ਫਲੋਰੀਡਾ — ਅਮਰੀਕਾ ਦੇ ਸੈਂਟ੍ਰਲ ਫਲੋਰੀਡਾ 'ਚ 2 ਸਕੂਲੀ ਕੁੜੀਆਂ ਤੋਂ ਇਕ ਚਾਕੂ ਬਰਾਮਦ ਕੀਤਾ ਗਿਆ ਪਰ ਉਨ੍ਹਾਂ ਨੇ ਇਹ ਚਾਕੂ ਆਪਣੀ ਸਾਥੀ ਸਹੇਲੀ ਨੂੰ ਮਾਰ ਕੇ ਉਸ ਦਾ ਖੂਨ ਪੀਣ ਦੇ ਇਰਾਦੇ ਨਾਲ ਆਪਣੇ ਕੋਲ ਰਖਿਆ ਸੀ। ਇਸ ਦੀ ਜਾਣਕਾਰੀ ਸਥਾਨਕ ਪੁਲਸ ਅਧਿਕਾਰੀ ਨੇ ਦਿੱਤੀ।
ਸਥਾਨਕ ਪੁਲਸ ਵਿਭਾਗ ਵੱਲੋਂ ਗ੍ਰਿਫਤਾਰੀ ਵਾਰੰਟ ਜਾਰੀ ਕਰਨ ਤੋਂ ਬਾਅਦ ਆਖਿਆ ਗਿਆ ਕਿ ਉਨ੍ਹਾਂ 2 ਕੁੜੀਆਂ ਜਿਨ੍ਹਾਂ ਦੀ ਉਮਰ 11 ਅਤੇ 12 ਸਾਲ ਹੈ, ਉਨ੍ਹਾਂ ਤੋਂ ਮੰਗਲਵਾਰ ਨੂੰ ਚਾਕੂ ਬਰਾਮਦ ਕਰ ਅਤੇ ਗ੍ਰਿਫਤਾਰ ਕੀਤਾ ਗਿਆ। ਜਾਂਚ ਅਧਿਕਾਰੀ ਮੁਤਾਬਕ ਉਨ੍ਹਾਂ ਕੁੜੀਆਂ ਨੇ ਬਾਥਰੂਮ 'ਚ ਰੁਕ ਕੇ ਉਸ ਕੁੜੀ ਨੂੰ ਚਾਕੂ ਨਾਲ ਮਾਰਨ, ਉਸ ਦੇ ਸਰੀਰ ਦੇ ਟੋਟੇ-ਟੋਟੇ ਕਰਨ ਅਤੇ ਫਿਰ ਉਸ ਦਾ ਖੂਨ ਪੀਣ ਦੀ ਸਲਾਹ ਬਣਾਈ ਸੀ। ਅਧਿਕਾਰੀ ਨੇ ਦੱਸਿਆ ਕਿ ਇਹ ਸਭ ਕੁਝ ਕਰਨ ਤੋਂ ਬਾਅਦ ਉਹ ਆਤਮ-ਹੱਤਿਆ ਕਰਨ ਬਾਰੇ ਵਿਚਾਰ ਕੀਤਾ ਸੀ। ਪੁਲਸ ਨੇ ਉਨ੍ਹਾਂ ਕੁੜੀਆਂ ਦੇ ਪਰਿਵਾਰਕ ਮੈਂਬਰਾਂ ਨੂੰ ਇਸ ਬਾਰੇ ਜਾਣਕਾਰੀ ਦਿੱਤੀ ਹੈ ਅਤੇ ਪੁਲਸ ਅਗੇ ਦੀ ਜਾਂਚ ਕਰ ਰਹੀ ਹੈ।
ਖਸ਼ੋਗੀ ਦੀ ਹੱਤਿਆ ਪਿੱਛੇ ਕ੍ਰਾਊਂਨ ਪ੍ਰਿੰਸ ਸਲਮਾਨ ਦਾ ਹੱਥ : ਟਰੰਪ
NEXT STORY