।
ਠੰਡਾ ਤਾਪਮਾਨ ਤੰਤ੍ਰਿਕਾਵਾਂ ’ਤੇ ਇਕ ਸੁੰਨ ਅਸਰ ਪਾਉਂਦਾ ਹੈ, ਜੋ ਬਦਲੇ ’ਚ ਸੋਜ ਨੂੰ ਘੱਟ ਕਰਨ ’ਚ ਅਹਿਮ ਭੂਮਿਕਾ ਨਿਭਾਉਂਦਾ ਹੈ। ਇਕ ਪਤਲੇ ਤੌਲੀਏ ’ਚ ਬਰਫ ਦੇ ਟੁਕੜੇ ਲਪੇਟੋ ਅਤੇ ਪ੍ਰਭਾਵਿਤ ਥਾਂ ’ਤੇ 10 ਮਿੰਟਾਂ ਲਈ ਇਸ ਪੈਕ ਨੂੰ ਰੱਖੋ।
ਹਰ 3 ਤੋਂ 4 ਘੰਟਿਆਂ ’ਚ ਇਹ ਵਿਧੀ ਦੁਹਰਾਓ। ਬਰਫ ਦੇ ਟੁਕੜੇ ਦੀ ਬਜਾਏ, ਤੁਸੀਂ ਆਈਸ ਬੈਗ ਦੀ ਵਰਤੋਂ ਵੀ ਕਰ ਸਕਦੇ ਹੋ।
ਨਿੰਮ ਦਾ ਪੇਸਟ
ਨਿੰਮ ’ਚ ਇੰਫਾਲਮੇਟਰੀ ਤੇ ਐਂਟੀ ਬੈਕਟੀਰੀਅਲ ਗੁਣ ਹੁੰਦੇ ਹਨ। ਸੱਟ ਅਤੇ ਦਰਦ ਤੋਂ ਛੁਟਕਾਰਾ ਪਾਉਣ ਲਈ ਤੁਹਾਨੂੰ ਨਿੰਮ ਦੀ ਪੇਸਟ ਟ੍ਰਾਈ ਕਰਨੀ ਚਾਹੀਦੀ ਹੈ। ਇਸ ਲਈ ਨਿੰਮ ਦੀਆਂ ਤਾਜ਼ੀਆਂ ਪੱਤੀਆਂ ਨੂੰ ਧੋ ਕੇ ਸੁਕਾ ਲਓ।
ਸੁਕਾਉਣ ਦੇ ਬਾਅਦ ਉਸ ਨੂੰ ਪੀਸ ਕੇ ਰੱਖ ਲਓ। ਤੁਸੀਂ ਚਾਹੋ ਤਾਂ ਇਸ ਪੇਸਟ ’ਚ ਗੂਲਰ ਦੇ ਪੱਤਿਆਂ ਨੂੰ ਵੀ ਪੀਸ ਕੇ ਪਾ ਸਕਦੇ ਹੋ, ਉਸ ਨਾਲ ਸੱਟ ਜਲਦੀ ਠੀਕ ਹੋ ਜਾਂਦੀ ਹੈ। ਫਿਰ ਇਸ ਪੇਸਟ ਨੂੰ ਦਰਜ ਵਾਲੀ ਥਾਂ ’ਤੇ ਲਗਾ ਲਓ, ਕੁਝ ਸਮੇਂ ’ਚ ਤੁਹਾਡੀ ਸਮੱਸਿਆ ਦੂਰ ਹੋ ਜਾਵੇਗੀ।
ਐਲੋਵੇਰਾ
ਲਗਭਗ ਹਰ ਮਰਜ਼ ਦੀ ਦਵਾਈ ਕਹੇ ਜਾਣ ਵਾਲੇ ਐਲੋਵੇਰਾ ’ਚ ਐਂਟੀ ਇੰਫਲੇਮੇਟਰੀ ਗੁਣ ਪਾਏ ਜਾਂਦੇ ਹਨ, ਜਿਸ ਨਾਲ ਦਰਦ ਨੂੰ ਘੱਟ ਕਰਨ ’ਚ ਕਾਫੀ ਮਦਦ ਮਿਲਦੀ ਹੈ। ਇਲਾਜ ਪ੍ਰਕਿਰਿਆ ਨੂੰ ਤੇਜ਼ ਕਰਨ ’ਚ ਐਲੋਵੇਰਾ ਜੈੱਲ ਬੇਹੱਦ ਕਾਰਗਰ ਸਿੱਧ ਹੁੰਦਾ ਹੈ।
ਇਸ ਦੀ ਵਰਤੋਂ ਤੁਸੀਂ ਜ਼ਖਮ ਵਾਲੀ ਥਾਂ ’ਤੇ ਕਰ ਸਕਦੇ ਹੋ। ਐਲੋਵੇਰਾ ’ਚ ਬਲੱਡ ਕਲਾਟਿੰਗ ਨੂੰ ਵੀ ਘੱਟ ਕਰਨ ਦੀ ਸਮਰੱਥਾ ਹੁੰਦੀ ਹੈ, ਜਿਸ ਕਾਰਨ ਖੂਨ ਦਾ ਥੱਕਾ ਨਹੀਂ ਜੰਮਦਾ।
ਸੇਂਧਾ ਨਮਕ
