ਕੈਲੀਫੋਰਨੀਆ (ਏਜੰਸੀ) : ਅਮਰੀਕਾ ਦੇ ਕੈਲੀਫੋਰਨੀਆ ’ਚ ਬਾਰਿਸ਼, ਬਰਫ਼ਬਾਰੀ ਅਤੇ ਤੇਜ਼ ਹਵਾਵਾਂ ਨੇ ਤਬਾਹੀ ਮਚਾ ਦਿੱਤੀ ਹੈ। ਕੈਲੀਫੋਰਨੀਆ ਲਈ ਭਾਰੀ ਮੀਂਹ ਅਤੇ ਬਰਫਬਾਰੀ ਦੀ ਭਵਿੱਖਬਾਣੀ ਕੀਤੀ ਗਈ ਹੈ। ਮੌਸਮ ਵਿਭਾਗ ਦਾ ਕਹਿਣਾ ਹੈ ਕਿ ਅਗਲੇ ਹਫ਼ਤੇ ਸੂਬੇ 'ਚ ਬਾਰਿਸ਼ ਤੋਂ ਲੋਕਾਂ ਨੂੰ ਕੁਝ ਰਾਹਤ ਮਿਲਣ ਦੀ ਉਮੀਦ ਹੈ।
ਇਹ ਵੀ ਪੜ੍ਹੋ : Breaking : ਪੁਲਸ ਤੇ ਬਦਮਾਸ਼ਾਂ ਵਿਚਾਲੇ ਹੋਇਆ ਮੁਕਾਬਲਾ, ਦੋਵੇਂ ਪਾਸਿਓਂ ਚੱਲੀਆਂ ਗੋਲ਼ੀਆਂ
26 ਦਸੰਬਰ ਤੋਂ ਲੈ ਕੇ ਹੁਣ ਤੱਕ ਜਿਸ ਤਰ੍ਹਾਂ ਦੀ ਲਗਾਤਾਰ ਬਾਰਿਸ਼ ਨੇ ਕੈਲੀਫੋਰਨੀਆ 'ਚ ਤਬਾਹੀ ਮਚਾਈ ਹੈ, ਸ਼ਾਇਦ ਹੀ ਕਦੇ ਸੂਬੇ 'ਚ ਅਜਿਹੀ ਤਬਾਹੀ ਦੇਖਣ ਨੂੰ ਮਿਲੀ ਹੋਵੇ। ਇਸ ਕਾਰਨ ਹੁਣ ਤੱਕ 19 ਲੋਕਾਂ ਦੀ ਮੌਤ ਹੋ ਚੁੱਕੀ ਹੈ। ਸ਼ਨੀਵਾਰ ਤੱਕ, ਲਗਭਗ 23,000 ਘਰ ਬਿਜਲੀ ਤੋਂ ਬਿਨਾਂ ਹਨ।
ਚੀਨ ਨੇ 14 ਸੈਟੇਲਾਈਟਾਂ ਨੂੰ ਸਫਲਤਾਪੂਰਵਕ ਆਰਬਿਟ 'ਚ ਕੀਤਾ ਲਾਂਚ
NEXT STORY