ਹੈਲਥ ਡੈਸਕ- ਸਰਦੀਆਂ ਦਾ ਮੌਸਮ ਸ਼ੁਰੂ ਹੁੰਦੇ ਹੀ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਵਧਣ ਲੱਗਦੀਆਂ ਹਨ। ਸਰਦੀਆਂ ਵਿੱਚ ਫਲੂ, ਜ਼ੁਕਾਮ ਆਦਿ ਸਮੱਸਿਆਵਾਂ ਦੇ ਨਾਲ-ਨਾਲ ਜੋੜਾਂ ਦੇ ਦਰਦ ਦੀ ਸਮੱਸਿਆ ਵੀ ਵੱਧ ਜਾਂਦੀ ਹੈ। ਸਰਦੀਆਂ ਵਿੱਚ ਗਠੀਆ ਤੋਂ ਪੀੜਤ ਲੋਕਾਂ ਨੂੰ ਕਈ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਜਿਨ੍ਹਾਂ ਨੂੰ ਜੀਵਨ ਸ਼ੈਲੀ ਵਿੱਚ ਕੁਝ ਬਦਲਾਅ ਕਰਕੇ ਆਸਾਨੀ ਨਾਲ ਦੂਰ ਕੀਤਾ ਜਾ ਸਕਦਾ ਹੈ।
ਇਹ ਵੀ ਪੜ੍ਹੋ- 'ਠੰਡ 'ਚ ਗਾੜ੍ਹਾ ਹੋਣ ਲੱਗਦੈ ਖੂਨ, ਬਲੱਡ ਪ੍ਰੈਸ਼ਰ ਦੇ ਮਰੀਜ਼ ਰੱਖੋ ਇਨ੍ਹਾਂ ਗੱਲਾਂ ਦਾ ਧਿਆਨ
ਅੱਜ ਅਸੀਂ ਤੁਹਾਨੂੰ ਕੁਝ ਅਜਿਹੀਆਂ ਚੀਜ਼ਾਂ ਬਾਰੇ ਦੱਸਣ ਜਾ ਰਹੇ ਹਾਂ, ਜਿਨ੍ਹਾਂ ਦੀ ਮਦਦ ਨਾਲ ਤੁਸੀਂ ਸਰਦੀਆਂ 'ਚ ਜੋੜਾਂ ਦੇ ਦਰਦ ਤੋਂ ਛੁਟਕਾਰਾ ਪਾ ਸਕਦੇ ਹੋ।
ਆਪਣੇ ਆਪ ਨੂੰ ਗਰਮ ਰੱਖੋ - ਅਕੜਾਅ ਅਤੇ ਦਰਦ ਤੋਂ ਬਚਣ ਲਈ ਜੋੜਾਂ ਨੂੰ ਗਰਮ ਰੱਖਣਾ ਮਹੱਤਵਪੂਰਨ ਹੈ। ਥਰਮਲ ਜਾਂ ਕੰਪਰੈਸ਼ਨ ਵਾਲੇ ਕੱਪੜੇ ਪਾਓ ਤਾਂ ਜੋ ਗੋਡਿਆਂ, ਕੂਹਣੀਆਂ, ਹੱਥਾਂ ਵਰਗੇ ਹਿੱਸੇ ਨਿੱਘੇ ਰਹਿਣ। ਗਰਮ ਕੰਬਲ ਅਤੇ ਵਾਰਮਰ ਆਦਿ ਦੀ ਵਰਤੋਂ ਕਰੋ ਤਾਂ ਜੋ ਜੋੜਾਂ ਵਿੱਚ ਖੂਨ ਦਾ ਸੰਚਾਰ ਹੋ ਸਕੇ।
ਨਿਯਮਤ ਕਸਰਤ- ਨਿਯਮਤ ਕਸਰਤ ਜੋੜਾਂ ਵਿੱਚ ਲਚਕਤਾ ਵਧਾਉਂਦੀ ਹੈ ਅਤੇ ਅਕੜਾਅ ਘਟਾਉਂਦੀ ਹੈ। ਇਹ ਮਾਸਪੇਸ਼ੀਆਂ ਨੂੰ ਮਜ਼ਬੂਤ ਕਰਨ ਅਤੇ ਖੂਨ ਸੰਚਾਰ ਨੂੰ ਉਤਸ਼ਾਹਿਤ ਕਰਨ ਵਿੱਚ ਮਦਦ ਕਰਦਾ ਹੈ, ਜਿਸ ਨਾਲ ਸੋਜ ਘੱਟ ਜਾਂਦੀ ਹੈ।
ਇਹ ਵੀ ਪੜ੍ਹੋ- 'ਪੁਸ਼ਪਾ 2' ਦਾ ਬਾਕਸ ਆਫਿਸ 'ਤੇ ਦਬਦਬਾ, 18ਵੇਂ ਦਿਨ ਵੀ ਕੀਤੀ ਛੱਪੜਫਾੜ ਕਮਾਈ
ਤੇਲ ਦੀ ਮਾਲਿਸ਼- ਗਰਮ ਤੇਲ ਦੀ ਮਾਲਿਸ਼ ਜੋੜਾਂ ਦੀ ਅਕੜਾਅ ਨੂੰ ਦੂਰ ਕਰਨ ਅਤੇ ਬਲੱਡ ਸਰਕੁਲੇਸ਼ਨ ਵਧਾਉਣ ਵਿਚ ਬਹੁਤ ਫਾਇਦੇਮੰਦ ਸਾਬਤ ਹੁੰਦੀ ਹੈ। ਤੁਸੀਂ ਗਰਮ ਤਿਲਾਂ ਦੇ ਤੇਲ ਦੀ ਵਰਤੋਂ ਕਰ ਸਕਦੇ ਹੋ, ਇਸ ਵਿਚ ਥੋੜ੍ਹੀ ਜਿਹੀ ਹਲਦੀ ਮਿਲਾ ਕੇ ਮਾਲਿਸ਼ ਕਰ ਸਕਦੇ ਹੋ। ਹਲਦੀ ਵਿੱਚ ਐਂਟੀ-ਇੰਫਲੇਮੇਟਰੀ ਗੁਣ ਪਾਏ ਜਾਂਦੇ ਹਨ।
ਗਰਮ ਅਤੇ ਠੰਢੀ ਥੈਰੇਪੀ- ਮਾਸਪੇਸ਼ੀਆਂ ਨੂੰ ਆਰਾਮ ਦੇਣ ਅਤੇ ਕਠੋਰਤਾ ਨੂੰ ਘਟਾਉਣ ਲਈ ਹੀਟ ਪੈਕ ਦੀ ਵਰਤੋਂ ਕਰੋ। ਇਸ ਦੇ ਨਾਲ ਹੀ ਇੰਫਲੇਮੇਸ਼ਨ ਅਤੇ ਸੋਜ ਨੂੰ ਘੱਟ ਕਰਨ ਲਈ ਕੋਲਡ ਪੈਕ ਦੀ ਵਰਤੋਂ ਕੀਤੀ ਜਾ ਸਕਦੀ ਹੈ।
ਹਾਈਡਰੇਟਿਡ ਰਹੋ- ਜੋੜਾਂ ਵਿੱਚ ਲੁਬਰੀਕੇਸ਼ਨ ਬਣਾਈ ਰੱਖਣ ਲਈ, ਇਹ ਜ਼ਰੂਰੀ ਹੈ ਕਿ ਤੁਸੀਂ ਵੱਧ ਤੋਂ ਵੱਧ ਪਾਣੀ ਦਾ ਸੇਵਨ ਕਰੋ। ਸਰਦੀਆਂ ਵਿੱਚ ਲੋਕ ਅਕਸਰ ਘੱਟ ਪਾਣੀ ਪੀਂਦੇ ਹਨ, ਜਿਸ ਨਾਲ ਜੋੜਾਂ ਵਿੱਚ ਦਰਦ ਅਤੇ ਸੋਜ ਹੋ ਜਾਂਦੀ ਹੈ। ਅਜਿਹੀ ਸਥਿਤੀ ਵਿੱਚ ਵੱਧ ਤੋਂ ਵੱਧ ਪਾਣੀ ਪੀਓ।
ਇਹ ਵੀ ਪੜ੍ਹੋ- ਸਰਦੀਆਂ 'ਚ ਜ਼ਰੂਰ ਖਾਓ 'ਪਪੀਤਾ', ਕੈਂਸਰ ਸਣੇ ਸਰੀਰ ਦੇ ਕਈ ਰੋਗ ਹੋਣਗੇ ਦੂਰ
ਓਮੇਗਾ-3 ਫੈਟੀ ਐਸਿਡ- ਜੋੜਾਂ ਵਿਚ ਅਕੜਾਅ ਅਤੇ ਦਰਦ ਤੋਂ ਰਾਹਤ ਪਾਉਣ ਲਈ ਖਾਣੇ ਵਿਚ ਓਮੇਗਾ-3 ਫੈਟੀ ਐਸਿਡ ਸ਼ਾਮਲ ਕਰੋ। ਇਸ ਦੇ ਲਈ ਆਪਣੀ ਡਾਈਟ 'ਚ ਫਿਸ਼ ਆਇਲ ਅਤੇ ਫਲੈਕਸ ਸੀਡਸ ਨੂੰ ਸ਼ਾਮਿਲ ਕਰੋ।
ਹਲਦੀ ਅਤੇ ਅਦਰਕ ਦੀ ਚਾਹ- ਹਲਦੀ ਅਤੇ ਅਦਰਕ ਦੋਵਾਂ ਵਿੱਚ ਸ਼ਕਤੀਸ਼ਾਲੀ ਐਂਟੀ-ਇੰਫਲੇਮੇਟਰੀ ਗੁਣ ਹੁੰਦੇ ਹਨ। ਰੋਜ਼ਾਨਾ ਇੱਕ ਕੱਪ ਹਲਦੀ-ਅਦਰਕ ਦੀ ਚਾਹ ਪੀਣ ਨਾਲ ਜੋੜਾਂ ਦੇ ਦਰਦ ਅਤੇ ਕਠੋਰਤਾ ਨੂੰ ਘੱਟ ਕਰਨ ਵਿੱਚ ਮਦਦ ਮਿਲ ਸਕਦੀ ਹੈ ਅਤੇ ਜੋੜਾਂ ਦੀ ਗਤੀਸ਼ੀਲਤਾ ਵਿੱਚ ਸੁਧਾਰ ਹੋ ਸਕਦਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਠੰਡ 'ਚ ਗਾੜ੍ਹਾ ਹੋਣ ਲੱਗਦੈ ਖੂਨ, ਬਲੱਡ ਪ੍ਰੈਸ਼ਰ ਦੇ ਮਰੀਜ਼ ਰੱਖੋ ਇਨ੍ਹਾਂ ਗੱਲਾਂ ਦਾ ਧਿਆਨ
NEXT STORY