ਜਲੰਧਰ : ਗਰਭ ਅਵਸਥਾ ਤੋਂ ਬਾਅਦ ਔਰਤਾਂ ਦੇ ਸਰੀਰ 'ਚ ਕਈ ਤਰ੍ਹਾਂ ਦੇ ਬਦਲਾਅ ਆਉਂਦੇ ਹਨ। ਵਾਲ ਝੜਨਾ ਵੀ ਉਨ੍ਹਾਂ 'ਚੋਂ ਹੀ ਇਕ ਹੈ। ਝੜਦੇ ਵਾਲਾਂ ਨੂੰ ਦੇਖ ਕੇ ਜਨਾਨੀਆਂ ਪਰੇਸ਼ਾਨ ਹੋਣ ਲੱਗਦੀਆਂ ਹਨ ਪਰ ਝੜਦੇ ਵਾਲਾਂ ਨੂੰ ਦੇਖ ਕੇ ਪ੍ਰੇਸ਼ਾਨ ਹੋਣ ਦੀ ਜ਼ਰੂਰਤ ਨਹੀਂ ਹੈ, ਕਿਉਂਕਿ ਤੁਸੀਂ ਇਨ੍ਹਾਂ ਘਰੇਲੂ ਨੁਸਖ਼ਿਆਂ ਨੂੰ ਅਪਣਾ ਕੇ ਵੀ ਇਸ ਸਮੱਸਿਆ ਤੋਂ ਰਾਹਤ ਪਾ ਸਕਦੇ ਹੋ।
ਆਂਡਾ
ਵਾਲਾਂ ਨੂੰ ਦੁਬਾਰਾ ਤੋਂ ਲੰਬਾ ਅਤੇ ਸੰਘਣਾ ਬਣਾਉਣ ਲਈ 1 ਆਂਡਾ ਲਓ ਅਤੇ ਉਸ ਵਿਚੋਂ ਪੀਲਾ ਹਿੱਸਾ ਬਾਹਰ ਕੱਢ ਦਿਓ। ਫਿਰ ਇਸ ਵਿਚ 3 ਚੱਮਚ ਜੈਤੂਨ ਦਾ ਤੇਲ ਮਿਲਾ ਕੇ ਪੇਸਟ ਬਣਾ ਲਓ। ਇਸ ਪੇਸਟ ਨੂੰ ਹਫ਼ਤੇ 'ਚ 2 ਵਾਰ ਲਗਾਓ। ਇਸ ਤਰ੍ਹਾਂ ਕਰਨ ਨਾਲ ਕੁਝ ਹੀ ਦਿਨਾਂ 'ਚ ਤੁਹਾਨੂੰ ਫ਼ਰਕ ਨਜ਼ਰ ਆਉਣ ਲੱਗੇਗਾ।
ਨਾਰੀਅਲ ਤੇਲ
ਜਿਨ੍ਹਾਂ ਔਰਤਾਂ ਨੂੰ ਗਰਭ ਅਵਸਥਾ ਤੋਂ ਬਾਅਦ ਹੇਅਰ ਫਾਲ ਦੀ ਸਮੱਸਿਆ ਰਹਿੰਦੀ ਹੈ। ਉਨ੍ਹਾਂ ਨੂੰ ਹਫ਼ਤੇ 'ਚ 3 ਵਾਰ ਨਾਰੀਅਲ ਤੇਲ ਨਾਲ ਵਾਲਾਂ ਦੀ ਮਸਾਜ ਕਰਨੀ ਚਾਹੀਦੀ ਹੈ। ਇਸ ਤਰ੍ਹਾਂ ਕਰਨ ਨਾਲ ਕੁਝ ਹੀ ਦਿਨਾਂ 'ਚ ਵਾਲ ਝੜਨੇ ਬੰਦ ਹੋ ਜਾਣਗੇ।
ਦਹੀਂ
1 ਕਟੋਰੀ 'ਚ ਦਹੀਂ ਲਓ। ਇਸ ਨੂੰ 10 ਮਿੰਟ ਤੱਕ ਵਾਲਾਂ 'ਚ ਹੀ ਲੱਗਾ ਰਹਿਣ ਦਿਓ। ਹੁਣ ਵਾਲਾਂ ਨੂੰ ਸ਼ੈਂਪੂ ਨਾਲ ਧੋ ਲਓ। ਇਸ ਪ੍ਰੀਕਿਰਿਆ ਨੂੰ ਹਫ਼ਤੇ 'ਚ 3 ਵਾਰ ਕਰੋ। ਲਗਾਤਾਰ ਇਸੇ ਤਰ੍ਹਾਂ ਕਰਨ ਨਾਲ ਵਾਲ ਚਮਕਦਾਰ ਅਤੇ ਝੜਨੇ ਬੰਦੇ ਹੋ ਜਾਣਗੇ।
ਪਿਆਜ਼
ਪਿਆਜ਼ ਨੂੰ ਕੱਦੂਕਸ ਕਰ ਲਓ। ਕੱਦੂਕਸ ਕਰਨ ਤੋਂ ਬਾਅਦ ਇਸ ਦਾ ਰਸ ਚੰਗੀ ਤਰ੍ਹਾਂ ਨਿਚੋੜ ਲਓ। ਹੁਣ ਉਂਗਲੀਆਂ ਦੀ ਮਦਦ ਨਾਲ ਪਿਆਜ਼ ਦਾ ਰਸ ਵਾਲਾਂ ਦੀਆਂ ਜੜ੍ਹਾਂ 'ਚ ਲਗਾਓ। ਅੱਧੇ ਘੰਟੇ ਬਾਅਦ ਵਾਲਾਂ ਨੂੰ ਸ਼ੈਂਪੂ ਨਾਲ ਧੋ ਲਓ।
ਪੌਸ਼ਟਿਕ ਆਹਾਰ
ਇਸ ਦੌਰਾਨ ਸਰੀਰ 'ਚ ਪੌਸ਼ਕ ਤੱਤਾਂ ਦੀ ਕਮੀ ਨਾਲ ਵਾਲ ਝੜਨੇ ਸ਼ੁਰੂ ਹੋ ਜਾਂਦੇ ਹਨ। ਇਸ ਲਈ ਭੋਜਨ 'ਚ ਫਲ, ਹਰੀਆਂ ਸਬਜ਼ੀਆਂ ਅਤੇ ਮੱਛੀ ਖਾਣ ਨਾਲ ਵਾਲ ਝੜਨ ਦੀ ਸਮੱਸਿਆ ਤੋਂ ਛੁਟਕਾਰਾ ਮਿਲਦਾ ਹੈ। ਇਨ੍ਹਾਂ ਨੂੰ ਖਾਣ ਨਾਲ ਸਰੀਰ 'ਚ ਸਾਰੇ ਪੌਸ਼ਕ ਤੱਤਾਂ ਦੀ ਕਮੀ ਪੂਰੀ ਹੋ ਜਾਵੇਗੀ।
ਸਰਦੀਆਂ ’ਚ ਜ਼ਰੂਰ ਪੀਓ ਹਰੇ ਸੇਬ ਤੇ ਚਿਆ ਸੀਡਸ ਨਾਲ ਬਣੀ ਇਹ ਡੀਟਾਕਸ ਡਰਿੰਕ, ਸਰੀਰ ਨੂੰ ਮਿਲਣਗੇ ਫ਼ਾਇਦੇ
NEXT STORY