ਪਰਾਗ— ਚੈਕ ਗਣਰਾਜ ਦੇ ਪੂਰਬੀ ਹਿੱਸੇ 'ਚ ਇਕ ਖਾਨ 'ਚ ਮੀਥੇਨ ਗੈਸ 'ਚ ਅੱਗ ਲੱਗ ਨਾਲ 13 ਮਜ਼ਦੂਰਾਂ ਦੀ ਮੌਤ ਹੋ ਗਈ ਤੇ 10 ਲੋਕ ਜ਼ਖਮੀ ਹੋ ਗਏ। ਇਕ ਬੁਲਾਰੇ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ ਹੈ।
ਓਕੇਡੀ ਖਦਾਨ ਕੰਪਨੀ ਦੇ ਬੁਲਾਰੇ ਇਵੋ ਸੈਲੇਚੋਵਸਕੀ ਨੇ ਦੱਸਿਆ ਕਿ ਕੁੱਲ 13 ਮਜ਼ਦੂਰਾਂ ਦੀ ਮੌਤ ਹੋ ਗਈ ਹੈ। ਇਨ੍ਹਾਂ 'ਚੋਂ 11 ਮਜ਼ਦੂਰ ਪੋਲੈਂਡ ਤੇ ਚੈਕ ਗਣਰਾਜ ਦੇ ਦੋ ਮਜ਼ਦੂਰ ਹਨ। ਹਾਦਸਾ ਵੀਰਵਾਰ ਦੁਪਹਿਰੇ ਕਾਰਵਿਨਾ ਸ਼ਹਿਰ 'ਚ ਸੀ.ਐੱਸ.ਐੱਮ. ਖਾਨ 'ਚ ਹੋਇਆ। ਇਹ ਖਾਨ ਪੂਰਬੀ ਪਰਾਗ ਤੋਂ ਕਰੀਬ 300 ਕਿਲੋਮੀਟਰ ਦੂਰੀ 'ਤੇ ਹੈ।
ਕੈਨੇਡਾ : ਬ੍ਰਿਟਿਸ਼ ਕੋਲੰਬੀਆ 'ਚ ਤੇਜ਼ ਤੂਫਾਨ, 1 ਦੀ ਮੌਤ
NEXT STORY