ਲੰਡਨ — ਬ੍ਰਿਟੇਨ ਦੇ ਪੱਛਮੀ ਯਾਰਕਸ਼ਾਇਰ 'ਚ ਨਬਾਲਿਗਾਂ ਦਾ ਜਿਨਸੀ ਸ਼ੋਸ਼ਣ ਕਰਨ 'ਚ ਇਕ ਭਾਰਤੀ ਮੂਲ ਦੇ ਵਿਅਕਤੀ ਸਮੇਤ 16 ਲੋਕਾਂ ਨੂੰ 200 ਸਾਲ ਤੋਂ ਵੱਧ ਦੀ ਜੇਲ ਦੀ ਸਜ਼ਾ ਸੁਣਾਈ ਗਈ ਹੈ। ਉਥੇ ਦੋਸ਼ੀ ਪਾਏ ਗਏ 4 ਹੋਰ ਲੋਕਾਂ ਨੂੰ 1 ਨਵੰਬਰ ਨੂੰ ਸਜ਼ਾ ਸੁਣਾਈ ਜਾਵੇਗੀ। ਸਾਰੇ ਦੋਸ਼ੀ ਦੱਖਣੀ ਏਸ਼ੀਆਈ ਦੇਸ਼ਾਂ ਦੇ ਹਨ।
ਦੱਸ ਦਈਏ ਕਿ ਕੁੜੀਆਂ ਨੂੰ ਸ਼ਿੰਗਾਰ (ਗਰੂਮਿੰਗ) ਦੇ ਪ੍ਰਤੀ ਆਕਰਿਸ਼ਤ ਕਰ ਆਪਣੇ ਚੁੰਗਲ 'ਚ ਫਸਾਉਣ ਵਾਲੇ ਇਸ ਗਿਰੋਹ ਦਾ ਸੰਚਾਲਨ ਭਾਰਤੀ ਮੂਲ ਦੇ ਅਮੀਰ ਸਿੰਘ ਡਾਲੀਵਾਲ (35) ਕਰਦਾ ਸੀ। ਕੁੜੀਆਂ ਦਾ ਨਾ ਸਿਰਫ ਸਰੀਕਕ ਸ਼ੋਸ਼ਣ ਕੀਤਾ ਜਾਂਦਾ ਸੀ ਬਲਕਿ ਉਨ੍ਹਾਂ ਦੀ ਤਸੱਕਰੀ ਵੀ ਹੁੰਦੀ ਸੀ। 2004 ਤੋਂ 2011 ਵਿਚਾਲੇ ਇਹ ਪੂਰੀ ਵਾਰਦਾਤ ਹੋਈ ਪਰ ਸਭ ਤੋਂ ਪਹਿਲਾਂ 2013 'ਚ ਪੁਲਸ ਨੂੰ ਇਸ ਦੀ ਸ਼ਿਕਾਇਤ ਮਿਲੀ ਸੀ। ਜਦੋਂ ਪੁਲਸ ਨੇ ਜਾਂਚ ਦੀ ਸ਼ੁਰੂਆਤ ਕੀਤੀ ਤਾਂ 15 ਪੀੜਤ ਕੁੜੀਆਂ ਸਾਹਮਣੇ ਆਈਆਂ ਅਤੇ ਇਨ੍ਹਾਂ ਪੀੜਤ ਕੁੜੀਆਂ ਦੀ ਉਮਰ 11 ਤੋਂ 17 ਸਾਲ ਦੀ ਹੈ।