ਸੱਟ ਪਿੱਛੋਂ ਸੋਜ ਅਤੇ ਦਰਦ ਨੂੰ ਘੱਟ ਕਰਨ ਦੀ ਗੱਲ ਆਉਂਦੀ ਹੈ ਤਾਂ ਸੇਂਧਾ ਨਮਕ ਬੜਾ ਸਹਾਈ ਹੈ। ਮੈਗਨੀਸ਼ੀਅਮ ਸਲਫੇਟ ਨਾਲ ਬਣਿਆ ਹੋਣ ਕਾਰਨ ਸੇਂਧਾ ਨਮਕ ਖੂਨ ਬਣਤਰ ’ਚ ਸੁਧਾਰ ਲਿਆਉਂਦਾ ਹੈ ਅਤੇ ਤਣਾਅਗ੍ਰਸਤ ਮਾਸਪੇਸ਼ੀਆਂ ਨੂੰ ਆਰਾਮ ਦਿੰਦਾ ਹੈ।
ਸੱਟ ਲੱਗਣ ਦੇ 48 ਘੰਟਿਆਂ ਬਾਅਦ ਸੇਂਧਾ ਨਮਕ ਦੀ ਵਰਤੋਂ ਸ਼ੁਰੂ ਕਰ ਸਕਦੇ ਹੋ। ਗਰਮ ਪਾਣੀ ਨਾਲ ਭਰੇ ਇਕ ਛੋਟੇ ਟੱਬ ’ਚ ਸੇਂਧਾ ਨਮਕ ਦੇ 2 ਵਡੇ ਚੱਮਚ ਮਿਲਾਓ। ਪ੍ਰਭਾਵਿਤ ਖੇਤਰ, ਜਿਵੇਂ ਪੈਰ ਜਾਂ ਹੱਥ ਨੂੰ 10 ਤੋਂ 15 ਮਿੰਟਾਂ ਲਈ ਟੱਬ ’ਚ ਡੁਬੋ ਕੇ ਰੱਖੋ।
ਇਹ ਪ੍ਰਕਿਰਿਆ ਹਫਤੇ ’ਚ 3 ਵਾਰ ਦੁਬਾਰਾ ਦੁਹਰਾਓ। ਪੈਰ ਜਾਂ ਮੋਢੇ ਵਰਗੇ ਸੱਟਗ੍ਰਸਤ ਅੰਗਾਂ ਲਈ ਤੁਸੀਂ ਸੇਂਧਾ ਨਮਕ ਵਾਲੇ ਇਕ ਬਾਥ ਟੱਬ ’ਚ ਬੈਠ ਸਕਦੇ ਹੋ।
ਸ਼ਹਿਦ ਅਤੇ ਚੂਨਾ
ਸ਼ਹਿਦ ਤੇ ਖਾਣ ਵਾਲੇ ਚੂਨੇ ਦੀ ਵਰਤੋਂ ਕਰ ਕੇ ਤੁਸੀਂ ਸੱਟ ਅਤੇ ਦਰਦ ਤੋਂ ਰਾਹਤ ਪਾ ਸਕਦੇ ਹੋ। ਇਨ੍ਹਾਂ ਦੋਵਾਂ ਹੀ ਚੀਜ਼ਾਂ ’ਤੇ ਅਜਿਹੇ ਗੁਣ ਪਾਏ ਜਾਂਦੇ ਹਨ ਜੋ ਸੱਟ ਕਾਰਨ ਪਦਾ ਹੋਏ ਦਰਦ ਨੂੰ ਖਿੱਚ ਲੈਂਦੇ ਹਨ।
ਇਸ ਲਈ ਤੁਹਨੂੰ ਪੀੜ ਵਾਲੀ ਥਾਂ ’ਤੇ ਥੋੜ੍ਹੇ ਜਿਹੇ ਸ਼ਹਿਦ ’ਚ ਉਸ ਦਾ ਪੱਚੀ ਫੀਸਦੀ ਹਿੱਸਾ ਚੂਨਾ ਮਿਲਾ ਕੇ ਲਗਾਓ। ਸਰੀਰ ਦੇ ਗ੍ਰਸਤ ਅੰਗ ’ਤੇ ਲੱਗਣ ਦੇ ਬਾਅਦ ਇਹ ਤੁਹਾਨੂੰ ਥੋੜ੍ਹਾ ਗਰਮ ਲੱਗੇਗਾ।
ਨਾਲ ਹੀ, ਚੂਨੇ ’ਚ ਮੌਜੂਦ ਕੈਲਸ਼ੀਅਮ ਕਾਰਨ ਮਿਸ਼ਰਣ ਲਗਾਏ ਜਾਣ ਵਾਲੀ ਥਾਂ ’ਤੇ ਸਕਿਨ ਡ੍ਰਾਈ ਵੀ ਹੋ ਸਕਦੀ ਹੈ ਪਰ ਇਸ ਤੋਂ ਘਬਰਾਓ ਨਹੀਂ, ਇਸ ਨਾਲ ਤੁਹਾਡੀ ਸੱਟ ’ਚ ਗਰਮ ਤਾਸੀਰ ਜਾ ਰਹੀ ਹੈ, ਜਿਸ ਨਾਲ ਆਸਾਨੀ ਨਾਲ ਤੁਹਾਨੂੰ ਸਮੱਸਿਆ ਤੋਂ ਨਿਜਾਤ ਮਿਲੇਗੀ।
ਇਹ 5 ਦੇਸੀ ਨੁਸਖ਼ੇ ਨੇ ਖੰਘ, ਜ਼ੁਕਾਮ ਤੇ ਬੁਖਾਰ ਸਣੇ ਮਾਨਸੂਨ ਦੀਆਂ ਕਈ ਬੀਮਾਰੀਆਂ ਦਾ ਰਾਮਬਾਣ ਇਲਾਜ
NEXT STORY