ਨਵੀਂ ਦਿੱਲੀ— ਕਈ ਵਾਰ ਅਚਾਨਕ ਬੈਠੇ-ਬੈਠੇ ਹੱਥ-ਪੈਰ ਸੁੰਨ ਹੋ ਜਾਂਦੇ ਹਨ ਜਿਸ ਵਜ੍ਹਾ ਨਾਲ ਕਾਫ਼ੀ ਪਰੇਸ਼ਾਨੀ ਹੁੰਦੀ ਹੈ। ਹੱਥ-ਪੈਰ ਸੁੰਨ ਹੋਣ 'ਤੇ ਸੁਈਆਂ ਚੁੱਭਣ ਲਗਦੀਆਂ ਹਨ ਅਤੇ ਝਨਝਨਾਹਟ ਮਹਿਸੂਸ ਹੁੰਦੀ ਹੈ ਜ਼ਿਆਦਾ ਦੇਰ ਤੱਕ ਬੈਠੇ ਰਹਿਣ ਦੀ ਵਜ੍ਹਾ ਨਾਲ ਹੱਥ-ਪੈਰ ਦੀ ਕੁਝ ਨਸਾਂ ਦੱਬ ਜਾਂਦੀਆਂ ਹਨ ਇਸ ਤੋਂ ਇਲਾਵਾ ਹੱਥਾਂ-ਪੈਰਾਂ 'ਤੇ ਦਬਾਅ, ਥਕਾਵਟ, ਸਿਗਰਟ ਦੀ ਵਰਤੋ, ਡਾਈਬੀਟੀਜ਼ ਅਤੇ ਪੋਸ਼ਕ ਤੱਤਾਂ ਦੀ ਘਾਟ ਦੀ ਵਜ੍ਹਾ ਨਾਲ ਸੁੰਨ ਹੋਣ ਦੀ ਸਮੱਸਿਆ ਹੋ ਸਕਦੀ ਹੈ। ਅਜਿਹੇ 'ਚ ਜਦੋਂ ਵੀ ਇਹ ਸਮੱਸਿਆ ਹੋਵੇ ਤਾਂ ਤੁਰੰਤ ਇਹ ਕੰਮ ਕਰੋ।
ਗਰਮ ਪਾਣੀ
ਜਦੋਂ ਵੀ ਹੱਥ-ਪੈਰ ਸੁੰਨ ਹੋਣ ਤਾਂ ਗਰਮ ਪਾਣੀ 'ਚ ਸੇਂਧਾ ਨਮਕ ਮਿਲਾਓ ਅਤੇ ਉਸ 'ਚ 10 ਮਿੰਟ ਦੇ ਲਈ ਹੱਥਾਂ ਜਾਂ ਪੈਰਾਂ ਨੂੰ ਡੁਬੋ ਕੇ ਰੱਖਣ ਨਾਲ ਰਾਹਤ ਮਿਲਦੀ ਹੈ।
ਗਰਮ ਪਾਣੀ ਨਾਲ ਸਿਕਾਈ
ਕਈ ਵਾਰ ਤਾਂ ਸੁੰਨ ਪਏ ਹੱਥ-ਪੈਰ ਜਲਦੀ ਠੀਕ ਹੋ ਜਾਂਦੇ ਹਨ ਪਰ ਕਈ ਵਾਰ ਇਹ ਸਮੱਸਿਆ ਕਾਫ਼ੀ ਦੇਰ ਤੱਕ ਰਹਿੰਦੀ ਹੈ ਇਸ ਦੇ ਲਈ ਗਰਮ ਪਾਣੀ ਦੀ ਬੋਤਲ 'ਚ , ਸੁੰਨ ਪਏ ਹਿੱਸਿਆਂ ਦੀ ਸਿਕਾਈ ਕਰੋ ਜਿਸ ਨਾਲ ਤੁਰੰਤ ਆਰਾਮ ਮਿਲੇਗਾ।
ਤੇਲ ਨਾਲ ਮਸਾਜ
ਸੁੰਨ ਪਏ ਅੰਗਾਂ ਨੂੰ ਠੀਕ ਕਰਨ ਦੇ ਲਈ ਸਰੋਂ ਜਾਂ ਜੈਤੂਨ ਦੇ ਤੇਲ ਨਾਲ ਮਸਾਜ ਕਰ ਸਕਦੇ ਹੋ। ਇਸ ਲਈ ਤੇਲ ਨੂੰ ਹਲਕਾ ਕੋਸਾ ਕਰੋ ਅਤੇ ਮਾਲਿਸ਼ ਕਰੋ। ਇਸ ਨਾਲ ਉਸ ਅੰਗ 'ਚ ਬਲੱਡ ਸਰਕੁਲੇਸ਼ਨ ਵਧੇਗਾ ਅਤੇ ਇਹ ਸਮੱਸਿਆ ਦੂਰ ਹੋਵੇਗੀ।
ਹਲਦੀ ਦੀ ਵਰਤੋਂ
ਇਸ 'ਚ ਮੋਜੂਦ ਐਂਟੀ-ਬੈਕਟੀਰੀਅਲ ਅਤੇ ਔਸ਼ਧੀ ਦੇ ਗੁਣ ਸਰੀਰ 'ਚ ਬਲੱਡ ਸਰਕੁਲੇਸ਼ਨ ਨੂੰ ਵਧਾਉਣ 'ਚ ਕੰਮ ਕਰਦੇ ਹਨ ਜਦੋਂ ਵੀ ਹੱਥ-ਪੈਰ ਸੁੰਨ ਹੋ ਜਾਵੇ ਤਾਂ ਹਲਦੀ ਵਾਲੇ ਦੁੱਧ 'ਚ ਸ਼ਹਿਦ ਮਿਲਾ ਕੇ ਪੀਓ। ਰੋਜ਼ਾਨਾ ਇਸ ਦੁੱਧ ਦੀ ਵਰਤੋ ਕਰਨ ਨਾਲ ਇਹ ਸਮੱਸਿਆ ਜੜ ਤੋਂ ਖਤਮ ਹੋਵੇਗੀ।
ਕਸਰਤ
ਸਰੀਰਿਕ ਕਸਰਤ ਕਰਨ ਨਾਲ ਵੀ ਹੱਥ-ਪੈਰ ਸੁੰਨ ਹੋਣ ਦੀ ਸਮੱਸਿਆ ਤੋਂ ਛੁਟਕਾਰਾ ਮਿਲ ਜਾਂਦਾ ਹੈ ਇਸ ਲਈ ਰੋਜ਼ਾਨਾ ਕਸਰਤ ਕਰੋ। ਇਸ ਨਾਲ ਸਰੀਰ ਦੀਆਂ ਸਾਰੀਆਂ ਨਾੜੀਆਂ ਤੱਕ ਖ਼ੂਨ ਦਾ ਦੌਰਾ ਸਹੀ ਤਰੀਕੇ ਨਾਲ ਪਹੁੰਚਦਾ ਹੈ।
ਜੇਕਰ ਤੁਸੀਂ ਵੀ ਰਹਿੰਦੇ ਹੋ 'ਮਾਈਗ੍ਰੇਨ' ਦੇ ਦਰਦ ਤੋਂ ਪਰੇਸ਼ਾਨ ਤਾਂ ਅਦਰਕ ਸਣੇ ਇਹ ਘਰੇਲੂ ਨੁਸਖ਼ੇ ਅਪਣਾ ਕੇ ਪਾਓ ਨਿਜ਼ਾਤ
NEXT STORY