ਮੇਖ : ਕਿਉਂਕਿ ਸ਼ਤਰੂ ਆਪ ਨੂੰ ਨੁਕਸਾਨ ਪਹੁੰਚਾਉਣ ਲਈ ਹਰ ਦਾਅ ਖੇਡ ਸਕਦੇ ਹਨ, ਇਸ ਲਈ ਉਨ੍ਹਾਂ ਤੋਂ ਜਿੰਨਾ ਫਾਸਲਾ ਰੱਖ ਸਕੋ, ਓਨਾ ਹੀ ਚੰਗਾ ਰਹੇਗਾ।
ਬ੍ਰਿਖ : ਪੂਰੀ ਭੱਜ-ਦੌੜ ਅਤੇ ਯਤਨ ਕਰਨ ਦੇ ਬਾਵਜੂਦ ਵੀ ਆਪ ਪਲਾਨਿੰਗ-ਪ੍ਰੋਗਰਾਮਿੰਗ ਨੂੰ ਅੱਗੇ ਨਾ ਵਧਾ ਸਕੋਗੇ, ਮਨ ਵੀ ਪ੍ਰੇਸ਼ਾਨ ਜਿਹਾ ਰਹੇਗਾ।
ਮਿਥੁਨ : ਜਾਇਦਾਦੀ ਕੰਮਾਂ ਲਈ ਸਿਤਾਰਾ ਕਿਉਂਕਿ ਕਮਜ਼ੋਰ ਹੈ, ਇਸ ਲਈ ਆਪ ਦੀ ਕੋਈ ਵੀ ਕੋਸ਼ਿਸ਼ ਸਿਰੇ ਨਾ ਚੜ੍ਹੇਗੀ ਪਰ ਸੁਭਾਅ ’ਚ ਗੁੱਸਾ ਬਣਿਆ ਰਹੇਗਾ।
ਕਰਕ :ਘਟੀਆ ਲੋਕਾਂ ਨਾਲ ਨੇੜਤਾ, ਪ੍ਰੇਸ਼ਾਨੀ ਦੇਣ ਵਾਲੀ ਹੋਵੇਗੀ ਅਤੇ ਉਨ੍ਹਾਂ ਕਰਕੇ ਆਪ ਦਾ ਕੋਈ ਬਣਿਆ ਬਣਾਇਆ ਕੰਮ ਵਿਗੜ ਸਕਦਾ ਹੈ।
ਸਿੰਘ : ਕਿਉਂਕਿ ਕਾਰੋਬਾਰੀ ਕੰਮਾਂ, ਕੰਮਕਾਜੀ ਟੂਰਿੰਗ ਲਈ ਸਿਤਾਰਾ ਕਮਜ਼ੋਰ ਹੈ, ਇਸ ਲਈ ਕੰਮਕਾਜੀ ਕੋਸ਼ਿਸ਼ਾਂ ਦਾ ਉਮੀਦ ਮੁਤਾਬਕ ਨਤੀਜਾ ਨਾ ਮਿਲੇਗਾ।
ਕੰਨਿਆ : ਅਰਥ ਅਤੇ ਕਾਰੋਬਾਰੀ ਕੰਮਾਂ ਦੀ ਦਸ਼ਾ ਠੀਕ, ਕਿਸੇ ਵੀ ਕੰਮ ’ਚ ਆਸਾਨ ਸਫਲਤਾ ਨਾ ਮਿਲੇਗੀ, ਮਨ ਵੀ ਕੁਝ ਪ੍ਰੇਸ਼ਾਨ ਜਿਹਾ ਰਹੇਗਾ।
ਤੁਲਾ : ਖਰਚਿਆਂ ਕਰਕੇ ਅਰਥ ਤੰਗੀ ਮਹਿਸੂਸ ਹੋ ਸਕਦੀ ਹੈ, ਵੈਸੇ ਲੈਣ-ਦੇਣ ਦੇ ਕੰਮ ਵੀ ਸਾਵਧਾਨੀ ਨਾਲ ਨਿਪਟਾਓ, ਸਫਰ ਵੀ ਨਾ ਕਰੋ।
ਬ੍ਰਿਸ਼ਚਕ : ਸਿਤਾਰਾ ਵਪਾਰ ਕਾਰੋਬਾਰ ਦੇ ਕੰਮਾਂ ਲਈ ਚੰਗਾ, ਕੰਮਕਾਜੀ ਪਲਾਨਿੰਗ ਕੰਮਕਾਜੀ ਪ੍ਰੋਗਰਾਮਿੰਗ ਨੂੰ ਅੱਗੇ ਵਧਾਉਣ ਲਈ ਸਮਾਂ ਚੰਗਾ।
ਧਨ : ਕਿਸੇ ਅਫਸਰ ਦੇ ਰੁਖ ’ਚ ਨਾਰਾਜ਼ਗੀ ਅਤੇ ਸਖਤੀ ਵਧ ਸਕਦੀ ਹੈ, ਇਸ ਲਈ ਸਰਕਾਰੀ ਕੰਮਾਂ ’ਚ ਆਪ ਨੂੰ ਜ਼ਿਆਦਾ ਜ਼ੋਰ ਲਗਾਉਣਾ ਪਵੇਗਾ।
ਮਕਰ : ਸਿਤਾਰਾ ਉਲਝਣਾਂ-ਮੁਸ਼ਕਿਲਾਂ ਵਾਲਾ ਹੈ, ਇਸ ਲਈ ਅਣਮੰਨੇ ਮਨ ਨਾਲ ਕੀਤਾ ਿਗਆ ਕੋਈ ਵੀ ਯਤਨ ਸਿਰੇ ਨਾ ਚੜ੍ਹੇਗਾ
