ਮੇਖ : ਵ੍ਹੀਕਲਸ ਦੀ ਸੇਲ ਪਰਚੇਜ਼ ਅਤੇ ਉਨ੍ਹਾਂ ਨੂੰ ਡੈਕੋਰੇਟ ਕਰਨ ਦਾ ਕੰਮ ਕਰਨ ਵਾਲਿਆਂ ਨੂੰ ਆਪਣੀਆਂ ਕਾਰੋਬਾਰੀ ਕੋਸ਼ਿਸ਼ਾਂ ਦਾ ਚੰਗਾ ਨਤੀਜਾ ਮਿਲੇਗਾ।
ਬ੍ਰਿਖ : ਅਣਮੰਨੇ ਮਨ ਨਾਲ ਕੀਤੇ ਗਏ ਕਿਸੇ ਸਰਕਾਰੀ ਯਤਨ ਦਾ ਕੋਈ ਨਤੀਜਾ ਸ਼ਾਇਦ ਨਾ ਮਿਲੇਗਾ ਪਰ ਜਨਰਲ ਹਾਲਾਤ ਅਨੁਕੂਲ ਚਲਣਗੇ।
ਮਿਥੁਨ : ਬੇਕਾਰ ਸੋਚ ਅਤੇ ਨੈਗਟਿਵਿਟੀ ਮਨ ’ਤੇ ਹਾਵੀ ਰਹਿ ਸਕਦੀ ਹੈ, ਇਸ ਲਈ ਆਪ ਆਪਣੀ ਪਲਾਨਿੰਗ ਨੂੰ ਸ਼ਾਇਦ ਅੱਗੇ ਨਾ ਵਧਾ ਸਕੋਗੇ।
ਕਰਕ : ਪੇਟ ਦੀ ਸੰਭਾਲ ਰੱਖਣੀ ਜ਼ੂਰਰੀ, ਮੌਸਮ ਦਾ ਐਕਸਪਜ਼ਰ ਵੀ ਤਬੀਅਤ ਨੂੰ ਕੁੱਝ ਅਪਸੈੱਟ ਰੱਖ ਸਕਦਾ ਹੈ, ਮਨ ਵੀ ਡਿਸਟਰਬ ਜਿਹਾ ਰਹੇਗਾ।
ਸਿੰਘ : ਅਰਥ ਅਤੇ ਕਾਰੋਬਾਰੀ ਦਸ਼ਾ ਚੰਗੀ, ਵੈਸੇ ਕੋਈ ਵੀ ਯਤਨ ਅਣਮੰਨੇ ਮਨ ਨਾਲ ਨਾ ਕਰੋ ਪਰ ਸੁਭਾਅ ’ਚ ਗੁੱਸਾ ਬਣਿਆ ਰਹੇਗਾ।
ਕੰਨਿਆ : ਮਨ ਕਿਸੇ ਅਣਜਾਣੇ ਡਰ ’ਚ ਗ੍ਰਸਤ ਰਹੇਗਾ, ਕਿਸੇ ਵੀ ਕੰਮ ਜਾਂ ਯਤਨ ਨੂੰ ਆਪ ਅੱਗੇ ਨਾ ਵਧਾ ਸਕੋਗੇ, ਸਫ਼ਰ ਵੀ ਨਾ ਕਰੋ।
ਤੁਲਾ : ਮਨ ਅਤੇ ਸੋਚ ਨੈਗਟਿਵਿਟੀ ਦੇ ਪ੍ਰਭਾਵ ’ਚ ਰਹੇਗੀ, ਆਪ ਦੀ ਕੋਸ਼ਿਸ਼ ਸ਼ਾਇਦ ਬੇ-ਨਤੀਜਾ ਹੀ ਰਹੇਗੀ ਵੈਸੇ ਸ਼ਤਰੂ ਕਮਜ਼ੋਰ ਰਹਿਣਗੇ।
ਬ੍ਰਿਸ਼ਚਕ : ਕਿਸੇ ਜਾਇਦਾਦੀ ਕੰਮ ਨੂੰ ਹੱਥ ’ਚ ਲੈਣ ਤੋਂ ਬਚੋ, ਕਿਉਂਕਿ ਉਸ ਦੇ ਸਿਰੇ ਚੜ੍ਹਨ ਦੀ ਸ਼ਾਇਦ ਜ਼ਿਆਦਾ ਆਸ ਨਾ ਹੋਵੇਗੀ।
ਧਨੁ : ਕੰਮਕਾਜੀ ਤੌਰ ’ਤੇ ਆਪ ਐਕਟਿਵ ਤਾਂ ਰਹੋਗੇ ਪਰ ਨਤੀਜਾ ਸਿਫ਼ਰ ਦੇ ਬਰਾਬਰ ਹੀ ਮਿਲਣ ਦੀ ਉਮੀਦ ਹੈ।
ਮਕਰ : ਕੈਮੀਕਲਜ਼, ਪੇਂਟ, ਪੈਟ੍ਰੋਲੀਅਮ ਵਸਤਾਂ ਦੇ ਕੰਮਕਾਜ ਨਾਲ ਜੁੜੇ ਲੋਕਾਂ ਨੂੰ ਆਪਣੇ ਕੰਮਾਂ ’ਚ ਲਾਭ ਮਿਲੇਗਾ।
ਕੁੰਭ : ਵਪਾਰ ਅਤੇ ਕੰਮਕਾਜ ਦੇ ਕੰਮਾਂ ਦੀ ਦਸ਼ਾ ਸੰਤੋਖਜਨਕ ਪਰ ਆਪਣੇ ਗੁੱਸੇ ’ਤੇ ਕਾਬੂ ਰੱਖਣਾ ਸਹੀ ਰਹੇਗਾ।
