ਕਾਬੁਲ— ਅਫਗਾਨਿਸਤਾਨ ਦੇ ਖੁਸ਼ਹਾਲ ਲੋਕਾਂ ਲਈ ਪ੍ਰਸਿੱਧ ਕਾਬੁਲ ਸਥਿਤ ਅਮਰੀਕੀ ਯੂਨੀਵਰਸਿਟੀ ਵਿਚ ਬੁੱਧਵਾਰ ਰਾਤ ਨੂੰ ਹੋਏ ਹਮਲੇ ਵਿਚ 7 ਵਿਦਿਆਰਥੀਆਂ ਸਮੇਤ 16 ਵਿਅਕਤੀ ਮਾਰੇ ਗਏ ਅਤੇ 35 ਵਿਦਿਆਰਥੀਆਂ ਸਮੇਤ 43 ਹੋਰ ਜ਼ਖਮੀ ਹੋ ਗਏ। ਜ਼ਖਮੀ ਵਿਅਕਤੀਆਂ ਦਾ ਇਲਾਜ ਚੱਲ ਰਿਹਾ ਹੈ। ਸੁਰੱਖਿਆ ਬਲਾਂ ਦੇ ਜਵਾਨਾਂ ਨੇ ਹਮਲੇ ਨੂੰ ਅੰਜਾਮ ਦੇਣ ਵਾਲੇ ਦੋਹਾਂ ਬੰਦੂਕਧਾਰੀਆਂ ਨੂੰ ਮਾਰ ਦਿੱਤਾ ਹੈ। ਪੁਲਸ ਨੇ ਦੱਸਿਆ ਕਿ ਯੂਨੀਵਰਸਿਟੀ ਕੰਪਲੈਕਸ 'ਚੋਂ ਲਗਭਗ 500 ਵਿਦਿਆਰਥੀਆਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਸੀ। ਮਾਰੇ ਗਏ ਵਿਦਿਆਰਥੀਆਂ ਦੀ ਨਾਗਰਿਕਤਾ ਨਹੀਂ ਦੱਸੀ ਗਈ। ਯੂਨੀਵਰਸਿਟੀ ਨੂੰ ਨਿਸ਼ਾਨਾ ਬਣਾ ਕੇ ਇਸ ਮਹੀਨੇ ਕੀਤਾ ਗਿਆ ਇਹ ਦੂਜਾ ਹਮਲਾ ਹੈ।
ਤਾਨਾਸ਼ਾਹ ਨੇਤਾ ਨੇ ਕੀਤਾ ਐਲਾਨ 'ਤਮਗੇ ਨਾ ਜਿੱਤਣ ਵਾਲੇ ਖਿਡਾਰੀ ਕਰਨਗੇ ਕੋਲਾ ਖਾਨ 'ਚ ਕੰਮ'
NEXT STORY