ਕੁੰਭ : ਪੇਟ ਦੇ ਮਾਮਲੇ ’ਚ ਸੁਚੇਤ ਰਹਿਣ ਦੀ ਜ਼ਰੂਰਤ, ਇਸ ਲਈ ਲਿਮਿਟ ’ਚ ਖਾਣਾ-ਪੀਣਾ ਸਹੀ ਰਹੇਗਾ, ਸਫਰ ਦਾ ਪ੍ਰੋਗਰਾਮ ਵੀ ਨਾ ਬਣਾਓ।
ਮੀਨ : ਵਪਾਰ ਅਤੇ ਕੰਮਕਾਜ ਦੀ ਦਸ਼ਾ ਠੀਕ-ਠਾਕ, ਸਫਲਤਾ ਤਾਂ ਮਿਲੇਗੀ ਪਰ ਜ਼ੋਰ ਜ਼ਿਆਦਾ ਲਗਾਉਣਾ ਪਵੇਗਾ, ਵੈਸੇ ਸੁਭਾਅ ’ਚ ਗੁੱਸਾ ਬਣਿਆ ਰਹੇਗਾ।
16 ਫਰਵਰੀ 2025, ਐਤਵਾਰ
ਫੱਗਣ ਵਦੀ ਤਿੱਥੀ ਚੌਥ (ਰਾਤ 16-19 ਮੱਧ ਰਾਤ 2.16 ਤੱਕ) ਅਤੇ ਮਗਰੋਂ ਤਿੱਥੀ ਪੰਚਮੀ।
ਸੂਰਜ ਉਦੇ ਸਮੇਂ ਸਿਤਾਰਿਆਂ ਦੀ ਸਥਿਤੀ
ਸੂਰਜ ਕੁੰਭ ’ਚ
ਚੰਦਰਮਾ ਕੰਨਿਆ ’ਚ
ਮੰਗਲ ਮਿਥੁਨ ’ਚ
ਬੁੱਧ ਕੁੰਭ ’ਚ
ਗੁਰੂ ਬ੍ਰਿਖ ’ਚ
ਸ਼ੁੱਕਰ ਮੀਨ ’ਚ
ਸ਼ਨੀ ਕੁੰਭ ’ਚ
ਰਾਹੂ ਮੀਨ ’ਚ
ਕੇਤੂ ਕੰਨਿਆ ’ਚ
ਬਿਕ੍ਰਮੀ ਸੰਮਤ : 2081, ਫੱਗਣ ਪ੍ਰਵਿਸ਼ਟੇ 5, ਰਾਸ਼ਟਰੀ ਸ਼ਕ ਸੰਮਤ : 1946, ਮਿਤੀ :27(ਮਾਘ), ਹਿਜਰੀ ਸਾਲ 1446, ਮਹੀਨਾ : ਸ਼ਾਬਾਨ, ਤਰੀਕ : 17, ਸੂਰਜ ਉਦੇ ਸਵੇਰੇ 7.12 ਵਜੇ, ਸੂਰਜ ਅਸਤ ਸ਼ਾਮ 6.12 ਵਜੇ (ਜਲੰਧਰ ਟਾਈਮ), ਨਕਸ਼ੱਤਰ: ਹਸਤ (16-17 ਮੱਧ ਰਾਤ 4.31 ਤੱਕ) ਅਤੇ ਮਗਰੋਂ ਨਕਸ਼ੱਤਰ ਚਿਤਰਾ, ਯੋਗ :ਧ੍ਰਿਤੀ (ਸਵੇਰੇ 8.06 ਤੱਕ) ਅਤੇ ਮਗਰੋਂ ਯੋਗ ਸ਼ੂਲ, ਚੰਦਰਮਾ : ਕੰਨਿਆ ਰਾਸ਼ੀ ’ਤੇ (ਪੂਰਾ ਦਿਨ ਰਾਤ) ਦਿਸ਼ਾ ਸ਼ੂਲ : ਪੱਛਮ ਅਤੇ ਨੇਰਿਤਿਆ ਦਿਸ਼ਾ ਲਈ ਰਾਹੂ ਕਾਲ :ਸ਼ਾਮ ਸਾਢੇ ਚਾਰ ਤੋਂ ਛੇ ਵਜੇ ਤੱਕ। ਪੁਰਬ, ਦਿਵਸ ਅਤੇ ਤਿਉਹਾਰ: ਸ਼੍ਰੀ ਗਣੇਸ਼ ਚੌਥ ਵਰਤ
–(ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)
ਮੇਖ ਰਾਸ਼ੀ ਵਾਲੇ ਦੁਸ਼ਮਣਾਂ ਨੂੰ ਨਾ ਸਮਝਣ ਕਮਜ਼ੋਰ, ਕੁੰਭ ਰਾਸ਼ੀ ਵਾਲਿਆਂ ਦਾ ਸਿਤਾਰਾ ਸਿਹਤ ਲਈ ਖ਼ਰਾਬ
NEXT STORY