ਕਾਬੁਲ — ਅਫਗਾਨਿਸਤਾਨ 'ਚ ਸਾਲ 2018 'ਚ ਪੱਤਰਕਾਰਾਂ ਖਿਲਾਫ ਹਿੰਸਾ ਦੇ 100 ਤੋਂ ਜ਼ਿਆਦਾ ਮਾਮਲੇ ਸਾਹਮਣੇ ਆਏ ਅਤੇ ਕਰੀਬ 17 ਪੱਤਰਕਾਰਾਂ ਦੀ ਹੱਤਿਆ ਕਰ ਦਿੱਤੀ ਗਈ। ਇਹ ਗੱਲ ਵੀਰਵਾਰ ਨੂੰ ਮੀਡੀਆ ਨਾਲ ਜੁੜੀ ਸੰਸਥਾ ਦੀ ਰਿਪੋਰਟ 'ਚ ਆਖੀ ਗਈ। ਰਿਪੋਰਟ ਮੁਤਾਬਕ ਦੇਸ਼ 'ਚ ਵਿਆਪਤ ਅਸ਼ਾਂਤੀ ਵਿਚਾਲੇ 2018 ਪ੍ਰੈੱਸ ਲਈ ਸਭ ਤੋਂ ਜ਼ਿਆਦਾ ਹਿੰਸਕ ਸਾਲਾਂ 'ਚੋਂ ਇਕ ਰਿਹਾ।
ਅਖਬਾਰ ਏਜੰਸੀ ਏ. ਐੱਫ. ਦੀ ਰਿਪੋਰਟ ਮੁਤਾਬਕ ਅਫਗਾਨ ਜਨਰਲਿਸਟ ਸੇਫਟੀ ਕਮੇਟੀ ਨੇ ਕਾਬੁਲ 'ਚ ਜਾਰੀ ਆਪਣੀ ਸਾਲਾਨਾ ਰਿਪੋਰਟ 'ਚ ਕਿਹਾ ਕਿ 2018 'ਚ ਪੱਤਰਕਾਰਾਂ ਦੀ ਹੱਤਿਆ ਦੇ ਮਾਮਲੇ 2017 ਦੀ ਤੁਲਨਾ 'ਚ ਘੱਟ ਰਹੇ। 2017 'ਚ 20 ਪੱਤਰਕਾਰਾਂ ਦੀ ਹੱਤਿਆ ਕਰ ਦਿੱਤੀ ਗਈ ਸੀ ਅਤੇ ਇਹ 2013 ਤੋਂ ਬਾਅਦ ਦਾ ਸਭ ਤੋਂ ਜ਼ਿਆਦਾ ਘਾਤਕ ਸਾਲ ਰਿਹਾ ਸੀ। ਸੰਸਥਾ ਨੇ 2013 'ਚ ਹੀ ਇਨ੍ਹਾਂ ਘਟਨਾਵਾਂ ਦਾ ਪਤਾ ਲਾਉਣਾ ਸ਼ੁਰੂ ਕੀਤਾ ਸੀ।
ਰਿਪੋਰਟ ਮੁਤਾਬਕ ਹਿੰਸਾ ਦੀਆਂ 121 ਘਟਨਾਵਾਂ 'ਚ ਪਿਛਲੇ ਸਾਲ 15 ਪੱਤਰਕਾਰ ਜ਼ਖਮੀ ਹੋਏ। ਇਨ੍ਹਾਂ ਘਟਨਾਵਾਂ 'ਚ ਗੈਰ-ਕਾਨੂੰਨੀ ਹਿਰਾਸਤ, ਧਮਕੀਆਂ ਅਤੇ ਅਪਮਾਨ ਦੀਆਂ ਘਟਨਾਵਾਂ ਵੀ ਸ਼ਾਮਲ ਹਨ। ਇਨ੍ਹਾਂ 'ਚੋਂ 41 ਫੀਸਦੀ ਘਟਨਾਵਾਂ ਨੂੰ ਤਾਲਿਬਾਨ ਅਤੇ ਇਸਲਾਮਕ ਸਟੇਟ ਅੱਤਵਾਦੀ ਗੁੱਟਾਂ ਨੇ ਅੰਜ਼ਾਮ ਦਿੱਤਾ, ਜਦਕਿ 27 ਫੀਸਦੀ ਘਟਨਾਵਾਂ 'ਚ ਸਰਕਾਰ ਦੇ ਲੋਕ, 5 ਫੀਸਦੀ 'ਚ ਮੀਡੀਆ ਦੇ ਲੋਕ ਅਤੇ ਬਾਕੀ 'ਚ ਅਣ-ਪਛਾਤੇ ਲੋਕ ਸ਼ਾਮਲ ਸਨ। ਰਿਪੋਰਟ ਮੁਤਾਬਕ ਘਟਨਾ ਦੇ ਸ਼ਿਕਾਰ ਲੋਕਾਂ 'ਚ 11 ਫੀਸਦੀ ਔਰਤਾਂ ਸਨ। ਏ. ਜੇ. ਐੱਸ. ਸੀ. ਦੇ ਡਾਇਰੈਕਟਰ ਨਜ਼ੀਬ ਸ਼ਰੀਫ ਨੇ ਏ. ਐੱਫ. ਨੂੰ ਦੱਸਿਆ ਕਿ ਪੱਤਰਕਾਰਾਂ ਅਤੇ ਮੀਡੀਆ ਸੰਸਥਾਵਾਂ ਨੂੰ ਜਾਣ ਬੁਝ ਕੇ ਸਿੱਧਾ ਨਿਸ਼ਾਨਾ ਵਿੰਨ੍ਹਣ ਨੂੰ ਲੈ ਕੇ ਉਹ ਕਾਫੀ ਚਿੰਤਤ ਹਨ।
200 ਮਹਿਲਾ ਡਾਕਟਰਾਂ ਦਾ ਉਤਪੀੜਣ ਕਰਨ ਵਾਲੇ ਨੂੰ 24 ਸਾਲ ਦੀ ਜੇਲ
NEXT STORY