ਕਾਠਮੰਡੂ (ਭਾਸ਼ਾ)- ਫਲਸਤੀਨੀ ਅੱਤਵਾਦੀ ਸਮੂਹ ਹਮਾਸ ਵਲੋਂ ਕੀਤੇ ਗਏ ਰਾਕੇਟ ਹਮਲਿਆਂ ਵਿਚ ਇਜ਼ਰਾਈਲ ਵਿਚ ਨੇਪਾਲ ਦੇ 10 ਨਾਗਰਿਕ ਮਾਰੇ ਗਏ ਅਤੇ 4 ਹੋਰ ਜ਼ਖ਼ਮੀ ਹੋ ਗਏ ਹਨ। ਵਿਦੇਸ਼ ਮੰਤਰਾਲਾ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਹਮਾਸ ਨੇ ਸ਼ਨੀਵਾਰ ਨੂੰ ਦੱਖਣੀ ਇਜ਼ਰਾਈਲ ਵਿਚ ਹਵਾਈ ਹਮਲੇ ਕੀਤੇ, ਜਿਸ ਵਿਚ ਦੋਹਾਂ ਧਿਰਾਂ ਦੇ ਮ੍ਰਿਤਕਾਂ ਦੀ ਗਿਣਤੀ 1,100 ਦੇ ਪਾਰ ਚਲੀ ਗਈ ਹੈ ਅਤੇ ਹਜ਼ਾਰਾਂ ਲੋਕ ਜ਼ਖ਼ਮੀ ਹੋਏ ਹਨ।
ਇਹ ਵੀ ਪੜ੍ਹੋ: ਚੋਣ ਕਮਿਸ਼ਨ ਅੱਜ ਕਰੇਗਾ 5 ਰਾਜਾਂ 'ਚ ਵਿਧਾਨ ਸਭਾ ਚੋਣਾਂ ਦੀਆਂ ਤਾਰੀਖ਼ਾਂ ਦਾ ਐਲਾਨ
ਇਜ਼ਰਾਈਲ ਡਿਫੈਂਸ ਫੋਰਸਿਜ਼ (IDF) ਨੇ ਹਮਾਸ ਦੇ ਅਹਿਮ ਟਿਕਾਣਿਆਂ 'ਤੇ ਹਮਲਾ ਕਰਕੇ ਜਵਾਬੀ ਕਾਰਵਾਈ ਕੀਤੀ। ਨੇਪਾਲ ਦੇ ਵਿਦੇਸ਼ ਮੰਤਰਾਲਾ ਨੇ ਇੱਥੇ ਇੱਕ ਬਿਆਨ ਵਿੱਚ ਕਿਹਾ ਕਿ ਇਜ਼ਰਾਈਲ ਵਿੱਚ ਹਮਾਸ ਵੱਲੋਂ ਕੀਤੇ ਗਏ ਤਾਜ਼ਾ ਹਮਲੇ ਵਿੱਚ 10 ਨੇਪਾਲੀ ਨਾਗਰਿਕ ਮਾਰੇ ਗਏ ਹਨ। ਉਨ੍ਹਾਂ ਦੱਸਿਆ ਕਿ ਕਿਬੁਟਜ਼ ਅਲੂਮਿਮ ਵਿੱਚ ਇੱਕ ਖੇਤ ਵਿੱਚ ਕੰਮ ਕਰ ਰਹੇ 17 ਨੇਪਾਲੀ ਨਾਗਰਿਕਾਂ ਵਿੱਚੋਂ 2 ਨੂੰ ਸੁਰੱਖਿਅਤ ਬਚਾਅ ਲਿਆ ਗਿਆ, 4 ਜ਼ਖ਼ਮੀ ਹੋ ਗਏ ਅਤੇ 1 ਅਜੇ ਵੀ ਲਾਪਤਾ ਹੈ। ਯੇਰੂਸ਼ਲਮ ਸਥਿਤ ਨੇਪਾਲ ਦੂਤਘਰ ਨੇ ਇਕ ਬਿਆਨ 'ਚ ਕਿਹਾ, 'ਸਾਨੂੰ ਹਮਾਸ ਦੇ ਹਮਲੇ ਵਾਲੀ ਥਾਂ ਤੋਂ 10 ਨੇਪਾਲੀ ਨਾਗਰਿਕਾਂ ਦੇ ਮਾਰੇ ਜਾਣ ਦੀ ਸੂਚਨਾ ਮਿਲੀ ਹੈ।'
