ਰਬਾਤ (ਬਿਊਰੋ): ਸਾਡੀ ਧਰਤੀ 'ਤੇ ਕਈ ਕਿਸਮਾਂ ਦੇ ਜੀਵ-ਜੰਤੂ ਪਾਏ ਜਾਂਦੇ ਹਨ। ਹਾਲ ਹੀ ਵਿਚ ਉੱਤਰੀ ਅਫਰੀਕਾ ਵਿਚ ਮੋਰੱਕੋ ਦੀ ਸਰਹੱਦ ਨੇੜੇ ਸੇਉਟਾ ਸ਼ਹਿਰ ਦੇ ਸਮੁੰਦਰੀ ਤੱਟ 'ਤੇ ਮਛੇਰਿਆਂ ਨੇ 2000 ਕਿਲੋ ਵਜ਼ਨੀ ਮੱਛੀ ਫੜੀ। ਇਸ ਮੱਛੀ ਦੇ ਵੱਡੇ ਆਕਾਰ ਕਾਰਨ ਇਸ ਨੂੰ ਚੁੱਕਣ ਲਈ ਕ੍ਰੇਨ ਦਾ ਸਹਾਰਾ ਲਿਆ ਗਿਆ। ਦੱਸਿਆ ਜਾ ਰਿਹਾ ਹੈ ਕਿ ਇਹ ਮੱਛੀ ਸਨਫਿਸ਼ ਪ੍ਰਜਾਤੀ ਦੀ ਹੈ। ਇਸ ਦੀ ਲੰਬਾਈ ਕਰੀਬ 3 ਮੀਟਰ ਹੈ। ਮਰੀਨ ਬਾਇਓਲੌਜੀਸਟ ਏਨਰਿਕ ਓਸਟਲੇ ਨੂੰ ਉਸ ਸਮੇਂ ਆਪਣੀਆਂ ਅੱਖਾਂ 'ਤੇ ਭਰੋਸਾ ਨਹੀਂ ਹੋਇਆ ਜਦੋਂ ਉਹਨਾਂ ਨੇ ਪਾਇਆ ਕਿ ਇਹ ਮੱਛੀ ਮਛੇਰਿਆਂ ਦੇ ਜਾਲ ਵਿਚ ਫਸ ਗਈ ਹੈ।
ਸਨਫਿਸ਼ ਮੱਛੀ ਨੂੰ ਖ਼ਤਰੇ ਵਿੱਚ ਮੰਨਿਆ ਜਾਂਦਾ ਹੈ ਅਤੇ ਇਸ ਨੂੰ ਦੁਨੀਆ ਦੇ ਕਈ ਹਿੱਸਿਆਂ ਵਿਚ ਖਾਧਾ ਨਹੀਂ ਜਾਂਦਾ ਹੈ। ਇਹ ਮੱਛੀ ਕਰੀਬ 2.9 ਮੀਟਰ ਚੌੜੀ ਸੀ। ਇਸ ਇਲਾਕੇ ਵਿਚ ਇਹ ਹੁਣ ਤੱਕ ਦੀ ਸਭ ਤੋਂ ਵੱਡੀ ਮੱਛੀ ਹੈ। ਮਾਹਰਾਂ ਮੁਤਾਬਕ ਇਸ ਇਲਾਕੇ ਵਿਚ ਅਕਸਰ ਅਜਿਹੀਆਂ ਮੱਛੀਆਂ ਮਿਲਦੀਆਂ ਰਹਿੰਦੀਆਂ ਹਨ। ਏਨਰਿਕ ਨੇ ਕਿਹਾ,''ਅਸੀਂ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਇਹ ਇਕ ਹਜ਼ਾਰ ਕਿਲੋ ਵਜ਼ਨੀ ਹੈ ਜਾਂ ਨਹੀਂ ਪਰ ਇਹ ਉਸ ਨਾਲੋਂ ਜ਼ਿਆਦਾ ਭਾਰੀ ਸੀ।'' ਏਨਰਿਕ ਨੇ ਕਿਹਾ,''ਮੋਟਾਪੇ ਅਤੇ ਹੋਰ ਫੜੀਆਂ ਗਈਆਂ ਮੱਛੀਆਂ ਦੇ ਆਧਾਰ 'ਤੇ ਇਹ ਪਤਾ ਚੱਲਦਾ ਹੈ ਕਿ ਇਸ ਦਾ ਵਜ਼ਨ ਨਿਸ਼ਚਿਤ ਤੌਰ 'ਤੇ ਦੋ ਟਨ ਹੋਵੇਗਾ।'' ਇਸ ਮੱਛੀ ਨੂੰ ਪਹਿਲਾਂ ਜਹਾਜ਼ ਦੇ ਅੰਦਰ ਬਣਾਏ ਗਏ ਪਾਣੀ ਦੇ ਇਕ ਚੈਂਬਰ ਵਿਚ ਰੱਖਿਆ ਗਿਆ। ਇਸ ਮਗਰੋਂ ਕ੍ਰੇਨ ਦੀ ਮਦਦ ਨਾਲ ਮੱਛੀ ਨੂੰ ਚੁੱਕਿਆ ਗਿਆ ਅਤੇ ਏਨਰਿਕ ਅਤੇ ਉਹਨਾਂ ਦੇ ਹੋਰ ਸਾਥੀ ਮਾਹਰਾਂ ਨੇ ਉਸ ਦਾ ਮਾਪ ਲਿਆ।
ਪੜ੍ਹੋ ਇਹ ਅਹਿਮ ਖਬਰ- ਦੱਖਣੀ ਕੋਰੀਆ ਨੇ ਸਵਦੇਸ਼ੀ ਪੁਲਾੜ ਰਾਕੇਟ ਦੇ ਪ੍ਰੀਖਣ ਦੀ ਕੀਤੀ ਤਿਆਰੀ
ਡੀ.ਐੱਨ.ਏ. ਨਮੂਨੇ ਲਏ ਅਤੇ ਤਸਵੀਰਾਂ ਖਿੱਚੀਆਂ। ਇਸ ਮੱਛੀ ਦੀ ਸਕਿਨ ਗੂੜ੍ਹੇ ਭੂਰੇ ਰੰਗ ਦੀ ਸੀ ਅਤੇ ਉਸ ਦਾ ਸਿਰ ਪੂਰਵ -ਇਤਿਹਾਸਕ ਸਮੇਂ ਵਾਂਗ ਦਿਸ ਰਿਹਾ ਸੀ। ਏਨਰਿਕ ਨੇ ਕਿਹਾ,''ਮੈਂ ਹੈਰਾਨ ਰਹਿ ਗਿਆ। ਅਸੀਂ ਇਸ ਤਰ੍ਹਾਂ ਦੀਆਂ ਮੱਛੀਆਂ ਬਾਰੇ ਪੜ੍ਹਿਆ ਸੀ ਪਰ ਕਦੇ ਸੋਚਿਆ ਨਹੀਂ ਸੀ ਕਿ ਇਸ ਤਰ੍ਹਾਂ ਦੀ ਮੱਛੀ ਨੂੰ ਕਦੇ ਛੂਹਣ ਦਾ ਮੌਕਾ ਵੀ ਮਿਲੇਗਾ।'' ਇਸ ਮੱਛੀ ਨੂੰ 4 ਅਕਤੂਬਰ ਨੂੰ ਮੁੜ ਪਾਣੀ ਵਿਚ ਛੱਡ ਦਿੱਤਾ ਗਿਆ। ਇਹ ਮੱਛੀ ਪਾਣੀ ਵਿਚ ਕਰੀਬ 700 ਮੀਟਰ ਰਹਿੰਦੀ ਹੈ।
ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਤਾਲਿਬਾਨ ਦਾ ਉੱਚ ਪੱਧਰੀ ਵਫ਼ਦ ਮਾਸਕੋ 'ਚ ਭਾਰਤੀ ਵਫ਼ਦ ਨੂੰ ਮਿਲਿਆ
NEXT STORY