ਹੈਲਥ ਡੈਸਕ- ਠੰਡ ਦੇ ਦਿਨਾਂ 'ਚ ਹੱਥਾਂ ਦਾ ਖੁਸ਼ਕ ਤੇ ਰੁੱਖੇ ਹੋਣਾ ਇੱਕ ਆਮ ਸਮੱਸਿਆ ਹੈ। ਖੁਸ਼ਕ ਹਵਾ ਅਤੇ ਵਾਰ-ਵਾਰ ਠੰਡੇ ਪਾਣੀ ਦੇ ਵਿੱਚ ਕੰਮ ਕਰਨ ਨਾਲ ਵੀ ਹੱਥਾਂ ਦੀ ਚਮੜੀ ਫੱਟ ਸਕਦੀ ਹੈ, ਜਿਸ ਕਰਕੇ ਹੱਥਾਂ ਦੇ ਵਿੱਚ ਦਰਦ ਅਤੇ ਖ਼ੁਜਲੀ ਹੋਣੀ ਸ਼ੁਰੂ ਹੋ ਜਾਂਦੀ ਹੈ।
ਇਹ ਵੀ ਪੜ੍ਹੋ-ਦਫਤਰ 'ਚ ਕੰਮ ਕਰਦੇ ਸਮੇਂ ਨੀਂਦ ਆਉਣ ਦੇ ਇਹ ਹਨ ਵੱਡੇ ਕਾਰਨ
ਵੈਸਲੀਨ
ਹੱਥਾਂ ਦੀ ਖੁਸ਼ਕੀ ਤੋਂ ਛੁਟਕਾਰਾ ਪਾਉਣ ਲਈ ਵੈਸਲੀਨ ਵੀ ਫਾਇਦੇਮੰਦ ਹੁੰਦੀ ਹੈ। ਇਸ ਲਈ ਹੱਥਾਂ ਨੂੰ ਧੋ ਲਓ ਅਤੇ ਫਿਰ ਹੱਥਾਂ 'ਤੇ ਵੈਸਲੀਨ ਨਾਲ ਮਾਲਿਸ਼ ਕਰ ਲਓ। ਰਾਤ ਨੂੰ ਸੌਂਦੇ ਸਮੇਂ ਹੱਥਾਂ 'ਤੇ ਵੈਸਲੀਨ ਜ਼ਰੂਰ ਲਗਾਓ।
ਐਲੋਵੇਰਾ ਜੈੱਲ
ਖੁਸ਼ਕ ਹੱਥਾਂ ਤੋਂ ਛੁਟਕਾਰਾ ਪਾਉਣ ਲਈ ਤੁਸੀਂ ਐਲੋਵੇਰਾ ਜੈੱਲ ਦੇ ਨਾਲ ਗੁਲਾਬ ਜੈੱਲ ਨੂੰ ਮਿਲਾ ਕੇ ਲਗਾ ਸਕਦੇ ਹੋ। ਇਸ ਲਈ ਐਲੋਵੇਰਾ ਜੈੱਲ ਨੂੰ ਗੁਲਾਬ ਜੈੱਲ 'ਚ ਮਿਕਸ ਕਰਕੇ ਲਗਾਓ। ਇਸ ਨਾਲ ਚਮੜੀ ਦੀ ਨਮੀ ਬਣੀ ਰਹੇਗੀ।
ਇਹ ਵੀ ਪੜ੍ਹੋ-ਜੇਕਰ ਤੁਸੀਂ ਵੀ ਰਾਤ ਨੂੰ ਬ੍ਰਾਅ ਪਹਿਣ ਕੇ ਸੌਂਦੇ ਹੋ ਤਾਂ ਸਾਵਧਾਨ ! ਪੜ੍ਹੋ ਕੀ ਹੋ ਸਕਦੈ ਨੇ ਨੁਕਸਾਨ
ਨਾਰੀਅਲ ਤੇਲ
ਨਾਰੀਅਲ ਤੇਲ ਵੀ ਹੱਥਾਂ ਦੀ ਚਮੜੀ ਲਈ ਫਾਇਦੇਮੰਦ ਹੋ ਸਕਦਾ ਹੈ। ਇਸ ਲਈ ਹੱਥਾਂ ਨੂੰ ਧੋਣ ਤੋਂ ਬਾਅਦ ਕੋਸੇ ਨਾਰੀਅਲ ਤੇਲ ਨਾਲ ਮਾਲਿਸ਼ ਕਰੋ। ਦਿਨ 'ਚ ਦੋ ਵਾਰ ਨਾਰੀਅਲ ਤੇਲ ਨਾਲ ਹੱਥਾਂ ਦੀ ਮਾਲਿਸ਼ ਕਰਨਾ ਫਾਇਦੇਮੰਦ ਹੁੰਦਾ ਹੈ।
ਗਲਿਸਰੀਨ
ਹੱਥਾਂ ਨੂੰ ਨਰਮ ਬਣਾਏ ਰੱਖਣ ਲਈ ਗਲਿਸਰੀਨ ਦਾ ਇਸਤੇਮਾਲ ਕਰੋ। ਇਸ ਲਈ ਅੱਧਾ ਕੱਪ ਗੁਲਾਬ ਜੈੱਲ ਲਓ ਅਤੇ ਉਸ 'ਚ ਗਲਿਸਰੀਨ ਦੀਆਂ ਕੁਝ ਬੂੰਦਾਂ ਨੂੰ ਮਿਕਸ ਕਰ ਲਓ। ਇਸ ਤੋਂ ਬਾਅਦ ਆਪਣੇ ਹੱਥਾਂ ਦੀ ਮਾਲਿਸ਼ ਕਰ ਲਓ।
ਇਹ ਵੀ ਪੜ੍ਹੋ-ਠੰਡ 'ਚ ਨਹੀਂ ਵਧੇਗਾ ਭਾਰ, ਬਸ ਅਪਣਾ ਲਓ ਇਹ ਤਰੀਕੇ
ਦੁੱਧ ਦੀ ਮਲਾਈ
ਦੁੱਧ ਸਿਹਤ ਦੇ ਨਾਲ-ਨਾਲ ਚਮੜੀ ਲਈ ਵੀ ਫਾਇਦੇਮੰਦ ਸਾਬਿਤ ਹੁੰਦਾ ਹੈ। ਖੁਸ਼ਕ ਹੱਥਾਂ ਤੋਂ ਛੁਟਕਾਰਾ ਪਾਉਣ ਲਈ ਦੁੱਧ ਦੀ ਮਲਾਈ ਦਾ ਇਸਤੇਮਾਲ ਕਰੋ। ਇਸ ਨਾਲ ਹੱਥਾਂ ਦੀ ਖੂਬਸੂਰਤੀ ਵੱਧਦੀ ਹੈ। ਦੁੱਧ ਦੇ ਇਸਤੇਮਾਲ ਲਈ ਹਲਕਾ ਗਰਮ ਦੁੱਧ ਲੈ ਕੇ ਹੱਥਾਂ 'ਤੇ ਚੰਗੀ ਤਰ੍ਹਾਂ ਲਗਾਓ। ਇਸ ਤੋਂ ਬਾਅਦ ਧੋ ਲਓ ਅਤੇ ਤੌਲੀਏ ਨਾਲ ਹੱਥਾਂ ਨੂੰ ਸਾਫ਼ ਕਰ ਲਓ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
Skin Care : ਘਰ ’ਚ ਹੀ ਹਟਾ ਸਕਦੇ ਹੋ ‘ਨੱਕ ਦੇ ਬਲੈਕਹੈੱਡਸ’
NEXT STORY