ਇਹ ਵੀ ਪੜ੍ਹੋ: ਇਜ਼ਰਾਈਲ 'ਤੇ ਹਮਾਸ ਦੇ ਹਮਲੇ ਨਾਲ ਕੱਚੇ ਤੇਲ 'ਚ ਉਬਾਲ, ਵੱਧ ਸਕਦੀਆਂ ਨੇ ਪੈਟਰੋਲ-ਡੀਜ਼ਲ ਦੀਆਂ ਕੀਮਤਾਂ
ਦੂਤਘਰ ਨੇ ਕਿਹਾ, "ਅਸੀਂ ਘਟਨਾ ਵਿੱਚ ਮਾਰੇ ਗਏ ਲੋਕਾਂ ਦੀ ਪਛਾਣ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਇਕ ਲਾਪਤਾ ਨੇਪਾਲੀ ਨਾਗਰਿਕ ਦੀ ਭਾਲ ਲਈ ਯਤਨ ਕੀਤੇ ਜਾ ਰਹੇ ਹਨ। ਸ਼ਨਾਖਤ ਤੋਂ ਬਾਅਦ ਲਾਸ਼ਾਂ ਨੂੰ ਜਲਦੀ ਹੀ ਨੇਪਾਲ ਲਿਆਂਦਾ ਜਾਵੇਗਾ।" ਨੇਪਾਲ ਸਰਕਾਰ ਨੇ ਇਜ਼ਰਾਈਲ ਸਰਕਾਰ ਨੂੰ ਬੇਨਤੀ ਕੀਤੀ ਹੈ ਕਿ ਜਿਨ੍ਹਾਂ ਜ਼ਖ਼ਮੀਆਂ ਦਾ ਇਲਾਜ ਕੀਤਾ ਜਾ ਰਿਹਾ ਹੈ, ਉਨ੍ਹਾਂ ਲਈ ਜ਼ਰੂਰੀ ਬੰਦੋਬਸਤ ਕੀਤੇ ਜਾਣ। ਮੰਤਰਾਲਾ ਨੇ ਕਿਹਾ ਕਿ ਉਹ ਦੇਸ਼ ਪਰਤਣ ਦੇ ਇਛੁੱਕ ਆਪਣੇ ਨਾਗਰਿਕਾਂ ਨੂੰ ਵਾਪਸ ਲਿਆਉਣ ਲਈ ਇਜ਼ਰਾਈਲੀ ਸਰਕਾਰ ਅਤੇ ਤੇਲ ਅਵੀਵ ਵਿੱਚ ਦੂਤਘਰ ਦੇ ਸੰਪਰਕ ਵਿੱਚ ਹੈ।
ਇਹ ਵੀ ਪੜ੍ਹੋ: ਕੈਨੇਡੀਅਨ PM ਟਰੂਡੋ ਨੇ UAE ਦੇ ਰਾਸ਼ਟਰਪਤੀ ਨਾਲ ਭਾਰਤ-ਕੈਨੇਡਾ ਵਿਵਾਦ 'ਤੇ ਕੀਤੀ ਚਰਚਾ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
UN 'ਚ ਇਜ਼ਰਾਈਲ ਦੇ ਪ੍ਰਤੀਨਿਧੀ ਨੇ ਹਮਾਸ ਦੇ ਅੱਤਵਾਦੀਆਂ ਦੇ ਹਮਲੇ ਦੀ ਕੀਤੀ ਨਿਖੇਧੀ
NEXT STORY