ਮੀਨ : ਖਰਚਿਆਂ ਕਰ ਕੇ ਅਰਥ ਦਸ਼ਾ ਪਤਲੀ ਰਹਿ ਸਕਦੀ ਹੈ, ਨਾ ਤਾਂ ਉਧਾਰੀ ਦੇ ਚੱਕਰ ’ਚ ਫਸੋ ਅਤੇ ਨਾ ਹੀ ਦੂਜਿਆਂ ਦੇ ਝਾਂਸੇ ’ਚ ਫਸੋ।
ਅੱਜ ਦਾ ਰਾਸ਼ੀਫਲ
26 ਦਸੰਬਰ 2025, ਸ਼ੁੱਕਰਵਾਰ
ਪੋਹ ਸੁਦੀ ਤਿੱਥੀ ਛੱਠ (ਦੁਪਹਿਰ 1.44 ਤਕ) ਅਤੇ ਮਗਰੋਂ ਤਿੱਥੀ ਸਪਤਮੀ।
ਸੂਰਜ ਉਦੇ ਸਮੇਂ ਸਿਤਾਰਿਆਂ ਦੀ ਸਥਿਤੀ
ਸੂਰਜ ਧਨ ’ਚ
ਚੰਦਰਮਾ ਕੁੰਭ ’ਚ
ਮੰਗਲ ਧਨ ’ਚ
ਬੁੱਧ ਬ੍ਰਿਸ਼ਚਕ ’ਚ
ਗੁਰੂ ਮਿਥੁਨ ’ਚ
ਸ਼ੁੱਕਰ ਧਨ ’ਚ
ਸ਼ਨੀ ਮੀਨ ’ਚ
ਰਾਹੂ ਕੁੰਭ ’ਚ
ਕੇਤੂ ਸਿੰਘ ’ਚ
ਬਿਕ੍ਰਮੀ ਸੰਮਤ : 2082, ਪੋਹ ਪ੍ਰਵਿਸ਼ਟੇ 12 , ਰਾਸ਼ਟਰੀ ਸ਼ਕ ਸੰਮਤ : 1947, ਮਿਤੀ : 5 (ਪੋਹ) ਹਿਜਰੀ ਸਾਲ 1447, ਮਹੀਨਾ : ਰਜਬ, ਤਰੀਕ : 5, ਸੂਰਜ ਉਦੇ ਸਵੇਰੇ 7.29 ਵਜੇ, ਸੂਰਜ ਅਸਤ : ਸ਼ਾਮ 5.28 ਵਜੇ (ਜਲੰਧਰ ਟਾਈਮ), ਨਕਸ਼ੱਤਰ : ਸ਼ਤਭਿਖਾ (ਸਵੇਰੇ 9.01 ਤਕ) ਅਤੇ ਮਗਰੋਂ ਨਕਸ਼ੱਤਰ ਪੁਰਵਾ ਭਾਦਰਪਦ, ਯੋਗ : ਸਿੱਧੀ (ਦੁਪਹਿਰ 2.01 ਤਕ) ਅਤੇ ਮਗਰੋਂ ਯੋਗ ਵਿਅਤੀਪਾਤ, ਚੰਦਰਮਾ : ਕੁੰਭ ਰਾਸ਼ੀ ’ਤੇ (26-27 ਮੱਧ ਰਾਤ 3.11 ਤੱਕ) ਅਤੇ ਮਗਰੋਂ ਮੀਨ ਰਾਸ਼ੀ ’ਤੇ ਪ੍ਰਵੇਸ਼ ਕਰੇਗਾ, ਪੰਚਕ ਲੱਗੀ ਰਹੇਗੀ (ਪੂਰਾ ਦਿਨ ਰਾਤ), ਦਿਸ਼ਾ ਸ਼ੂਲ : ਪੱਛਮ ਅਤੇ ਨੇਰਿਤਿਆ ਦਿਸ਼ਾ ਲਈ ਰਾਹੂਕਾਲ : ਸਵੇਰੇ ਸਾਢੇ ਦਸ ਤੋਂ ਦੁਪਹਿਰ 12 ਵਜੇ ਤੱਕ, ਪੁਰਬ, ਦਿਵਸ ਅਤੇ ਤਿਓਹਾਰ : ਸ਼ਹੀਦ ਊਧਮ ਸਿੰਘ ਜਨਮ ਦਿਵਸ।
(ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)
ਮੇਖ ਰਾਸ਼ੀ ਵਾਲਿਆਂ ਦਾ ਸਿਤਾਰਾ ਵਪਾਰ ਕਾਰੋਬਾਰ ’ਚ ਲਾਭ ਦੇਣ ਵਾਲਾ ਰਹੇਗਾ, ਦੇਖੋ ਆਪਣੀ ਰਾਸ਼ੀ
NEXT STORY