ਲੀਡਸ ਕ੍ਰਾਊਂਨ ਕੋਰਟ ਵੱਲੋਂ ਸੁਣਾਈ ਗਈ ਸਜ਼ਾ 'ਚ ਡਾਲੀਵਾਲ ਨੂੰ ਜਿੱਥੇ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ ਉਥੇ ਗਿਰੋਹ ਦੇ ਹੋਰ ਮੈਂਬਰਾਂ ਨੂੰ 5 ਤੋਂ 18 ਸਾਲ ਤੱਕ ਕੀਜੇਲ ਦੀ ਸਜ਼ਾ ਸੁਣਾਈ ਗਈ ਹੈ। ਕੋਰਟ ਨੇ ਮਾਮਲੇ ਦੀ ਸੁਣਵਾਈ ਇਸ ਸਾਲ ਜਨਵਰੀ 'ਚ ਸ਼ੁਰੂ ਕੀਤੀ ਸੀ ਹਾਲਾਂਕਿ ਇਸ ਮਾਮਲੇ 'ਚ ਦਾਇਰ ਕੀਤੇ ਗਏ ਤੀਜੇ ਮੁਕੱਦਮੇ ਦੀ ਸੁਣਵਾਈ 8 ਅਕਤੂਬਰ ਨੂੰ ਪੂਰੀ ਹੋ ਗਈ ਸੀ, ਪਰ ਕੋਰਟ ਵੱਲੋਂ ਮੀਡੀਆ ਰਿਪੋਰਟਾਂ 'ਤੇ ਪਾਬੰਦੀ ਦੇ ਚੱਲਦੇ ਸ਼ੁੱਕਰਵਾਰ ਨੂੰ ਫੈਸਲਾ ਜਨਤਕ ਹੋ ਸਕਿਆ।
ਜੱਜ ਜੈਰਫਰੀ ਮਾਰਸਨ ਨੇ ਆਪਣੇ ਫੈਸਲਾ 'ਚ ਕਿਹਾ ਕਿ ਦੋਸ਼ੀਆ ਨੇ ਜਿਸ ਤਰ੍ਹਾਂ ਨਾਲ ਕੁੜੀਆਂ ਨਾਲ ਵਿਵਹਾਰ ਕੀਤਾ ਹੈ ਉਹ ਨਿਰਦੋਸ਼ ਅਤੇ ਦੁਸ਼ਟਤਾ ਦਾ ਨਤੀਜਾ ਹੈ। ਮੈਂ ਹੁਣ ਤੱਕ ਜਿੰਨੇ ਵੀ ਜਿਨਸੀ ਸ਼ੋਸ਼ਣ ਦੇ ਮਾਮਲੇ ਸੁਣੇ ਹਨ ਉਨ੍ਹਾਂ 'ਚ ਇਹ ਸਭ ਤੋਂ ਟਾਪ 'ਤੇ ਹੈ। ਗਿਰੋਹ ਦੇ ਸਰਗਨਾ ਅਤੇ 2 ਬੱਚਿਆਂ ਦੇ ਪਿਤਾ ਡਾਲੀਵਾਲ ਨੂੰ ਸਜ਼ਾ ਸੁਣਾਉਂਦੇ ਹੋਏ ਜੱਜ ਨੇ ਆਖਿਆ ਕਿ ਤੁਹਾਡੇ ਵੱਲੋਂ ਕੀਤਾ ਗਿਆ ਅਪਰਾਧ ਸਭ ਤੋਂ ਜ਼ਿਆਦਾ ਹੈ। ਤੁਸੀਂ ਨਾ ਸਿਰਫ ਬੱਚਿਆਂ ਦੀ ਜ਼ਿੰਦਗੀ ਬਰਬਾਦ ਕਰ ਦਿੱਤੀ ਬਲਿਕ ਉਨ੍ਹਾਂ ਦੇ ਪਰਿਵਾਰਾਂ ਨੂੰ ਵੀ ਮਾਨਸਿਕ ਰੂਪ ਤੋਂ ਬੁਰੀ ਤਰ੍ਹਾਂ ਦਬਾਅ ਪਾਇਆ ਗਿਆ।
ਪਾਕਿਸਤਾਨ 'ਚ ਹੁਣ ਔਰਤਾਂ ਵੀ ਪਤੀ ਨੂੰ ਦੇ ਸਕਣਗੀਆਂ ਤਲਾਕ
NEXT STORY