ਮਨੀਲਾ (ਏਜੰਸੀ)- ਦੋ ਸਾਲ ਦੀ ਬਹਾਦੁਰ ਕੁੜੀ, ਜੋ ਆਪਣੀ ਜ਼ੁਬਾਨ ਦੀ ਬੀਮਾਰੀ ਕਾਰਨ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਹੀ ਹੈ। ਜ਼ਾਏਰੀਲੇ ਕਰੂਜ਼ ਇਕ ਅਜੀਬ ਜਿਹੀ ਬੀਮਾਰੀ ਨਾਲ ਪੀੜਤ ਹੈ, ਜੇਕਰ ਉਸ ਦੀ ਬੀਮਾਰੀ ਦਾ ਇਲਾਜ ਨਾ ਕੀਤਾ ਗਿਆ ਤਾਂ ਸ਼ਾਇਦ ਉਹ ਜੀਵਤ ਨਾ ਰਹੇ।
ਜ਼ਾਏਰੀਲੇ ਦੇ ਪਿਤਾ ਗੈਰੀ ਕਰੂਜ਼ (28) ਨੇ ਦੱਸਿਆ ਕਿ ਉਸ ਦੀ ਬੱਚੀ ਜਨਮ ਤੋਂ ਹੀ ਇਸ ਬੀਮਾਰੀ ਨਾਲ ਪੀੜਤ ਹੈ। ਛੇਤੀ ਹੀ ਉਹ ਲੀਮਫੈਂਸੀਓਮਾ-ਇੱਕ ਅਸਧਾਰਨ ਬਿਮਾਰੀ ਨਾਲ ਪੀੜਤ ਹੋ ਗਈ। ਬੱਚੀ ਦੇ ਮਾਤਾ-ਪਿਤਾ ਨੇ ਦੱਸਿਆ ਕਿ ਉਨ੍ਹਾਂ ਨੂੰ ਡਾਕਟਰਾਂ ਨੇ ਕਿਹਾ ਕਿ ਇਸ ਦਾ ਛੇਤੀ ਹੀ ਇਲਾਜ ਕਰਵਾਉਣਾ ਪਵੇਗਾ ਨਹੀਂ ਤਾਂ ਉਸ ਦੀ ਹਾਲਤ ਕਾਫੀ ਵਿਗੜ ਸਕਦੀ ਹੈ। ਜ਼ਾਏਰੀਲੇ ਦੀ ਜੀਭ ਹੌਲੀ-ਹੌਲੀ ਕਾਫੀ ਵੱਡੀ ਹੁੰਦੀ ਜਾ ਰਹੀ ਹੈ, ਜਿਸ ਕਾਰਨ ਉਸ ਨੂੰ ਖਾਣ-ਪੀਣ ਵਿਚ ਕਾਫੀ ਮੁਸ਼ਕਲ ਹੁੰਦੀ ਹੈ। ਬੱਚੀ ਦੀ ਮਾਂ ਮੈਰੀ ਕਰੂਜ਼ (22) ਜ਼ਾਏਰੀਲੇ ਨੂੰ ਸਥਾਨਕ ਸਰਕਾਰ ਦੇ ਸਵੀਪਸਟੈਕ ਦਫਤਰ ਵਿਚ ਲੈ ਗਏ, ਜੋ ਕਿ ਯੂਕੇ ਵਿਚ ਰਾਸ਼ਟਰੀ ਲਾਟਰੀ ਫੰਡਿੰਗ ਦੇ ਬਰਾਬਰ ਹੈ। ਉਨ੍ਹਾਂ ਨੂੰ ਫਿਲੀਪਾਈਨ ਸਰਕਾਰ ’ਤੇ ਭਰੋਸਾ ਹੈ ਕਿ ਉਹ ਉਨ੍ਹਾਂ ਦੀ ਬੱਚੀ ਲਈ ਫੰਡ ਇਕੱਠਾ ਕਰਕੇ ਡਾਕਟਰਾਂ ਤੋਂ ਇਲਾਜ ਕਰਵਾਉਣਗੇ ਅਤੇ ਉਨ੍ਹਾਂ ਦੀ ਬੱਚੀ ਠੀਕ ਹੋ ਜਾਵੇਗੀ। ਜ਼ਾਏਰੀਲੇ ਨੂੰ ਇਸ ਵੇਲੇ ਮੁਫਤ ਵਿਚ ਕੀਮੋਥੈਰੇਪੀ ਅਤੇ ਦਵਾਈਆਂ ਦੀ ਸਹੂਲਤ ਘਰ ਤੱਕ ਪਹੁੰਚਾਈ ਜਾ ਰਹੀ ਹੈ, ਜਿਸ ਨਾਲ ਉਸ ਦਾ ਟਿਊਮਰ ਕਾਫੀ ਠੀਕ ਹੋ ਗਿਆ ਹੈ। ਬੱਚੀ ਦੇ ਪਿਤਾ ਫੰਡ ਹਾਸਲ ਕਰਨ ਦੀ ਕੋਸ਼ਿਸ਼ ਵਿਚ ਹਨ, ਜਿਸ ਨਾਲ ਬੱਚੀ ਦੇ ਟਿਊਮਰ ਦੀ ਸਰਜਰੀ ਕਰਕੇ ਡਾਕਟਰ ਉਸ ਨੂੰ ਠੀਕ ਕਰ ਦੇਣਗੇ। ਬੱਚੀ ਦਾ ਆਪ੍ਰੇਸ਼ਨ ਬ੍ਰਿਟੇਨ ਵਿਚ ਹੋਵੇਗਾ। ਬਿਨਾਂ ਸਰਜਰੀ ਦੇ ਬੱਚੀ ਦਾ ਟਿਊਮਰ ਖਤਮ ਨਹੀਂ ਕੀਤਾ ਜਾ ਸਕਦਾ। ਬੱਚੀ ਅਤੇ ਉਸ ਦਾ ਪਰਿਵਾਰ ਕ੍ਰਿਸਮਸ ਦੀ ਉਡੀਕ ’ਚ ਹੈ, ਜਿਸ ਤੋਂ ਬਾਅਦ ਫੰਡ ਮਿਲਣ ਦੀ ਉਮੀਦ ਹੈ। ਬੱਚੀ ਦਾ ਪਿਤਾ ਗੈਰੀ ਮਰੀਨੇ ਦੇ 150 ਡਾਲਰ ਕਮਾਉਂਦਾ ਹੈ, ਜਿਸ ਕਾਰਨ ਉਹ ਆਪਣੀ ਬੱਚੀ ਦਾ ਇਲਾਜ ਨਹੀਂ ਕਰਵਾ ਸਕਦਾ।
ਪਾਕਿ 'ਤੇ ਕਬਜ਼ਾ ਕਰਨ ਦੀ ਕੋਸ਼ਿਸ਼ 'ਚ ਚੀਨ
NEXT STORY